Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਰੱਬ ਦੇ ਬੰਦੇ
ਗੱਲ ਜੂਨ ਮਹੀਨੇ ਦੀ ਇੱਕ ਤੱਪਦੀ ਦੁਪਹਿਰ ਦੀ ਹੈ।ਗਰਮੀਂ ਇੰਝ ਪੈ ਰਹੀ ਸੀ ਜਿਵੇਂ ਆਸਮਾਨ ਤੋਂ ਅੱਗ ਵਰ੍ਹ ਰਹੀ ਹੋਵੇ। ਮੈਂ ਮੋਦੀ ਕਾਲਜ ਪਟਿਆਲਾ 'ਚੋਂ ਐਮ.ਏ. ਪੱਤਰਕਾਰਤਾ ਦੇ ਇਮਤਿਹਾਨ ਦੇਣ ਉਪਰੰਤ ਕਾਲਜ ਦੇ ਬਾਹਰ ਆਪਣੀ ਇੱਕ ਸਹੇਲੀ ਨਾਲ ਪਟਿਆਲਾ ਬੱਸ ਸਟੈਂਡ ਜਾਣ ਲਈ ਖੜ੍ਹੇ ਆਟੋ 'ਚ ਸਾਵਰ ਹੋ ਗਈ।ਸਵਾਰੀਆਂ ਨਾਲ ਖੱਚਾ-ਖੱਚ ਭਰੇ ਆਟੋ 'ਚ ਅਸੀਂ ਇਮਤਿਹਾਨ ਸਬੰਧੀ ਗੱਲਬਾਤ ਕਰ ਰਹੀਆਂ ਸਾਂ ਕਿ ਕੁੱਝ ਕੁ ਕਿਲੋਮੀਟਰ ਚੱਲਣ ਉਪਰੰਤ ਸ਼ੇਰਾਂ ਵਾਲੇ ਗੇਟ ਦੇ ਨੇੜੇ ਪੁਲਿਸ ਦਾ ਨਾਕਾ ਲੱਗਿਆ ਵੇਖ ਆਟੋ ਚਾਲਕ ਸਾਨੂੰ ਤੇ ਬਾਕੀ ਸਵਾਰੀਆਂ ਨੂੰ ਚੌਂਕ ਦੇ ਨਜ਼ਦੀਕ ਉਤਾਰ ਕੇ ਵਾਪਸ ਮੁੜ ਗਿਆ। ਮੈਂ ਤੇ ਮੇਰੀ ਸਹੇਲੀ ਬੱਸ ਸਟੈਂਡ ਜਾਣ ਲਈ ਪੈਦਲ ਚੱਲ ਪਏ।ਗਰਮੀਂ ਤੋਂ ਬੱਚਣ ਲਈ ਅਸੀਂ ਸੜਕ ਕਿਨਾਰੇ ਲੱਗੀ ਇੱਕ ਆਈਸ ਕਰੀਮ ਦੀ ਰੇਹੜੀ ਤੋਂ ਆਈਸ ਕਰੀਮ ਲਈ ਤਾਂ ਜੋ ਅੱਤ ਦੀ ਵਰ੍ਹ ਰਹੀ ਗਰਮੀਂ ਤੋਂ ਕੁੱਝ ਰਾਹਤ ਮਿਲ ਸਕੇ। ਅਸੀਂ ਹਾਲੇ ਕੁੱਝ ਕੁ ਕਦਮ ਤੁਰੀਆਂ ਸੀ ਕਿ ਉਸੇ ਵੇਲੇ ਮੇਰੇ ਕੰਨਾਂ 'ਚ ਪਿੱਛੋਂ ਇੱਕ ਅਵਾਜ਼ ਪਈ, ਬੇਟੀ ਬੱਸ ਸਟੈਂਡ ਤੱਕ ਚੱਲੋਗੇ ੧੦ ਰੁਪਏ ਸਵਾਰੀ ਲਵਾਂਗਾ।ਮੈਂ ਪਿੱਛੇ ਮੁੜਕੇ ਵੇਖਿਆ ਤਾਂ ਇੱਕ ਅਧਖੱੜ ਜਿਹੀ ਉਮਰ ਦਾ ਪਸੀਨੇ ਨਾਲ ਪੂਰੀ ਤਰ੍ਹਾਂ ਨਾਲ ਨਹਾਇਆ ਹੋਇਆ ਸਰਦਾਰ ਵਿਅਕਤੀ ਸੀ ਜਿਸਨੇ ਕਿ ਸਮਾਨ ਢੋਹਣ ਵਾਲੀ ਰੇਹੜੀ 'ਚ ਸਵਾਰੀਆਂ ਨੂੰ ਬਿਠਾਉਣ ਲਈ ਇੱਕ ਸੀਟ ਫਿੱਟ ਕੀਤੀ ਹੋਈ ਸੀ ਮੇਰੇ ਜਵਾਬ ਦੀ ਉਡੀਕ 'ਚ ਬੇਵਸ ਜਿਹੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਿਹਾ ਸੀ। ਮੇਰਾ ਉੱਤਰ ਸੁਣਨ ਤੋਂ ਪਹਿਲਾਂ ਹੀ ਉਸਨੇ ਫਿਰ ਮੈਨੂੰ ਕਿਹਾ ਬੈਠ ਜਾਓ ਪੁੱਤਰ ਜੀ, ਮੈਂ ਉਸਦੀ ਅਵਾਜ਼ ਸੁਣ ਕੇ ਆਪਣੀ ਸਹੇਲੀ ਵੱਲ ਵੇਖਿਆ ਉਸਨੇ ਨਾਂਹ 'ਚ ਸਿਰ ਹਿਲਾ ਦਿੱਤਾ। ਇੰਨੇ ਨੂੰ ਫਿਰ ਤੋਂ ਉਸ ਰਿਕਸ਼ੇ ਵਾਲੇ ਨੇ ਪਿੱਛਿਓਂ ਅਵਾਜ਼ ਮਾਰਕੇ ਕਿਹਾ, "ਬੈਠ ਜਾਓ ਮੈਡਮ ਜੀ ੧੦ ਰੁਪਏ ਸਵਾਰੀ ਦੇ ਦਿਓ, ਮੈਂ ਸਵੇਰ ਤੋਂ ਕੁੱਝ ਨਹੀਂ ਖਾਦਾ"।ਇਹ ਸੁਣ ਮੇਰਾ ਦਿਲ ਪਸੀਜ਼ ਗਿਆ। ਮੈਂ ਉਸਦੀ ਗੱਲ ਸੁਣ ਮੁੜ ਆਪਣੀ ਸਹੇਲੀ ਵੱਲ ਵੇਖਿਆ ਉਸ ਨੇ ਨਾਂਹ 'ਚ ਸਿਰ ਹਿਲਾ ਦਿੱਤਾ।ਉਸਦਾ ਇਹ ਵਤੀਰਾ ਵੇਖ ਅਤੇ ਰਿਕਸ਼ੇ ਵਾਲੇ ਦਾ ਪਸੀਨੇ ਨਾਲ ਤਰ੍ਹ ਹੋਇਆ ਚਹਿਰਾ ਵੇਖਕੇ ਮੈਂ ਉਸ ਰਿਕਸ਼ੇ ਵਾਲੇ ਨੂੰ ਕੁੱਝ ਪੈਸੇ ਦੇਣੇ ਚਾਹੇ ਪਰ ਉਸਨੇ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਮਿਹਨਤ ਨਾਲ ਹੀ ਕਮਾਕੇ ਹੱਕ ਦੀ ਕਮਾਈ ਖਾਵਾਂਗਾ। ਇਸ ਤਰ੍ਹਾਂ ਦੇ ਪੈਸੇ ਮੈਨੂੰ ਨਹੀਂ ਚਾਹੀਦੇ। ਇਹ ਕਹਿ ਉਹ ਪਿੱਛੇ ਆ ਰਹੀਆਂ ਦੋ ਹੋਰ ਲੜਕੀਆਂ ਨੂੰ ਰਿਕਸ਼ੇ ਤੇ ਬੈਠਣ ਲਈ ਪੁੱਛਣ ਲੱਗਾ। ਹੁਣ ਤੱਕ ਅਸੀਂ ਪੈਦਲ ਹੀ ਚੱਲ ਕੇ ਬੱਸ ਸਟੈਂਡ ਪੁੱਜ ਚੁੱਕੇ ਸਾਂ। ਆਪਣੇ ਸਹੇਲੀ ਨੂੰ ਬੱਸ ਸਟੈਂਡ ਤੇ ਅਲਵਿਦਾ ਆਖ ਮੈਂ ਰਾਜਪੁਰਾ ਜਾਣ ਵਾਲੀ ਬੱਸ 'ਚ ਸਵਾਰ ਹੋ ਗਈ। ਸਾਰੇ ਰਾਹ 'ਚ ਮੇਰੇ ਜਿਹਨ 'ਚ ਜਿੱਥੇ ਉਸ ਰਿਕਸ਼ੇ ਵਾਲੇ ਦੀ ਕਹੀ ਗੱਲ ਕਿ ਮੇਹਨਤ ਨਾਲ ਹੀ ਕਮਾਕੇ ਹੱਕ ਦੀ ਕਮਾਈ ਖਾਵਾਂਗਾ ਗੂੰਜ਼ ਰਹੀ ਸੀ ਉੱਥੇ ਹੀ ਆਪਣੀ ਸਹੇਲੀ ਪ੍ਰਤੀ ਨਫਰਤ ਵੀ ਮਹਿਸੂਸ ਹੋਈ ਜੋ ਇੱਕ ਗਰੀਬ ਦਾ ਦਰਦ ਵੀ ਨਾ ਸਮਝ ਸਕੀ। ਇਹ ਉਸ ਰਿਕਸ਼ੇ ਵਾਲੇ ਨਾਲ ਮੇਰੀ ਪਹਿਲੀ ਮੁਲਾਕਾਤ ਸੀ।
ਉਸ ਰਿਕਸ਼ੇ ਵਾਲੇ ਨਾਲ ਮੇਰੀ ਪਟਿਆਲਾ ਵਿਖੇ ਦੂਜੀ ਮੁਲਾਕਾਤ ੫ ਦਿਨ ਉਪਰੰਤ ਹੀ ਹੋ ਗਈ। ਇਸ ਵਾਰ ਮੈਂ ਖੁੱਦ ਕਾਲੀ ਮਾਤਾ ਦੇ ਮੰਦਰ ਦੇ ਨਜ਼ਦੀਕ ਉਤਰ ਗਈ ਤੇ ਇਹ ਸੋਚਦੀ ਹੋਈ ਪੈਦਲ ਹੀ ਬੱਸ ਸਟੈਂਡ ਵੱਲ ਨੂੰ ਚੱਲ ਪਈ ਕਿ ਕਾਸ਼ ਉਸ ਰਿਕਸ਼ੇ ਵਾਲੇ ਬਜ਼ੁਰਗ ਨਾਲ ਮੁੜ ਮੁਲਾਕਾਤ ਹੋ ਜਾਵੇ। ਅਜੇ ਮੈਂ ਇਹ ਸਭ ਸੋਚ ਹੀ ਰਹੀ ਸਾਂ ਕਿ ਮੈਨੂੰ ਪਿੱਛੋ ਇੱਕ ਜਾਣੀ ਪਛਾਣੀ ਜਿਹੀ ਆਵਾਜ਼ ਸੁਣਾਈ ਦਿੱਤੀ। ਉਸਨੇ ਮੈਨੂੰ ਪਹਿਲਾਂ ਦੀ ਤਰਾਂ੍ਹ ਹੀ ਬੱਸ ਸਟੈਂਡ ਜਾਣ ਲਈ ਪੁੱਛਿਆ ਇਸ ਵਾਰ ਮੈਂ ਝੱਟ ਉਸਦੇ ਰਿਕਸ਼ੇ ਤੇ ਬੈਠ ਗਈ।ਮੈਂ ਲਿਹਾਜ਼ੇ ਨਾਲ ਉਸ ਨਾਲ ਗੱਲਬਾਤ ਸ਼ੁਰੂ ਕਰਦੇ ਹੋਏ ਉਸਤੋਂ ਉਸ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਮੈਨੂੰ ਪੁੱਛਿਆ ਕਿ ਕਿਤੇ ਤੁਸੀਂ ਜੇਲ੍ਹ 'ਚ ਤਾਂ ਨਹੀਂ ਕੰਮ ਕਰਦੇ ਮੇਰੇ ਮਨ੍ਹਾਂ ਕਰਨ ਤੇ ਅਤੇ ਇਹ ਦੱਸਣ ਤੇ ਕਿ ਮੈਂ ਪਟਿਆਲਾ ਦਾ ਨਹੀਂ ਬਲਕਿ ਰਾਜਪੂਰਾ ਸ਼ਹਿਰ ਤੋਂ ਹਾਂ ਤਾਂ ਉਹ ਬਜ਼ੁਰਗ ਕੁੱਝ ਨਿਸ਼ਚਿੰਤ ਹੋ ਗਿਆ। ਇਹ ਸੁਣ ਉਸਨੇ ਮੈਨੂੰ ਆਪਣੇ ਬਾਰੇ ਦੱਸਣਾ ਸ਼ੁਰੂ ਕੀਤਾ।ਉਸਨੇ ਦੱਸਿਆ ਕਿ ਉਸਦਾ ਨਾਂ ਜੋਗਾ ਸਿੰਘ ਹੈ ਤੇ ਉਹ ਪਟਿਆਲੇ ਦੇ ਨੇੜੇ ਹੀ ਪੈਂਦੇ ਇੱਕ ਪਿੰਡ ਦਲੋਛੀ ਦਾ ਰਹਿਣ ਵਾਲਾ ਹੈ। ਅਨਪੜ੍ਹ ਹੋਣ ਕਾਰਣ ਪਿੱਛਲੇ ਤੀਹ ਸਾਲਾਂ ਤੋਂ ਰਿਕਸ਼ਾ ਚੱਲਾ ਰਿਹਾ ਹੈ।ਉਸਨੇ ਦੱਸਿਆ ਕਿ ਉਸ ਦੀਆਂ ਚਾਰ ਭੈਣਾਂ ਅਤੇ ਦੋ ਭਰਾ ਹਨ। ਜੋ ਸਾਰੇ ਹੁਣ ਅਲੱਗ-ਅਲੱਗ ਰਹਿੰਦੇ ਹਨ।ਉਹ ਆਪਣੇ ਮਾਤਾ ਪਿਤਾ ਦੇ ਨਾਲ ਇੱਕਲਾ ਹੀ ਪੁਰਾਣੇ ਮਕਾਨ 'ਚ ਰਹਿੰਦਾ ਹੈ। ਮਾਤਾ ਪਿਤਾ ਦੀ ਦੇਖਰੇਖ 'ਚ ਕੋਈ ਕਮੀਂ ਨਾ ਆਵੇ ਇਸ ਲਈ ਉਸਨੇ ਵਿਆਹ ਹੀ ਨਹੀਂ ਕਰਵਾਇਆ।ਆਮਦਨ ਸਬੰਧੀ ਪੁੱਛਣ ਤੇ ਜੋਗਾ ਸਿੰਘ ਨੇ ਦਸਿਆ ਕਿ ਉਹ ਦੋ ਤਿੰਨ ਸੌ ਰੁਪਏ ਦਿਹਾੜੀ ਕਮਾ ਲੈਂਦਾ ਹੈ ਜਿਸ ਨਾਲ ਉਸਦਾ ਦੇ ਉਸਦੇ ਮਾਤਾ ਪਿਤਾ ਦਾ ਗੁਜ਼ਰਾ ਹੋ ਜਾਂਦਾ ਹੈ ਤੇ ਉਹ ਆਪਣੀ ਇਸ ਹੱਕ ਹਲਾਲ ਦੀ ਕਮਾਈ ਨਾਲ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹੈ।ਇੰਨੇ ਨੂੰ ਮੈਂ ਬੱਸ ਸਟੈਂਡ ਪੁੱਜ ਚੁੱਕੀ ਸਾਂ। ਜੋਗਾ ਸਿੰਘ ਨੂੰ ਉਸਦਾ ਬਣਦਾ ਕਿਰਾਇਆ ਦੇ ਮੈਂ ਰਾਜਪੂਰਾ ਜਾਣ ਲਈ ਬੱਸ 'ਚ ਸਵਾਰ ਹੋ ਗਈ। ਸਫਰ ਦੌਰਾਨ ਅੱਜ ਫਿਰ ਜੋਗਾ ਸਿੰਘ ਦੇ ਕਹੇ ਸ਼ਬਦ ਕਿ ਮੈਂ ਆਪਣੀ ਹੱਕ ਹਲਾਲ ਦੀ ਕਮਾਈ ਨਾਲ ਸੰਤੁਸ਼ਟ ਹਾਂ ਮੇਰੇ ਕੰਨਾਂ 'ਚ ਗੂੰਜਦੇ ਰਹੇ। ਮੈਂ ਸਾਰੇ ਰਾਹ ਇਹ ਹੀ ਸੋਚਦੀ ਰਹੀ ਕਿ ਲੱਖਾਂ-ਕਰੋੜਾਂ ਰੁਪਇਆਂ ਦਾ ਘੋਟਾਲਾ ਕਰਨ ਵਾਲੇ ਵੱਡੇ-ਵੱਡੇ ਨੇਤਾਵਾਂ ਅਤੇ ਕਾਲਾਬਜ਼ਾਰੀ ਕਰਨ ਵਾਲੇ ਕਾਰੋਬਾਰੀਆਂ ਦੀਆਂ ਲੋੜਾਂ ਕਿੰਨੀਆਂ ਕੁ ਵੱਧ ਹਨ ਜਿਨ੍ਹਾਂ ਦੀ ਰੂਹਾਂ ਦੀ ਸੰਤੁਸ਼ਟੀ ਹਾਲੇ ਵੀ ਨਹੀਂ ਹੋ ਰਹੀ। ਜਾਂ ਫਿਰ ਪਰਮਾਤਮਾ ਕੋਲ ਅਜਿਹੇ ਸਾਂਚੇ ਹੀ ਨਹੀਂ ਰਹੇ ਜਿਨ੍ਹਾਂ 'ਚ ਜੋਗਾ ਸਿੰਘ ਵਰਗੀਆਂ ਰੱਜੀਆਂ ਰੂਹਾਂ ਵਰਗੇ ਰੱਬ ਦੇ ਬੰਦੇ ਪੈਦਾ ਹੁੰਦੇ ਸਨ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਅਤੇ ਉਹ ਅੱਜ ਦੇ ਇਸ ਮਹਿੰਗਾਈ ਦੇ ਜ਼ਮਾਨੇ 'ਚ ਜਿੱਥੇ ਆਪਣੇ ਹੀ ਆਪਣਿਆਂ ਨੂੰ ਲੁੱਟ ਰਹੇ ਹਨ 'ਚ ਆਪਣੀ ਹੱਕ ਹਲਾਲ ਦੀ ਕਮਾਈ ਨਾਲ ਸੰਤੁਸ਼ਟ ਹਨ।
ਸ਼ਿਪਰਾ ਗਰਗ
ਐਮ.ਏ.ਜੇ.ਐਮ.ਸੀ ਭਾਗ ਦੂਜਾ
ਪੰਜਾਬੀ ਯੁਨੀਵਰਸੀਟੀ ਪਟਿਆਲਾ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback