Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਨਾਰੀ ਵਿਕਾਸ ਤੇ ਸਮਾਜਿਕ ਬਰਾਬਰੀ
ਨਾਰੀ ਵਿਕਾਸ ਤੇ ਸਮਾਜਿਕ ਬਰਾਬਰੀ
ਅਜੋਕਾ ਸਮਾਜ ਤਰੱਕੀ ਦੀਆਂ ਪੁਲਾਂਘਾਂ ਪੁੱਟਦਾ ਨਿਰੰਤਰ ਵਿਕਾਸ ਕਰਦਾ ਹੋਇਆ ਆਪਣੇ ਸਿਖ਼ਰ ਵੱਲ ਅਗਰਸਰ ਹੋ ਰਿਹਾ ਹੈ।ਜੇ ਪਿਛੋਕੜ ਵੱਲ ਛਾਤ ਮਾਰੀਏ ਤਾਂ ਅਸੀਂ ਦੇਖਦੇ ਹਾਂ ਕਿ ਸ੍ਰਿਸ਼ਟੀ ਦੀ ਸਿਰਜਣਾ ਮਗਰੋਂ ਨਿਰੰਤਰ ਵਿਕਾਸ ਦੇ ਵੇਗ ਵਿਚ ਵਹਿੰਦਾ ਅਜੋਕਾ ਸਮਾਜ ਕਦੇ ਤੇਜ਼ ਤੇ ਕਦੇ ਧੀਮੀ ਰਫ਼ਤਾਰ ਨਾਲ ਕਈ ਸਮਾਜਿਕ ਪਰਿਵਰਤਨਾਂ ਵਿਚੋਂ ਲੰਘਦਾ ਅਜੋਕੇ ਰੂਪ ਵਿਚ ਦ੍ਰਿਸ਼ਟੀਮਾਨ ਹੋਇਆ ਹੈ ਤੇ ਅੱਜ ਵੀ ਇਹ ਸਮਾਜ ਆਪਣੇ ਅੰਦਰ ਕਈ ਵਿਕਾਸਸ਼ੀਲ ਤੇ ਭਵਿੱਖਮੁਖੀ ਸੰਭਾਵਨਾਵਾਂ ਸਮੋਈ ਬੈਠਾ ਹੈ ਜੋ ਸੁਨਹਿਰੀ ਭਵਿੱਖ ਦੀ ਸਾਖੀ ਭਰਦੀਆਂ ਹਨ।
ਅੱਜ ਵਿਸ਼ਵੀਕਰਨ ਦੇ ਦੌਰ ਵਿਚ ਜੇ ਕਿਸੇ ਮੁੱਲਕ ਦੀ ਤਰੱਕੀ ਦਾ ਮੁਲਾਂਕਣ ਕਰਨਾ ਹੋਏ ਤਾਂ ਉਸ ਮੁੱਲਕ ਵਿਚ ਵਿਚਰਦੀ ਨਾਰੀ ਦੀ ਦਸ਼ਾ ਦੇਖ ਕੇ ਸਹਿਜੇ ਹੀ ਉਸ ਮੁੱਲਕ ਦੇ ਨਿਕਾਸ ਤੇ ਵਿਕਾਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿਉਂਕਿ ਕਿਸੇ ਵੀ ਮੁੱਲਕ ਵਿਚਲਾ ਸਮਾਜਿਕ ਢਾਂਚਾ ਉਸ ਵਿਚ ਵਿਚਰਨ ਵਾਲੇ ਔਰਤ ਅਤੇ ਮਰਦ ਦੇ ਸਹਿਯੋਗ ਨਾਲ ਹੀ ਕਾਇਮ ਕੀਤਾ ਜਾ ਸਕਦਾ ਹੈ।ਦੋਹਾਂ ਵਿਚੋਂ ਇਕ ਵੀ ਧਿਰ ਕਮਜ਼ੋਰ ਹੋਣ ਨਾਲ ਇਹ ਸਮਾਜਿਕ ਢਾਂਚਾ ਨਾ ਤਾਂ ਵਿਕਾਸ ਕਰ ਸਕਦਾ ਹੈ ਤੇ ਨਾ ਹੀ ਆਪਣੇ ਮੂਲ ਰੂਪ ਵਿਚ ਸਥਾਪਿਤ ਰਹਿ ਸਕਦਾ ਹੈ।ਪੰਡਤ ਜਵਾਹਰ ਲਾਲਾ ਨਹਿਰੂ ਅਨੁਸਾਰ:-
"ਕਿਸੇ ਕੌਮ ਵਿੱਚ ਇਸਤਰੀ ਦੀ ਪਦਵੀ ਉਸ ਕੌਮ ਦੀ ਉਨੱਤੀ ਦੇ ਸਭ ਤੋਂ ਸਹੀ ਮਾਪਦੰਡਾਂ ਵਿੱਚੋਂ ਇਕ ਹੈ।"
ਕੁਦਰਤ ਨੇ ਸੰਸਾਰ ਨੂੰ ਸ਼ਿੰਗਾਰਨ ਅਤੇ ਸਵਾਰਨ ਲਈ ਕਈ ਪ੍ਰਕਾਰ ਦੇ ਜੀਵ-ਜੰਤੂ ਅਤੇ ਵਨਸਪਤੀ ਦੀ ਸਿਰਜਣਾ ਕੀਤੀ ਹੈ ਪਰ ਕੁਦਰਤ ਦੀ ਇਸ ਖੁਬਸੂਰਤ ਕਿਰਤ ਵਿਚ ਕੇਵਲ ਮਨੁੱਖ ਹੀ ਐਸੀ ਰਚਨਾ ਹੈ ਜੋ ਕਿ ਚੇਤੰਨ ਤੇ ਸੰਵੇਦਨਸ਼ੀਲ ਪ੍ਰਾਣੀ ਹੈ।ਉਹ ਇਸ ਸੰਸਾਰ ਵਿਚ ਇਕੱਲਾ ਨਹੀਂ ਵਿਚਰ ਸਕਦਾ ਇਹੀ ਕਾਰਨ ਹੈ ਕਿ ਉਸਨੂੰ ਸਮਾਜਿਕ ਪ੍ਰਾਣੀ ਵੀ ਕਿਹਾ ਜਾਂਦਾ ਹੈ।ਕੁਦਰਤ ਦਾ ਸਦੀਵਕਾਲੀ ਵਿਧਾਨ ਐਸਾ ਹੈ ਕਿ ਇਸਤਰੀ ਬਿਨਾਂ ਪੁਰਸ਼ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਮਰਦ ਬਿਨਾਂ ਤੀਵੀਂ ਦੀ ਹੋਂਦ ਨੂੰ ਸਵਿਕਾਰਿਆ ਜਾ ਸਕਦਾ ਹੈ।ਇਹ ਦੋਵੇਂ ਇਕ-ਦੂਜੇ ਦੇ ਪੂਰਕ ਹਨ ਤੇ ਦੋਹਾਂ ਦੇ ਸੁਮੇਲ ਨਾਲ ਹੀ ਇਕ ਸਮਾਜ ਦੀ ਨੀਂਹ ਰੱਖੀ ਜਾ ਸਕਦੀ ਹੈ।ਇਸਤਰੀ ਬਾਰੇ ਵੇਦ ਵਿਆਸ ਨੇ ਲਿਖਿਆ ਹੈ:-
"ਇਸਤਰੀ ਪ੍ਰਕਿਰਤੀ ਦੀ ਕੰਨਿਆ ਹੈ।ਉਸਦੀ ਤਰਫ਼ ਬੁਰੀ ਨਜ਼ਰ ਨਾਲ ਕਦੇ ਨਾ ਵੇਖੋ।"
ਜੇ ਅਸੀਂ ਔਰਤ ਦੀ ਗੱਲ ਕਰੀਏ ਤਾਂ ਇਕ ਔਰਤ ਬਾਝੋਂ ਤਾਂ ਘਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਸਮਾਜ ਤਾਂ ਫੇਰ ਉਸ ਤੋਂ ਅਗਲੀ ਇਕਾਈ ਹੈ।ਕੁਦਰਤ ਵਲੋਂ ਹੀ ਕੁਝ ਸਰੀਰਕ ਸ਼ਕਤੀਆਂ ਤੇ ਗੁਣ ਔਰਤ ਦੇ ਹਿੱਸੇ ਆਏ ਹਨ।ਉਸ ਦਾ ਸਭ ਤੋਂ ਵੱਡਾ ਗੁਣ ਉਸਦਾ ਇਕ ਜਨਨੀ ਤੇ ਪਾਲਣਹਾਰ ਹੋਣਾ ਹੈ ਜੋ ਸਮਾਜ ਤੇ ਸੰਸਾਰ ਨੁੰ ਕਾਇਮ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।ਇਕ ਔਰਤ ਮੋਹ, ਮਮਤਾ,ਸੇਵਾ, ਸੁੰਦਰਤਾ,ਸੁਹਿਰਦਤਾ,ਸਹਿਣਸ਼ੀਲਤਾ ਅਤੇ ਸਮਰਪਣ ਆਦਿ ਗੁਣਾਂ ਦਾ ਸੁਮੇਲ ਹੁੰਦੀ ਹੈ ਜਿਸ ਕਾਰਨ ਹੀ ਕਿਸੇ ਪਰਿਵਾਰ,ਸਮਾਜ ਮੁੱਲਕ ਅਤੇ ਸੰਸਾਰ ਦੀ ਹੋਂਦ ਦੀ ਕਲਪਨਾ ਕੀਤੀ ਜਾ ਸਕਦੀ ਹੈ।ਇਸ ਸੰਦਰਭ ਵਿਚ ਪ੍ਰੋ. ਪੂਰਨ ਸਿੰਘ ਨੇ ਲਿਖਿਆ ਹੈ:-
"ਘਰ ਦਾ ਜੀਵਨ ਤੇ ਵਤਨ ਦਾ ਪਿਆਰ ਇਸਤਰੀ ਜਾਤੀ ਦੇ ਸਤਿਕਾਰ ਤੇ ਪਿਆਰ ਬਿਨਾਂ ਜਿੰਦਾ ਨਹੀਂ ਰਹਿ ਸਕਦਾ।"
ਗੁਣਾਂ ਤੋਂ ਬਾਅਦ ਜੇ ਔਰਤ ਦੇ ਰੂਪਾਂ ਦੀ ਗੱਲ ਕਰੀਏ ਤਾਂ ਉਸਦੇ ਵੱਖ-ਵੱਖ ਰੂਪਾਂ ਵਿਚੋਂ ਆਮ ਤੌਰ ਤੇ ਚਾਰ ਰੂਪਾਂ ਨੂੰ ਚਿਤਵਿਆ ਜਾ ਸਕਦਾ ਹੈ। ਉਸਦਾ ਧੀ,ਭੈਣ, ਹਾਨਣ ਅਤੇ ਮਾਂ ਦਾ ਰੂਪ।ਔਰਤ ਦਾ ਮਰਦ ਨਾਲ ਰਿਸ਼ਤਾ ਉਸਦੀ ਸਰੀਰਕ,ਸਮਾਜਿਕ ਤੇ ਮਾਨਸਿਕ ਲੋੜ ਹੈ ਪਰ ਇਸ ਲੋੜ ਦੀ ਏਵਜ਼ ਵਿਚ ਜਦੋਂ ਉਸਨੂੰ ਪ੍ਰਤਾੜਿਤ ਕੀਤਾ ਜਾਂਦਾ ਹੈ ਤਾਂ ਇਸਦੀ ਮਾਰ ਸਮਾਜ ਨੂੰ ਝਲੱਣੀ ਪੈਂਦੀ ਹੈ।ਜਦੋਂ ਇਕ ਔਰਤ ਨੂੰ ਧੀ ਜੰਮਣ ਤੋਂ ਰੋਕਿਆ ਜਾਂਦਾ ਹੈ ਜਾਂ ਭਰੂਣ-ਹਤਿਆ ਵਰਗੇ ਕਰਮਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਤਾਂ ਯਕੀਨਨ ਸਮਾਜ ਆਪਣੀ ਨੁਹਾਰ ਗਵਾ ਬੈਠਦਾ ਹੈ।ਸੰਨ ੨੦੧੧ ਈ. ਦੀ ਭਾਰਤੀ ਜਨ-ਗਣਨਾ ਅਨੁਸਾਰ ੫੨ ਪੁਰਸ਼ਾਂ ਪਿੱਛੇ ੪੮ ਔਰਤਾਂ ਦੀ ਗਿਣਤੀ ਆਪਣੇ ਆਪ ਵਿਚ ਵਿਚਾਰਨ ਵਾਲਾ ਵਿਸ਼ਾ ਹੈ।
ਇਸੇ ਸੰਦਰਭ ਵਿਚ ਜੇ ਭੈਣ-ਭਰਾ ਦੇ ਹੱਕਾਂ ਦੀ ਗੱਲ ਕਰੀਏ ਤਾਂ ਵਿਤਕਰੇ ਭਰਪੂਰ ਵਤੀਰੇ ਸਾਨੁੰ ਆਮ ਜਿੰਦਗੀ ਵਿਚ ਵੇਖਣ ਨੂੰ ਮਿਲ ਜਾਂਦੇ ਹਨ।ਭਰਾ ਭਾਵੇਂ ਕਿੰਨ੍ਹਾਂ ਹੀ ਛੋਟਾ ਕਿਉਂ ਨਾ ਹੋਵੇ ਭੈਣ ਦੀ ਰਾਖੀ ਕਰਨਾ ਆਪਣਾ ਹੱਕ ਸਮਝਦਾ ਹੈ ਤੇ ਭੈਣ ਵੱਡੀ ਹੋਣ ਦੇ ਬਾਵਜੂਦ ਉਸਦੀ ਅਧੀਨਗੀ ਸਵਿਕਾਰ ਕਰ ਲੈਂਦੀ ਹੈ ਜਦਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਉਹ ਛੋਟੇ ਭਰਾ ਮੁਹਰੇ ਢਾਲ ਬਣ ਕੇ ਖੜਦੀ ਤੇ ਉਸਦੀ ਰਾਖੀ ਕਰਦੀ।
ਹਾਨਣ ਦਾ ਰਿਸ਼ਤਾ ਹਾਣ-ਪ੍ਰਵਾਣ ਨਾਲ ਜੁੜਿਆ ਹੁੰਦਾ ਹੈ।ਮੇਲ-ਜੋਲ ਦੇ ਇਸ ਰਿਸ਼ਤੇ ਵਿਚ ਮਨੋਭਾਵਾਂ ਅਤੇ ਵਿਚਾਰਾਂ ਦਾ ਮੇਲ ਹੋਣਾ ਲਾਜ਼ਮੀ ਹੁੰਦਾ ਹੈ।ਇਸ ਰਿਸ਼ਤੇ ਵਿਚ ਜਦੋਂ ਇਕ ਮਰਦ ਵਲੋਂ ਔਰਤ ਦੇ ਮਨੋਭਾਵਾਂ ਨੂੰ ਦਰ-ਕਿਨਾਰ ਕਰਕੇ ਉਸਦੇ ਵਿਚਾਰਾਂ ਤੇ ਕਾਬੂ ਪਾਉਣ ਦਾ ਜਤਨ ਕੀਤਾ ਜਾਂਦਾ ਹੈ ਤਾਂ ਇਹ ਰਿਸ਼ਤਾ ਇਕ ਅਡੰਬਰ ਬਣ ਕੇ ਰਹਿ ਜਾਂਦਾ ਹੈ।ਬਹੁਤੀ ਹੱਦ ਤੱਕ ਸਮਾਜ ਵਿਚ ਵੱਧਦੇ ਤਲਾਕਾਂ ਦੀ ਗਿਣਤੀ ਤੇ ਸਿੰਗਲ ਪੇਰੰਟ ਦਾ ਚਲਨ ਇਸੇ ਸੰਕੀਰਣ ਸੋਚ ਵਿਚੋਂ ਪੈਦਾ ਹੋਈਆਂ ਸਮਸਿਅਵਾਂ ਹਨ।
ਜੇ ਔਰਤ ਦੇ ਬੇ-ਮਿਸਾਲ ਰੂਪ ਮਾਂ ਦੀ ਗੱਲ ਕਰੀਏ ਤਾਂ ਸੰਸਾਰ ਵਿਚ ਮਾਂ ਤੇ ਬੱਚੇ ਦੇ ਮੋਹ-ਭਿੱਜੇ ਅਨਮੋਲ ਰਿਸ਼ਤੇ ਅੱਗੇ ਸਭ ਰਿਸ਼ਤੇ-ਨਾਤੇ ਫਿੱਕੇ ਨਜ਼ਰ ਆਉਂਦੇ ਹਨ ਪਰ ਹੈਰਤ ਤਾਂ ਉਦੋਂ ਹੁੰਦੀ ਹੈ ਜਦੋਂ ਇਕ ਔਰਤ ਆਪਣੀ ਸਾਰੀ ਜਿੰਦਰੀ ਪੁੱਤਰਾਂ ਨੂੰ ਪਾਲਣ ਵਿੱਚ ਲੰਘਾ ਦਿੰਦੀ ਹੈ ਤੇ ਅਖੀਰ ਕਿਸੇ ਬਿਰਧ-ਆਸ਼ਰਮ ਦੀ ਚਾਰ-ਦਿਵਾਰੀ ਵਿਚ ਉਨ੍ਹਾਂ ਪੁੱਤਰਾਂ ਨੂੰ ਉਡੀਕਦੀ ਮਰ ਜਾਂਦੀ ਹੈ।
ਅੱਜ ਲੋੜ ਹੈ ਔਰਤ ਦੀ ਮਨੋਦਸ਼ਾ ਨੂੰ ਸਮਝਣ ਅਤੇ aਸਦੀਆਂ ਚਿੰਤਾਵਾਂ-ਸਮਸਿਆਵਾਂ ਨਾਲ ਨਜਿੱਠਣ ਲਈ ਉਸ ਨਾਲ ਜੁੜੇ ਵੱਖ-ਵੱਖ ਪਹਿਲੂਆਂ ਨੂੰ ਵਿਚਾਰਨ ਦੀ ਅਤੇ ਸਮੇਂ ਸਿਰ ਉਨ੍ਹਾਂ ਹੱਲ ਭਾਲਣ ਦੀ।ਇਤਿਹਾਸ ਦੇ ਵਰਕੇ ਫ਼ਰੋਲਣ ਤੇ ਔਰਤ ਨਾਲ ਜੁੜੇ ਕਈ ਪਹਿਲੂ ਸਾਡੇ ਧਿਆਨ ਦਾ ਕੇਂਦਰ ਬਣਦੇ ਹਨ:-
ਭਾਰਤ ਦੇ ਵੈਦਿਕ ਕਾਲ ਦੀ ਗੱਲ ਕਰੀਏ ਤਾਂ ਦੇਖਣ ਨੂੰ ਮਿਲਦਾ ਹੈ ਕਿ ਉਸ ਕਾਲ ਵਿਚ ਔਰਤ ਨੂੰ ਬਣਦਾ ਸਤਿਕਾਰ ਦਿੱਤਾ ਜਾਂਦਾ ਸੀ।ਔਰਤ ਨੂੰ ਧਾਰਮਿਕ ਗ੍ਰੰਥ ਪੜ੍ਹਨ,ਆਪਣਾ ਵਰ ਟੋਲਣ ਦੀ ਆਜ਼ਾਦੀ ਦਿੱਤੀ ਜਾਂਦੀ ਸੀ।ਕੋਈ ਵੀ ਪੂਜਾ ਪਤਨੀ ਦੀ ਗੈਰਹਾਜ਼ਰੀ ਵਿਚ ਪ੍ਰਵਾਨਿਤ ਨਹੀਂ ਮੰਨੀ ਜਾਂਦੀ ਸੀ ਭਾਵ ਪਤੀ-ਪਤਨੀ ਦੋਹਾਂ ਦਾ ਧਾਰਮਿਕ ਕਾਰਜਾਂ,ਪੂਜਾ-ਹਵਨ ਆਦਿ ਵਿਚ ਸ਼ਿਰੱਕਤ ਕਰਨਾ ਲਾਜ਼ਮੀ ਮੰਨਿਆ ਜਾਂਦਾ ਸੀ ਪਰ ਮੁਗਲ ਕਾਲ ਤੱਕ ਆਉਂਦੇ-ਆਉਂਦੇ ਭਾਰਤ ਦੇ ਸਮਾਜਿਕ ਹਾਲਾਤ ਬਹੁਤ ਬਦਲ ਚੁੱਕੇ ਸਨ।ਔਰਤ ਦੇ ਮਾਣ-ਸਤਿਕਾਰ ਵਿਚ ਕਾਫ਼ੀ ਨਿਘਾਰ ਆ ਚੁੱਕਾ ਸੀ।ਉਸ ਸਮੇਂ ਔਰਤ ਘਰ ਦੀ ਦਹਿਲੀਜ਼ ਦੇ ਅੰਦਰ ਕੈਦ ਹੋ ਕੇ ਰਹਿ ਗਈ ਸੀ ਤੇ ਕੇਵਲ ਵਰਤਣ ਦੀ ਸ਼ੈ ਵਜੋਂ ਹੀ ਉਸਨੂੰ ਵੇਖਿਆ ਜਾਂਦਾ ਸੀ।ਅੰਗਰੇਜ਼ਾਂ ਦੀ ਹਕੂਮਤ ਦੌਰਾਨ ਵੀ ਇਸਤਰੀ ਦੀ ਦਸ਼ਾ ਵਿਚ ਕੋਈ ਬਹੁਤਾ ਸੁਧਾਰ ਨਾ ਹੋਇਆ ਕਿਉਂਕਿ ਅੰਗਰੇਜ਼ਾਂ ਦਾ ਮਨੋਰਥ ਕੇਵਲ ਭਾਰਤ ਕੋਲੋਂ ਮੁਨਾਫ਼ਾ ਕਮਾਉਣਾ ਸੀ ਨਾ ਕਿ ਕਿਸੇ ਪ੍ਰਕਾਰ ਦਾ ਕੋਈ ਸਮਾਜ–ਸੁਧਾਰ ਕਰਨਾ।ਭਾਰਤ ਦੀ ਅਜ਼ਾਦੀ ਦੌਰਾਨ ਕਈ ਚਿੰਤਕਾਂ ਤੇ ਵਿਦਵਾਨਾਂ ਨੇ ਸਮਾਜ-ਸੁਧਾਰ ਅੰਦੋਲਨਾਂ ਵਿਚ ਔਰਤ ਦੇ ਹੱਕਾਂ ਲਈ ਅਵਾਜ਼ ਬੁਲੰਦ ਕੀਤੀ।ਉਦੋਂ ਤੋਂ ਹੁਣ ਤੱਕ ਨਾਰੀ ਦੇ ਅਧਿਕਾਰਾਂ ਲਈ ਕਈ ਲੋੜੀਂਦੇ ਕਦਮ ਚੁੱਕੇ ਗਏ ਤੇ ਕਈ ਮਹਤੱਵਪੂਰਨ ਕਦਮ ਚੁਕੱਣੇ ਅੱਜੇ ਵੀ ਬਾਕੀ ਹਨ।ਅੱਜ ਵੀ ਬੇਟੀ ਬਚਾਓ,ਬੇਟੀ ਪੜਾਓ ਦਾ ਹੋਕਾ ਘਰ-ਘਰ ਦਿੱਤਾ ਜਾ ਰਿਹਾ ਹੈ।
ਉਪਰੀ ਨਜ਼ਰੇ ਵੇਖਿਆ ਭਾਵੇਂ ਕਿਹਾ ਜਾ ਸਕਦਾ ਹੈ ਕਿ ਅਸੀਂ ਔਰਤਾਂ ਨਾਲ ਜੁੜੀਆਂ ਬਹੁਤੀਆਂ ਸਮਸਿਆਵਾਂ ਉਪਰ ਕਾਬੂ ਪਾ ਲਿਆ ਹੈ ਜਿਵੇਂ:- ਸਤੀ ਪ੍ਰਥਾ,ਬਾਲ ਵਿਆਹ,ਭਰੂਣ-ਹਤਿਆ ਆਦਿ। ਪਰ ਜ਼ਮੀਨੀ-ਹਕੀਕਤ ਸਾਨੂੰ ਅੱਜ ਵੀ ਅੰਦਰ ਤੱਕ ਹਲੂਣ ਜਾਂਦੀ ਹੈ ਜਦੋਂ ਕਹਿੰਦੇ ਕਹਾਉਂਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਕੁੜੀਆਂ ਤੇ ਤੇਜ਼ਾਬ ਸੁੱਟਣ ਤੇ ਬਲਾਤਕਾਰ ਵਰਗੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ।ਸਾਡੇ ਸਮਾਜ ਵਿਚ ਅੱਜ ਵੀ ਅਜਿਹੇ ਮਰਦਾਂ ਦੀ ਕਮੀ ਨਹੀਂ ਜੋ ਔਰਤ ਨੂੰ ਆਪਣੀ ਜਾਇਦਾਦ ਜਾਂ ਪੈਰ ਦੀ ਜੁੱਤੀ ਸਮਝਦੇ ਹਨ।
ਇਤਿਹਾਸ ਗਵਾਹ ਹੈ ਸਾਡੇ ਮਰਦ ਪ੍ਰਧਾਨ ਸਮਾਜ ਵਿਚ ਔਰਤ ਨੂੰ ਹਮੇਸ਼ਾ ਦੂਜੈਲਾ ਸਥਾਨ ਹੀ ਦਿੱਤਾ ਗਿਆ ਹੈ ਤੇ ਔਰਤ ਦੀ ਇਹ ਸਥਿਤੀ ਕੇਵਲ ਭਾਰਤ ਦੀ ਹੀ ਨਹੀਂ ਸਗੋਂ ਕਈ ਪੂਰਨ ਤੌਰ ਤੇ ਵਿਕਸਿਤ ਦੇਸ਼ਾਂ ਵਿਚ ਵੀ ਵੇਖੀ ਜਾ ਸਕਦੀ ਹੈ।ਅੋਰਤ ਅਤੇ ਮਰਦ ਵਿਚਲੇ ਅਜਿਹੇ ਵਿਤਕਰਿਆਂ ਦਾ ਸ਼ਿਕਾਰ ਬਾਹਰਲੇ ਮੁਲੱਕਾਂ ਵਿਚ ਪੜ੍ਹੀਆਂ-ਲਿਖੀਆਂ ਔਰਤਾਂ ਵੀ ਹੋਈਆਂ।ਪਹਿਲੀ ਵਾਰ ਮਾਰਚ ਸੰਨ ੧੯੦੮ ਵਿਚ ਨਿਉਯਾਰਕ ਵਿਚ ਤਕਰੀਬਨ ੧੫੦੦੦ ਔਰਤਾਂ ਨੇ ਕੰਮ ਦੇ ਘੰਟਿਆਂ ਨੂੰ ਨਿਸ਼ਚਿਤ ਕਰਨ ਅਤੇ ਪੁਰਸ਼ਾਂ ਦੇ ਸਮਾਨ ਤਨਖਾਹ ਪਾਉਣ ਲਈ ਅਵਾਜ਼ ਬੁਲੰਦ ਕੀਤੀ ਸੀ।ਅਜਿਹਾ ਹੀ ਇਕ ਅੰਦੋਲਨ ਸੰਨ ੧੯੧੧ ਈ. ਨੂੰ ਜਰਮਨੀ ਵਿਚ ਔਰਤਾਂ ਵਲੋਂ ਕੀਤਾ ਗਿਆ ਸੀ।ਇਸੇ ਸਮੇਂ ਡੈਨਮਾਰਕ,ਅਸਟਰੀਆ,ਸਵੀਟਜ਼ਰਲੈਨਡ ਆਦਿ ਮੁੱਲਕਾਂ ਵਿਚ ਵੀ ਔਰਤਾਂ ਦੇ ਅਧਿਕਾਰਾਂ ਲਈ ਠੋਸ ਕਦਮ ਚੁੱਕਣ ਲਈ ਅਪੀਲ ਕੀਤੀ।ਇਉਂ ਹੀ ਸੰਨ ੧੯੧੩ ਈ. ਨੂੰ ਅੋਰਤਾਂ ਨੇ ਰਸ਼ੀਆ ਵਿਚ ਵੀ ਅਜਿਹੇ ਮਹਿਲਾ ਅੰਦੋਲਨ ਦੀ ਸ਼ੁਰੂਆਤ ਕੀਤੀ।ਮਗਰੋਂ ਮਾਰਚ ਸੰਨ ੧੯੧੪ ਈ. ਵਿਚ ਔਰਤਾਂ ਵਲੋਂ ਵੋਟ ਦੇਣ ਦੇ ਅਧਿਕਾਰ ਦੀ ਮੰਗ ਕੀਤੀ ਗਈ ਤੇ ਸੰਨ ੧੯੧੮ ਈ. ਵਿਚ ਉਨ੍ਹਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੋਇਆ।ਇਉਂ ਸਮੇਂ –ਸਮੇਂ ਤੇ ਔਰਤਾਂ ਦੇ ਹੱਕਾਂ ਲਈ ਅਵਾਮ ਵਲੋਂ ਅਵਾਜ਼ ਬੁਲੰਦ ਕੀਤੀ ਗਈ ਜਿਸਦੇ ਹਾਂ-ਪੱਖੀ ਨਤੀਜੇ ਸਾਹਮਣੇ ਆਏ। ਸਿੱਟੇ ਵਜੋਂ ਸੰਯੁਕਤ ਰਾਸ਼ਟਰ ਅਮਰੀਕਾ ਵਲੋਂ ਸੰਨ ੧੯੭੫ ਈ. ਵਿਚ ੮ ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਰੂਪ ਵਿਚ ਮਾਨਤਾ ਦਿੱਤੀ ਗਈ ਤੇ ਉਦੋਂ ਤੋਂ ਹੁਣ ਤੱਕ ਹਰ ਸਾਲ ੮ ਮਾਰਚ ਨੁੰ ਮਹਿਲਾ ਦਿਵਸ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਾਂਦਾ ਹੈ।
ਸਵਾਲ ਉਠਦਾ ਹੈ ਕਿ ਸਾਡਾ ਮਹਿਲਾ ਦਿਵਸ ਮਨਾਉਣਾ ਕਿਤਨਾ ਕੁ ਸਾਰਥਕ ਹੈ?
ਸਾਰੀ ਚਰਚਾ ਤੋਂ ਬਾਅਦ ਇਸਦਾ ਇਕ ਹੀ ਉੱਤਰ ਸਾਹਮਣੇ ਆਉਂਦਾ ਹੈ ਕਿ ਜਦੋਂ ਤੱਕ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਰਜਾ ਨਹੀਂ ਦਿੱਤਾ ਜਾਂਦਾ, ਔਰਤ ਅਤੇ ਮਰਦ ਨੂੰ ਸਮਾਨ ਅਧਿਕਾਰ ਅਤੇ ਸਮਾਨ ਅਵਸਰ ਦੇ ਕੇ ਸੰਪੂਰਨ ਵਿਕਾਸ ਲਈ ਨਹੀਂ ਪ੍ਰੇਰਿਆ ਜਾਂਦਾ ਉਦੋਂ ਤੱਕ ਇਸਦੀ ਸਾਰਥਕਤਾ ਤੇ ਪ੍ਰਸ਼ਨ-ਚਿੰਨ੍ਹ ਲਗਦਾ ਰਹੇਗਾ।
ਦੂਜਾ ਪ੍ਰਸ਼ਨ ਉਠਦਾ ਹੈ ਕਿ ਔਰਤਾਂ ਵਾਂਗ ਮਰਦਾਂ ਦਾ ਵੀ ਕੋਈ ਦਿਨ ਮਨਾਇਆ ਜਾਂਦਾ ਹੈ?
ਇਸਦਾ ਉਤਰ ਹੈ- ਹਾਂ, ੧੯ ਨਵੰਬਰ ਨੂੰ ਅੰਤਰ ਰਾਸ਼ਟਰੀ ਮਰਦ ਦਿਵਸ ਮਨਾਇਆ ਜਾਂਦਾ ਹੈ। ਇਸਦਾ ਮਨੋਰਥ ਮਰਦਾਂ ਦੇ ਸੇਹਤ ਨਾਲ ਜੁੜੇ ਮਸਲਿਆਂ ਨੂੰ ਹੱਲ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਇਕ ਰੋਲ ਮਾਡਲ ਦੇ ਰੂਪ ਵਿਚ ਸਮਾਜ ਲਈ ਤਿਆਰ ਕਰਨਾ ਹੁੰਦਾ ਹੈ।
ਤੀਜਾ ਪ੍ਰਸ਼ਨ ਹੈ ਜੋ ਸਾਡੇ ਸਾਹਮਣੇ ਆਉਂਦਾ ਹੈ ,ਉਹ ਹੈ ਮਹਿਲਾ ਦਿਵਸ ਕਿਵੇਂ ਮਨਾਇਆ ਜਾਏ?
ਆਮੂਮਨ ਅਸੀਂ ਦੇਖਦੇ ਹਾਂ ਕਿ ਕਈ ਮੁੱਲਕਾਂ ਵਿਚ ਮਹਿਲਾਂ ਦਿਵਸ ਦੇ ਮੋਕੇ ਤੇ ਔਰਤਾਂ ਨੂੰ ਵਧਾਈ ਤੇ ਫੁੱਲ ਦਿੱਤੇ ਜਾਂਦੇ ਹਨ।ਕੁਝ ਕੁ ਮੁੱਲਕਾਂ ਵਿਚ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ। ਭਾਰਤ ਜਿਹੇ ਮੁੱਲਕਾਂ ਵਿਚ ਸ਼ਾਪਿੰਗ ਮਾਲ ਜਾਂ ਵੱਡੀਆਂ-ਵੱਡੀਆਂ ਦੁਕਾਨਾਂ ਤੇ ਔਰਤਾਂ ਦੀ ਖਰੀਦਦਾਰੀ ਤੇ ਭਾਰੀ ਛੋਟ ਦਿੱਤੀ ਜਾਂਦੀ ਹੈ।ਪਰ ਅਸਲ ਵਿਚ ਇਹ ਦਿਨ ਮਨਾਇਆ ਉਦੋਂ ਸਫਲ ਹੋਵੇਗਾ ਜਦੋਂ ਮਰਦਾਂ ਵਲੋਂ ਔਰਤਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਏਗਾ।ਸਾਰਵਜਨਿਕ ਥਾਵਾਂ ਤੇ ਮਾਂ-ਭੈਣ ਦੀ ਗਾਲ ਕੱਢਣ ਤੋਂ ਗੁਰੇਜ਼ ਕੀਤਾ ਜਾਏਗਾ।ਸੜਕ ਤੇ ਚਲੱਦੀ ਹਰ ਔਰਤ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇਗੀ।
ਆਪਣੀ ਚਰਚਾ ਨੂੰ ਸਮੇਟਦਿਆਂ ਅਖੀਰ ਮੈਂ ਇਹੀ ਕਹਾਂਗੀ ਕਿ ਮਰਦ ਪ੍ਰਧਾਨ ਸਮਾਜ ਵਿਚੋਂ ਮਿਲੇ ਇਤਨੇ ਧੱਕੇ ਤੇ ਅੰਨਿਆਪੂਰਨ ਵਤੀਰੇ ਦੇ ਬਾਵਜੂਦ ਜੇ ਔਰਤਾਂ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਇਹ ਜਾਣ ਕੇ ਮਨ ਨੂੰ ਬਹੁਤ ਤੱਸਲੀ ਹੁੰਦੀ ਹੈ ਕਿ ਅਜੋਕੇ ਸਮੇਂ ਵਿਚ ਅਜਿਹਾ ਕੋਈ ਖੇਤਰ ਨਹੀਂ ਜਿਸ ਵਿਚ ਔਰਤਾਂ ਨੇ ਮੱਲਾਂ ਨਾ ਮਾਰੀਆਂ ਹੋਣ।ਰਾਜਨੀਤਿਕ,ਸਮਾਜਿਕ,ਵਪਾਰਿਕ ਖੇਤਰਾਂ ਵਿਚ ਪੈਰ ਜਮਾਉਣ ਦੇ ਨਾਲ-ਨਾਲ ਪਰਿਵਾਰਿਕ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣਾ ਔਰਤ ਦੀ ਬਹੁਪੱਖੀ ਪ੍ਰਤਿਭਾ ਦਾ ਹੀ ਪ੍ਰਮਾਣ ਹੈ।ਅਸਮਾਨ ਵਿਚ ਲੜਾਕੂ ਵਿਮਾਨ ਚਾਲਕ ਤੇ ਸਬਮਰੀਨ ਰਾਹੀਂ ਸਮੁੰਦਰ ਦੀਆਂ ਡੂੰਘੀਆਂ ਗਹਿਰਾਈਆਂ ਮਾਪਣ ਵਾਲੀ ਔਰਤ ਕੁਦਰਤ ਦੀ ਸਰਵ-ਸ੍ਰੇਸ਼ਠ ਰਚਨਾ ਹੈ।
ਸਰਨਜੀਤ ਕੌਰ ਅਨਹਦ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback