ਕਰਿਸਚਰਚ ਦੀ ਗੈਲੀਟਾ ਫੈਕਟਰੀ ਵਿੱਚ ਲੱਗੀ ਅੱਗ
ਔਕਲੈਂਡ, 10 ਜਨਵਰੀ
ਅੱੈਨ ਜ਼ੈੱਡ ਤਸਵੀਰ ਬਿਊਰੋ
ਬੀਤੇ ਹਫ਼ਤੇ ਕਰਿਸਚਰਚ ਦੀ 30 ਬਾਰਟੋਨ ਰੋਡ ‘ਤੇ ਸਥਿਤ ਗੈਲੀਟਾ ਫੈਕਟਰੀ ਵਿੱਚ ਰਾਤ 11:25 ‘ਤੇ ਭਿਆਨਕ ਅੱਗ ਲੱਗ ਗਈ। ਦੱਖਣੀ ਫਾਇਰ ਕਮਿਊਨੀਕੇਸ਼ਲ ਸ਼ਿਫਟ ਮੈਨੇਜਰ ਟਿਮ ਰੇਨੌਲਡ ਨੇ ਦੱਸਿਆ ਕਿ ਮੌਕੇ ‘ਤੇ ਅੱਠ ਅੱਗ ਬੁਝਾਉਣ ਵਾਲੇ ਟਰੱਕ ਵੇਖੇ ਗਏ। ਉਨ੍ਹਾਂ ਦੱਸਿਆ ਕਿ ਜਦੋਂ ਅੱਗ ਬੁਝਾਉਣ ਵਾਲੇ ਕਰਮਚਾਰੀ ਪਹੁੰਚੇ ਤਾਂ ਅੱਗ ਪੂਰੇ ਲਾਟਾਂ ਨਾਲ ਬੱਲ ਰਹੀ ਸੀ। ਇਕ ਗਵਾਹ ਨੇ ਆਈ ਨਿਊਜ਼ ਨੂੰ ਦੱਸਿਆ ਕਿ ਅੱਗ ਬਹੁਤ ਜ਼ਿਆਦਾ ਫੈਲੀ ਹੋਈ ਸੀ ਅਤੇ ਉਸਨੇ ਧਮਾਕੇ ਵੀ ਸੁਣੇ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਮਿਲੀ ਹੈ।




