Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
"ਹਿੰਦੂ ਹੈ ਗਮਜੁਦਾ ਤੋ ਮੁਸਲਮਾਂ ਉਦਾਸ ਹੈ...! " ਮੁਹੰਮਦ ਅੱਬਾਸ ਧਾਲੀਵਾਲ,
ਕਿਸੇ ਵੀ ਦੇਸ਼ ਦੀ ਤਰੱਕੀ ਸਹੀ ਮਾਅਨਿਆਂ ਵਿੱਚ ਉਸ ਵਕਤ ਹੀ ਸੰਭਵ ਹੈ ਜਦੋਂ ਦੇਸ਼ ਵਿੱਚ ਅਮਨ ਸ਼ਾਂਤੀ ਵਾਲਾ ਮਾਹੌਲ ਸਥਾਪਿਤ ਹੋਵੇ ਅਤੇ ਉਸ ਦੇ ਸਾਰੇ ਨਾਗਰਿਕਾਂ ਦੇ ਜਾਨ ਮਾਲ ਯਕੀਨੀ ਤੌਰ ਤੇ ਸੁਰੱਖਿਅਤ ਹੋਣ । ਇਸ ਦੇ ਉਲਟ ਜੇਕਰ ਕਿਸੇ ਦੇਸ਼ ਦੇ ਲੋਕਾਂ ਦੇ ਜਹਿਨਾਂ ਵਿੱਚ ਅਸੁਰੱਖਿਆ, ਭੈਅ ਅਤੇ ਦਹਿਸ਼ਤ ਦਾ ਮਾਹੌਲ ਘਰ ਕਰ ਜਾਵੇ ਤਾਂ ਉਸ ਮੁਲਕ ਦਾ ਵਿਕਾਸ ਕਦਾਚਿਤ ਸੰਭਵ ਨਹੀਂ ਹੋ ਸਕਦਾ। ਪਿਛਲੇ ਕੁਝ ਸਾਲਾਂ ਦੌਰਾਨ ਸਾਡੇ ਦੇਸ਼ ਵਿੱਚ ਜਿਸ ਤਰ੍ਹਾਂ ਘੱਟ ਗਿਣਤੀਆਂ, ਦਲਿਤਾਂ ਅਤੇ ਆਦੀ ਵਾਸੀਆਂ ਤੇ ਕੁੱਝ ਫਰਜੀ ਕਿਸਮ ਦੇ ਕਥਿਤ ਰਾਸ਼ਟਰ ਭਗਤਾਂ ਨੇ ਜੁਲਮ ਓ ਤਸ਼ੱਦਦ ਦਾ ਬਾਜਾਰ ਗਰਮ ਕਰ ਰੱਖਿਆ ਹੈ। ਯਕੀਨਨ ਉਸ ਨੇ ਦੇਸ਼ ਦੀ ਸਾਂਝੀਵਾਲਤਾ ਨੂੰ ਹੁਣ ਤੱਕ ਬੇਹੱਦ ਨੁਕਸਾਨ ਪਹੁੰਚਾਇਆ ਹੈ। ਇਹ ਕਿ ਪਿਛਲੇ ਕੁਝ ਸਾਲਾਂ ਤੋਂ ਜਿਸ ਪ੍ਰਕਾਰ ਦੇਸ਼ ਵਿੱਚ ਇਕ ਤੋਂ ਬਾਅਦ ਇਕ ਮੋਬ-ਲਿੰਚਗ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ ਅਤੇ ਜਿਸ ਪ੍ਰਕਾਰ ਇਸ ਸੱਭ ਨੂੰ ਪ੍ਰਸਾਸ਼ਨ ਇਕ ਤਰ੍ਹਾਂ ਨਾਲ ਮੂਕ ਦਰਸ਼ਕ ਅਤੇ ਤਮਾਸ਼ਬੀਨ ਬਣ ਵੇਖਦਾ ਰਿਹਾ ਹੈ ਇਸ ਨਾਲ ਉਨ੍ਹਾਂ ਦੀ ਕਾਰਜਸ਼ੈਲੀ ਇਕ ਪ੍ਰਕਾਰ ਸ਼ੱਕ ਦੇ ਘੇਰੇ ਵਿਚ ਆ ਜਾਂਦੀ ਹੈ ਇਹੋ ਕਾਰਨ ਹੈ ਕਿ ਇਸ ਉਪਰੰਤ ਸੁਪਰੀਮ ਕੋਰਟ ਨੇ ਅਜਿਹੀਆਂ ਮੋਬ-ਲਿੰਚਗ ਦੀਆਂ ਘਟਨਾਵਾਂ ਦੀ ਰੋਕਥਾਮ ਦੇ ਸੰਦਰਭ ਵਿੱਚ ਸੂਬਾਈ ਸਰਕਾਰਾਂ ਨੂੰ ਵਿਸ਼ੇਸ਼ ਰੂਪ ਵਿੱਚ ਹਦਾਇਤਾਂ ਜਾਰੀ ਕਰਨੀਆਂ ਪਈਆਂ ਹਨ ।
ਪਰੰਤੂ ਇਸ ਸੱਭ ਦੇ ਬਾਵਜੂਦ ਦੇਸ਼ ਵਿੱਚ ਜਿਸ ਪ੍ਰਕਾਰ ਇਕ ਭੀੜਤੰਤਰ ਨੇ ਆਪਣੇ ਡੰਡਾਤੰਤਰ ਰਾਹੀਂ ਲੋਕਤੰਤਰ ਦੀ ਆਤਮਾ ਨੂੰ ਜਖਮੀ ਕੀਤਾ ਹੈ ਉਸ ਕਾਰਨ ਦੇਸ਼ ਨੂੰ ਜੋ ਦੁਨੀਆ ਵਿੱਚ ਨਮੋਸ਼ੀ ਝੇਲਣੀ ਪਈ ਹੈ ਉਸ ਦੀ ਮਿਸਾਲ ਨਹੀਂ ਮਿਲਦੀ। ਯਕੀਨਨ ਇਹ ਸਮੁੱਚੇ ਦੇਸ਼ ਲਈ ਸ਼ਰਮ ਦੇ ਨਾਲ - ਨਾਲ ਚਿੰਤਾ ਦਾ ਵਿਸ਼ਾ ਹੈ। ਇਸੇ ਸੰਦਰਭ ਵਿੱਚ ਬੀਤੇ ਰੋਜ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਦੀ ਮੁਖੀ ਮਿਸ਼ੇਲ ਬੇਚੇਲੇਟ ਨੇ ਜਨੈਵਾ ਪ੍ਰੀਸ਼ਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿਚ ਅਸਮਾਨਤਾ ਇਕ ਪ੍ਰਮੁੱਖ ਮੁੱਦਾ ਬਣਿਆ ਹੋਇਆ ਹੈ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸੰਕੀਰਣ ਰਾਜਨੀਤਕ ਏਜੰਡਿਆਂ ਕਾਰਨ ਕਮਜ਼ੋਰ ਲੋਕ ਹੋਰ ਵਧੇਰੇ ਹਾਸ਼ੀਏ ਤੇ ਜਾ ਰਹੇ ਹਨ ਜਦਕਿ ਉਕਤ ਘਟਨਾਵਾਂ ਘੱਟ ਗਿਣਤੀਆਂ ਵਿਸ਼ੇਸ਼ ਤੌਰ ਮੁਸਲਿਮ ਸਮੂਦਾਇ ਇਤਿਹਾਸਕ ਰੂਪ ਤੋਂ ਵੰਚਿਤ ਅਤੇ ਹਾਸ਼ੀਏ ਤੇ ਰਹਿਣ ਵਾਲੇ ਲੋਕਾਂ ਜਿਵੇਂ ਕਿ ਦਲਿਤਾਂ ਅਤੇ ਆਦੀ ਵਾਸੀਆਂ ਦੇ ਉਤਪੀੜਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਸੰਕੇਤ ਦਿੰਦੀਆਂ ਹਨ। ਇਸ ਦੇ ਨਾਲ ਹੀ ਮਿਸ਼ੇਲ ਬੇਚੇਲੇਟ ਨੇ ਭਾਰਤ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਵਿਭਾਜਨ ਦੇ ਪਾਲਿਸੀ ਦੇ ਕਾਰਨ ਦੇਸ਼ ਦੀ ਇਕਨਾਮਿਕ ਗ੍ਰੋਥ ਵਿੱਚ ਰੁਕਾਵਟ ਆਵੇਗੀ। ਜਿਕਰਯੋਗ ਹੈ ਕਿ ਬੇਚੇਲੇਟ ਦਾ ਉਕਤ ਖੁਲਾਸਾ ਐਮਨੇਸਟੀ ਇੰਟਰਨੈਸ਼ਨਲ ਇੰਡੀਆ ਦੀ ਉਸ ਰਿਪੋਰਟ ਤੋਂ ਬਾਅਦ ਆਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ 2018 ਵਿੱਚ ਹਾਸ਼ੀਏ ਤੇ ਆਏ ਲੋਕਾਂ ਦੇ 200 ਤੋਂ ਵਧੇਰੇ ਮਾਮਲੇ ਸਾਹਮਣੇ ਆਏ, ਐਮਨੇਸਟੀ ਇੰਡੀਆ ਦੁਆਰਾ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹੇਟ ਕ੍ਰਾਈਮ, ਰੇਪ ਅਤੇ ਕਤਲ ਜਿਹੀਆਂ ਘਟਨਾਵਾਂ ਵਿਚ ਉਤਰ ਪ੍ਰਦੇਸ਼ ਲਗਾਤਾਰ ਤੀਜੇ ਸਾਲ ਵੀ ਸਰੇ-ਫਹਿਰਿਸਤ ਰਿਹਾ ਹੈ ਇਸ ਸਬੰਧੀ ਐਮਨੈਸਟੀ ਇੰਡੀਆ ਨੇ ਆਪਣੀ ਵੈੱਬਸਾਈਟ ਤੇ ਰਿਕਾਰਡ ਜਾਰੀ ਕਰਦਿਆਂ ਕਿਹਾ ਕਿ ਹੇਟ ਕ੍ਰਾਈਮ ਦੇ ਮਾਮਲੇ ਹਾਸ਼ੀਆਈ ਵਰਗ ਦੇ ਲੋਕਾਂ ਖਿਲਾਫ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਦਲਿਤ ਅਤੇ ਆਦੀ ਵਾਸੀਆਂ ਘੱਟ ਗਿਣਤੀ ਧਰਮ ਦੇ ਲੋਕਾਂ ਟਰਾਂਸ ਜੈਂਡਰ ਲੋਕਾਂ ਨਾਲ ਨਾਲ ਰਿਫਊਜੀ ਸ਼ਾਮਿਲ ਹਨ। 2018 ਸਾਲ ਵਿੱਚ ਵੈੱਬਸਾਈਟ ਨੇ ਕਥਿਤ ਤੌਰ ਤੇ ਹੇਟ ਕ੍ਰਾਈਮ ਦੇ 218 ਘਟਨਾਵਾਂ ਦਾ ਜੋ ਦਸਤਾਵੇਜ਼ ਤਿਆਰ ਕੀਤਾ ਹੈ ਉਨ੍ਹਾਂ ਵਿੱਚ 142 ਮਾਮਲੇ ਦਲਿਤਾਂ, 50 ਮਾਮਲੇ ਮੁਸਲਮਾਨਾਂ ਅਤੇ ਅੱਠ ਅੱਠ ਮਾਮਲੇ ਈਸਾਈ, ਆਦੀ ਵਾਸੀਆਂ ਅਤੇ ਟਰਾਂਸ ਜੈਂਡਰਜ ਦੇ ਖਿਲਾਫ ਸਾਹਮਣੇ ਆਏ ਹਨ।
ਐਮਨੇਸਟੀ ਇੰਡੀਆ ਨੇ ਕਿਹਾ ਕਿ 97 ਘਟਨਾਵਾਂ ਹਮਲੇ ਦੀਆਂ ਹਨ ਅਤੇ 87 ਕਤਲ ਦੇ ਮਾਮਲੇ ਅਤੇ 40 ਮਾਮਲੇ ਅਜਿਹੇ ਹਨ ਜਿਨ੍ਹਾਂ ਵਿਚ ਹਾਸ਼ੀਏ ਵਾਲੀਆਂ ਕਮਿਊਨਟੀਆਂ ਦੀਆਂ ਔਰਤਾਂ ਜਾਂ ਟਰਾਂਸ ਜੈਂਡਰਜ ਲੋਕਾਂ ਨੂੰ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ ਰਿਪੋਰਟ ਵਿਚ ਕਿਹਾ ਗਿਆ ਹੈ ਇਹਨਾਂ ਚ ਵੀ ਵਿਸ਼ੇਸ਼ ਤੌਰ ਤੇ ਦਲਿਤ ਔਰਤਾਂ ਨੂੰ ਵੱਡੀ ਗਿਣਤੀ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਅਰਥਾਤ ਕੁੱਲ 40 ਵਿਚੋਂ 30 ਮਾਮਲੇ ਇਨ੍ਹਾਂ ਖਿਲਾਫ ਹੀ ਵਾਪਰੇ ਹਨ।
ਉਕਤ ਜੁਲਮ ਕਰਨ ਦੀ ਕੋਈ ਵੀ ਸੱਭਿਅਕ ਸਮਾਜ ਇਜਾਜ਼ਤ ਨਹੀਂ ਦਿੰਦਾ ਪਰ ਦੇਸ਼ ਲਈ ਇਹ ਡਾਢੇ ਚਿੰਤਾ ਵਾਲਾ ਵਿਸ਼ਾ ਹੈ ਦੇਸ਼ ਜੋ ਵੀ ਮਾੜੇ ਅਨਸਰ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਉਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਰਾਜਨੀਤਕ ਪੁਸ਼ਤ- ਪਨਾਹੀ ਹਾਸਿਲ ਹੁੰਦੀ ਹੈ। ਅੱਜ ਇਥੇ ਦੇਸ਼ ਲਈ ਇਹ ਵੀ ਇਕ ਮੰਦਭਾਗੀ ਗੱਲ ਹੈ ਕਿ ਕੁਝ ਰਾਜਨੀਤਿਕ ਪਾਰਟੀਆਂ ਇਸ ਵਿਚਾਰਧਾਰਾ ਤੇ ਹੀ ਖੜੀਆਂ ਹਨ ਕਿ ਦੇਸ਼ ਵਿਚ ਸੱਤਾ ਵਿਚ ਬਣੇ ਰਹਿਣ ਲਈ ਦੇਸ਼ ਦੇ ਲੋਕਾਂ ਨੂੰ ਧਰਮ ਅਤੇ ਜਾਤ-ਪਾਤ ਦੇ ਨਾਂ ਵੰਡਣ ਨੂੰ ਜਰੂਰੀ ਖਿਆਲ ਕਰਦੀਆਂ ਹਨ ਬੇਸ਼ੱਕ ਉਕਤ ਵਿਚਾਰਧਾਰਾ ਹਾਲ ਦੀ ਘੜੀ ਸਿਆਸੀ ਪਾਰਟੀਆਂ ਨੂੰ ਰਾਸ ਆ ਰਹੀ ਮਹਿਸੂਸ ਹੁੰਦੀ ਹੋਵੇ ਪਰ ਇਸ ਦੇ ਨਤੀਜੇ ਆਉਣ ਵਾਲੇ ਸਮੇਂ ਦੇਸ਼ ਦੀ ਅਖੰਡਤਾ ਲਈ ਕਿਸ ਕਦਰ ਘਾਤਕ ਅਤੇ ਮਾਰੂ ਸਿੱਧ ਹੋ ਸਕਦੇ ਹਨ ਸ਼ਾਇਦ ਇਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ । ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਅਸੀਂ ਅੱਜ ਨਫਰਤ ਦੀ ਫਸਲ ਬੀਜਦੇ ਹਾਂ ਤਾਂ ਸਾਨੂੰ ਆਉਣ ਵਾਲੇ ਸਮੇਂ ਉਹੋ ਜਿਹੀ ਫਸਲ ਹੀ ਵੱਢਣੀ ਪਵੇਗੀ ਸੱਤਾ ਦੀ ਲਾਲਸਾ ਵਿੱਚ ਦੋ ਧਰਮਾਂ ਦੇ ਲੋਕਾਂ ਵਿਚਕਾਰ ਜੋ ਨਫਰਤ ਦੀਆਂ ਖਾਈਆਂ ਦੇਸ਼ ਦੇ ਸਮੁੱਚੇ ਲੋਕਾਂ ਵਿਚਕਾਰ ਪੁੱਟ ਰਹੇ ਹਾਂ ਯਕੀਨਨ ਉਨ੍ਹਾਂ ਦੀ ਪੂਰਤੀ ਸਦੀਆਂ ਵਿੱਚ ਵੀ ਕਰਨੀ ਮੁਸ਼ਕਿਲ ਹੋਵੇਗੀ। ਮੁੱਜਫਰ ਰਜਮੀ ਨੇ ਕਿੰਨੇ ਸੋਹਣੇ ਸ਼ਬਦਾਂ ਵਿਚ ਕਿਹਾ ਹੈ ਕਿ.
ਵੋਹ ਅਹਿਦ ਭੀ ਦੇਖਾ ਹੈ ਤਾਰੀਖ ਕੀ ਆਖੋਂ ਨੇ।
ਲਮਹੋਂ ਨੇ ਖਤਾ ਕੀ ਥੀ ਸਦੀਓੰ ਨੇ ਸਜਾ ਪਾਈ।
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡਾ ਭਾਰਤ ਇਕ ਬਾਗ ਰੂਪੀ ਗੁਲਦਸਤਾ ਹੈ ਇਹ ਕਿ ਗੁਲਦਸਤੇ ਦੀ ਖੂਬਸੂਰਤੀ ਫੁਲਾਂ ਦੀ ਵੰਨ- ਸੁਵੰਨਤਾ ਵਿੱਚ ਹੀ ਛੁਪੀ ਹੁੰਦੀ ਹੈ ਇਸੇ ਪ੍ਰਕਾਰ ਭਾਰਤ ਦੇਸ਼ ਦਾ ਸਹੁਪਣ ਵੀ ਵੱਖ ਵੱਖ ਧਰਮਾਂ ਦੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਵਿੱਚ ਹੀ ਹੈ। ਮੁੱਠੀ ਭਰ ਨੂੰ ਛੱਡ ਬਾਕੀ ਦੇਸ਼ ਦੇ ਲੋਕ ਚਾਹੇ ਉਹ ਹਿੰਦੂ ਹੋਣ ਜਾਂ ਮੁਸਲਮਾਨ ਸਾਰੇ ਹੀ ਆਪਸ ਵਿੱਚ ਪਿਆਰ ਮੁਹੱਬਤ ਨਾਲ ਮਿਲਜੁਲ ਕੇ ਰਹਿਣਾ ਚਾਹੁੰਦੇ ਹਨ ਸੱਚ ਪੁੱਛੋਂ ਤਾਂ ਦੇਸ਼ ਅੰਦਰ ਜੋ ਵੀ ਨਫਰਤ ਦੀ ਅੱਗ ਫੈਲਾਈ ਜਾ ਰਹੀ ਹੈ ਉਸ ਤੋਂ ਦੋਵੇਂ ਧਰਮਾਂ ਦੇ ਲੋਕ ਦੁਖੀ ਹਨ।ਦੋਵੇਂ ਹੀ ਧਰਮਾਂ ਦੇ ਲੋਕਾਂ ਦੀ ਮਨੋਵਿਰਤੀ ਦਾ ਨਕਸ਼ਾ ਇਕ ਉਰਦੂ ਕਵੀ ਨੇ ਇਸ ਤਰ੍ਹਾਂ ਖਿੱਚਿਆ ਹੈ ਕਿ :
ਮਜਹਬ ਕੇ ਨਾਮ ਪਰ ਯੇਹ ਫਸਾਦਾਤ ਦੇਖ ਕਰ।
ਹਿੰਦੂ ਹੈ ਗਮਜੁਦਾ ਤੋ ਮੁਸਲਮਾਂ ਉਦਾਸ ਹੈ।।
ਮੁਹੰਮਦ ਅੱਬਾਸ ਧਾਲੀਵਾਲ,
ਮਲੇਰਕੋਟਲਾ।
ਸੰਪਰਕ. 9855259650
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback