Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਉਸ ਦਿਨ ਮਾਂ ਰੋ ਪਈ…ਮਨਪ੍ਰੀਤ ਸਿੰਘ ਕਾਹਲੋਂ


    
  

Share
  ਬਾਰ੍ਹਵੀਂ ਸ਼੍ਰੇਣੀ ਤੋਂ ਬਾਅਦ ਗੁਰਦਾਸਪੁਰ ਕਾਲਜ ’ਚ ਦਾਖ਼ਲਾ ਲੈ ਲਿਆ। ਕਾਲਜ ਦਾ ਮਾਹੌਲ ਸਕੂਲ ਦੇ ਮਾਹੌਲ ਨਾਲੋਂ ਬਿਲਕੁਲ ਵੱਖਰਾ ਸੀ। ਪਹਿਲੇ ਦਿਨ ਕਾਲਜ ਅੰਦਰ ਦਾਖ਼ਲ ਹੋਇਆ ਤਾਂ ਨੋਟਿਸ ਬੋਰਡ ’ਤੇ ਮੋਟੇ ਮੋਟੇ ਅੱਖਰਾਂ ‘ਚ ਲਿਖਿਆ ਸੀ: ਕਾਲਜ ’ਚ ਸਿੱਖ ਵਿਦਿਆਰਥੀਆਂ ਦਾ ਪੱਗ ਬੰਨ੍ਹ ਕੇ ਆਉਣਾ ਲਾਜ਼ਮੀ ਹੈ… ਪਰਨਾ ਜਾਂ ਰੁਮਾਲੀ ਬੰਨ੍ਹਣਾ ਮਨ੍ਹਾ ਹੈ। ਇਹ ਸ਼ਬਦ ਪੜ੍ਹਦਿਆਂ ਹੀ ਥੋੜ੍ਹਾ ਘਬਰਾ ਗਿਆ, ਕਿਉਂਕਿ ਸਿਰ ’ਤੇ ਰੁਮਾਲੀ ਬੰਨ੍ਹੀ ਹੋਈ ਸੀ। ਡਰਦਾ ਡਰਦਾ ਲੈਕਚਰ ਹਾਲ ਵੱਲ ਤੁਰ ਪਿਆ।
ਹਾਲ ਬੱਚਿਆਂ ਨਾਲ ਭਰਿਆ ਹੋਇਆ ਸੀ ਤੇ ਮੈਂ ਸ਼ਰਮਾਉਂਦਾ ਜਿਹਾ ਸਭ ਤੋਂ ਪਿੱਛੇ ਜਾ ਕੇ ਬੈਠ ਗਿਆ। ਇੰਨੇ ਨੂੰ ਅਧਿਆਪਕਾ ਅੰਦਰ ਦਾਖਿਲ ਹੋਏ ਤੇ ਸਾਰਿਆਂ ਨੇ ਖੜ੍ਹੇ ਹੋਏ ਕੇ ਉਨ੍ਹਾਂ ਦਾ ਸਵਾਗਤ ਕੀਤਾ, ਤੇ ਫਿਰ ਉਨ੍ਹਾਂ ਬੱਚਿਆਂ ਨਾਲ ਜਾਣ-ਪਛਾਣ ਦਾ ਸਿਲਸਿਲਾ ਸ਼ੁਰੂ ਕੀਤਾ। ਜਿਉਂ ਹੀ ਮੇਰੀ ਵਾਰੀ ਆਈ, ਮੈਡਮ ਦਾ ਪਹਿਲਾ ਸਵਾਲ ਸੀ: ‘ਬੱਚੇ ਤੂੰ ਪੱਗ ਕਿਉਂ ਨਹੀਂ ਬੰਨ੍ਹੀ।’ ‘ਮੈਡਮ ਬੰਨ੍ਹਣੀ ਨਹੀਂ ਆਉਂਦੀ’ ਕਹਿ ਕੇ ਮੈਂ ਚੁੱਪ ਕਰ ਗਿਆ। ਮੈਡਮ ਨੇ ਚਿਤਾਵਨੀ ਦੇ ਕੇ ਬਿਠਾ ਦਿੱਤਾ ਤੇ ਅਗਾਂਹ ਤੋਂ ਪੱਗ ਬੰਨ੍ਹ ਕੇ ਆਉਣ ਲਈ ਕਿਹਾ। ਇੰਨੇ ਨੂੰ ਲੈਕਚਰ ਖਤਮ ਹੋ ਗਿਆ ਤੇ ਸਾਰੇ ਬੱਚਿਆਂ ਨਾਲ ਮੈਂ ਵੀ ਅਗਲੇ ਲੈਕਚਰ ਹਾਲ ਵੱਲ ਚੱਲ ਪਿਆ।
ਉਥੇ ਵੀ ਪੱਗ ਨਾ ਬੰਨ੍ਹ ਕੇ ਆਉਣ ਬਾਰੇ ਸਵਾਲ ਪੁੱਛਿਆ ਗਿਆ, ਮੈਂ ਫਿਰ ਉਹੀ ਜਵਾਬ ਦੇ ਕੇ ਬੈਠ ਗਿਆ। ਉਸ ਦਿਨ ਚਾਰ ਅਧਿਆਪਕਾਂ ਨੇ ਇਹੀ ਸਵਾਲ ਕੀਤਾ। ਅਧਿਆਪਕਾਂ ਦੀ ਚਿਤਾਵਨੀ ਦੇ ਬਾਵਜੂਦ ਮੈਂ ਅਗਲੇ ਦਿਨ ਫਿਰ ਸਿਰ ’ਤੇ ਛੋਟੀ ਜਿਹੀ ਰੁਮਾਲੀ ਬੰਨ੍ਹ ਕੇ ਕਾਲਜ ਪਹੁੰਚ ਗਿਆ ਤੇ ਫਿਰ ਮੈਨੂੰ ਅਧਿਆਪਕਾਂ ਦੇ ਸਵਾਲ ਕਾਰਨ ਸਾਰੀ ਕਲਾਸ ਸਾਹਮਣੇ ਸ਼ਰਮਿੰਦਾ ਹੋਣਾ ਪਿਆ। ਅਗਲੇ ਦਿਨ ਕਿਸੇ ਨਾ ਕਿਸੇ ਤਰ੍ਹਾਂ ਢੱਠੀ ਜਿਹੀ ਪੱਗ ਬੰਨ੍ਹ ਕੇ ਪਹੁੰਚਿਆ। ਪੱਗ ਬੰਨ੍ਹ ਕੇ ਅਧਿਆਪਕਾਂ ਦੇ ਸਵਾਲਾਂ ਤੋਂ ਤਾਂ ਮੈਂ ਬਚ ਗਿਆ ਪਰ ਪੱਗ ਜ਼ਿਆਦਾ ਘੁੱਟੀ ਹੋਣ ਕਾਰਨ ਇਕ ਤੋਂ ਜ਼ਿਆਦਾ ਲੈਕਚਰ ਨਾ ਲਗਾ ਸਕਿਆ ਤੇ ਪਿੰਡ ਵਾਲੀ ਬੱਸ ਫੜ ਘਰੇ ਚਲਾ ਗਿਆ।
ਅਗਲੇ ਦਿਨ ਘੁੱਟੀ ਪੱਗ ਕਾਰਨ ਫਿਰ ਸਿਰਫ ਦੋ ਲੈਕਚਰ ਹੀ ਲਗਾ ਸਕਿਆ ਤੇ ਬੱਸ ਅੱਡੇ ’ਤੇ ਜਾ ਕੇ ਪਿੰਡ ਜਾਣ ਵਾਲੀ ਬੱਸ ’ਚ ਬੈਠ ਗਿਆ। ਇੰਨੇ ਨੂੰ ਕੋਈ ਮੁੰਡਾ ਬੱਸ ਦੀ ਅਗਲੀ ਤਾਕੀ ਰਾਹੀਂ ਚੜ੍ਹਿਆ ਤੇ ਮੇਰੇ ਵੱਲ ਦੇਖ ਕੇ ਹੱਸ ਪਿਆ। ਉਹ ਮੇਰਾ ਸਕੂਲ ਵੇਲੇ ਦਾ ਦੋਸਤ ਸੀ; ਪਲ ਕੁ ਲਈ ਤਾਂ ਮੈਂ ਉਹਨੂੰ ਪਛਾਣ ਹੀ ਨਾ ਸਕਿਆ ਕਿਉਂਕਿ ਉਹਨੇ ਕੇਸ ਕਟਵਾਏ ਹੋਏ ਸਨ। ਇਸ ਬਾਰੇ ਪੁੱਛਿਆ ਤਾਂ ਹੱਸਦੇ ਹੋਏ ਨੇ ਜਵਾਬ ਦਿੱਤਾ, “ਯਾਰ, ਕੌਣ ਰੋਜ਼ ਰੋਜ਼ ਪੱਗ ਬੰਨ੍ਹੇ!” ਇਹ ਸੁਣਦਿਆਂ ਹੀ ਮੇਰੇ ਮਨ ’ਚ ਵੀ ਵਾਲ ਕਟਵਾਉਣ ਦਾ ਖਿਆਲ ਆ ਗਿਆ ਤੇ ਮੈਂ ਘਰੋਂ ਕੱਪੜੇ ਬਦਲ ਕੇ ਸਿੱਧਾ ਨਾਈ ਦੀ ਦੁਕਾਨ ’ਤੇ ਗਿਆ। ਕੇਸ ਕਟਵਾ ਕੇ ਘਰ ਪਹੁੰਚਿਆ ਤਾਂ ਦੇਖ ਕੇ ਮਾਂ ਦੀਆਂ ਅੱਖਾਂ ਵਿਚੋਂ ਪਰਲ ਪਰਲ ਹੰਝੂ ਕਿਰਨੇ ਸ਼ੁਰੂ ਹੋ ਗਏ। ਕਈ ਦਿਨ ਮਾਂ ਨੇ ਮੈਨੂੰ ਬੁਲਾਇਆ ਨਹੀਂ; ਬੁਲਾਉਣਾ ਤਾਂ ਕੀ, ਮੇਰੇ ਵੱਲ ਦੇਖਿਆ ਤੱਕ ਨਹੀਂ… ਦੇਖਦੀ ਵੀ ਕਿਵੇਂ?… ਬਚਪਨ ਤੋਂ ਮੀਢੀਆਂ ਗੁੰਦ ਗੁੰਦ ਕੇ ਉਹਨੇ ਜਿਸ ਤਰ੍ਹਾਂ ਕੇਸ ਸੰਭਾਲੇ ਸਨ, ਮੈਂ ਪਲਾਂ ’ਚ ਹੀ ਕਟਵਾ ਆਇਆ ਸਾਂ!
ਕੁੱਝ ਦਿਨ ਗੁਜ਼ਰੇ ਤਾਂ ਮਾਂ ਨੇ ਬੋਲਣਾ ਤਾਂ ਸ਼ੁਰੂ ਕਰ ਦਿੱਤਾ ਪਰ ਮੈਥੋਂ ਵਾਅਦਾ ਲਿਆ ਕਿ ਕਾਲਜ ਖਤਮ ਹੁੰਦੇ ਹੀ ਕੇਸ ਰੱਖ ਲਵਾਂਗਾ। ਸਮਾਂ ਬੀਤਦਾ ਗਿਆ, ਮੈਂ ਬੀਏ ਭਾਗ ਤੀਜਾ ਵਿਚ ਪਹੁੰਚ ਗਿਆ। ਉਦੋਂ ਤੱਕ ਮਾਂ ਨਾਲ ਕੀਤਾ ਵਾਅਦਾ ਵੀ ਭੁੱਲ-ਭੁਲਾ ਗਿਆ ਸਾਂ। ਉਂਜ, ਕਦੇ ਕਦਾਈਂ ਸ਼ੌਕ ਨਾਲ ਕਾਲਜ ਪੱਗ ਬੰਨ੍ਹ ਕੇ ਚਲਾ ਜਾਂਦਾ ਸੀ। ਇੱਦਾਂ ਹੀ ਇਕ ਦਿਨ ਪੱਗ ਬੰਨ੍ਹੀ ਹੋਈ ਸੀ ਤੇ ਕਾਲਜ ਤੋਂ ਬਾਅਦ ਸਿੱਧਾ ਹੀ ਕਿਸੇ ਕੰਮ ਲਈ ਇਕ ਸਰਕਾਰੀ ਦਫ਼ਤਰ ਚਲਾ ਗਿਆ। ਉੱਥੇ ਕੁੱਝ ਕਾਗਜ਼ ਜਮ੍ਹਾਂ ਕਰਵਾਉਣੇ ਸਨ ਅਤੇ ਉਸ ਦਿਨ ਕਾਗਜ਼ ਜਮ੍ਹਾਂ ਕਰਵਾਉਣ ਦੀ ਤਰੀਕ ਵੀ ਆਖ਼ਰੀ ਸੀ। ਸਮਾਂ ਸ਼ਾਮ 4 ਵਜੇ ਦਾ ਹੋ ਗਿਆ ਸੀ ਤੇ ਮੈਂ ਇਕ ਜ਼ਰੂਰੀ ਕਾਗਜ਼ ਘਰੇ ਛੱਡ ਆਇਆ ਸਾਂ। ਕਾਗਜ਼ ਪੂਰੇ ਨਾ ਹੋਣ ਕਾਰਨ ਦਫਤਰ ‘ਚ ਬੈਠੇ ਕਰਮਚਾਰੀ ਨੇ ਕਾਗਜ਼ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ। ਮੈਂ ਨਿਰਾਸ਼ ਹੋ ਕੇ ਪੈਰ ਮਲਦਾ ਮਲਦਾ ਪਾਸੇ ਜਿਹੇ ਹੋ ਕੇ ਖੜ੍ਹਾ ਹੋ ਗਿਆ।
“ਕਾਕਾ ਪੱਗ ਬੜੀ ਸੋਹਣੀ ਬੰਨ੍ਹੀ ਐ..!” ਕਿਸੇ ਪਾਸਿਓਂ ਆਵਾਜ਼ ਆਈ ਸੀ। ਮੈਂ ਚੁੱਪ-ਚਾਪ ਖੜ੍ਹਾ ਰਿਹਾ। ਉਹੀ ਆਵਾਜ਼ ਫਿਰ ਆਈ, “ਕਾਕਾ ਕਿਹੜਾ ਪਿੰਡ ਆ ਤੇਰਾ।” “ਜੀ ਚੱਕ ਬੜੌਏ।” ਮੇਰਾ ਸੰਖੇਪ ਜਿਹਾ ਜਵਾਬ ਸੀ। ਸਵਾਲ ਪੁੱਛਣ ਵਾਲਾ ਕੋਈ ਸਰਕਾਰੀ ਅਫਸਰ ਲੱਗਦਾ ਸੀ। ਮੇਰਾ ਉੱਤਰਿਆ ਮੂੰਹ ਦੇਖ ਕੇ ਉਹਨੇ ਕਾਰਨ ਪੁੱਛਿਆ; ਕਾਗਜ਼ ਜਮ੍ਹਾਂ ਨਾ ਹੋਣ ਬਾਰੇ ਦੱਸਣ ‘ਤੇ ਉਸ ਸ਼ਖ਼ਸ ਨੇ ਕਾਗਜ਼ ਜਮ੍ਹਾਂ ਕਰਨ ਵਾਲੇ ਕਰਮਚਾਰੀ ਨਾਲ ਕੋਈ ਗੱਲ ਕੀਤੀ, ਤੇ ਨਾਲ ਹੀ ਕਿਹਾ, “ਯਾਰ! ਮੁੰਡੇ ਨੇ ਪੱਗ ਇੰਨੀ ਸੋਹਣੀ ਬੰਨ੍ਹੀ ਐ, ਮੈਂ ਇਹਨੂੰ ਇਉਂ ਨਿਰਾਸ਼ ਵਾਪਿਸ ਨਹੀਂ ਜਾਣ ਦੇਣਾ, ਤੂੰ ਇਹਦੇ ਕਾਗਜ਼ ਜਮ੍ਹਾਂ ਕਰ…।”
ਮੈਂ ਪਾਸੇ ਖੜ੍ਹਾ ਉਸ ਸ਼ਖ਼ਸ ਵੱਲ ਦੇਖਦਾ ਹੀ ਰਹਿ ਗਿਆ ਤੇ ਕਰਮਚਾਰੀ ਨੇ ਵੀ ਮੇਰੇ ਕਾਗਜ਼ ਚੁੱਪ-ਚਾਪ ਫੜ ਲਏ। ਕਾਗਜ਼ ਜਮ੍ਹਾਂ ਹੋ ਗਏ ਸਨ ਪਰ ਮੈਂ ਮੁੜ ਕੇ ਉਸ ਸ਼ਖ਼ਸ ਦਾ ਧੰਨਵਾਦ ਵੀ ਨਾ ਕਰ ਸਕਿਆ।… ਸਾਰੀ ਵਾਟ ਮੇਰੇ ਕੰਨਾਂ ਵਿਚ ਉਸ ਸ਼ਖ਼ਸ ਦੀ ਆਵਾਜ਼ ਗੂੰਜਦੀ ਰਹੀ। ਇਹ ਗੱਲ ਘਰ ਆ ਕੇ ਆਪਣੀ ਮਾਂ ਨੂੰ ਦੱਸੀ ਤੇ ਨਾਲ ਹੀ ਕਿਹਾ ਕਿ ਅੱਜ ਤੋਂ ਬਾਅਦ ਕੇਸ ਨਹੀਂ ਕਟਵਾਵਾਂਗਾ। ਮਾਂ ਦੀਆਂ ਅੱਖਾਂ ’ਚੋਂ ਪਰਲ ਪਰਲ ਹੰਝੂ ਕਿਰਨੇ ਸ਼ੁਰੂ ਹੋ ਗਏ ਪਰ ਐਤਕੀਂ ਇਹ ਹੰਝੂ ਖੁਸ਼ੀ ਦੇ ਸਨ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ