Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਰਾਤ ਦੀ ਖਾਂਸੀ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਟਿਪਸ


    
  

Share
  ਮੌਸਮ 'ਚ ਬਦਲਾਅ, ਖਰਾਬ ਵਾਤਾਵਰਣ ਅਤੇ ਹਵਾ 'ਚ ਨਮੀ ਕਾਰਨ ਗਲਾ ਖਰਾਬ, ਸਰਦੀ, ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਹੋ ਜਾਂਦੀ ਹੈ। ਰਾਤ ਦੇ ਸਮੇਂ ਜ਼ਿਆਦਾ ਖਾਂਸੀ ਹੋਣ 'ਤੇ ਸੌਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸ ਨਾਲ ਨੀਂਦ ਵੀ ਖਰਾਬ ਹੁੰਦੀ ਹੈ ਅਤੇ ਨਾਲ ਹੀ ਪਸਲੀਆਂ 'ਚ ਦਰਦ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਖਾਂਸੀ ਤੋਂ ਨਿਜਾਤ ਪਾਉਣ ਲਈ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾਉਣ ਕਰਕੇ ਖਾਂਸੀ ਤੋਂ ਛੁਟਕਾਰਾ ਮਿਲ ਸਕਦਾ ਹੈ। ਆਯੁਰਵੈਦਿਕ ਕਾੜਾ
ਇਕ ਕੱਪ ਪਾਣੀ 'ਚ 10 ਤੁਲਸੀ ਦੇ ਪੱਤੇ ਪਾਓ। ਉਸ 'ਚ 10 ਦੇ ਕਰੀਬ ਕਾਲੀਆਂ ਮਿਰਚਾਂ ਅਤੇ ਥੋੜ੍ਹਾ ਜਿਹਾ ਅਦਰਕ ਪੀਸ ਕੇ ਪਾ ਲਵੋ। ਇਕ ਲੌਂਗ, ਦਾਲਚੀਨੀ ਅਤੇ ਇਕ ਚੁੱਟਕੀ ਸੁੰਢ ਨੂੰ ਓਬਾਲੋ। ਪਾਣੀ ਅੱਧਾ ਰਹਿਣ ਤੋਂ ਬਾਅਦ ਇਸ 'ਚ ਸਵਾਦ ਮੁਤਾਬਕ ਅਤੇ ਨਮਕ ਜਾਂ ਚੀਨੀ ਪਾ ਕੇ ਪੀ ਲਵੋ। ਹਰਬਲ ਚਾਹ
ਐਲਰਜੀ ਕਾਰਨ ਵੀ ਖਾਂਸੀ ਦੀ ਪਰੇਸ਼ਾਨੀ ਰਹਿੰਦੀ ਹੈ। ਰਾਤ ਨੂੰ ਇਕ ਕੱਪ ਹਰਬਲ ਚਾਹ ਪੀਣ ਨਾਲ ਖਾਂਸੀ ਦੀ ਸਮੱਸਿਆ ਤੋਂ ਨਿਜਾਤ ਮਿਲਦਾ ਹੈ ਅਤੇ ਨੀਂਦ ਵੀ ਵਧੀਆ ਆਉਂਦੀ ਹੈ।
ਗੁਣਗੁਣੇ ਪਾਣੀ ਦੇ ਕਰੋ ਗਰਾਰੇ
ਰਾਤ ਨੂੰ ਸੌਣ ਤੋਂ ਪਹਿਲਾਂ ਗੁਣਗੁਣੇ ਪਾਣੀ ਨਾਲ ਗਰਾਰੇ ਜ਼ਰੂਰ ਕਰਨੇ ਚਾਹੀਦੇ ਹਨ। ਇਸ ਨਾਲ ਗਲੇ 'ਚ ਹੋ ਰਹੀ ਖਾਰਸ਼ 'ਚ ਰਾਹਤ ਮਿਲਦੀ ਹੈ ਅਤੇ ਖਾਂਸੀ ਵੀ ਨਹੀਂ ਆਉਂਦੀ। ਰੋਜ਼ਾਨਾ ਗਰਾਰੇ ਕਰਨ ਨਾਲ ਕੁਝ ਹੀ ਦਿਨਾਂ 'ਚ ਖਾਂਸੀ ਠੀਕ ਹੋ ਜਾਵੇਗੀ। ਖਾਂਸੀ ਦੀ ਦਵਾਈ
ਖਾਂਸੀ ਸ਼ੁਰੂ ਹੁੰਦੇ ਸਾਰ ਹੀ ਖਾਂਸੀ ਦੀ ਦਵਾਈ ਲੈ ਲੈਣੀ ਚਾਹੀਦੀ ਹੈ। ਇਸ ਨਾਲ ਵੀ ਰਾਹਤ ਮਿਲ ਸਕਦੀ ਹੈ। ਖਾਂਸੀ ਦੀ ਦਵਾਈ ਤੁਹਾਨੂੰ ਦੋ ਤਰੀਕਿਆਂ ਨਾਲ ਮਦਦ ਦੇ ਸਕਦੀ ਹੈ। ਇਕ ਇਸ 'ਚ ਮੌਜੂਦ ਐਕਸਪੈਕਟੋਰੈਂਟ ਬਲਗਮ ਢਿੱਲੀ ਕਰਨ 'ਚ ਮਦਦ ਕਰਦਾ ਹੈ ਅਤੇ ਦੂਜਾ ਸੁਪਪ੍ਰੇਸੈਂਟ ਖਾਂਸੀ ਰਿਫਲੈਕਸ ਕਰਕੇ ਖਾਂਸੀ ਨੂੰ ਰੋਕਦਾ ਹੈ।
ਰਾਤ ਨੂੰ ਨਾ ਖਾਓ ਦਹੀ
ਰਾਤ ਦੇ ਸਮੇਂ ਦਹੀ ਖਾਣ ਤੋਂ ਪਰਹੇਜ਼ ਕਰੋ। ਰਾਤ ਨੂੰ ਇਸ ਨੂੰ ਪਚਾਉਣ 'ਚ ਵੀ ਪਰੇਸ਼ਾਨੀ ਹੁੰਦੀ ਹੈ ਅਤੇ ਇਸ ਨਾਲ ਖਾਂਸੀ ਵੀ ਵੱਧਦੀ ਹੈ।
ਮੂੰਹ 'ਤੇ ਨਾ ਆਉਣ ਦਿਓ ਹਵਾ
ਮੂੰਹ ਅਤੇ ਨੱਕ 'ਤੇ ਤੇਜ਼ ਹਵਾ ਪੈਣ ਨਾਲ ਖਾਂਸੀ ਜ਼ਿਆਦਾ ਹੁੰਦੀ ਹੈ। ਇਸ ਲਈ ਸੌਂਦੇ ਸਮੇਂ ਛੱਤ ਦੇ ਪੱਖੇ ਦੀ ਤੇਜ਼ ਹਵਾ, ਏਅਰ ਕੰਡੀਸ਼ਨਰ ਤੋਂ ਥੋੜ੍ਹਾ ਪਰਹੇਜ਼ ਕਰੋ। ਜੇਕਰ ਖਾਂਸੀ ਦੇ ਨਾਲ-ਨਾਲ ਬੁਖਾਰ ਅਤੇ ਸਿਰਦਰਦ ਦੀ ਸਮੱਸਿਆ ਹੈ ਤਾਂ ਅਜਿਹੇ 'ਚ ਕੂਲਰ ਅਤੇ ਏ. ਸੀ. ਬੰਦ ਕਰਕੇ ਸਿਰਫ ਪੱਖੇ ਦੀ ਵਰਤੋਂ ਕਰਨੀ ਚਾਹੀਦੀ ਹੈ।
ਬਿਸਤਰਾ ਰੱਖੋ ਸਾਫ
ਐਲਰਜੀ ਦੀ ਸਮੱਸਿਆ ਤੋਂ ਬਚੇ ਰਹਿਣ ਲਈ ਬਿਸਤਰੇ ਨੂੰ ਸਾਫ ਰੱਖੋ। ਕੰਬਲ, ਸਿਰਾਣੇ ਅਤੇ ਗੱਦੇ ਆਦਿ 'ਤੇ ਕਵਰ ਚੜ੍ਹਾ ਕੇ ਰੱਖਣੇ ਚਾਹੀਦੇ ਹਨ। ਮਿੱਟੀ ਨਾਲ ਭਰੇ ਬਿਸਤਰੇ ਕਾਰਨ ਸਾਹ ਸਬੰਧੀ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ, ਇਸ ਕਰਕੇ ਹਮੇਸ਼ਾ ਆਪਣੇ ਬੈੱਡ ਦੇ ਬਿਸਤਰੇ ਨੂੰ ਸਾਫ-ਸੁਥਰਾ ਰੱਖਣਾ ਚਾਹੀਦਾ ਹੈ। ਨੱਕ 'ਚੋਂ ਹੌਲੀ-ਹੌਲੀ ਲਵੋ ਸਾਹ
ਖਾਂਸੀ ਨੂੰ ਕੰਟਰੋਲ ਕਰਨ ਲਈ ਮੂੰਹ 'ਚੋਂ ਸਾਹ ਲੈਣ ਦੀ ਕੋਸ਼ਿਸ਼ ਨਾ ਕਰੋ। ਨੱਕ 'ਚੋਂ ਹੌਲੀ-ਹੌਲੀ ਸਾਹ ਲੈਣ ਦੀ ਕੋਸ਼ਿਸ਼ ਕਰੋ।
ਡਾਕਟਰੀ ਸਲਾਹ
ਇਕ ਹਫਤੇ ਤੋਂ ਵੱਧ ਅਤੇ ਲਗਾਤਾਰ ਖਾਂਸੀ ਆ ਰਹੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ। ਖੁਦ ਇਲਾਜ ਕਰਨ ਦੀ ਬਜਾਏ ਕਿਸੇ ਵਧੀਆ ਡਾਕਟਰ ਨਾਲ ਸੰਪਰਕ ਕਰੋ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ