Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਮਾਨਸਿਕ ਗੁਲਾਮੀ ਨੂੰ ਗਲੋਂ ਲਾਹ ਸੁੱਟੀਏ ।ਜਸਕਰਨ ਸਿੰਘ
ਮਾਨਸਿਕ ਗੁਲਾਮੀ ਨੂੰ ਗਲੋਂ ਲਾਹ ਸੁੱਟੀਏ ।
ਪੰਜਾਬ ਦੀ ਹੋਣੀ ਦੇ ਨਾਲ ਨਸ਼ਾ ਰੂਪੀ ਅਧਿਆਏ ਪੱਕੇ ਤੌਰ ਤੇ ਜੂੜ ਗਿਆ ਹੈ। ਹੁਣ ਇਨ•ਾਂ ਨੂੰ ਅਲੱਗ ਅਲੱਗ ਕਰਨ ਵਿੱਚ ਕਾਫ਼ੀ ਸਮਾਂ ਲੱਗੇਗਾ। ਇਹ ਸਮਾਂ ਕਦੋਂ ਆਉਂਦਾ ਹੈ ਇਸ ਨੂੰ ਪੱਕੇ ਤੌਰ ਤੇ ਤਾਂ ਨਿਸਚਿੱਤ ਨਹੀ ਕਰਿਆ ਜਾ ਸਕਦਾ। ਪਰ ਜਦੋਂ ਇਹ ਵਕਤ ਆਵੇਗਾ। ਉਦੋਂ ਤੱਕ ਪੰਜਾਬ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੋਵੇਗਾ। ਸਾਇਦ ਕੰਗਾਲ ਹੋਇਆ ਪੰਜਾਬ ਪੰਜਾਬ ਨਾ ਰਹੇ। ਕਿਉਕਿ ਨਸ਼ਿਆਂ ਦੇ ਰਾਹ ਪਾਏ ਇਥੋਂ ਦੇ ਮੂਲ ਨਿਵਾਸੀਆਂ ਦੀ ਨੁਸਲਕੁਸ਼ੀ ਹੋ ਚੁੱਕੀ ਹੋਵੇਗੀ। ਉਨ•ਾਂ ਦੀ ਬੋਲੀ, ਪਹਿਰਾਵਾ ਕਿਤੇ ਦੂਰ ਦੁਰਾਡੇ ਉੱਡ ਗਿਆ ਹੋਵੇਗਾ। ਉਸ ਸਮੇਂ ਤੱਕ ਪੰਜਾਬ ਦੀ ਸਰਜ਼ਮੀਨ ਤੇ ਕਾਬਜ਼ ਪ੍ਰਵਾਸੀ ਹੋਣਗੇ। ਅਤੇ ਫਿਰ ਲਿਖਿਆ ਜਾਵੇਗਾ ਕਿ ਆਪਣੇ ਆਪ ਨੂੰ ਬਹਾਦਰ ਕਹਿੰਦੀ ਕੌਮ ਦਾ ਖਾਤਮਾ ਕਿਵੇਂ ਯੋਜਨਾਬੰਦ ਤਰੀਕੇ ਨਾਲ ਕੀਤਾ ਗਿਆ। ਸ਼ਾਇਦ ਇਹ ਵੀ ਕਹਿਆ ਜਾਵੇ ਕੀ ਬਹਾਦਰਾਂ ਤੋਂ ਬਦਇਖਲਾਕ ਹੋਈ ਕੌਮ ਕਿਵੇਂ ਨਸ਼ਿਆ ਵਿੱਚ ਗੁੜੰਦ ਹੋਈ ਅਤੇ ਖਤਮ ਹੋ ਗਈ। ਇਨ•ਾਂ ਨੇ ਰਤੀ ਭਰ ਵੀ ਆਪਣੇ ਇਤਿਹਾਸ ਤੇ ਮਾਣ ਨਹੀਂ ਕੀਤਾ। ਆਪਣੇ ਗੁਰੂ ਤੋਂ ਬੇਮੁੱਖ ਹੋ ਗਏ। ਉਨ•ਾਂ ਨੇ ਆਪਣੀਆਂ ਇੱਜਤਾਂ ਦਾ ਭੌਰਾ ਭਰ ਖਿਆਲ ਨਹੀ ਰੱਖਿਆ। ਆਪਣੇ ਮਹਾਨ ਫਲਫਸ਼ੇ 'ਕਿਰਤ ਕਰ'ੋ ਦੇ ਉਲਟ 'ਲੁੱਟ ਕਰੋ' ਨੂੰ ਅਪਨਾਇਆ। 'ਵੰਡ ਛੱਕੋ'ਂ ਦੇ ਸਿਧਾਂਤ ਨੂੰ ਤਿਲਾਜ਼ਲੀ ਦੇ ਕੇ ਆਪਣੇ ਘਰ ਭਰੋ ਨੂੰ ਤਰਜ਼ੀਹ ਦਿੱਤੀ। ਸਾਂਝੀ ਵਾਲਤਾ ਦੀ ਨੀਤੀ ਨੂੰ ਤਿਆਗ ਕੇ ਆਪਣੇ ਹੀ ਭਰਾ ਮਾਰੋ ਦਾ ਕਲੰਕ ਆਪਣੇ ਮੱਥੇ ਲਗਾਉਣ ਦੇ ਰਾਹ ਤੁਰੇ । ਵਿਵੇਕ ਬੁੱਧੀ ਧਾਰਨ ਕਰਨ ਦੀ ਬਜਾਏ ਮਲੀਨ ਬੁੱਧੀ ਅਨੁਸਾਰ ਤਰਕਵਾਦੀ ਸੋਚ ਦੇ ਮਗਰ ਭੱਜੇ। ਰਾਜ ਭਾਗ ਦੀ ਭਾਵਨਾਂ ਤਿਆਗ ਕੇ ਮਜ਼ਦੂਰ ਬਣਦੇ ਲੋਕਾਂ ਨੇ ਅੱਖੀਂ ਵੇਖੇ। ਆਪਣੀ ਕੌਮ ਦਾ ਕੁਝ ਸਵਰਨ ਦਾ ਤਿਆਗ ਕਰਕੇ ਸ਼ਰਾਬ ਦੀ ਬੋਤਲ ਨੂੰ ਤਰਜੀਹ ਦਿੱਤੀ। ਇਨ•ਾਂ ਅਲਾਮਤਾਂ ਵਿੱਚ ਪੈ ਕੇ ਕੌਮ ਨੂੰ ਪਾਟੋਧਾੜ ਵਿੱਚ ਪਰਪੱਕ ਕੀਤਾ। ਆਪਣੀ ਵੋਟ ਦੀ ਕੀਮਤ ਬਹੁਤ ਘੱਟ ਨਿਸ਼ਚਿਤ ਕੀਤੀ। 'ਸਿਰਫ ਇਕ ਬੋਤਲ'।
ਸ਼ਰਾਬ ਦੀ ਬੋਤਲ ਦੇ ਸੰਕੀਨੋ! ਇਕ ਵਾਰ ਫਿਰ ਤਹਾਡੇ ਤੇ ਪਰਖ ਦੀ ਘੜੀ ਆਈ ਹੈ। ਇਸ ਘੜੀ ਨੇ ਤਾਰੀਖੀ ਨਿਬੇੜਾ ਕਰਨਾ ਹੈ। ਕਿ ਤੁਸੀਂ ਉਪਰ ਲਿਖੀਆਂ ਅਲਾਮਤਾ ਤੇ ਪਹਿਰਾ ਦੇਣਾ ਹੈ ਜਾਂ ਆਪਣੀ ਕੌਮ ਦੀ ਹੋਣੀ ਵੰਸਾਰਨੀ ਹੈ। ਭਾਂਵੇ ਉਮੀਦ ਘੱਟ ਹੈ ਪਰ ਆਸ ਜਰੂਰ ਹੈ ਕਿ ਤੁਸੀਂ ਆਪਣੀ ਕੌਮ ਦੇ ਭਵਿੱਖ ਨੂੰ ਰੋਸ਼ਨ ਜਰੂਰ ਕਰੋਗੇ। ਪਾਰਲੀਮੈਂਟ ਦੀਆਂ ਚੋਣਾਂ ਦਾ ਦੇਸ਼ ਭਰ ਵਿੱਚ ਐਲਾਨ ਹੋ ਚੁੱਕਿਆ ਹੈ। ਵੱਖ ਵੱਖ ਰਾਜਸੀ ਪਾਰਟੀਆਂ ਵਲੋਂ ਆਪਣੇ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਕੁਝ ਪਰਾਟੀਆਂ ਵਲੋਂ ਉਮੀਦਵਾਰਾਂ ਦਾ ਐਲਾਨ ਹੋ ਵੀ ਚੁੱਕਿਆ ਹੈ। ਕੁਝ ਆਪਣੇ ਪਰ ਤੋਰ ਰਹੀਆ ਹਨ। ਲਾਲਚੀ ਤੇ ਖੁਦਗਰਜ਼ ਲੋਕ ਵੀ ਪਾਰਟੀਆਂ ਦੇ ਪਿਛੇ ਦੌੜਦੇ ਨਜ਼ਰ ਆ ਰਹੇ ਹਨ। ਨਸ਼ਿਆ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਸ਼ੋਸਲ ਮੀਡੀਆਂ ਨੇ ਨਸ਼ੇ ਵੰਡਦੇ ਲੋਕਾਂ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰ ਲਿਆ ਹੈ ਅਤੇ ਨਸ਼ਾ ਵੰਡ ਦੇ ਘੜ•ਮ ਚੋਧਰੀਆਂ ਦੀ ਵੀਡੀਓ ਵਾਇਰਲ ਕਰਕੇ ਲੋਕਾਂ ਨੂੰ ਸੱਚ ਵਿਖਾ ਦਿੱਤਾ ਹੈ। ਇਸ ਦੀ ਸ਼ੁਰੂਆਤ ਵੀ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪਾ੍ਰਪਤ ਧਰਤੀ ਤੋਂ ਹੋਈ ਹੈ। ਜੋ ਚਿੰਤਾ ਦਾ ਵਿਸ਼ਾ ਹੈ। ਜੇ ਹੁਣ ਵੀ ਵੇਲਾ ਹੱਥੋ ਖੁੰਝਾਹ ਲਿਆ ਤਾਂ ਪੰਜਾਬੀ ਦੀ ਕਹਾਵਤ ਅਨੁਸਾਰ ''ਤਾਲੋ ਖੁੰਝੀ ਡੂਮਨੀ ਬੋਲੇ ਆਲ ਪਤਾਲ'' ਵਾਲੀ ਹੋਵੇਗੀ। ਇਹ ਸਾਰਾ ਕੁਝ ਵੇਖਕੇ ਸੋਚ ਇਕ ਕੇਂਦਰ ਬਿੰਦੂ ਤੇ ਆ ਖੜ•ਦੀ ਹੈ। ਕਿ ਪੰਜਾਬ ਦੇ ਲੋਕਾਂ ਨੇ ਨਸ਼ੇ ਅਧੀਨ ਆਪਣੇ ਆਪ ਨੂੰ ਕਿਵੇਂ ਕਰ ਲਿਆ। ਜਿਸ ਧਰਤੀ ਤੇ ਸੁਬ•ਾ-ਸ਼ਾਮ ਗੁਰਬਾਣੀ ਦੀਆਂ ਮਿੱਠੀਆਂ ਆਵਾਜ਼ਾਂ ਲੋਕਾਂ ਦੇ ਕੰਨਾਂ ਵਿੱਚ ਪੈਂਦੀਆਂ ਹੋਣ ਉਨ•ਾਂ ਨੂੰ ਸੁਣਨਾ ਬੰਦ ਕਰਕੇ ਬੇਗੈਰਤ ਮੌਤ ਮਰਨ ਦੇ ਰਾਹ ਕਿਉਂ ਤੁਰ ਪਾਏ। ਅਸਲ ਵਿੱਚ ਇਸ ਰਾਹ ਤੁਰਨ ਵਾਸਤੇ ਬਹੁਤ ਲੰਮੇ ਸਮੇਂ ਤੋਂ ਵਿਉਂਤਬੰਦੀ ਕੀਤੀ ਹੋਈ ਸੀ। ਜਿਸ ਦਾ ਅਮਲ ਹੌਲੀ ਹੌਲੀ ਹੁੰਦਾ ਹੁੰਦਾ ਭਿਆਨਕ ਰੂਪ ਅਖਤਿਆਰ ਕਰ ਗਿਆ। ਜਿਸ ਘਰ ਦਾ ਮਾਲਕ ਹੀ ਘਰ ਨੂੰ ਬਰਾਬਦ ਕਰਨ ਤੁਰ ਪਏ ਤਾਂ ਉਹ ਵਸੇਂਗੇ ਕਿਵੇਂ? ਜਿਨ•ਾਂ ਨੇ ਇਸ ਘਰ ਦੀ ਵਾਂਗ ਡੋਰ ਸਾਂਭੀ ਉਹ ਹੀ ਗੈਰਾਂ ਨਾਲ ਰਲਗੇ। ਪਿਛੇ ਲੰਘੇ ਤਸ਼ੱਦਦੀ ਦੌਰ ਨੇ ਅਤੇ ਆਰਥਿਕ ਪੱਖੋਂ ਕੰਗਾਲ ਹੋਇਆਂ ਨੇ ਮਾਨਸਿਕ ਗੁਲਾਮੀ ਮੰਨ ਲਈ। ਜਦੋਂ ਮਨੁੱਖ ਮਾਨਸਿਕ ਤੌਰ ਤੇ ਗੁਲਾਮ ਹੋ ਜਾਵੇ। ਉਸ ਵਿਚੋਂ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਹੈ। ਨਸ਼ਿਆ ਦੇ ਲੱੜ ਲੱਗਣ ਦਾ ਵੀ ਇਹੋ ਹੀ ਕਾਰਨ ਹੈ।
ਆਉ! ਸਮੇਂ ਦੀ ਨਿਜ਼ਾਕਤ ਨੂੰ ਪਛਾਣੀਏ, ਮਾਨਸਿਕ ਗੁਲਾਮੀ ਨੂੰ ਗਲੋਂ ਲਾਹ ਸੁੱਟੀਏ । ਗੁਰਬਾਣੀ ਦੇ ਫਲਫਸੇ ਦੀ ਰੋਸ਼ਨੀ ਵਿੱਚ ਹੰਭਲਾ ਮਾਰੀਏ। ਨੀਤੀ ਤਹਿਤ ਹੀ ਰਾਜ ਭਾਗ ਤੇ ਕਾਬਜ਼ ਹੋ ਕੇ ਇਸ ਨਾਮੁਰਾਦ ਬੀਮਾਰੀ ਨੂੰ ਗਲੋਂ ਲਾਹਿਆ ਜਾ ਸਕਦਾ ਹੈ ਜੇ ਰਾਜਨੀਤਕ ਤੌਰ ਤੇ ਸਿਆਨਪ ਵਰਤੋਗੇ ਤਾਂ ਮਾਨਸਿਕ ਗੁਲਾਮੀ ਦੂਰ ਭੱਜਦੀ ਨਜ਼ਰ ਆਵੇਗੀ। ਮੇਰੀ ਤੁਹਾਨੂੰ ਨਿੱਜੀ ਰਏ ਹੈ ਕਿ ਪਾਰਲੀਮੈਂਟ ਦੀਆਂ ਚੋਣਾਂ ਨੂੰ ਆਜਾਈ ਨਾ ਜਾਣ ਦਿੱਤਾ ਜਾਵੇ। ਸਿਆਣੇ ਅਤੇ ਸੂਝਵਾਨ ਵਿਅਕਤੀਆਂ ਨੂੰ ਚੁਣ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਵੇ ਅਤੇ ਪਰਖੇ ਅਤੇ ਚੰਗੇ ਕਿਰਦਾਰ ਵਾਲੇ ਵਿਅਕਤੀਆਂ ਨੂੰ ਅੱਗੇ ਲਾ ਕੇ ਚੁਣਿਆ ਜਾਵੇ। ਉਨ•ਾਂ ਦੇ ਪਾਰਿਵਾਰਕ ਪਿਛੋਕੜ ਤੇ ਪੂਰੀ ਨਜ਼ਰ ਰੱਖੀ ਜਾਵੇ ਕਿਉਕਿ ਚੰਗੇ ਪਿਛੋਕੜ ਵਾਲੇ ਹੀ ਤੁਹਾਡੀਆਂ ਉਮੀਦਾਂ ਤੇ ਖਰੇ ਉਤਰ ਸਕਦੇ ਹਨ। ਭ੍ਰਿਸ਼ਟ,ਗੁੰਗੇ, ਬੋਲੇ ਅਤੇ ਲਾਈ ਲੱਗਾ ਤੋਂ ਦੂਰ ਰਹਿਣਾ ਹੀ ਸਿਆਪਣ ਹੈ, ਜੋ ਤੁਹਾਡੀ ਹੋਣੀ ਸੰਵਾਰਨ ਦੀ ਗੱਲ ਕਰਨ ਦੀ ਸਮਰੱਥਾ ਰੱਖਣਯੋਗ ਹੋਣ ਉਨ•ਾਂ ਦਾ ਸਾਥ ਦੇਣਾ ਹੀ ਯੋਗ ਮਨੁੱਖ ਦੀ ਨਿਸ਼ਾਨੀ ਹੁੰਦੀ ਹੈ। ਨਸ਼ੇ ਵੰਡਣ ਵਾਲੇ ਉਮੀਦਵਾਰਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback