ਕੀਵੀ ਸੰਗੀਤਕਾਰ ਨਾਥਨ ਹੇਨਸ ਦੀ ਗਲੇ ਦੇ ਕੈਂਸਰ ਦੀ ਹੋਈ ਸਰਜਰੀ
ਔਕਲੈਂਡ, 10 ਜਨਵਰੀ
ਅੱੈਨ ਜ਼ੈੱਡ ਤਸਵੀਰ ਬਿਊਰੋ
ਸੰਗੀਤਕਾਰਾਂ ਲਈ ਗਲੇ ਦਾ ਕੈਂਸਰ ਕਿਸੇ ਭਿਆਨਕ ਸੁਪਨੇ ਤੋਂ ਘੱਟ ਨਹੀਂ ਹੁੰਦਾ। ਲੇਕਿਨ ਅੰਤਰਾਸ਼ਟਰੀ ਪੱਧਰ ‘ਤੇ ਮਸ਼ਹੂਰ ਸੈਕਸੋਫੋਨੀਸਟ ਨਾਥਨ ਹੇਨਸ ਨੇ ਇਸ ਨੂੰ ਨਾਲ ਇੱਕ ਚੈਲੇੱਜ ਵਾਂਗ ਲਿਆ। ਗੌਰਤਲਬ ਹੈ ਕਿ ਹੇਨਸ (45 ਸਾਲ) ਚਾਰ ਹਫਤੇ ਪਹਿਲਾਂ ਗਲੇ ਵਿੱਚ ਪ੍ਰੇਸ਼ਾਨੀ ਆਉਣ ਕਰਕੇ ਡਾਕਟਰ ਕੋਲ ਗਿਆ ਸੀ। ਸ਼ੁਰੂ ਵਿੱਚ ਡਾਕਟਰ ਨੇ ਹੇਨਸ ਨੂੰ ਮਾਮੂਲੀ ਤਕਲੀਫ ਮਨਦੇ ਦਵਾਈ ਦੇ ਦਿੱਤੀ ਸੀ ਪਰ ਜਦੋਂ ਗਲਾ ਵਧੇਰੇ ਦੁੱਖਣ ਕਾਰਨ ਕੁੱਝ ਖਾਦਾ ਵੀ ਨਹੀਂ ਗਿਆ ਤਾਂ ਡਾਕਟਰ ਨੇ ਉਨ੍ਹਾਂ ਨੂੰ ਐਡੋਸਕਾਪੀ ਕਰਾਉਣ ਲਈ ਕਿਹਾ। ਰਿਪੋਰਟ ਤੋਂ ਪਤਾ ਲੱਗਾ ਕਿ ਹੇਨਸ ਦੇ ਗਲੇ ਵਿੱਚ ਅਲਸਰ ਹੈ ਜਿਸ ਦੀ ਬਾਅਦ ਵਿੱਚ ਐਚæਪੀæਵੀ ਕੈਂਸਰ ਵਜੋਂ ਪੁਸ਼ਟੀ ਕੀਤੀ ਗਈ। ਇਹ ਕੈਂਸਰ ਗਲੇ ਦੇ ਨਿਚਲੇ ਪਾਸੇ ਤੋਂ ਸ਼ੁਰੂ ਹੁੰਦਾ ਹੋਇਆ ਵੋਆਈਸ ਬਾਕਸ ਤੱਕ ਫੈਲ ਜਾਂਦਾ ਹੈ।
ਟੀਊਮਰ ਦੇ ਆਪਰੇਸ਼ਨ ਲਈ ਹੇਨਸ ਦੇ ਦੋ ਆਪਰੇਸ਼ਨ ਕੀਤੇ ਗਏ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਜੇਕਰ ਇਹ ਕੈਂਸਰ ਲੰਮਾ ਸਮਾਂ ਚਲਦਾ ਹੈ ਤਾਂ ਇਸ ਨਾਲ ਉਨ੍ਹਾਂ ਨੂੰ ਆਪਣੀ ਅਵਾਜ ਵੀ ਗੁਆਣੀ ਪੈ ਸਕਦੀ ਹੈ, ਪਰ ਫਿਰ ਵੀ ਉਹ ਜੋਖਮ ਉਠਾ ਕੇ ਇਕ ਹੋਰ ਸਰਜਰੀ ਕਰਵਾਉਣਗੇ। ਉਨ੍ਹਾਂ ਕਿਹਾ ਕਿ ਬੀਤੇ ਛੇ ਮਹੀਨੇ ਉਨ੍ਹਾਂ ਲਈ ਕਿਸੇ ਭਿਆਨਕ ਸੁਪਨੇ ਤੋਂ ਘੱਟ ਨਹੀਂ ਸਨ। ਉਨ੍ਹਾਂ ਆਪਣੀ ਔਣੀ ਘੜੀ ‘ਚ ਸਾਥ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ।





