Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਪੰਜਾਬੀ ਫ਼ਿਲਮੀ ਪਰਦੇ ‘ਤੇ ਸਰਗਰਮ ਹੋਇਆ ਗਾਇਕ ਗੁਰਨਾਮ ਭੁੱਲਰ ਨਵੀਂ ਫ਼ਿਲਮ ‘ਗੁੱਡੀਆਂ ਪਟੋਲੇ’ ਨਾਲ ਚਰਚਾਵਾਂ ‘ਚ


    
  

Share
  ਪੰਜਾਬੀ ਫ਼ਿਲਮੀ ਪਰਦੇ ‘ਤੇ ਸਰਗਰਮ ਹੋਇਆ ਗਾਇਕ ਗੁਰਨਾਮ ਭੁੱਲਰ
ਨਵੀਂ ਫ਼ਿਲਮ ‘ਗੁੱਡੀਆਂ ਪਟੋਲੇ’ ਨਾਲ ਚਰਚਾਵਾਂ ‘ਚ

ਪੰਜਾਬੀ ਗਾਇਕਾਂ ਦਾ ਫਿਲ਼ਮੀ ਪਰਦੇ ‘ਤੇ ਨਾਇਕ ਬਣਕੇ ਆਉਣਾ ਭਾਵੇਂਕਿ ਕੋਈ ਨਵੀਂ ਗੱਲ ਨਹੀਂ ਹੈ ਪ੍ਰੰਤੂ ਗੁਰਨਾਮ ਭੁੱਲਰ ਵਰਗੇ ਸੋਹਣੇ ਸੁਨੱਖੇ ਸੋਲਾਂ ਕਲਾਂ ਸੰਪੂਰਨ ਕਲਾਕਾਰ ਦੀ ਗੱਲ ਕਰੀਏ ਤਾਂ ਪੰਜਾਬੀ ਸਿਨਮੇ ‘ਚ ਇੱਕ ਅਸਲ ਨੌਜਵਾਨ ਨਾਇਕ ਦੀ ਚਿਰਾਂ ਤੋਂ ਘਾਟ ਪੂਰੀ ਹੁੰਦੀ ਜਾਪਦੀ ਹੈ। ਆਪਣੇ ਗੀਤਾਂ ਨਾਲ ਲੱਖਾਂ ਕਰੋੜਾਂ ਦਿਲਾਂ ‘ਤੇ ਰਾਜ ਕਰਨ ਵਾਲਾ ਇਹ ਗਾਇਕ ਪੰਜਾਬੀ ਸਿਨਮੇ ਦਾ ਨਾਇਕ ਬਣਕੇ ਆਪਣੀ ਕਾਮਯਾਬ ਅਦਾਕਾਰੀ ਸਦਕਾ ਡੂੰਘੀਆਂ ਪੈੜ੍ਹਾਂ ਪਾਉਣ ਕੇ ਸਮੱਰਥ ਹੈ। ਆਪਣੇ ਕੁਝ ਕੁ ਗੀਤਾਂ ਨਾਲ ਦਿਨਾਂ ਵਿੱਚ ਹੀ ਸਟਾਰ ਬਣਿਆ ਗੁਰਨਾਮ ਭੁੱਲਰ ਮੁੱਢ ਤੋਂ ਹੀ ਸਖਤ ਮੇਹਨਤ ਅਤੇ ਲਗਨ ਵਾਲਾ ਕਲਾਕਾਰ ਹੈ। ਗਾਇਕੀ ਤੋਂ ਫ਼ਿਲਮਾਂ ਵੱਲ ਆਉਣਾ ਵੀ ਉਸਦਾ ਇੱਕ ਵੱਡਾ ਸੁਪਨਾ ਸੀ ਜੋ ਫ਼ਿਲਮ ‘ਗੁੱਡੀਆਂ ਪਟੋਲੇ’ ਨਾਲ ਸਾਕਾਰ ਹੋਇਆ ਹੈ। ਇਸ ਫ਼ਿਲਮ ਵਿੱਚ ਉਸਦਾ ਕਿਰਦਾਰ ਇੱਕ ਪੇਂਡੂ ਦਿੱਖ ਵਾਲੇ ਰੁਮਾਂਟਿਕ ਤੇ ਹੱਸਮੁਖ ਜਿਹੇ ਮੁੰਡੇ ਦਾ ਹੈ ਜੋ ਵਲੈਤੋਂ ਨਾਨਕੇ ਪਿੰਡ ਆਈਆਂ ਕੁੜੀਆਂ ਨੂੰ ਪ੍ਰਭਾਵਿਤ ਕਰਦਾ ਹੈ। ਫਿਲਮ ਦੇ ਟਰੇਲਰ ‘ਚ ਗੁਰਨਾਮ ਭੁੱਲਰ ਤੇ ਸੋਨਮ ਦੀ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ, ਜਿਸਦੇ ਚਰਚੇ ਹਰੇਕ ਸਿਨੇਪ੍ਰੇਮੀ ਦੀ ਜੁਬਾਨ ‘ਤੇ ਹਨ ਜਿਸ ਤੋਂ ਅੰਦਾਜਾਂ ਲਗਾਇਆ ਜਾ ਸਕਦਾ ਹੈ ਕਿ ਐਮੀ ਵਿਰਕ ਵਾਂਗ ਗੁਰਨਾਮ ਭੁੱਲਰ ਵੀ ਫ਼ਿਲਮੀ ਪਰਦੇ ‘ਤੇ ਲੰਮੀ ਰੇਸ ਦਾ ਘੋੜਾ ਬਣ ਸਕਦਾ ਹੈ। ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਪੰਜਾਬ ਦੇ ਇੱਕ ਕੌੜੇ ਸੱਚ ਨਾਲ ਜੁੜੀ ਮੋਹ ਮੁਹੱਬਤਾਂ ਦੇ ਰੰਗ ਵਿੱਚ ਰੰਗੀ ਇੱਕ ਦਿਲਚਸਪ ਕਹਾਣੀ ਦੀ ਪੇਸ਼ਕਾਰੀ ਹੈ ਜੋ ਦਰਸ਼ਕਾਂ ਦਾ ਹਰ ਪੱਖੋਂ ਮਨੋਰੰਜਨ ਕਰੇਗੀ। ਵਲੈਤੋਂ ਪੰਜਾਬ ਆਪਣੇ ਨਾਨਕੇ ਘਰ ਆਈਆਂ ਦੋ ਕੁੜੀਆਂ ਦੀ ਪਰਿਵਾਰਕ ਸਾਂਝ ਅਤੇ ਅਧਮੋਏ ਰਿਸ਼ਤਿਆਂ ਦੀ ਸੁੱਚੀ ਦਾਸਤਾਨ ਹੈ।
ਵਿਲੇਜ਼ਰ ਸਟੂਡੀਓ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਫ਼ਿਲਮ ਦਾ ਨਿਰਮਾਣ ਨਿਰਮਾਤਾ ਭਗਵੰਤਪਾਲ ਸਿੰਘ ਵਿਰਕ ਅਤੇ ਨਵ ਵਿਰਕ ਨੇ ਕੀਤਾ ਹੈ ਤੇ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਨੇ ਦਿੱਤਾ ਹੈ। ਇਸ ਫ਼ਿਲਮ ਦੀ ਕਹਾਣੀ ‘ਕਿਸਮਤ’ ਨਿੱਕਾ ਜ਼ੈਲਦਾਰ ਸੀਰਜ਼ ਦੀਆਂ ਫ਼ਿਲਮਾਂ ਲਿਖਣ ਵਾਲਾ ਜਗਦੀਪ ਸਿੰਘ ਸਿੱਧੂ ਦੀ ਕਲਮ ਤੋਂ ਹੈ ਜਿਸਨੇ ਕਹਾਣੀ, ਡਾਇਲਾਗ, ਸਕਰੀਨ ਲਿਖਕੇ ਕਮਾਲ ਦੀ ਸਿਰਜਣਾ ਕਰਦਿਆਂ ਕਿਸਮਤ’ ਵਰਗਾ ਇਤਿਹਾਸ ਦੁਹਰਾਇਆ ਹੈ ਫ਼ਿਲਮ ਵਿੱਚ ਗੁਰਨਾਮ ਭੁੱਲਰ, ਸੋਨਮ ਬਾਜਵਾ, ਨਿਰਮਲ ਰਿਸ਼ੀ, ਤਾਨੀਆ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਸੀਮਾ ਕੌਸ਼ਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਗੀਤ ਗੁਰਨਾਮ ਭੁੱਲਰ, ਵਿੱਕੀ ਧਾਲੀਵਾਲ, ਗੈਰੀ ਵਿੰਦਰ ਤੇ ਹਰਿੰਦਰ ਕੌਰ ਨੇ ਲਿਖੇ ਹਨ।
ਆਵਾਜ਼ ਪੰਜਾਬ ਦੀ ੫’ ਦੇ ਜੇਤੂ ਬਣਕੇ ਵਪਾਰਕ ਗਾਇਕੀ ਵੱਲ ਆਏ ਇਸ ਗਾਇਕ ਦੇ ‘ਰੱਖ ਲਈ ਪਿਆਰ ਨਾਲ , ਸ਼ਨੀਵਾਰ,ਵਿਨੀਪੈੱਗ,ਸਾਡੇ ਆਲੇ, ਜਿੰਨ੍ਹਾ ਤੇਰਾ ਮੈਂ ਕਰਦੀ, ਪਹੁੰਚ, ਆਦਿ ਗੀਤਾਂ ਨਾਲ ਕਦਮ ਦਰ ਕਦਮ ਅੱਗੇ ਤੁਰਦਾ ਗਿਆ ਪਰ ਗੀਤ ‘ਡਾਇਮੰਡ ਦੀ ਝਾਂਜਰ’ ਨਾਲ ਗੁਰਨਾਮ ਸੋਹਰਤ ਦੇ ਸਿਖਰਲੇ ਡੰਡੇ ‘ਤੇ ਜਾ ਬੈਠਾ। ਗੱਲਬਾਤ ਕਰਦੇ ਗੁਰਨਾਮ ਭੁੱਲਰ ਨੇ ਕਿਹਾ ਕਿ ਉਹ ਆਪਣੇ ਚਾਹੁਣ ਵਾਲਿਆਂ ਦਾ ਸਦਾ ਸ਼ੁਕਰਗੁਜ਼ਾਰ ਹੈ। ਭਵਿੱਖ ਵਿੱਚ ਉਸ ਕੋਲ ਕਈ ਚੰਗੀਆਂ ਫ਼ਿਲਮਾਂ ਹਨ। ਫ਼ਿਲਮਾਂ ਦੇ ਨਾਲ ਨਾਲ ਉਹ ਗਾਇਕੀ ਨੂੰ ਵੀ ਬਰਾਬਰ ਲੈ ਕੇ ਤੁਰੇਗਾ। ਉਸਦੀ ਅਗਲੀ ਫ਼ਿਲਮ ‘ਵਲੈਤੀ ਯੰਤਰ’ ਵੀ ਜਲਦੀ ਰਿਲੀਜ਼ ਹੋਵੇਗੀ।

ਹਰਜਿੰਦਰ ਸਿੰਘ ਜਵੰਦਾ
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ