Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
‘ਹਾਈਐਂਡ ਯਾਰੀਆਂ’ ‘ਚ ‘ਨਿੰਜਾ’ ਨਾਲ ਨਜ਼ਰ ਆਵੇਗੀ ‘ਆਰੂਸੀ ਸ਼ਰਮਾ’
ਗਲੈਮਰਜ਼ ਦੁਨੀਆਂ ਦੀ ਪੰਜਾਬੀ ਮੁਟਿਆਰ ਆਰੂਸੀ ਸ਼ਰਮਾ ਨੇ ਦੇਵ ਖਰੋੜ ਦੀ ਪੰਜਾਬੀ ਫ਼ਿਲਮ ‘ਕਾਕਾ ਜੀ’ ਤੋਂ ਬਾਅਦ ਹੁਣ ੨੨ ਫਰਵਰੀ ਨੂੰ ਆ ਰਹੀ ਮਲਟੀਸਟਾਰ ਕਾਸਟ ਫਿਲਮ ‘ਹਾਈਐਂਡ ਯਾਰੀਆਂ’ ਵਿੱਚ ਨਿੰਜਾ ਨਾਲ ਮੇਨ ਲੀਡ ‘ਚ ਕੰਮ ਕੀਤਾ ਹੈ। ਤਿੰਨ ਦੋਸਤਾਂ ਦੀ ਕਹਾਣੀ ਅਧਾਰਤ ਇਸ ਫਿਲ਼ਮ ਵਿੱਚ ਆਰੂਸੀ ਨੇ ਨਿੰਜਾ ਦੀ ਵਫ਼ਾਦਾਰ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਹੈ।ਪਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ, ਪੰਕਜ ਬੱਤਰਾ ਫ਼ਿਲਮਜ਼ ਅਤੇ ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਬਣੀ ਅਤੇ ਨਿਰਦੇਸ਼ਕ ਪੰਕਜ ਬਤਰਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਜੱਸੀ ਗਿੱਲ, ਰਣਜੀਤ ਬਾਵਾ, ਨਿੰਜਾ, ਗੁਰਨਾਮ ਭੁੱਲਰ ਨਵਨੀਤ ਢਿੱਲੋਂ, ਆਰੂਸ਼ੀ ਸ਼ਰਮਾ, ਮੁਸ਼ਕਾਨ ਸੇਠੀ, ਨੀਤ ਕੌਰ, ਹੌਬੀ ਧਾਲੀਵਾਲ ਆਦਿ ਕਲਾਕਾਰਾਂ ਨੇ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ । ਆਰੂਸੀ ਸ਼ਰਮਾਂ ਇੱਕ ਉਹ ਅਦਾਕਾਰਾ ਹੈ ਜਿਸਨੂੰ ਉਸਦੇ ਸੁਪਨਿਆਂ ਦੀ ਮੰਜ਼ਿਲ ਅੱਖ ਖੋਲ੍ਹ ਦਿਆਂ ਦੀ ਮਿਲ ਗਈ। ਉਸਨੂੰ ਖੁਦ ਯਕੀਨ ਨਹੀ ਹੁੰਦਾ ਕਿ ਉਹ ਬਹੁਤ ਥੋੜ੍ਹੇ ਸਮੇਂ ਵਿੱਚ ਦੋ ਵੱਡੀਆਂ ਫ਼ਿਲਮਾਂ ਕਰਕੇ ਨਾਮੀਂ ਕਲਾਕਾਰਾਂ ਦੀ ਕਤਾਰ ਦਾ ਹਿੱਸਾ ਬਣੀ ਹੈ।
ਦਿੱਲੀ ਸ਼ਹਿਰ ਦੀ ਜੰਮਪਲ ਆਰੂਸੀ ਸ਼ਰਮਾਂ ਨੇ ਦੱਸਿਆ ਕਿ ਗਲੈਮਰਜ਼ ਦੀ ਦੁਨੀਆਂ ਵੱਲ ਆਉਣਾ ਉਸਦਾ ਇੱਕ ਸੁਪਨਾ ਸੀ ਜਿਸਨੂੰ ਪੂਰਾ ਕਰਨ ਵਿੱਚ ਉਸਦੇ ਮਾਂ ਬਾਪ ਨੇ ਬਹੁਤ ਸਹਿਯੋਗ ਦਿੱਤਾ। ੨੦੧੬ ਵਿੱਚ ਸੁੰਦਰਤਾ ਦਾ ‘ਮਿਸ ਇੰਡੀਆਂ’ ਖਿਤਾਬ ਮਿਲਣ ਬਾਅਦ ਉਹ ਮੁੰਬਈ ਚਲੀ ਗਈ ਜਿੱਥੇ ਉਸਨੇ ਐਕਟਿੰਗ ਦਾ ਕੋਰਸ ਕਰਦਿਆਂ ਸੰਘਰਸ਼ ਸੁਰੂ ਕੀਤਾ। ਸੁਰੂ ਵਿੱਚ ਕੁਝ ਇਸ਼ਤਿਹਾਰੀ ਫ਼ਿਲਮਾਂ ਅਤੇ ਟੀ ਵੀ ਸੀਰੀਅਲਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਪਰੰਤੂ ਆਪਣੀ ਕਿਸਮਤ ਨੂੰ ਚਮਕਾਉਣ ਲਈ ਉਹ ਛੇਤੀ ਹੀ ਪੰਜਾਬ ਆ ਗਈ ਤੇ ਪੰਜਾਬੀ ਮਿਊਜਿਕ ਵੀਡਿਓਜ਼ ਵਿੱਚ ਕੰਮ ਸੁਰੂ ਕੀਤਾ। ਆਰੂਸੀ ਸ਼ਰਮਾਂ ਪੰਜਾਬੀ ਦੇ ਨਾਮਵਰ ਗਾਇਕਾਂ ਐਮੀ ਵਿਰਕ, ਪ੍ਰੀਤ ਹਰਪਾਲ, ਸੱਜਣ ਅਦੀਬ ਆਦਿ ਨਾਲ ਉਨ੍ਹਾਂ ਦੇ ਅਨੇਕਾਂ ਚਰਚਿਤ ਗੀਤਾਂ ਵਿੱਚ ਨਜ਼ਰ ਆਈ ਤੇ ਆਪਣੀਆਂ ਮੁੱਢਲੀਆਂ ਫ਼ਿਲਮਾਂ ਨਾਲ ਉਹ ਪੰਜਾਬੀ ਪਰਦੇ ‘ਤੇ ਪ੍ਰਵਾਨ ਚੜ੍ਹੀ ਹੈ। ਆਉਣ ਵਾਲੇ ਦਿਨਾਂ ਵਿੱਚ ਆਰੂਸੀ ਕੋਲ ਕਈ ਹੋਰ ਫਿਲਮਾਂ ਵੀ ਹਨ। ਆਰੂਸੀ ਫ਼ਿਲਮਾਂ ਦੀ ਗਿਣਤੀ ਵਧਾਉਣ ਦੀ ਬਜਾਏ ਚੰਗੇ ਕਿਰਦਾਰਾਂ ਨੂੰ ਪਹਿਲ ਦਿੰਦੀ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback