Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਤਕੜੇ ਨੂੰ ਕਾਹਦੀ ਜੇਲ੍ਹ… ਪਰਕਾਸ਼ ਸਿੰਘ ਜੈਤੋ
ਅੰਮ੍ਰਿਤਸਰ ਦੇ ਇਲਾਕੇ ਵਿਚੋਂ ਮਾੜਚੂ ਜਿਹਾ ਡਿਪਟੀ ਗਰੇਡ ਟੂ ਨਵਾਂ ਨਵਾਂ ਪਰਮੋਟ ਹੋ ਕੇ ਫਰੀਦਕੋਟ ਜੇਲ੍ਹ ਵਿਚ ਹਾਜ਼ਰ ਹੋਇਆ। ਸੁਪਰਡੰਟ ਸਾਹਿਬ ਨੇ ਦੇਖਿਆ, ਨਵਾਂ ਡਿਪਟੀ ਮੋਢਿਆਂ ਉੱਤੇ ਲੱਗੇ ਤਿੰਨ ਸਟਾਰਾਂ ਵੱਲ ਦੇਖ ਦੇਖ ਤੁਰਿਆ ਕਰੇ। ਦੋ ਕੁ ਦਿਨ ਹੋਏ ਸਨ, ਨਵੇਂ ਡਿਪਟੀ ਨੂੰ ਹਾਜ਼ਰ ਹੋਇਆਂ ਕਿ ਸੁਪਰਡੰਟ ਨੇ ਦਫਤਰ ਬੁਲਾ ਕੇ ਹੁਕਮ ਲਾਇਆ ਕਿ ਦੁਪਿਹਰ 12 ਵਜੇ ਵਾਲੀ ਗਾਰਦ ਜੋ ਡਿਉਟੀ ‘ਤੇ ਆਵੇਗੀ, ਉਨ੍ਹਾਂ ਨੂੰ ਨਾਲ ਲੈ ਕੇ ਗੈਂਗਸਟਰਾਂ ਦੀ ਬੈਰਕ ਦੀ ਤਲਾਸ਼ੀ ਕਰਕੇ ਮੈਨੂੰ ਰਿਪੋਰਟ ਕਰੀਂ, ਸੁਣਿਆ ਉਨ੍ਹਾਂ ਕੋਲ ਮੋਬਾਇਲ ਆ। ਡਿਪਟੀ ਆਪਣੇ ਸਟਾਰਾਂ ਵੱਲ ਦੇਖਦਾ 15-20 ਮੁਲਾਜ਼ਮਾਂ ਨੂੰ ਮਗਰ ਲਾ ਕੇ ਪੂਰੀ ਟੌਹਰ ਨਾਲ ਜਾ ਰਿਹਾ ਸੀ ਪਰ ਬੈਰਕ ਵਿਚ ਵੜਦਿਆਂ ਹੀ ਉਸ ਦਾ ਸਾਹਮਣਾ ਗੈਂਗਸਟਰਾਂ ਦੇ ਲੀਡਰ ਨਾਲ ਹੋ ਗਿਆ, ਉਹਦੇ ਕੰਨ ਨਾਲ ਮੋਬਾਇਲ ਲੱਗਿਆ ਸੀ। ਉਹ ਡਿਪਟੀ ਨੂੰ ਚਾਰੇ ਚੱਕ ਕੇ ਪਿਆ, ਕਹਿੰਦਾ- “ਕੀਹਦੇ ਹੁਕਮ ਨਾਲ ਆਇਆਂ ਤਲਾਸ਼ੀ ਕਰਨ, ਮੋਬਾਇਲ ਫੜਨ ਆਇਆ ਆ, ਦੇਖ ਤੇਰੇ ਸਾਹਮਣੇ ਕਰ ਰਿਹਾ ਫੋਨ, ਜੇ ਹਿੰਮਤ ਆ ਤਾਂ ਫੜ ਕੇ ਦਿਖਾ।” ਪੁਰਾਣੇ ਮੁਲਾਜ਼ਮ ਨੇ ਡਿਪਟੀ ਦੇ ਕੰਨ ਵਿਚ ਕਿਹਾ- “ਸਰ, ਚੁੱਪ ਕਰਕੇ ਵਾਪਸ ਚਲੋ ਜਾਵੋ, ਇਨ੍ਹਾਂ ਦੀ ਉੱਪਰ ਤੱਕ ਪਹੁੰਚ ਆ। ਅੱਜ ਤੱਕ ਕਿਸੇ ਦੀ ਜੁਰਅਤ ਨਹੀਂ ਪਈ ਇਨ੍ਹਾਂ ਦੀ ਤਲਾਸ਼ੀ ਕਰਨ ਦੀ।”ਡਿਪਟੀ ਵਿਚਾਰਾ ਚੁੱਪ ਕਰਕੇ ਗਾਰਦ ਲੈ ਕੇ ਵਾਪਸ ਆ ਗਿਆ। ਉਹ ਰਿਪੋਰਟ ਕਰਨ ਸੁਪਰਡੰਟ ਦੇ ਦਫਤਰ ਵਿਚ ਵੜਿਆ ਹੀ ਸੀ ਕਿ ਮਗਰ ਹੀ ਉਹੀ ਗੈਂਗਸਟਰਾਂ ਦਾ ਲੀਡਰ ਆ ਕੇ ਸੁਪਰਡੰਟ ਨੂੰ ਸਿੱਧਾ ਹੀ ਬੋਲਿਆ- “ਤੁਹਾਨੂੰ ਉਸ ਦਿਨ ਫੋਨ ਕਰਵਾਇਆ ਸੀ ਕਿ ਸਾਡੀ ਬੈਰਕ ਵੱਲ ਕੋਈ ਮੂੰਹ ਨਹੀਂ ਕਰੂਗਾ, ਫਿਰ ਅੱਜ ਤਲਾਸ਼ੀ ਕਿਸ ਗੱਲ ਦੀ?” ਸਾਹਿਬ ਨੇ ਇਸ਼ਾਰੇ ਨਾਲ ਡਿਪਟੀ ਨੂੰ ਬਾਹਰ ਭੇਜ ਦਿੱਤਾ ਤੇ ਫਿਰ ਬੋਲਿਆ- “ਭਾਈ, ਅਸੀਂ ਸਰਕਾਰ ਤੋਂ ਤਨਖਾਹ ਲੈਂਦੇ ਹਾਂ, ਕੁੱਝ ਫਾਰਮੈਲਿਟੀ ਕਰਨੀ ਹੁੰਦੀ ਆ। ਰੋਜ਼ਾਨਾ ਤਲਾਸ਼ੀ ਦੀ ਰਿਪੋਰਟ ਭੇਜਣੀ ਹੁੰਦੀ ਆ।
ਗੁਰ ਨਾਨਕ ਦਾ ਫਰਮਾਨ ਹੈ: ਵਖਤੁ ਵੀਚਾਰੇ ਸੁ ਬੰਦਾ ਹੋਇ॥ ਸੁਪਰਡੰਟ ਨੇ ਗੈਂਗਸਟਰ ਨਾਲ ਬਹਿਸਣਾ ਠੀਕ ਨਹੀਂ ਸਮਝਿਆ, ਉਸ ਨੂੰ ਸਮਝਾ ਕੇ ਬੈਰਕ ਵੱਲ ਭੇਜ ਦਿੱਤਾ। ਇਹ ਸਾਹਿਬ ਪੰਜਾਬ ਪੁਲੀਸ ਵਿਚੋਂ ਡੈਪੂਟੇਸ਼ਨ ‘ਤੇ ਜੇਲ੍ਹ ਸੁਪਰਡੰਟ ਲੱਗਾ ਸੀ; ਨਰਮ ਨਾਲ ਨਰਮ, ਤੇ ਸਖਤ ਨਾਲ ਸਖਤ। ਸੁਪਰਡੰਟ ਨੇ ਰਾਤੋ-ਰਾਤ ਹੀ ਇਨ੍ਹਾਂ 5-6 ਗੈਂਗਸਟਰਾਂ ਦਾ ਵੱਖ ਵੱਖ ਜੇਲ੍ਹਾਂ ਦਾ ਚਲਾਨ ਈ-ਮੇਲ ਰਾਹੀਂ ਹੈੱਡਆਫਿਸ ਚੰਡੀਗੜ੍ਹ ਤੋਂ ਪ੍ਰਾਪਤ ਕਰ ਲਿਆ ਅਤੇ ਅਗਲੇ ਦਿਨ ਚੜ੍ਹਦੇ ਹੀ ਪੁਲੀਸ ਗਾਰਦ ਦੀਆਂ ਗੱਡੀਆਂ ਇਨ੍ਹਾਂ ਗੈਂਗਸਟਰਾਂ ਨੂੰ ਵੱਖ ਵੱਖ ਜੇਲ੍ਹਾਂ ਵਿਚ ਪਹੁੰਚਾਉਣ ਲਈ ਪਹੁੰਚ ਗਈਆਂ। ਹੁਣ ਸਮੱਸਿਆ ਗੈਂਗਸਟਰਾਂ ਨੂੰ ਬੈਰਕਾਂ ਵਿਚੋਂ ਕੱਢਣ ਦੀ ਸੀ। ਸੁਪਰਡੰਟ ਨੇ ਕਿਸੇ ਤਰ੍ਹਾਂ ਗੈਂਗਸਟਰਾਂ ਦੇ ਲੀਡਰ ਨੂੰ ਦਫਤਰ ਬੁਲਾ ਲਿਆ ਅਤੇ ਦੱਸ ਦਿੱਤਾ ਕਿ ਤੁਹਾਡਾ ਚਲਾਨ ਆ, ਚੁੱਪ ਕਰਕੇ ਗੱਡੀਆਂ ਵਿਚ ਬੈਠ ਜਾਵੋ, ਤੇ ਗਾਰਦ ਬੁਲਾ ਕੇ ਉਸ ਦੇ ਉੱਥੇ ਹੀ ਹੱਥਕੜੀ ਠੋਕ ਦਿੱਤੀ।
ਇਸੇ ਤਰ੍ਹਾਂ ਦੂਜਿਆਂ ਨੂੰ ਵਾਰੀ ਵਾਰੀ ਲਿਆ ਕੇ ਵੱਖ ਵੱਖ ਜੇਲ੍ਹਾਂ ਨੂੰ ਤੋਰ ਦਿੱਤਾ। ਕਹਿੰਦੇ ਹਨ, ਪਾਣੀ ਨੀਵੇਂ ਪਾਸੇ ਵੱਲ ਹੀ ਆਉਂਦਾ, ਗੈਂਗਸਟਰਾਂ ਦਾ ਉਦੋਂ ਸੁਪਰਡੰਟ ‘ਤੇ ਤਾਂ ਕੋਈ ਜ਼ੋਰ ਨਹੀਂ ਚੱਲਿਆ, ਕੁੱਝ ਦਿਨਾਂ ਬਾਅਦ ਸ਼ਾਮ ਦੀ ਡਿਉਟੀ ਤੋਂ ਵਾਪਸ ਜਾਂਦਾ ਇਕ ਗਰੀਬ ਮੁਲਾਜ਼ਮ ਹੀ ਆਪਣੇ ਬਾਹਰਲੇ ਗੁੰਡਿਆਂ ਤੋਂ ਕੁਟਵਾ ਦਿੱਤਾ; ਅਖੇ, ਚੰਡੀਗੜ੍ਹ ਤੋਂ ਚਲਾਨ ਦੇ ਆਰਡਰ ਇਸੇ ਮੁਲਾਜ਼ਮ ਨੇ ਮੰਗਵਾਏ ਸਨ!
ਇਹ ਸੁਪਰਡੰਟ ਕਦੇ ਕਿਸੇ ਮੁਜਰਿਮ ਥੱਲੇ ਲੱਗਿਆ ਨਹੀਂ ਦੇਖਿਆ ਪਰ ਸਾਰੇ ਅਫਸਰ ਇਕੋ ਜਿਹੇ ਨਹੀਂ ਹੁੰਦੇ। ਪਿਛਲੀ ਸਦੀ ਦੇ ਅਖੀਰਲੇ ਦਹਾਕੇ ਵਿਚ ਬਰਨਾਲਾ ਜ਼ਿਲ੍ਹੇ ਦੇ ਕਿਰਨਜੀਤ ਕੌਰ ਮਹਿਲ ਕਲਾਂ ਕਾਂਡ ਦੀ ਚਰਚਾ ਦੇਸ਼-ਵਿਦੇਸ਼ ਵਿਚ ਹੋਈ ਅਤੇ ਇਸ ਕਤਲ ਕੇਸ ਨਾਲ ਸਬੰਧਤ ਮੁਜਰਿਮ ਬਰਨਾਲਾ ਜੇਲ੍ਹ ਵਿਚ ਬੰਦ ਸਨ। ਉਸ ਸਮੇਂ ਬਰਨਾਲਾ ਜੇਲ੍ਹ ਦਾ ਜੋ ਸੁਪਰਡੰਟ ਸੀ, ਉਹ ਪਤਾ ਨਹੀਂ ਕਿਸ ਮਜਬੂਰੀ ਵੱਸ ਇਨ੍ਹਾਂ ਮੁਜਰਿਮਾਂ ਦੇ ਘਰ ਵਿਆਹ ਦੀ ਪਾਰਟੀ ਵਿਚ ਸ਼ਾਮਲ ਹੁੰਦਾ ਸੀ। ਦਾਲ ਵਿਚ ਕੁੱਝ ਕਾਲਾ ਜਾਂ…?
ਬਠਿੰਡਾ ਜੇਲ੍ਹ ਵਿਚ ਜਦ ਮੇਰੀ ਡਿਉਟੀ ਸੀ ਤਾਂ ਉਸ ਵੇਲੇ ਦੋ ਚਰਚਿਤ ਗਰੁੱਪਾਂ ਦੇ ਬੰਦੇ ਸਾਡੇ ਕੋਲ ਬੰਦ ਸਨ। ਦੋਵਾਂ ਦਾ ਕਿੱਲੇ ਜ਼ੋਰ ਸੀ। ਇਕ ਨੂੰ ਤਾਂ ਦੂਜੀਆਂ ਸਟੇਟਾਂ ਦੇ ਤਕੜੇ ਲੀਡਰ ਵੀ ਆ ਕੇ ਮਿਲ ਕੇ ਜਾਂਦੇ ਸਨ। ਉਹਦੇ ਜੇਲ੍ਹ ਵਿਚ ਬੈਠੇ ਦੇ ਹੀ ਫੋਨ ‘ਤੇ ਕੰਮ ਹੁੰਦੇ ਸਨ। ਕੰਮ ਕਰਵਾਉਣ ਵਾਲਿਆਂ ਦੀ ਕਤਾਰ ਲੱਗੀ ਰਹਿੰਦੀ ਪਰ ਇਨ੍ਹਾਂ ਦੋਵਾਂ ਦੀ ਪੂਰੀ ਚੱਲਦੀ ਹੋਣ ਦੇ ਬਾਵਜੂਦ ਇਹ ਆਮ ਮੁਲਾਜ਼ਮਾਂ ਨੂੰ ਵੀ ‘ਬਾਈ ਜੀ’ ਤੋਂ ਬਿਨਾਂ ਨਹੀਂ ਬੋਲਦੇ ਸਨ। ਜੇਲ੍ਹ ਦੀ ਇਹ ਗੱਲ ਮਸ਼ਹੂਰ ਹੈ ਕਿ ਬਦਮਾਸ਼ ਉਹ ਜੋ ਜੇਲ੍ਹ ਵਿਚੋਂ ਬਿਨਾਂ ਛਿੱਤਰ ਖਾਧੇ ਨਿਕਲੇ। ਕੁੱਝ ਸਮੇਂ ਬਾਅਦ ਤੀਜੇ ਗਰੁੱਪ ਦੇ ਬੰਦੇ ਵੀ ਬਠਿੰਡਾ ਜੇਲ੍ਹ ਵਿਚ ਆ ਗਏ। ਇਨ੍ਹਾਂ ਦੀ ਦੂਜੇ ਗਰੁੱਪ ਨਾਲ ਅਣਬਣ ਸੀ। ਦੋਨਾਂ ਗਰੁੱਪਾਂ ਦਾ ਆਪਸ ਵਿਚ ਝਗੜਾ ਚੱਲਦਾ ਹੀ ਰਹਿੰਦਾ ਸੀ ਜਿਸ ਕਰਕੇ ਮੁਲਾਜ਼ਮ ਵੀ ਦੁਖੀ ਸਨ, ਮੁਲਾਜ਼ਮਾਂ ਦੀ ਡਿਉਟੀ ਜੋ ਸਖਤ ਹੋ ਗਈ ਸੀ।
ਇਕ ਦਿਨ ਲੜਾਈ ਕੁੱਝ ਵਧ ਗਈ। ਜੇਲ੍ਹ ਦਾ ਐਮਰਜੈਂਸੀ ਅਲਾਰਮ ਵੱਜ ਗਿਆ। ਸਾਰੀ ਗਾਰਦ ਡਾਂਗਾਂ ਲੈ ਕੇ ਪਹੁੰਚ ਗਈ। ਦੂਜੇ ਗਰੁੱਪ ਦੇ ਲੀਡਰ ਨੇ ਮੌਕਾ ਸਾਂਭਿਆ ਅਤੇ ਭੱਜ ਕੇ ਆਪਣੇ ਸੈੱਲ ਵਿਚ ਬੰਦ ਹੋ ਗਿਆ ਅਤੇ ਬਾਹਰੋਂ ਮੁਲਾਜ਼ਮ ਨੂੰ ਕਹਿ ਕੇ ਤਾਲਾ ਲਗਵਾ ਲਿਆ। ਇਉਂ ਉਹ ਸਿਆਣਪ ਨਾਲ ਕੁੱਟ ਤੋਂ ਬਚ ਗਿਆ। ਕਹਿੰਦੇ ਹਨ, ਜਿੰਨਾ ਕੋਈ ਨੰਗ ਹੋਵੇਗਾ, ਬਾਹਲਾ ਟੱਪੂ; ਇਸੇ ਤਰ੍ਹਾਂ ਤੀਜੇ ਗਰੁੱਪ ਦੇ ਮੈਂਬਰਾਂ ਨਾਲ ਹੋਇਆ। ਮੁਲਾਜ਼ਮ ਪਹਿਲਾਂ ਹੀ ਨਿੱਤ ਦੇ ਲੜਾਈ-ਝਗੜੇ ਤੋਂਂ ਦੁਖੀ ਸਨ, ਕੁੱਟ ਕੁੱਟ ਸਾਰਿਆਂ ਦਾ ਤੂੰਬਾ ਬਣਾ ਦਿੱਤਾ।
ਜ਼ਿਆਦਾ ਨਫਰੀ ਵਾਲੀਆਂ ਜੇਲ੍ਹਾਂ ਵਿਚ ਸਭ ਤੋਂ ਵੱਡੀ ਸਮੱਸਿਆ ਮੁਜਰਿਮਾਂ ਨੂੰ ਸਮੇਂ ਸਿਰ ਅਦਾਲਤਾਂ ਵਿਚ ਪੇਸ਼ੀ ਲਈ ਪਹੁੰਚਾਉਣ ਦੀ ਹੁੰਦੀ ਹੈ। ਜੇ ਮੁਜਰਿਮ ਸਮੇਂ ਸਿਰ ਅਦਾਲਤ ਵਿਚ ਨਹੀਂ ਪਹੁੰਚਦਾ ਤਾਂ ਜੱਜ ਸਿੱਧਾ ਸੁਪਰਡੰਟ ਨੂੰ ਹੀ ਤਲਬ ਕਰਦਾ। ਇੱਥੇ ਮਾੜੇ ਤਕੜੇ ਦਾ ਪਾੜਾ ਦੇਖਣ ਨੂੰ ਮਿਲਦਾ ਹੈ। ਜੇ ਕੋਈ ਵਿਚਾਰਾ ਗਰੀਬ ਕਿਸੇ ਤਰ੍ਹਾਂ ਦੋ ਮਿੰਟ ਵੀ ਪੇਸ਼ੀ ਲਈ ਪੱਛੜ ਜਾਵੇ ਤਾਂ ਉਸ ਦੇ ਉਹ ਵੀ ਡੰਡਾ ਜੜ੍ਹ ਦਿੰਦਾ ਜਿਸ ਨੇ ਕਦੇ ਕੁੱਤੇ ਦੇ ਡਲੀ ਨਹੀਂ ਮਾਰੀ ਹੁੰਦੀ। ਜੇ ਕੋਈ ਕਿੱਲੇ ਜ਼ੋਰ ਵਾਲਾ ਲੇਟ ਹੋਵੇ ਤਾਂ ਮੁਲਾਜ਼ਮ ਨੂੰ ਬੇਨਤੀ ਭਰੇ ਲਹਿਜ਼ੇ ਵਿਚ ਕਹਿਣਾ ਪੈਂਦਾ- ‘ਬਾਈ ਥੋੜ੍ਹਾ ਜਲਦੀ ਤਿਆਰ ਹੋਇਆ ਕਰੋ’।
ਕਹਿੰਦੇ ਹਨ, ਜੇਲ੍ਹ ਤਾਂ ਗਰੀਬਾਂ ਵਾਸਤੇ ਹੁੰਦੀਆਂ, ਤਕੜੇ ਨੂੰ ਕਾਹਦੀ ਜੇਲ੍ਹ! ਉਹ ਤਾਂ ਅੱਧਿਓਂ ਵੱਧ ਕੈਦ ਕਿਸੇ ਮਹਿੰਗੇ ਪ੍ਰਾਈਵੇਟ ਹਸਪਤਾਲ ਦੇ ਏਸੀ ਰੂਮ ਵਿਚ ਕੱਟ ਆਉਂਦੇ ਹਨ। ਦਰਅਸਲ, ਜਦ ਤੱਕ ਸਾਡਾ ਸਿਸਟਮ ਭ੍ਰਿਸ਼ਟ ਰਹੇਗਾ, ਅਮੀਰ ਗਰੀਬ ਵਾਲਾ ਇਹ ਪਾੜਾ ਵੀ ਹਰ ਜਗ੍ਹਾ ਚੱਲੇਗਾ; ਇਹ ਬੇਸ਼ੱਕ ਜੇਲ੍ਹ ਹੀ ਕਿਉਂ ਨਾ ਹੋਵੇ!
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback