Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਕੰਜਕਾਂ ਪੂਜ ਲਈਆਂ…ਸੁਰਜੀਤ ਭਗਤ


    
  

Share
  
ਸਾਰੇ ਮੁਹੱਲੇ ਵਿਚ ਵਾਹਰ ਪਈ ਹੋਈ ਸੀ| ਪਰਵਾਸੀਆਂ ਦੀ ਕੁੜੀ ਉੱਧਲ ਗਈ ਸੀ| ਸਾਰੇ ਮਿਰਚ ਮਸਾਲਾ ਲਾ ਕੇ ਗੱਲਾਂ ਬਣਾ ਰਹੇ ਸਨ| ਚਰਚਾ ਦਾ ਵਿਸ਼ਾ ਇਹ ਵੀ ਸੀ ਕਿ ਕੁੜੀ ਅਜੇ ਨਾਬਾਲਿਗ ਸੀ ਅਤੇ ਬਾਲ ਵਿਆਹ ਹੋਇਆ ਹੋਣ ਕਾਰਨ ਅਗਲੇ ਮਹੀਨੇ ਉਸ ਦਾ ‘ਗੌਨਾ’ (ਮੁਕਲਾਵਾ) ਜਾਣਾ ਸੀ| ਉਸ ਨੂੰ ਉਧਾਲਣ ਵਾਲਾ ਲੜਕਾ ਵੀ ਇਸੇ ਮੁਹੱਲੇ ਵਿਚ ਉਨ੍ਹਾਂ ਤੋਂ ਇਕ ਘਰ ਛੱਡ ਕੇ ਰਹਿੰਦਾ ਸੀ| ਜਦੋਂ ਮੈਂ ਘਰੋਂ ਦਫਤਰ ਜਾਣ ਲਈ ਹੇਠਾਂ ਉਤਰਿਆ ਤਾਂ ਇਸ ਚੁੰਝ ਚਰਚਾ ਦਾ ਪਤਾ ਲੱਗਾ| ਕੁੜੀ ਦਾ ਬਾਪ ਰਿਕਸ਼ਾ ਚਾਲਕ ਸੀ ਜੋ ਅਜੇ ਮਹੀਨਾ ਕੁ ਪਹਿਲਾਂ ਹੀ ਮੁਹੱਲੇ ਵਿਚ ਕਿਰਾਏ ‘ਤੇ ਰਹਿਣ ਲਈ ਆਇਆ ਸੀ| ਡੌਰ ਭੌਰ ਹੋਏ ਫਿਰਦੇ ਨੂੰ ਉਸ ਨੂੰ ਕੁਝ ਵੀ ਨਹੀਂ ਸੀ ਸੁਝ ਰਿਹਾ| ਕੋਈ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ| ਵਿਚਾਰਾ ਕਿਸੇ ਨਾਲ ਗੱਲ ਕਰਦਾ ਵੀ ਕੀ? ਕਮਲਾ ਹੋਇਆ ਫਿਰਦਾ ਸੀ | ਮੈਂ ਮੋਟਰ ਸਾਈਕਲ ਨੂੰ ਕਿੱਕ ਮਾਰਨ ਲੱਗਾ ਸੀ ਕਿ ਦੋ ਤਿੰਨ ਜਣੇ ਇਹੀ ਗੱਲ ਦੱਸਣ ਲਈ ਮੇਰੇ ਕੋਲ ਆ ਗਏ ਜਿਵੇਂ ਉਹ ਮੈਨੂੰ ਇਹ ਖ਼ਬਰ ਦੇ ਕੇ ਕੋਈ ਮਾਅਰਕਾ ਮਾਰ ਰਹੇ ਹੋਣ| ਅਜੇ ਗੱਲ ਕਰ ਹੀ ਰਹੇ ਸਨ ਕਿ ਲੜਕੀ ਦਾ ਬਾਪ ਆ ਗਿਆ|
“ਸਾਬ੍ਹ ਮੈਂ ਪਰਦੇਸੀ ਆਦਮੀ ਹੂੰ, ਮੇਰਾ ਯਹਾਂ ਕੋਈ ਨਹੀਂ ਹੈ| ਕਿਸੀ ਤਰ੍ਹਾਂ ਮੇਰੀ ਬੇਟੀ ਮੁਝੇ ਵਾਪਿਸ ਦਿਲਵਾ ਦੋ। ਮੈਂ ਜ਼ਿੰਦਗੀ ਬ੍ਹਰ ਆਪ ਕੋ ਯਾਦ ਰਖੂੰਗਾ|” ਅੱਖਾਂ ਵਿਚ ਗਲੇਡੂ ਭਰੀ, ਉਹ ਹੱਥ ਜੋੜੀ ਮੈਨੂੰ ਕਹਿ ਰਿਹਾ ਸੀ| ਕੰਬਦਾ ਹੋਣ ਕਰਕੇ ਉਸ ਕੋਲੋਂ ਚੰਗੀ ਤਰ੍ਹਾਂ ਗੱਲ ਵੀ ਨਹੀਂ ਸੀ ਹੋ ਰਹੀ|
“ਪੂਰੇ ਮੁਹੱਲੇ ਮੇਂ ਮੇਰੀ ਮਦਦ ਕਰਨੇ ਵਾਲਾ ਕੋਈ ਬੀ ਨਹੀਂ ਹੈ|” ਪਤਾ ਨਹੀਂ ਪੂਰੇ ਮੁਹੱਲੇ ਵਿਚ ਉਸ ਨੂੰ ਮੈਂ ਹੀ ਉਸ ਦੀ ਮਦਦ ਕਰਨ ਵਾਲਾ ਕਿਉਂ ਦਿਖਾਈ ਦੇ ਰਿਹਾ ਸਾਂ? ਉਸ ਨੂੰ ਲਗਦਾ ਸੀ, ਪੰਜਾਬੀ ਹੋਣ ਕਰਕੇ ਸਭ ਲੜਕੇ ਦੀ ਹੀ ਮਦਦ ਕਰਨਗੇ|
ਉਸ ਦੇ ਹਾੜੇ ਸੁਣ ਕੇ ਇਕ ਪਲ ਲਈ ਮੈਨੂੰ ਜਾਪਿਆ, ਜਿਵੇਂ ਕਿਤੇ ਮੈਂ ਦੂਰ ਦੁਰਾਡੇ, ਕਿਸੇ ਅਜਿਹੀ ਹੀ ਹਾਲਤ ਵਿਚ ਹੱਥ ਜੋੜੀ, ਅਜਨਬੀ ਲੋਕਾਂ ਕੋਲ ਮਦਦ ਲੈਣ ਲਈ ਤਰਲੇ ਪਾ ਰਿਹਾ ਹੋਵਾਂ ਤੇ ਕੋਈ ਵੀ ਮੇਰੀ ਗੱਲ ਨਾ ਸੁਣ ਰਿਹਾ ਹੋਵੇ| ਮੈਂ ਕੰਬ ਉਠਿਆ ਅਤੇ ਉਸ ਦੀ ਮਦਦ ਕਰਨ ਅਤੇ ਹਰ ਹਾਲਤ ਵਿਚ ਉਸ ਦੀ ਲੜਕੀ ਉਸ ਕੋਲ ਪੁੱਜਦੀ ਕਰਨ ਦਾ ਤਹੱਈਆ ਕਰ ਲਿਆ| ਸਾਰਾ ਹਾਲ ਸਮਝਣ ਲਈ ਮੈਨੂੰ ਕੋਈ ਖਾਸ ਤਰੱਦਦ ਨਹੀਂ ਕਰਨਾ ਪਿਆ| ਪਤਾ ਲੱਗਾ ਕਿ ਕੱਲ੍ਹ ਸ਼ਾਮ ਹੀ ਲੜਕਾ, ਲੜਕੀ ਨੂੰ ਆਪਣੀ ਫੈਕਟਰੀ ਦੇ ਮਾਲਿਕਾਂ ਦੇ ਘਰ ਲੈ ਗਿਆ ਸੀ| ਮੈਂ ਲੜਕੇ ਨੂੰ ਫੋਨ ਲਗਾਇਆ|
“ਹੈਲੋ… ਕਿਥੇ ਐ ਤੂੰ? ਮੈਂ ਖਰ੍ਹਵਾ ਜਿਹਾ ਬੋਲਿਆ|
“ਚਾਚਾ ਮੈਂ ਜਨਕਪੁਰੀ ਆਂ।” ਉਹ ਕਾਫੀ ਹੌਂਸਲੇ ਵਿਚ ਸੀ|
“ਲਗਦਿਆ ਚਾਚੇ ਦਿਆ, ਕੀ ਪੁੱਠੇ ਕੰਮ ਫੜੇ ਐ ਤੂੰ? ਕੋਈ ਸੰਗ ਸ਼ਰਮ ਨੀ ਆਉਂਦੀ ਤੈਨੂੰ, ਕਿੱਥੇ ਆ ਕੁੜੀ?” ਮੈਂ ਥੋੜ੍ਹਾ ਟੇਢਾ ਬੋਲਿਆ|
“ਕੁੜੀ ਮੇਰੇ ਨਾਲ ਈ ਆ| ਵਿਆਹ ਕਰਾਣਾ ਬਸ ਹੁਣ| ਅਸੀਂ ਆ ਰਹੇ ਹਾਂ, ਦੋ ਕੁ ਘੰਟੇ ਬਾਅਦ|” ਮੇਰੀ ਝਿੜਕ ਦਾ ਉਸ ਉੱਤੇ ਕੋਈ ਖਾਸ ਅਸਰ ਨਹੀਂ ਸੀ ਜਾਪ ਰਿਹਾ|ਦੋ ਘੰਟੇ ਨਹੀਂ ਲਗਦੇ ਉਥੋਂ ਆਉਣ ਦੇ, ਅੱਧੇ ਘੰਟੇ ਵਿਚ ਆ ਜੋ ਦੋਵੇਂ ਬੰਦੇ ਦੇ ਪੁੱਤ ਬਣ ਕੇ, ਨਹੀਂ ਤਾਂ ਤੇਰੀ ਧੌੜੀ ਲਾਹ ਦੂੰ।” ਮੈਂ ਅਜੇ ਵੀ ਤੈਸ਼ ਵਿਚ ਸਾਂ|
ਉਸ ਨੇ ਫੋਨ ਬੜੀ ਬੇਪਰਵਾਹੀ ਨਾਲ ਕੱਟ ਦਿੱਤਾ ਪਰ ਆਉਣ ਵਿਚ ਘੰਟਾ ਡੇਢ ਲਗਾ ਦਿੱਤਾ| ਆਇਆ ਵੀ ਸਿੱਧਾ ਆਪਣੇ ਮੁਹੱਲੇ ਵਿਚ ਨਹੀਂ ਸਗੋਂ ਤੀਜੇ ਮੁਹੱਲੇ ਵਿਚ ਰਹਿੰਦੇ ਖੱਬੀਖਾਨ ਕਹਾਉਂਦੇ ਬੰਦੇ ਦੇ ਘਰ| ਲੜਕੀ ਦਾ ਬਾਪ ਬੇਹੱਦ ਬੌਂਦਲਿਆ ਪਿਆ ਸੀ| ਚਿਮਟੇ ਵਾਂਗ ਕੰਬਦਾ ਉਹ ਮੇਰੇ ਨਾਲ ਉਸ ਘਰ ਦੀਆਂ ਪੌੜ੍ਹੀਆਂ ਚੜ੍ਹ ਰਿਹਾ ਸੀ ਜਿੱਥੇ ਕੁੜੀ ਮੁੰਡਾ ਅਤੇ ਉਨ੍ਹਾਂ ਦੇ ਹਮਾਇਤੀ ਬੈਠੇ ਸਨ|
ਜਦੋਂ ਗੱਲ ਸ਼ੁਰੂ ਹੋਈ ਤਾਂ ਮੈਂ ਇਹ ਕਹਿ ਕੇ, ਕਿ ਮੁਹੱਲੇ ਵਿਚ ਆਏ ਕਿਸੇ ਪਰਦੇਸੀ ਦੀ ਧੀ ਵੀ ਸਾਰਿਆਂ ਦੀ ਧੀ-ਧਿਆਣ ਹੀ ਹੁੰਦੀ ਹੈ, ਸਭ ‘ਤੇ ਹਾਵੀ ਹੋ ਗਿਆ ਪਰ ਕੁੜੀ, ਮੁੰਡੇ ਨਾਲ ਜਾਣ ਲਈ ਬਜ਼ਿੱਦ ਸੀ| ਬਾਪ ਦੇ ਜੋੜੇ ਹੱਥ ਅਤੇ ਤਰਲੇ ਵੀ ਉਸ ਦੇ ਪਿਆਰ ਮੂਹਰੇ ਨਿਤਾਣੇ ਹੋ ਕੇ ਰਹਿ ਗਏ ਸਨ| ਉਹ ਸਿਰਫ ਇੱਕ ਘੰਟੇ ਦੀ ਮੋਹਲਤ ਮੰਗ ਰਿਹਾ ਸੀ- “ਸਾਬ੍ਹ ਸਿਰਫ ਏਕ ਘੰਟੇ ਕੇ ਲੀਏ ਇਸ (ਲੜਕੀ) ਕੋ ਮੇਰੇ ਸਾਥ ਘਰ ਭੇਜ ਦੋ, ਮੈਂ ਇਸ ਕੋ ਸਮਝਾ ਲੂੰਗਾ| ਇਸ ਕੀ ਸ਼ਾਦੀ ਤੈਅ ਕਰ ਰੱਖੀ ਹੈ| ਗਾਂਵ ਮੇਂ ਮੈਂ ਕਿਆ ਮੂੰਹ ਲੇ ਕੇ ਜਾਊਂਗਾ? ਯੇ ਕਿਰਪਾ ਕਰ ਦੋ ਸਰਦਾਰ ਜੀ, ਫਿਰ ਕਬੀ ਮੈਂ ਇਧਰ ਕੋ ਭੂਲ ਕਰ ਵੀ ਮੂੰਹ ਨਹੀਂ ਕਰੂੰਗਾ|” ਉਸ ਨੂੰ ਸਾਰਾ ਪੰਜਾਬ ਹੀ ਸ਼ਾਇਦ ਧਾੜਵੀ ਜਾਪ ਰਿਹਾ ਸੀ|
ਮੈਂ ਲੜਿਆ-ਭਿੜਿਆ ਅਤੇ ਕੁੜੀ ਨੂੰ ਸਮਝਾਉਣ ਦੀ ਸਿਰਤੋੜ ਕੋਸ਼ਿਸ਼ ਕੀਤੀ ਕਿ ਉਹ ਅਜੇ ਨਿਆਣੀ ਹੈ, ਇਹ ਗਲਤੀ ਉਸ ਦੀ ਜ਼ਿੰਦਗੀ ਬਰਬਾਦ ਕਰ ਦੇਵੇਗੀ; ਅਖ਼ੀਰ ਉਹ ਘਰ ਜਾਣ ਲਈ ਰਾਜ਼ੀ ਹੋ ਗਈ| ਘਰ ਆ ਕੇ ਪਿਓ ਧੀ ਵਿਚਾਲੇ ਕੀ ਗੱਲ ਹੋਈ, ਇਹ ਤਾਂ ਪਤਾ ਨਹੀਂ ਪਰ ਉਹ ਮੁੰਡੇ ਦਾ ਖਹਿੜਾ ਛੱਡ ਕੇ ਬਾਪ ਨਾਲ ਪਿੰਡ ਜਾਣ ਲਈ ਤਿਆਰ ਹੋ ਗਈ|
ਮੈਂ ਹਿੰਮਤ ਕਰਕੇ ਦੁਪਹਿਰੇ ਹੀ ਉਨ੍ਹਾਂ ਨੂੰ ਪਿੰਡ ਵਾਲੀ ਗੱਡੀ ਚੜ੍ਹਾ ਦਿੱਤਾ| ਜਾਂਦੇ ਹੋਏ ਖੁਸ਼ੀ ਦੇ ਮਾਰਿਆਂ ਬਾਪ ਕੋਲੋਂ ਬੋਲਿਆ ਨਹੀਂ ਸੀ ਜਾ ਰਿਹਾ ਪਰ ਉਸ ਦੀਆਂ ਸਿੱਲੀਆਂ ਅੱਖਾਂ, ਫਰਕਦੇ ਬੁੱਲ੍ਹ ਅਤੇ ਧੰਨਵਾਦ ਲਈ ਜੁੜੇ ਕੰਬਦੇ ਹੱਥ ਬੜਾ ਕੁਝ ਕਹਿ ਰਹੇ ਸਨ|… ਦੋ ਦਿਨਾਂ ਬਾਅਦ ਮੁਹੱਲੇ ਵਿਚ ਕੰਜਕਾਂ ਪੂਜਣ ਦੀ ਤਿਆਰੀ ਹੁੰਦੀ ਦੇਖ ਕੇ ਮੈਂ ਮਨ ਹੀ ਮਨ ਕਹਿ ਰਿਹਾ ਸਾਂ ਕਿ ਕੁਰਾਹੇ ਪਈ ਧੀ ਨੂੰ ਸਹੀ ਰਾਹ ਪਾ ਕੇ ਮੈਂ ਤਾਂ ਦੋ ਦਿਨ ਪਹਿਲਾਂ ਹੀ ਕੰਜਕਾਂ ਪੂਜ ਚੁੱਕਿਆ ਹਾਂ|
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ