Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਜਦੋਂ ਪੀਜੀਆਈ ਦਾਖ਼ਲਾ ਲਿਆ… ਤਰਸੇਮ ਲਾਲ


    
  

Share
  ਗੱਲ ਇਹ 1972 ਦੀ ਹੈ। ਉਸ ਵਕਤ ਮੈਂ ਪ੍ਰੀ-ਮੈਡੀਕਲ ਅਜੇ ਕੀਤੀ ਹੀ ਸੀ। ਅਗਾਂਹ ਪੜ੍ਹਨ ਦਾ ਚਾਅ ਤਾਂ ਬਥੇਰਾ ਸੀ ਪਰ ਐੱਮਬੀਬੀਐੱਸ ਵਿਚ ਦਾਖਲੇ ਜੋਗੇ ਨੰਬਰ ਹੀ ਨਾ ਆਏੇ। ਸੋਚਿਆ, ਹੁਣ ਕੀ ਕਰੀਏ। ਛੇਤੀ ਛੇਤੀ ਨੇੜਲਿਆਂ ਤੋਂ ਜਾਣਕਾਰੀ ਲੈਣ ਦਾ ਯਤਨ ਕੀਤਾ। ਆਪ ਵੀ ਹੋਰ ਕੁ ਹੋਰ ਕੋਰਸਾਂ ਉੱਤੇ ਨਿਗ੍ਹਾ ਮਾਰੀ। ਅਚਾਨਕ ਪੀਜੀਆਈ ਵਿਚ ਬੀਐੱਸਸੀ ਮੈਡੀਕਲ ਲੈਬਾਰਟਰੀ ਟੈਕਨਾਲੋਜੀ ਦੇ ਦੋ ਸਾਲਾ ਕੋਰਸ ਲਈ ਇਸ਼ਤਿਆਰ ਦੇਖਿਆ। ਬੱਸ ਫਿਰ ਸੁਤਾ ਇਸੇ ਪਾਸੇ ਲੱਗ ਗਈ।
ਇਸ ਕੋਰਸ ਲਈ ਕੁੱਲ 26 ਸੀਟਾਂ ਸਨ। ਫੀਸ ਸਿਰਫ 4 ਰੁਪਏ ਮਹੀਨਾ ਸੀ ਅਤੇ ਉਤੋਂ 75 ਰੁਪਏ ਮਹੀਨਾ ਵਜ਼ੀਫ਼ਾ-ਭੱਤਾ (ਸਟਾਈਪੈਂਡ) ਮਿਲਣਾ ਸੀ। ਆਪਣੇ ਹਿਸਾਬ ਨਾਲ ਗਿਣਤੀ-ਮਿਣਤੀ ਜਿਹੀ ਕੀਤੀ ਤਾਂ ਗੱਲ ਕਾਫੀ ਠੀਕ ਲੱਗੀ। ਘਰ ਦੀਆਂ ਤੰਗੀਆਂ ਤੁਰਸ਼ੀਆਂ ਕਾਰਨ ਢੁੱਕਵਾਂ ਮੌਕਾ ਜਾਪਿਆ। ਹੋਰ ਤਾਂ ਹੋਰ, ਉਦੋਂ ਇਸ ਕੋਰਸ ਵਿਚ ਦਾਖਲੇ ਲਈ ਬਿਨੈ ਪਾਤਰ ਦੇਣ ‘ਤੇ ਵੀ ਕੋਈ ਫੀਸ ਬਗੈਰਾ ਨਹੀਂ ਸੀ ਦੇਣੀ। ਮੈਂ ਝੱਟ ਦੇਣੇ ਅਪਲਾਈ ਕਰ ਦਿੱਤਾ। ਚੋਣ ਇੰਟਰਵਿਊ ਦੇ ਆਧਾਰ ‘ਤੇ ਹੋਣੀ ਸੀ।
ਅਰਜ਼ੀ ਦੇਣ ਤੋਂ ਬਾਅਦ ਬੇਸਬਰੀ ਨਾਲ ਉਡੀਕ ਸ਼ੁਰੂ ਹੋ ਗਈ। ਰੋਜ਼ ਡਾਕੀਏ ਨੂੰ ਉਡੀਕਦਾ। ਆਖ਼ਿਰਕਾਰ ਇਕ ਦਿਨ ਮੇਰੀ ਇੰਟਰਵਿਊ ਆ ਗਈ। ਹੁਣ ਖ਼ੁਸ਼ੀ ਦਾ ਕੋਈ ਅੰਤ ਨਹੀਂ ਸੀ। ਮੈਂ ਚਾਈਂ ਚਾਈਂ ਪਿੰਡੋਂ ਇਕ ਦਿਨ ਪਹਿਲਾਂ ਹੀ ਚੰਡੀਗੜ੍ਹ ਜਾ ਕੇ ਸਰਾਂ ਵਿਚ ਰੁਕ ਗਿਆ। ਸਵੇਰੇ ਉਠ ਕੇ ਫਟਾ-ਫਟ ਤਿਆਰ ਹੋਇਆ ਅਤੇ ਮਿਥੇ ਸਮੇਂ ਤੋਂ ਕਾਫੀ ਪਹਿਲਾਂ ਹੀ ਇੰਟਰਵਿਊ ਲਈ ਪਹੁੰਚ ਗਿਆ। ਇਹ ਇੰਟਰਵਿਊ ਬੇਹੱਦ ਤਜਰਬੇਕਾਰ ਟੈਕਾਨਲੋਜਿਸਟ ਡਾ. ਓਪੀਐੱਚ ਮਾਰਖਾਨ ਲੈ ਰਹੇ ਸਨ। ਆਪਣੇ ਵੱਲੋਂ ਤਿਆਰੀ ਭਾਵੇਂ ਐਨ ਪੂਰੀ ਸੀ ਪਰ ਦਿਲ ਨੂੰ ਧੁੜਕੂ ਜਿਹਾ ਲੱਗਿਆ ਹੋਇਆ ਸੀ: ਕੀ ਪਤਾ ਅਗਲਿਆਂ ਨੇ ਇੰਟਰਵਿਊ ਵਿਚ ਕਿਹੜੇ ਸਵਾਲ ਪੁੱਛ ਲੈਣੇ ਹਨ। ਨਾਲ ਦੇ ਸਾਥੀਆਂ ਨਾਲ ਨਿੱਕੀਆਂ-ਮੋਟੀਆਂ ਗੱਲਾਂ ਵੀ ਹੋਈ ਜਾਂਦੀਆਂ ਸਨ। ਇੰਟਰਵਿਊ ਦੌਰਾਨ ਡਾ. ਓਪੀਐੱਚ ਮਾਰਖਾਨ ਨੇ ਮੈਨੂੰ ਸੈੱਲ, ਨਿਊਕਲੀਅਸ ਡੀਐਨਏਆਰ ਅਤੇ ਐੱਨਏ ਬਾਬਤ ਕਈ ਸਵਾਲ ਪੁੱਛੇ। ਇਸ ਵਿਸ਼ੇ ਉੱਤੇ ਮੇਰੀ ਚੰਗੀ ਪਕੜ ਹੋਣ ਕਾਰਨ ਮੈਂ ਸਹੀ ਉੱਤਰ ਦੇ ਦਿੱਤੇ। ਇੰਟਰਵਿਊ ਦੀ ਪੂਰੀ ਤਸੱਲੀ ਤਾਂ ਸੀ ਪਰ ਗੱਲ ਤਾਂ ਕੋਰਸ ਲਈ ਚੁਣੇ ਜਾਣ ਦਾ ਪੱਤਰ ਹਾਸਲ ਹੋਣ ‘ਤੇ ਹੀ ਬਣਨੀ ਸੀ। ਖ਼ੈਰ! ਕੁਝ ਦਿਨਾਂ ਬਾਅਦ ਮੇਰੇ ਚੁਣੇ ਜਾਣ ਦਾ ਪੱਤਰ ਵੀ ਆ ਗਿਆ। ਨਾਲ ਹੀ ਉੱਥੇ ਹਾਜ਼ਰ ਹੋਣ ਵਾਲੀ ਤਾਰੀਕ ਅਤੇ ਸ਼ਰਤਾਂ ਵੀ ਦੱਸ ਦਿੱਤੀਆਂ ਗਈਆਂ ਸਨ।
ਹਾਜ਼ਰ ਹੋਣ ਵਾਲੇ ਦਿਨ ਮੈਂ ਪਹਿਲਾਂ ਵਾਂਗ ਹੀ ਇਕ ਦਿਨ ਪਹਿਲਾਂ ਪਹੁੰਚ ਗਿਆ। ਪਿਛਲਾ ਤਜਰਬਾ ਜੋ ਕਾਮਯਾਬ ਰਿਹਾ ਸੀ। ਨਾਲੇ ਉਸੇ ਦਿਨ ਪਹੁੰਚਣ ਲਈ ਪਿੰਡੋਂ ਬਹੁਤ ਸੁਵੱਖਤੇ ਤੁਰਨਾ ਪੈਣਾ ਸੀ। ਇਹ ਨਿਰੇ ਝੰਜਟ ਵਾਲਾ ਕੰਮ ਲੱਗਦਾ ਸੀ। ਪਹਿਲਾਂ ਵਾਂਗ ਹੀ ਸਵੇਰੇ ਆਪਣੇ ਵੱਲੋਂ ਠੀਕ ਢੰਗ ਨਾਲ ਤਿਆਰ ਹੋ ਕੇ ਪੀਜੀਆਈ ਦੇ ਸਬੰਧਤ ਵਾਰਡ ਵਿਚ ਪਹੁੰਚ ਗਿਆ। ਉੱਥੇ ਤਾਂ ਇਕ ਤਰ੍ਹਾਂ ਨਾਲ ਪਾਸੇ ਹੀ ਪਲਟੇ ਹੋਏ ਲੱਗੇ। ਇੱਥੇ ਪੰਜਾਬ ਵਿਚ ਅਸੀਂ ਵਿਦਿਆਰਥੀ, ਕੈਮੀਕਲ ਵਗੈਰਾ ਲੈਣ ਅਤੇ ਟੈਸਟ ਟਿਊਬਾਂ ਸਾਫ ਕਰਨ ਲਈ ਲੈਬ ਅਟੈਂਡੈਂਟ ਨੂੰ ਹੁਕਮ ਚਾੜ੍ਹਦੇ ਹੁੰਦੇ ਸੀ ਪਰ ਇੱਥੇ ਲੈਬ ਅਟੈਂਡੈਂਟ ਸਾਡੇ ਮੁੱਢਲੇ ਅਧਿਆਪਕ ਸਨ। ਉਹ ਸਾਨੂੰ ਟੈਸਟ ਟਿਊਬਾਂ ਧੋਣ ਅਤੇ ਕੈਮੀਕਲ ਲੈਣ ਲਈ ਕਹਿੰਦੇ ਸਨ। ਜਿਵੇਂ ਕਿਵੇਂ ਗੱਡੀ ਹੌਲੀ ਹੌਲੀ ਰੇੜ੍ਹੇ ਪੈਂਦੀ ਜਾਪਣ ਲੱਗ ਪਈ ਸੀ।
ਗਰਮੀਆਂ ਦੇ ਦਿਨ ਸਨ। ਕਮੀਜ਼ ਪੈਂਟ ਅੰਦਰ ਕਰਨ ਦੀ ਅਤੇ ਉੱਤੇ ਬੈਲਟ ਬੰਨ੍ਹਣ ਦੀ ਮੈਨੂੰ ਆਦਤ ਨਹੀਂ ਸੀ। ਪੇਂਡੂ ਪਿਛੋਕੜ ਹੋਣ ਕਾਰਨ ਗਰਮੀਆਂ ਵਿਚ ਜੁਰਾਬਾਂ ਬੂਟ ਪਾਉਣ ਦੀ ਤਾਂ ਉੱਕਾ ਹੀ ਆਦਤ ਨਹੀਂ ਸੀ। ਟਾਈ ਲਾਉਣ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਨਿੱਕੀਆਂ ਨਿੱਕੀਆਂ ਗੱਲਾਂ ਸਨ ਜੋ ਇਕ ਇਕ ਕਰਕੇ ਵਾਹਵਾ ਹੋ ਗਈਆਂ ਸਨ। ਜਦ ਮੈਂ ਪ੍ਰਯੋਗਸ਼ਾਲਾ ਵਿਚ ਪਹੁੰਚਿਆ ਤਾਂ ਮੇਰੇ ਸੀਨੀਅਰ ਸਾਥੀ ਮੇਰੇ ਵੱਲ ਹੋਰੂੰ ਜਿਹੇ ਝਾਕੇ। ਫਿਰ ਗੱਲਾਂ-ਬਾਤਾਂ ਦੌਰਾਨ ਕਾਫੀ ਦੋਸਤਾਨਾ ਢੰਗ-ਤਰੀਕਿਆਂ ਨਾਲ ਮੈਨੂੰ ਸਮਝਾਉਣ ਲੱਗੇ ਕਿ ਕੱਲ੍ਹ ਤੋਂ ਕਮੀਜ਼ ਪੈਂਟ ਦੇ ਅੰਦਰ, ਟਾਈ ਲਗਾ ਕੇ, ਜੁਰਾਬਾਂ ਪਾ ਕੇ ਅਤੇ ਫੀਤੇ ਵਾਲੇ ਬੂਟ ਪਾ ਕੇ ਲੈਬ ਵਿਚ ਆਉਣਾ ਹੈ।
ਝਟਕਾ ਜਿਹਾ ਲੱਗਿਆ। ਪੇਂਡੂ ਸੁਭਾਅ ਦਾ ਹੋਣ ਕਾਰਨ ਇਹ ਸਾਰਾ ਕੁੱਝ ਮੈਨੂੰ ਬੜਾ ਅਜੀਬ ਲੱਗਦਾ ਸੀ। ਬਹੁਤ ਦੇਰ ਮਨ ਵਿਚ ਉਧੇੜ-ਬੁਣ ਚੱਲਦੀ ਰਹੀ। ਪੈਸਿਆਂ ਦਾ ਵੀ ਤਾਂ ਸਵਾਲ ਸੀ। ਕਾਫੀ ਚਿਰ ਮਨ ਅੰਦਰ ਇਹੀ ਗਿਣਤੀ-ਮਿਣਤੀ ਚੱਲਦੀ ਰਹੀ। ਇੰਨਾ ਕੁੱਝ ਖਰੀਦਣ ‘ਤੇ ਭਲਾ ਕਿੰਨੇ ਕੁ ਪੈਸੇ ਲੱਗ ਜਾਣਗੇ? ਕਿਥੋਂ ਮਿਲੇਗਾ ਪੈਸਾ? ਮਸਲਾ ਵੱਡਾ ਬਣਦਾ ਜਾਪਿਆ। ਇਸ ਸਾਰੀ ਉਧੇੜ-ਬੁਣ ਵਿਚ ਹੀ ਮੈਂ ਸੰਸਥਾ ਦਾ ਸਮਾਂ ਖਤਮ ਹੋਣ ‘ਤੇ ਪਿੰਡ ਵਾਲੀ ਬੱਸ ਫੜ ਲਈ ਅਤੇ ਮਨ ਨੂੰ ਤਸੱਲੀ ਦਿੱਤੀ ਕਿ ਇੱਥੇ ਪੜ੍ਹਨਾ ਤੇਰੇ ਵੱਸ ਵਿਚ ਨਹੀਂ। ਬੱਸ ਸਫਰ ਦੌਰਾਨ ਵੀ ਇਹੀ ਗੱਲਾਂ ਜ਼ਿਹਨ ਵਿਚ ਘੁੰਮਦੀਆਂ ਰਹੀਆਂ। ਬਾਅਦ ਵਿਚ ਬਰਨਾਲੇ ਦੇ ਐੱਸਡੀ ਕਾਲਜ ਤੋਂ ਬੀਐੱਸਸੀ ਮੈਡੀਕਲ ਵਿਚ ਦਾਖਲਾ ਲੈ ਲਿਆ। ਫਿਰ ਉਥੋਂ ਹੀ ਪੜ੍ਹਾਈ ਦੀ ਅੱਗੇ ਸ਼ੁਰੂਆਤ ਕੀਤੀ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ