ਤੰਬਾਕੂ ਉਤਪਾਦਾਂ ਦੀਆਂ ਕੀਮਤਾਂ ਵਧੀਆਂ
ਔਕਲੈਂਡ, 10 ਜਨਵਰੀ
ਅੱੈਨਜ਼ੈੱਡ ਤਸਵੀਰ ਬਿਊਰੋ
ਇਸ ਸਾਲ ਦੀ ਪਹਿਲੀ ਜਨਵਰੀ ਨੂੰ ਟੈਕਸਾਂ ਵਿੱਚ ਹੋਏ ਵਾਧੇ ਤੋਂ ਬਾਅਦ ਤੰਬਾਕੁ ਉਤਪਾਦਾਂ ਦੀ ਕੀਮਤ ਵਿੱਚ ਲਗਪਗ ਦਸ ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਵਾਧੇ ਮਗਰੋਂ ਸਿਗਰਟਾਂ ‘ਤੇ ਖਰਚ ਕਰਨ ਵਾਲਿਆਂ ਦਾ ਖਰਚਾ ਇਸ ਸਮੇਂ ਦੇ ਖਾਣੇ ਦੇ ਖਰਚ ਬਰਾਬਰ ਪੁੱਜ ਗਿਆ ਹੈ। ਬ੍ਰਿਟਿਸ਼ ਤੰਬਾਕੂ, ਨਿਊਜ਼ੀਲੈਂਡ ਦੇ ਬੁਲਾਰੇ ਨੇ ਦੱਸਿਆ ਕਿ ਨਵੀਆਂ ਕੀਮਤਾਂ ਦੇ ਹਿਸਾਬ ਨਾਲ ਹੁਣ 20 ਸਿਗਰਟਾਂ ਦੇ ਇਕ ਪੈਕਟ ਦੀ ਕੀਮਤ ਔਸਤਨ 25.50 ਡਾਲਰ ਹੋ ਗਈ ਹੈ। ਇਸੇ ਤਰ੍ਹਾਂ ਤੰਬਾਕੂ ਦੀ ਇਕ ਪੁੜੀ ਦੀ ਕੀਮਤ ਵੱਧ ਕੇ 55.30 ਡਾਲਰ ‘ਤੇ ਪੁੱਜ ਗਈ ਹੈ।
2010 ਵਿੱਚ ਇਸੇ ਸਿਗਰਟ ਦੇ ਪੈਕਟ ਦੀ ਕੀਮਤ ਸਿਰਫ 11 ਡਾਲਰ ਤੇ ਤੰਬਾਕੂ ਦੇ ਪੈਕਟ ਦੀ ਕੀਮਤ 23 ਡਾਲਰ ਸੀ। ਪਿਛਲੇ ਸੱਤ ਸਾਲਾਂ ਦੌਰਾਨ ਤੰਬਾਕੂ ਉਤਪਾਦਾਂ ਦੀ ਕੀਮਤ ਵਿੱਚ ਦੁਗੱਣਾ ਵਾਧਾ ਦਰਜ ਕੀਤਾ ਗਿਆ ਹੈ।





