Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਮੇਰੇ ਸੋਹਣੇ ਪੰਜਾਬ ਨੂੰ ਕੋਈ ਮੋੜ ਲਿਆਵੇਂ ਨੀਂ।
ਮੇਰੇ ਸੋਹਣੇ ਪੰਜਾਬ ਨੂੰ ਲੱਗੀ ਪਤਾ ਨਹੀ ਕਿਹੜੇ ਚੰਦਰੇ ਦੀ ਨਜ਼ਰ ਹਰੇਕ ਪਾਸੇ ਤੋਂ ਲੱਗੀ ਕਿ ਘੁਣ ਹੀ ਘੁਣ ਲੱਗ ਗਿਆ , ਰਿਸ਼ੀਆਂ ਮੁਨੀਆਂ ਦੀ ਧਰਤੀ ਜਿਥੇ ਹਰ ਪਲ ਨਾਮ ਸਿਮਰਨ ਦੀ ਧੁੰਨ ਗੁੰਜਦੀ ਸੀ। ਦੁੱਧ ਦੀਆਂ ਨਦੀਆਂ ਵੱਗੀਆਂ ਸਨ। ਮੁਟਿਆਰਾਂ ਸਾਉਣ ਮਹੀਨੇ ਵਿਚ ਖੂਬ ਤੀਆਂ ਦਾ ਅਨੰਦ ਮਾਣਦੀਆਂ ਸਨ , ਹੁਣ ਤਾਂ ਇਹ ਸੁਪਨੇ ਹੀ ਬਣ ਗਏ ਹਨ। ਲੇਖਕ ਨੇ ਇਸ ਪ੍ਰਤੀ ਕੁੱਝ ਆਪਣੇ ਵਿਚਾਰ ਕਰਨ ਦੀ ਕੋਸ਼ਿਸ ਕੀਤੀ ਕਿ ਕਿਸ ਘਾਟਾਂ ਕਾਰਨ ਸਾਡਾ ਪੰਜਾਬ ਦੁਨੀਆਂ ਦੇ ਨਕਸ਼ੇ ਤੋਂ ਅਲੋਪ ਹੋਣ ਦੀ ਕਗਾਰ ਤੇ ਖੜਾ ਹੈ। ਅਗਰ ਅਸੀ ਬੁਧੀਜੀਵਾਂ ਨੇ ਇਸ ਤੇ ਗੋਰ ਨਾ ਕੀਤਾ ਤਾਂ ਪੰਜਾਬ ਦਾ ਆਉਣ ਵਾਲਾ ਪੰਜਾਬ ਜਿਸ ਦੀ ਕਲਪਨਾ ਕਰਕੇ ਹੀ ਮਨ ਡਰ ਦਾ ਜਾ ਰਿਹਾ ਹੈ।
1) ਮਾਂ-ਬੋਲੀ ਪੰਜਾਬੀ ਵੱਲੋਂ ਮੂੰਹ ਮੋੜਨ ਕਾਰਨ :- ਮੰਦਰ, ਗੁਰਦੁਆਰਿਆਂ ਵਿੱਚ ਨਾ ਜਾਣਾ ਤੇ ਗੁਰਮੁਖੀ ਤੋਂ ਮੂੰਹ ਮੋੜਣਾ, ਚੰਗੇ ਆਚਰਣ ਵਾਲੇ ਤੇ ਚੰਗੇ ਪੜ•ੇ ਲਿਖੇ ਗੁਰੂ ਘਰ ਦੇ ਵਜੀਰਾਂ ਦੀ ਘਾਟ, ਮਾਪਿਆਂ ਦਾ ਬੱਚਿਆਂ ਪ੍ਰਤੀ ਉਦਾਸੀਨ ਹੋਣਾ।
2) ਮਾਂ-ਬਾਪ ਵੱਲੋਂ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਚੰਗੇ ਸੰਸਕਾਰ ਨਾ ਦੇਣਾ:-ਮਾਪਿਆਂ ਦਾ ਬੱਚਿਆਂ ਦੀ ਦੇਖ ਭਾਲ ਤੇ ਵਾਧੂ ਜੇਬ ਖਰਚ ਕਾਰਨ ਭਟਕ ਜਾਣਾ, ਅਧਿਆਪਕ ਜੋ ਗੁਰੂ ਦੀ ਪਦਵੀ ਦਾ ਦਰਜਾਂ ਰੱਖਦੇ ਹਨ। ਬੱਚਿਆਂ ਤੋਂ ਆਪਣੀਆਂ ਆਸਾਵਾਂ ਦੀ ਪੁਰਤੀ ਕਰਨਾ।
3) ਪ੍ਰਵਾਸੀ ਮਜ਼ਦੂਰਾਂ ਦੀ ਆਮਦ ਚੋਂ ਲਗਾਤਾਰ ਵਾਧਾ :-- ਸਾਡੇ ਬੱਚੇ ਜੋ ਕੰਮ ਤੋਂ ਕੰਨੀ ਕਤਰਾ ਰਹੇ ਹਨ, ਘਰੇਲੂ ਕੰਮ ਨੂੰ ਹੱਥ ਨਾ ਲਗਾਉਣਾ ਤੇ ਆਲਸ ਕਾਰਨ , ਮਾਂ-ਬਾਪ ਦੇ ਕੰਮ ਵਿੱਚ ਜਾਂ ਖੇਤਾਂ ਵਿਚ ਹੱਥ ਨਾ ਵੱਟਾਉਣਾਂ ਆਦਿ।
4) ਨੌਜਵਾਨਾਂ ਵਿੱਚ ਘੱਟ ਰਹੀ ਪੜ•ਾਈ ਦੀ ਰੁਚੀ :-ਆਮਦਨ ਘੱਟ ਤੇ ਖਰਚੇ ਬਹੁਤੇ ਕਾਰਨ ਮਾਪੇ ਵੀ ਥੋੜਾ ਇਸ ਪਾਸੇ ਤੋਂ ਝਿਜਕ ਮਹਿਸੂਸ ਕਰਦੇ ਹਨ ਤੇ ਬੱਚਿਆਂ ਤੇ ਪੜ•ਾਈ ਕਰਨ ਵਿਚ ਬਹੁਤਾਂ ਜੋਰ ਨਹੀ ਲਗਾਉਦੇ।
5) ਪਿੰਡ-ਪਿੰਡ ਖੁੱਲ•ੇ ਸ਼ਰਾਬ ਦੇ ਠੇਕਿਆਂ ਕਾਰਨ:- ਨਸ਼ੇ ਵਿਚ ਸਰਕਾਰ ਦੀ ਆਮਦਨੀ ਜਿਆਦਾ ਹੋਣ ਕਾਰਨ ਸਰਕਾਰ ਜਿਆਦਾ ਤੋਂ ਜਿਆਦਾ ਨਸ਼ੇ ਦਾ ਵਪਾਰ ਕਰਦੀ ਜਾ ਰਹੀ ਹੈ ਤੇ ਨੋਜਵਾਨ ਪੀੜ•ੀ ਨੂੰ ਇਸ ਦਲਦਲ ਵਿਚ ਥਕੇਲ ਰਹੀ ਹੈ। ਜਿਸ ਕਾਰਨ ਬੱਚੇ ਤੇ ਅਨਪੜ•ਤਾ ਦੇ ਕਾਰਨ ਲੋਕ ਇਸ ਦੇ ਨਤੀਜਿਆਂ ਤੋਂ ਅਨਜਾਣ ਇਸ ਪਾਸੇ ਭੱਜ ਜਾਂਦੇ ਹਨ। ਪੰਜਾਬੀ ਨੋਜਵਾਨਾ ਦੀ ਸਹੂਲਤ ਲਈ ਸਰਕਾਰ ਨੇ ਦਾਣਾ ਮੰਡੀਆਂ ਚੋਂ ਕਣਕ ਦੀ ਬੋਰੀ ਦਾ ਭਾਰ ਇੱਕ ਕੁਇੰਟਲ ਤੋਂ 50 ਕਿਲੋ ਅਤੇ ਚਾਵਲਾਂ ਦੀ ਬੋਰੀ 65 ਕਿਲੋ ਤੋਂ 35 ਕਿਲੋ ਕਰ ਦਿੱਤਾ ਹੈ। ਕਿਉਕਿ ਪੰਜਾਬ ਦੇ ਜੁਆਨ ਜ਼ਿਆਦਾ ਤਕੜੇ ਹੋ ਗਏ ਹਨ ।
6) ਕਿਸਾਨਾਂ ਦਾ ਉਪਜਾਊ ਧਰਤੀ ਤੇ ਕਾਲੋਨੀਆਂ ਕੱਟ ਕੇ ਵੇਚਣਾ:-ਖੇਤੀ ਬਾੜੀ ਵਿਚ ਕੋਈ ਖਾਸ਼ ਆਮਦਨ ਨਾ ਹੋਣ ਕਾਰਨ ਕਿਸਾਨ ਆਪਣੀ ਜਮੀਨ ਵੇਚ ਕੇ ਕਾਲੋਨੀਆਂ ਕੱਟ ਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ।
7) ਪੰਜਾਬੀਆਂ ਵਿੱਚ ਆਤਮ-ਹੱਤਿਆ ਦਾ ਵੱਧ ਰਿਹਾ ਰੁਝਾਨ:-ਨਸ਼ੇ ਕਾਰਨ ਘਰ ਘਰ ਵਿਚ ਪੁਆੜੇ ਪਾਣ ਦੇ ਕਾਰਨ , ਜਰ,ਜੋਰੂ ਜਮੀਨ ਦੇ ਝੱਗੜੇ।
8) ਸਰਕਾਰਾਂ ਵੱਲੋਂ ਪੰਜਾਬ ਦੀ ਵਿਰਾਸਤ ਦੀ ਸੰਭਾਲ ਨਾ ਕਰਨਾ:- ਪੰਜਾਬ ਦੀ ਵਿਰਾਸਤ ਭਾਵ ਗੁਰਦੁਆਰੇ ਆਦਿ ਜੋ ਸਾਡੀ ਵਿਰਾਸਤ ਹੈ ਇਸ ਦੀ ਸੰਭਾਲ ਨਾ ਕਾਰਨ ਸਾਡੀ ਨੋਜਵਾਨ ਪੀੜ•ੀ ਨੂੰ ਜਾਣਕਾਰੀ ਨਾ ਦੇਣਾ ਹੀ ਮੂਲੋ ਹੀ ਵਿਰਾਸਤ ਨੂੰ ਅੱਖੋਂ ਪਰੋਖੇ ਕਰਨਾ ਪੰਜਾਬ ਦੀ ਬਰਬਾਦੀ ਦਾ ਕਾਰਨ ਹੈ।
9) ਅਫ਼ਸਰ ਸ਼ਾਹੀ ਵਿੱਚ ਭਾਈ-ਭਤੀਜਾ ਵਾਦ ਕਾਰਨ:- ਅਨਪੜ• ਦੇ ਨਾਲ –ਨਾਲ ਸਾਡੀ ਨੋਜਵਾਨ ਪੀੜ•ੀ ਜੋ ਨੌਕਰੀ ਨਹੀ ਵਾਟਰ ਟੈਂਕੀਆਂ ਆਦਿ ਉਪਰ ਮਰਨ ਤੇ ਤੂਲੀ ਹੋਈ ਹੈ ਇਸ ਦਾ ਕਾਰਨ ਨੌਕਰੀ ਨਾ ਮਿਲਣਾ ਤੇ ਘਰ ਬਾਰ ਚਲਾਉਣ ਵਿਚ ਤੰਗੀ, ਨੌਕਰੀ ਲਈ ਰਿਸਵਤ ਖੌਰੀ ਤੇ ਭਾਈ-ਭਤੀਜਾ ਵਾਦ ਮੁੰਖ ਕਾਰਨ ਹੈ।
10) ਨੌਜਵਾਨਾਂ ਵਿੱਚ ਵਿਦੇਸ਼ਾਂ 'ਚੋਂ ਵੱਸਣ ਦੀ ਇੱਛਾ ਕਾਰਨ:- ਘਰ ਵਿਚ ਕੰਮ ਨਾ ਕਰਨ ਵਾਲੇ ਬਾਹਰਲੇ ਮੂਲਕਾਂ ਵਿਚ ਹੋਟਲਾਂ ਆਦਿ ਵਿਚ ਸਫਾਈ ਜਾਂ ਹੋਰ ਕਿੰਨੇ ਹੀ ਘਟੀਆਂ ਕੰਮ ਜੋ ਇਥੇ ਸਾਨੂੰ ਨੀਚ ਲੱਗਦੇ ਹਨ ਤੇ ਬਾਹਰਲੇ ਮੁਲਕਾਂ ਵਿਚ ਪੈਸੇ ਦੀ ਚਮਕ ਵਿਚ ਧੰਧਲੇ ਹੋ ਜਾਂਦੇ ਹਨ ਭਾਂਤ –ਭਾਂਤ ਦੇ ਸਬਜ ਬਾਗ ਦਿਖਾਕੇ ਨੌਜਵਾਨ ਪੀੜ•ੀ ਨੂੰ ਵਰਗਲਾ ਕੇ ਘਰ ਬਾਰ ਗਹਿਣੇ ਰੱਖਕੇ ਕਬਤੂਰ ਬਾਜ ਕਰਕੇ ਹਨੇਰੀ ਦਲਦਲ ਵਿਚ ਸੁੱਟ ਦਿੱਤਾ ਜਾਦਾ ਹੈ।
11) ਐਨ. ਆਰ. ਆਈ. ਵੀਰਾਂ ਦਾ ਪੰਜਾਬ ਵਿਚਲੀਆਂ ਜਾਇਦਾਦਾਂ ਵੇਚ ਕੇ ਵਿਦੇਸ਼ਾਂ 'ਚੋਂ ਨਿਵੇਸ਼ ਕਰਨ ਕਾਰਨ:-ਸਰਕਾਰ ਵਲੋ ਐਨ.ਆਰ.ਆਈ ਵੀਰਾਂ ਨੂੰ ਪੰਜਾਬ ਵੱਲ ਨਾ ਮੋੜਨਾ ਤੇ ਉਨ•ਾਂ ਨੂੰ ਪੰਜਾਬ ਵਿਚ ਕੋਈ ਚੰਗੀ ਸਹੂਲਤਾਂ ਨਾ ਦੇਣੀਆਂ ਵੀ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਐਨ. ਆਰ. ਆਈ. ਵੀਰਾਂ ਦਾ ਆਪਣੀ ਔਲਾਦ ਨੂੰ ਪੰਜਾਬ ਵੱਲ ਜਲਦੀ ਨਾ ਲੈ ਕੇ ਆਉਣ ਕਾਰਨ ਵੀ ਇਹੀ ਹੈ ਕਿ ਪੰਜਾਬ ਵਿਚ ਕੋਈ ਖਾਸ ਸਹੂਲਤ ਨਹੀ ਮਿਲਦੀ । ਵੱਧ ਤੋਂ ਵੱਧ ਪੈਸਾ ਇਕੱਠਾ ਕਰਨ ਦੀ ਲਾਲਸਾ ਅਤੇ ਵਿੱਤੋਂ ਵੱਧ ਵਿਖਾਵਾ ਕਰਨ ਦੇ ਕਾਰਨ।
12) ਪੰਜਾਬੀ ਕਲਚਰ ਤਿਆਗ ਕੇ ਵਿਦੇਸ਼ੀ ਕਲਚਰ ਅਪਣਾਉਣਾ:- ਵਿਦੇਸ਼ੀ ਟੀ.ਵੀ ਦੇ ਕਾਰਨ ਸਾਡੇ ਪੰਜਾਬੀ ਕਲਚਰ ਨੂੰ ਤੋੜ ਮਰੋੜ ਕੇ ਲੋਕਾਂ ਨੂੰ ਪਰੋਸਣਾ ਤੇ ਮੋਹ ਭੰਗ ਕਰਨਾ ਵੀ ਮੁੱਖ ਕਾਰਨ ਹੈ।
13 ) ਅੰਤਰ ਜਾਤੀ ਵਿਆਹ:- ਸਾਡੇ ਭਾਈਚਾਰਾ ਤੇ ਦੁਨੀਆਦਾਰੀ ਦੇ ਸਮਾਜਿਕ ਢਾਂਚੇ ਨੂੰ ਖਤਮ ਕਰਨ ਦਾ ਕਾਰਨ ਵਿਦੇਸ਼ੀ ਤਰਜ਼ ਤੇ ਵਿਆਹ ਜੋ ਕਦੀ ਤੋੜ ਨਹੀ ਨਿਭ ਦੇ ਭਾਵ ਅੰਤਰ ਜਾਤੀ ਵਿਆਹ।
ਪੰਜਾਬੀਆਂ ਦੀ ਹਊ-ਪੂਰੇ ਕਰਨ ਦਾ ਸੁਭਾਅ। ਦੁਨੀਆਂ 'ਚੋਂ ਸਿਰਫ਼ ਪੰਜਾਬੀ ਕਰਦਾ।
14) ਫੈਲ ਰਹੇ ਸ਼ਹਿਰ ਤੇ ਪਿੰਡਾਂ ਦੀ ਘੱਟਦੀ ਜਮੀਨ ਦੀ ਦਾ ਕਾਰਨ ਕਿਸਾਨਾਂ ਦੀ ਖੇਤੀ ਵਿੱਚੋਂ ਘੱਟ ਰਹੀ ਰੁਚੀ ਭਾਵ ਆਪਣੇ ਹੱਥੀ ਕੰਮ ਕਰਕੇ ਕੋਈ ਵੀ ਜਿਮੀਦਾਰ ਹੁਣ ਖੁਸ ਨਹੀ ਤੇ ਪਰਵਾਸੀ ਭÂਂੀਏ ਤੇ ਕੋਣ ਕਿੰਨ•ਾ ਚਿਰ ਟਿੱਕ ਸਕਦਾ ਹੈ।
15) ਨਿੱਕੀਆਂ ਵੱਡੀਆਂ ਚੋਣਾਂ ਚੋਂ ਨਸ਼ੇ ਵੰਡਣਾ ਪੰਜਾਬ ਦੀਆਂ ਜੜ•ਾ ਕੱਟਣਾ:- ਸਾਡੇ ਸ਼ਹਿਰ ਜਾਂ ਪਿੰਡਾਂ ਵਿਚ ਕੋਈ ਵੀ ਚੋਣ ਹੋਵੇ ਸਭ ਤੋਂ ਪਹਿਲਾਂ ਇਹ ਸਵਾਲ ਉੱਠਦਾ ਏ ਕਿ ਸ਼ਾਮ ਨੂੰ ਕਿਹੜੀ ਦਾਰੂ ਅੰਗਰੇਜ਼ੀ ਜਾਂ ਘਰ ਦੀ ਕੱਢੀ ਹੋਈ ਜਾਂ ਫਿਰ ਅਫੀਮ ਜਾਂ ਸਮੈਕ ਆਦਿ ।
ਇਥੋ ਤੱਕ ਕਿ ਚੋਣਾਂ ਵੇਲੇ ਤੇ ਗੁਰੂ ਘਰਾਂ ਨੂੰ ਵੀ ਨਹੀ ਬਖਸ਼ਿਆ ਜਾਂਦਾ।
ਮਿੱਤਰੋਂ ਪੰਜਾਬ ਵਰਗੀ ਖੁੱਲ• ਦਿਲੀ, ਲਾਪਰਵਾਹੀ, ਮਿੱਠੀ ਜੁਬਾਨ, ਪੌਣ-ਪਾਣੀ, ਰੁੱਤਾਂ-ਮੌਸਮ, ਗੱਭਰੂ-ਮੁਟਿਆਰਾਂ, ਸੂਰਮੇ-ਸ਼ਹੀਦ, ਦਾਨੀ, ਪ੍ਰਾਹੁਣਚਾਰੀ, ਮੇਲੇ, ਤਿਉਹਾਰ, ਦਲੇਰੀ, ਮਿਹਨਤੀ, ਰਾਤਾਂ ਤੇ ਦਿਨ, ਪੈਲੀਆਂ, ਫਸਲਾਂ, ਸੰਤ - ਮਹਾਤਮਾ, ਗਲੀਆਂ, ਲੰਬੀ ਹੇਕ ਤੇ ਗੀਤ, ਕਹਾਣੀਆਂ, ਸ਼ਹੀਦ ਮਿੱਤਰੋਂ, ਯਾਰੀ ਤੇ ਇਸ਼ਕ- ਪੰਜਾਬੀ ਅਣਖ ਕਿਤੇ, ਨਾ ਹੀ ਪੰਜਾਬ ਵਰਗੀ ਪੱਗ ਕਿਤੇ। ਨਾ ਹੀ ਤੂਤਾਂ ਵਾਲੇ ਖੂਹ ਕਿਤੇ ਨਾ ਹੀ ਠੰਡੀਆਂ ਛਾਵਾਂ ਪੰਜਾਬ ਜਿਹੀਆਂ। ਨਾ ਦੁਨੀਆਂ 'ਚੋਂ ਲੱਭੇ ਪੰਜਾਬ ਵਰਗੇ ਚਾਚੇ- ਤਾਏ, ਫੁੱਫੜ - ਭੂਆ, ਮਾਸੀਆਂ - ਮਾਸੜ ਨਾਨੇ-ਨਾਨੀਆਂ, ਚਾਚੀਆਂ- ਤਾਈਆਂ, ਨਾ ਲੱਭਣ ਹੋਰ ਕਿਤੇ ਪਿੰਡਾਂ ਵਾਲੀਆ ਮਿੰਦੋ ਛਿੰਦੋ। ਪੰਜਾਬ ਵਰਗੇ ਮਾਮੇ ਕਿੰਨੇ ਬਣ ਜਾਣਾ। ਚੋੜੀਆਂ ਛਾਤੀਆ ਉਤੇ ਲਟਕਦੇ ਤਵੀਤ, ਨਾ ਮੰਦਰ ਨਾ ਮਸੀਤ। ਦੱਸਾਂ ਗੁਰੂਆਂ ਦੀ ਵਰਸੋਈ ਧਰਤੀ ਪੰਜਾਬ ਦੀ ਅੱਜ ਰਹੇ ਨੇ ਪੈਸੇ ਵਾਲੇ ਪੈਰਾਂ ਹੇਠ ਮਧੋਲ। ਪੰਜਾਬੀਓ- ਇਹ ਧਰਤੀ ਨਾ ਵੇਚੋ ਜਿੰਨੀ ਪਈ ਹੈ ਬੱਚੀ ਰਹਿਣ ਦਿਓ- ਕੀ ਦੱਸੋਗੇ ਆਉਣ ਵਾਲੀਆਂ ਨਸਲਾਂ ਨੂੰ –ਕੀ ਸਾਡਾ ਪੰਜਾਬ ਹੁੰਦਾ ਸੀ ਜਾਂ ਸਾਡਾ ਪੰਜਾਬ ਹੈ। ਆਪਣੇ ਹੱਥੀ ਆਪਣੀਆਂ ਜੜ•ਾਂ ਨਾ ਪੁੱਟੋ।
ਵੱਜਦੇ ਲਾਊਡ ਸਪੀਕਰ ਡੇਰੇ-ਚੇਤੇ ਆਉਂਦੇ ਸ਼ਾਮ ਸਵੇਰੇ।
ਪੰਜਾਬ ਦੀਆਂ ਕੱਬਡੀਆਂ, ਛਿੰਝਾਂ, ਢੋਲ ਤੇ ਪੈਂਦੇ ਭੰਗੜੇ , ਆਪਣਾ ਭਾਈਚਾਰਾਂ ਦੋਸਤੋ ਕਿਤੇ ਵੀ ਨਹੀਂ ਲੱਭਣੇ ਤੁਹਾਨੂੰ। ਹਲਦਾਂ ਤੇ ਚੋੜਦੇ ਬੈਲ, ਸ਼ਾਮ ਤੇ ਤੜ•ਕੇ ਕੂਕਦੀ ਕੋਇਲ, ਚੇਤ ਮਹੀਨੇ ਅੰਬਾਂ ਤੇ ਪੈਂਦਾ ਬੂਰ, ਸਾਵਣ ਦੀਆਂ ਕਾਲੀਆ ਚੜ•ਦੀਆਂ ਘਟਾਵਾਂ ਕਿੱਥੇ ਦੌਣ ਦਿੰਦੀਆਂ? ਪੰਜਾਬੀ ਮੁਟਿਆਰਾਂ ਦੇ ਗਿੱਧੇ ਵਿੱਚ ਧਮਾਲਾ, ਪਤਲਾ ਲੱਕ, ਗਿੱਠ ਲੰਬੀ ਧੋਣ-ਗਿੱਠ ਲੰਬੀ ਧੋਣ ਵਾਲੀਏ-ਮੁੰਡਾ ਹਿੱਕ ਦਾ ਤਵੀਤ ਬਣਾਇਆ, ਪਿੱਛੇ ਲਟਕਦਾ ਪਰਾਦਾਂ, ਮੋਰਨੀ ਵਰਗੀ ਚਾਲ-ਕਿੱਥੋ ਲੱਭੋਗੇ? ਪੰਜਾਬ ਦੀ ਉਪਜਾਊ ਜ਼ਮੀਨ ਖੇਤੀ ਲਈ ਹੈ ਨਾ ਕਿ ਕਲੋਨੀਆਂ ਕੱਟਣ ਲਈ। ਪੰਜਾਬ ਦੀ ਪਛਾਣ ਉਸ ਦੀ ਜ਼ਮੀਨ ਹੈ। ਸਾਡੇ ਪੁਰਖੇ ਇਸ ਨੂੰ ਆਪਣੀ ਮਾਂ ਕਹਿੰਦੇ ਸੀ। ਪੰਜਾਬੀ ਵੀਰਾਂ ਨੂੰ ਅਪੀਲ ਹੈ ਕਿ ਅੱਜ ਵੀ ਤੁਹਾਡੇ ਕੋਲ ਥੋੜ•ੀ ਬਹੁਤ ਜਿੰਨੀ ਵੀ ਜ਼ਮੀਨ ਬਚੀ ਹੈ ਆਪਣੀ ਨਿਸ਼ਾਨੀ ਰੱਖੋ-ਪੁਰਖਿਆ ਦੀ ਨਿਸ਼ਾਨੀ, ਪੰਜਾਬੀਅਤ ਦੀ ਨਿਸ਼ਾਨੀ, ਸੂਰਮਿਆਂ ਸ਼ਹੀਦਾਂ, ਸਿੰਘਾ, ਸਿੰਘਣੀਆਂ ਯੋਧਿਆਂ ਦੀ ਨਿਸ਼ਾਨੀ ਪੰਜਾਬ। ਇਸ ਜ਼ਮੀਨ ਨੇ ਸਦੀਆਂ ਤੋਂ ਸਾਡੇ ਪੁਰਖਿਆਂ ਨੂੰ ਰੋਟੀ ਦਿੱਤੀ ਹੈ ਤੇ ਤਾਂ ਹੀ ਅੱਜ ਅਸੀਂ ਇਸ ਦੁਨੀਆਂ ਵਿੱਚ ਹਾਂ ਤੇ ਜ਼ਿੰਦੀ ਹਾਂ। ਜ਼ਮੀਨ ਬੱਚੇਗੀ ਤਾਂ ਸਾਡਾ ਸੱਭਿਆਚਾਰ ਬਚੇਗਾ-ਇਸ ਨਾਲ ਦਾ ਸੱਭਿਆਚਾਰ ਦੁਨੀਆ ਵਿੱਚ ਕਿਤੇ ਵੀ ਨਹੀਂ ਮਿਲਦਾ। ਪੰਜਾਬੀਆਂ ਦਾ ਦਾਨੀ ਸੁਭਾਅ ਅਤੇ ਪ੍ਰਾਹੁਣਚਾਰੀ ਅਤੇ ਦੂਜਿਆਂ ਲਈ ਜਾਨ ਵਾਰਨੀ ਕਿਸੇ ਤੋਂ ਵੀ ਲੁਕਿਆ ਨਹੀਂ। ਇਹ ਸੱਭਿਆਚਾਰ ਇਸ ਪੰਜਾਬ ਦੀ ਜ਼ਮੀਨ ਦੀ ਹੀ ਦੇਣ ਹੈ। ਜੇ ਤੁਸੀਂ ਦੁਨੀਆਂ ਦੇ ਨਕਸ਼ੇ ਵਿੱਚ ਸਭ ਤੋਂ ਉਪਰ ਹੈ ਤਾਂ ਇਸ ਮਿੱਟੀ ਦੀ ਬਦੌਲਤ। ਬਾਕੀ ਸਮਝ ਆਪੋ ਆਪਣੀ।
ਪੰਜਾਬੀਆਂ ਦਾ ਨਾਨਕੇ ਜਾਣ ਦਾ ਚਾਅ, ਭੂਆ ਦੇ ਪਿੰਡੋ 10-10 ਦਿਨ ਰਹਿਣਾ ਤੇ ਮਾਸੀਆਂ ਨਾਲ ਮਾਵਾਂ ਵਰਗਾ ਪਿਆਰ, ਦਾਦੀ ਦੀ ਗੋਦੀ ਦਾ ਨਿੱਘ, ਦਾਦੇ ਦੀ ਡੰਗੋਰੀ ਨੂੰ ਠੇਡਾ ਮਾਰਨਾ ਤੇ ਉਂਗਲ ਫੜ• ਕੇ ਤੁਰਨਾ ਪੰਜਾਬ ਦੀ ਲਾਪਰਵਾਹੀ ਹੈ।
ਖੂਹਾਂ ਦੇ ਪਾਣੀ ਤੁਸੀਂ ਗਵਾ ਲਏ, ਚਰਖੇ ਤੇ ਤ੍ਰਿਝੰਣਾ ਵੀ ਭੁਲਾ ਲਏ, ਮਾਵਾਂ ਦੇ ਸੰਦੂਕਾਂ ਦੇ ਬੈਡ ਬਣਵਾ ਲਏ, ਪੀਘਾਂ ਦੇ ਹੁਲਾਰੇ ਸੁਪਨੇ 'ਚੋਂ ਰਹਿ ਗਏ, ਬਹੁਤੇ ਪੈਸੇ ਪਿੱਛੇ ਤੁਸੀਂ ਪੈ ਗਏ, ਵਿੱਚ ਵਲੈਤਾਂ ਔਲਾਦਾਂ ਵੀ ਤੁਸੀਂ ਗਵਾ ਗਏ। ਬਹੁਤਾ ਪੈਸਾ ਇਕੱਠਾ ਕਰਕੇ ਆਪਣੀ ਔਲਾਦ ਨੂੰ ਨਿਕੰਮਾਂ ਨਾ ਬਣਾਓ। ਬਹੁਤੇ ਪੈਸੇ ਇਕੱਠੇ ਕਰਨ ਦੇ ਚੱਕਰ ਵਿੱਚ ਆਪਣਾ ਵਿਰਸਾ, ਪਰਿਵਾਰ, ਸੱਭਿਆਚਾਰ, ਅਣਖ, ਭਾਈਚਾਰਾਂ, ਔਲਾਦ ਪਿਆਰ ਨਾ ਗਵਾ ਬੈਠਿਓ, ਨਹੀਂ ਤਾਂ ਅੰਤ ਵੇਲੇ ਸਭ ਕੁਝ ਚੇਤੇ ਆਵੇਗਾ ਪਰ ਤੁਸੀਂ ਬੇਵਸ ਸਿਰਫ਼ ਹੰਝੂ ਹੀ ਵਹਾ ਸਕੋਗੇ, ਕਰ ਕੁਝ ਨਹੀਂ ਸਕੋਗੇ।
ਸੂਰਬੀਰਾਂ ਦੀਆਂ ਕਹਾਣੀਆਂ, ਭੂਤਾਂ ਦੀਆਂ ਕਹਾਣੀਆਂ, ਰਾਜੇ ਰਾਣੀਆਂ ਦੀਆਂ ਕਹਾਣੀਆਂ ਤੇ ਗਰਮੀਆਂ ਵਿੱਚੋਂ ਕੋਠੇ ਦੀ ਛੱਤ ਤੇ ਸੌਣਾਂ, ਦਾਦੀ ਕੋਲੋਂ ਤਾਰਿਆਂ ਦੀਆਂ ਕਹਾਣੀਆਂ , ਪਰੀਆਂ ਦੀਆਂ ਕਹਾਣੀਆਂ ਪੁੱਛਣੀਆਂ, ਤੁਹਾਡੀ ਔਲਾਦ ਇਨ•ਾਂ ਗੱਲ•ਾਂ ਤੋਂ ਵਾਂਝੀ ਹੀ ਰਹਿ ਜਾਵੇਗੀ, ਜਦ ਕਿ ਬਚਪਨ ਦੇ ਇਹ ਸੁਨਹਿਰੀ ਪਲ ਹੁੰਦੇ ਹਨ।
ਘੱਟੋਂ-ਘੱਟ ਪੰਜਾਬੀਓ ਆਪਣੇ ਲੰਬੀ ਦਾੜ•ੀ ਵਾਲੇ, ਲੰਬੀ ਉਮਰਾਂ ਵਾਲੇ, ਮਾਂ-ਬਾਪ, ਦਾਦੇ-ਦਾਦੀਆਂ, ਭੈਣਾਂ ਦੀਆਂ ਰੱਖੜੀਆਂ, ਵੀਰਾਂ ਦੇ ਪਿਆਰ ਤੇ ਸੋਹਣੇ ਪੰਜਾਬ ਨੂੰ ਤੇ ਇਸ ਦੀਆਂ ਜ਼ਮੀਨਾਂ ਨੂੰ ਬਚਾ ਲਵੋ। ਤੁਹਾਡੇ ਹਰੇ ਭਰੇ ਖੇਤਾਂ 'ਚੋਂ ਸੁਣਨ ਨੂੰ ਮਿਲਦਾ।-ਸਰਦਾਰ ਜੀ ਗਈ ਹੈਗਾ। ਬੀਬੀ ਜੀ ਗਿਆ ਹੈਗਾ।
ਆਉਂਦੇ 30-35 ਸਾਲਾਂ ਚੋਂ ਸਾਡਾ ਪਿਆਰਾ ਪੰਜਾਬ ਸਿਰਫ਼ ਨਕਸ਼ੇ ਉਪਰ ਹੀ ਰਹਿ ਜਾਵੇਗਾ, ਇਸ ਦਾ ਅਸਲ ਰੂਮ, ਚਿਹਰਾ ਮੋਹਰਾ ਸੱਭਿਆਚਾਰ ਮੂਲੋਂ ਹੀ ਨਸ਼ਟ ਹੋ ਜਾਵੇਗਾ, ਮਨ ਨੂੰ ਹੋਲ ਪੈ ਜਾਂਦਾ ਹੈ। ਪ੍ਰਮਾਤਮਾ ਨਾ ਕਰੇ ਅਜਿਹਾ -?
ਅਵਤਾਰ ਸਿੰਘ ਕੈਂਥ
ਧਾਰਮਿਕ ਪ੍ਰਤੀਨਿਧ
ਮੁੱਖ ਸੇਵਾਦਾਰ: ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback