Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸਮਾਂ ਇਕ ਤਾਕਤ--ਮਨਦੀਪ ਕੌਰ
ਸਮਾਂ ਮਨੁੱਖ ਨੂੰ ਸਮੇਂ-ਸਮੇਂ 'ਤੇ ਆਪਣੀ ਤਾਕਤ ਦਾ ਅਹਿਸਾਸ ਕਰਵਾਉਂਦਾ ਰਹਿੰਦਾ ਹੈ। ਸਮਾਂ ਵਕਤ ਜਾਂ ਘੜੀ ਮਨੁੱਖ ਦੀ ਜ਼ਿੰਦਗੀ ਵਿਚ ਬੜਾ ਅਹਿਮ ਰੋਲ ਅਦਾ ਕਰਦਾ ਹੈ। ਸਮਾਂ ਖੁਸ਼ੀਆਂ ਵੀ ਲੈ ਕੇ ਆਉਂਦਾ ਹੈ। ਸਮਾਂ ਖੁਸ਼ੀਆਂ ਵੀ ਲੈ ਕੇ ਆਉਂਦਾ ਹੈ। ਸਮਾਂ ਗ਼ਮੀਆਂ ਵੀ ਲੈ ਕੇ ਆਉਂਦਾ ਹੈ, ਭਾਵ ਸਮਾਂ ਮਨੁੱਖ ਨੂੰ ਖੱਟੇ ਮਿੱਠੇ ਤਜਰਬੇ ਕਰਵਾਉਂਦਾ ਰਹਿੰਦਾ ਹੈ। ਇਨ•ਾਂ ਤੋਂ ਸੇਧ ਲੈ ਕੇ ਮਨੁੱਖ ਜ਼ਿੰਦਗੀ ਵਿਚ ਤਰੱਕੀ ਕਰਦਾ ਹੈ। ਹਰ ਮਨੁੱਖ ਦੇ ਸੁਪਨੇ ਚੰਗੇ ਸਮੇਂ ਦੀ ਭਾਲ ਵਿਚ ਹਨ। ਮਨੁੱਖ ਦੀਆਂ ਕੋਸ਼ਿਸ਼ਾਂ ਉਸ ਦੇ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਵਿਚ ਮੱਦਦ ਕਰਦੀਆਂ ਹਨ।
ਸਮਾਂ ਕਦੇ ਇਕੋ ਜਿਹਾ ਨਹੀਂ ਰਹਿੰਦਾ। ਇਹ ਹਮੇਸ਼ਾ ਬਦਲਦਾ ਰਹਿੰਦਾ ਹੈ। ਦੁਨੀਆਂ ਵਿਚ ਕੋਈ ਅਜਿਹਾ ਇਨਸਾਨ ਨਹੀਂ, ਜਿਸ ਨੇ ਕਦੇ ਦੁੱਖ ਨਾ ਦੇਖਿਆ ਹੋਵੇ, ਜੋ ਮਨੁੱਖ ਸੁੱਖਾਂ ਨੂੰ ਮਾਣਦਾ ਹੈ, ਉਹ ਕਦੇ ਨਾ ਕਦੇ ਦੁੱਖੀ ਵੀ ਹੋ ਜਾਂਦਾ ਹੈ। ਮਨੁੱਖ ਨੂੰ ਕਦੇ ਚੰਗੇ ਸਮੇਂ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਇਹ ਰੁਤਬੇ, ਜਾਇਦਾਦਾਂ, ਸ਼ਾਨੋ ਸ਼ੌਕਤ ਸਮੇਂ ਨਾਲ ਬਦਲ ਜਾਂਦੇ ਹਨ। ਇਹ ਕੱਲ• ਕਿਸੇ ਹੋਰ ਕੋਲ ਸਨ ਅਤੇ ਅੱਜ ਕਿਸੇ ਹੋਰ ਕੋਲ। ਵੱਡੇ ਵੱਡੇ ਰਾਜਿਆਂ, ਸ਼ਾਹੂਕਾਰਾਂ ਨੂੰ ਆਪਾਂ ਕੰਗਾਲਾਂ ਵਾਂਗੂੰ ਰੁਲਦੇ ਦੇਖਦੇ ਹਾਂ। ਸਮਾਂ ਕਦੇ ਆਪਣੀ ਰਫ਼ਤਾਰ ਘੱਟ ਨਹੀਂ ਕਰਦਾ। ਵੱਡੇ-ਵੱਡੇ ਡਿਕਟੇਟਰ ਜਿਨ•ਾਂ ਦੇ ਮੁਖਾਰਬਿੰਦ ਵਿਚੋਂ ਨਿਕਲੇ ਸ਼ਬਦ ਕਾਨੂੰਨ ਬਣ ਜਾਂਦੇ ਸਨ, ਅੱਜ ਉਨ•ਾਂ ਦੀ ਹਸਤੀ ਕਿੱਥੇ ਹੈ ? ਸਭ ਸਮੇਂ ਦੀ ਚਪੇਟ ਵਿਚ ਆ ਗਏ। ਮਿਸਾਲ ਦੇ ਤੌਰ 'ਤੇ ਇਰਾਕੀ ਰਾਸ਼ਟਰਪਤੀ ਸੁਦਾਮ ਹੁਸੈਨ ਵੀ ਉਨ•ਾਂ ਵਿਚੋਂ ਇਕ ਸੀ। ਜਿਸ ਦਾ ਸ਼ਾਨੋ ਸ਼ੌਕਤ ਦਾ ਸਮਾਂ ਹੋਰ ਸੀ ਅਤੇ ਉਸ ਦਾ ਅੰਤ ਸਮਾਂ ਕੁਝ ਹੋਰ ਸੀ।
ਸਮਾਂ ਸਫ਼ਲਤਾ ਦੀ ਪੌੜੀ ਹੈ। ਸਮਾਂ ਧਨ ਤੋਂ ਜ਼ਿਆਦਾ ਕੀਮਤੀ ਹੈ। ਜੇ ਇਕ ਵਾਰ ਸਮਾਂ ਗਵਾ ਲਿਆ, ਫੇਰ ਦੁਬਾਰਾ ਵਾਪਿਸ ਨਹੀਂ ਆਉਂਦਾ। ਸੋ ਮਨੁੱਖ ਨੂੰ ਆਪਣੇ ਟੀਚੇ ਦੀ ਪ੍ਰਾਪਤੀ ਲਈ ਸਮੇਂ ਦਾ ਸਾਹੀ ਪ੍ਰਯੋਗ ਕਰਨਾ ਚਾਹੀਦਾ ਹੈ। ਤੁਹਾਡੇ 'ਤੇ ਸਮਾਂ ਖਰਚ ਕਰਨ ਵਾਲਾ ਇਨਸਾਨ ਪੈਸਾ ਖਰਚ ਕਰਨ ਵਾਲੇ ਇਨਸਾਨ ਨਾਲੋਂ ਜ਼ਿਆਦਾ ਅਹਿਮ ਹੁੰਦਾ ਹੈ। ਹਜ਼ਾਰਾਂ ਵਰ•ੇ ਜੋ ਬੀਤ ਗਏ ਹਨ ਅਤੇ ਹਜ਼ਾਰਾਂ ਵਰ•ੇ ਜੋ ਆਉਣ ਵਾਲੇ ਹਨ, ਇਨ•ਾਂ ਵਿਚੋਂ ਵਧੀਕ ਸਮਾਂ ਉਹੀ ਹੈ ਜੋ ਤੁਹਾਡੇ ਹੱਥਾਂ ਵਿਚ ਹੈ। ਸੂਫ਼ੀ ਫ਼ਕੀਰ ਸਾਈਂ ਬਾਬਾ ਬੁੱਲ•ੇ ਸ਼ਾਹ ਜੀ ਦੀਆਂ ਇਹ ਲਾਈਨਾਂ ਸਮੇਂ 'ਤੇ ਸਹੀ ਢੁੱਕਦੀਆਂ ਜਾਪਦੀਆਂ ਹਨ।
''ਕਿੱਥੇ ਹੈ ਮੁਲਤਾਨ ਸਿਕੰਦਰ
ਮੌਤ ਨਾ ਛੱਡੇ ਪੀਰ ਪੈਗੰਬਰ
ਸੱਭੇ ਛੱਡ ਗਏ ਅਡੰਬਰ
ਕੋਈ ਇੱਥੇ ਪਾਇਦਾਰ ਨਹੀਂ
ਉੱਠ ਜਾਗ ਘਰਾੜੇ ਮਾਰ ਨਹੀਂ। ''
ਮਨਦੀਪ ਕੌਰ
ਰਿਸਰਚ ਅਫ਼ਸਰ
ਸੈਂਟਰ ਫ਼ਾਰ ਐਡਵਾਂਸ ਮੀਡੀਆ ਸਟੱਡੀਜ਼
ਪੰਜਾਬੀ ਯੂਨੀਵਰਸਿਟੀ ਪਟਿਆਲਾ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback