Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
*ਜ਼ੀਰੋ ਮਲੇਰੀਆ ਲਈ ਮੇਰੇ ਨਾਲ ਖੜੋ*
ਹਰ ਸਾਲ 25 ਅਪ੍ਰੈਲ ਦਾ ਦਿਨ ਸਮੁੱਚੇ ਸੰਸਾਰ ਵਿੱਚ ਵਿਸਵ ਮਲੇਰੀਆ ਦਿਵਸ ਵਜੋਂ ਮਨਾਇਆ ਜਾਂਦਾ ਹੈ । ਹਰ ਸਾਲ ਇਸ ਵਿਸੇਸ਼ ਦਿਹਾੜੇ ਨੂੰ ਸਮਰਪਿਤ ਇੱਕ ਨਾਅਰਾ ਦਿੱਤਾ ਜਾਂਦਾ ਹੈ ਜੋ ਕਿ ਇਸ ਸਾਲ ਦਾ ਨਾਅਰਾ "ਜ਼ੀਰੋ ਮਲੇਰੀਆ ਲਈ ਮੇਰੇ ਨਾਲ ਖੜੋ "ਹੈ। ਵਿਸਵ ਸਿਹਤ ਸੰਸਥਾ ਦੇ ਨਿਰਦੇਸ਼ਾਂ ਤੇ ਹਰ ਮੁਲਕ ਦੇ ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਤੋਂ ਇਲਾਵਾ ਸਰਕਾਰੀ,ਅਰਧ ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ,ਹਰ ਕਿਸਮ ਦੇ ਪ੍ਰਾਈਵੇਟ ਅਦਾਰਿਆਂ, ਸਕੂਲਾਂ, ਕਾਲਜਾਂ ਅਤੇ ਪਿੰਡ ਪੱਧਰ ਤੇ ਇਸ ਦਿਨ ਵਿਸ਼ੇਸ਼ ਗੋਸਟੀਆਂ ,ਸੈਮੀਨਾਰ, ਸਕੂਲੀ ਬੱਚਿਆਂ ਦੇ ਪੇਟਿੰਗ ਮੁਕਾਬਲੇ,ਲੈਕਚਰ, ਸਿਹਤ ਸਿੱਖਿਆ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ।ਕਿਉਂ ਜੋ ਵਿਸਵ ਪੱਧਰ ਤੇ ਅਫਰੀਕਾ ਮਲੇਰੀਆ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਿਹਾ ਹੈ ਇਸ ਲਈ ਸਭ ਤੋਂ ਪਹਿਲਾਂ 2008 ਵਿੱਚ ਅਫਰੀਕਾ ਮਲੇਰੀਆ ਦਿਵਸ ਮਨਾਇਆ ਗਿਆ ।ਇਸ ਤੋਂ ਪਹਿਲਾਂ ਮੁੱਢਲੇ ਤੌਰ ਤੇ ਮਲੇਰੀਆ ਰੋਕਥਾਮ ਸੰਬੰਧੀ ਯਤਨ ਕਰਨ ਆਰੰਭ ਕਰ ਦਿੱਤੇ ਸਨ ।ਵਿਸਵ ਸਿਹਤ ਸੰਸਥਾ ਨੇ ਆਪਣੇ ਇਜਲਾਸ ਦੇ 60ਵੇਂ ਚਰਨ ਸਿੰਘ ਇਸ ਵਿਸ਼ੇਸ਼ ਦਿਨ ਦੀ ਸੁਰੂਆਤ ਕੀਤੀ ਅਤੇ ਅਫਰੀਕਾ ਮਲੇਰੀਆ ਦਿਵਸ ਨੂੰ ਮਈ 2007 ਵਿੱਚ ਵਿਸਵ ਮਲੇਰੀਆ ਦਿਵਸ ਦਾ ਨਾਂਅ ਦੇ ਦਿੱਤਾ ।ਇਸ ਦਿਨ ਨੂੰ ਉੱਚਿਤ ਤਰੀਕੇ ਨਾਲ਼ ਮਨਾਉਣ ਲਈ ਵਿਸਵ ਸਿਹਤ ਸੰਸਥਾ ਵੱਲੋਂ ਸੰਬੰਧਿਤ ਦੇਸ਼ਾਂ ਨੂੰ ਵਿਸ਼ੇਸ਼ ਫੰਡ ਮੁਹੱਈਆ ਕਰਵਾਏ ਜਾਂਦੇ ਹਨ ।ਅਫਰੀਕਾ ਵਿਚ 2012 ਵਿੱਚ ਮਲੇਰੀਆ ਨਾਲ ਤਕਰੀਬਨ 6 ਲੱਖ 27 ਹਜ਼ਾਰ ਮੌਤਾਂ ਹੋ ਗਈਆਂ ਸਨ ।ਫਿਰ 2015 ਵਿੱਚ ਕਰੀਬ 4 ਲੱਖ 29 ਹਜ਼ਾਰ ਮੌਤਾਂ ਹੋਈਆਂ ਸਨ । ਜੇਕਰ 2017 ਵਿੱਚ ਮਲੇਰੀਆ ਦੀ ਗੱਲ ਕਰੀਏ ਤਾਂ 87 ਦੇਸ਼ਾਂ ਵਿੱਚ ਇਸਦੇ 291 ਮਿਲੀਅਨ ਕੇਸ ਪਾਏ ਗਏ ।ਸਮੁੱਚੀ ਦੁਨੀਆਂ ਦੇ 106 ਮੁਲਕਾਂ ਦੇ ਅੰਦਾਜ਼ਨ 3 ਬਿਲੀਅਨ ਲੋਕਾਂ ਨੂੰ ਮਲੇਰੀਆ ਰੋਗ ਹੋਣ ਦਾ ਖਤਰਾ ਹੈ।ਇੱਕਲੇ ਅਮਰੀਕਾ ਵਿੱਚ ਹੀ ਹਰ ਸਾਲ ਔਸਤਨ 1700 ਮਲੇਰੀਆ ਪੌਜਿਟਿਵ ਕੇਸ਼ ਪਾਏ ਜਾਂਦੇ ਹਨ ।ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੈਫ) ਨੇ ਇਸ ਮੌਕੇ ਤੇ ਆਪਣੀ ਇੱਕ ਵਿਸ਼ੇਸ਼ ਰਿਪੋਰਟ ਵਿੱਚ ਕਿਹਾ ਹੈ ਕਿ ਹਰ ਸਾਲ 8 ਲੱਖ 50 ਹਜ਼ਾਰ ਮੌਤਾਂ ਮੱਛਰਾਂ ਦੇ ਕੱਟਣ ਨਾਲ ਹੋ ਜਾਂਦੀਆਂ ਹਨ ।ਮਲੇਰੀਆ ਨੂੰ ਪਲਾਜਮੋਡੀਅਮ ਫੈਲਸੀਫੈਰਮ,ਪਲਾਜਮੋਡੀਅਮ ਵਾਈਵੈਕਸ,ਪਲਾਜਮੋਡੀਅ ਓਵੇਲ, ਪਲਾਜਮੋਡੀਅ ਮਲੇਰੀਆਈ ਨਾਮਕ ਚਾਰ ਕਿਸਮਾਂ ਵਿੱਚ ਵੰਡਿਆ ਗਿਆ ਹੈ ।ਆਪਣੇ ਦੇਸ਼ ਅਤੇ ਸੂਬੇ ਅੰਦਰ ਮਲੇਰੀਆ ਦੇ ਜਿਆਦਾਤਰ ਪਲਾਜਮੋਡੀਅ ਵਾਈਵੈਕਸ ਦੇ ਕੇਸ ਪਾਏ ਜਾਂਦੇ ਹਨ ਅਤੇ ਪਲਾਜਮੋਡੀਅ ਫੈਲਸੀਫੈਰਮ ਦੇ ਕੇਸ ਬਹੁਤ ਘੱਟ ਪਾਏ ਜਾਂਦੇ ਹਨ । ਪਿਛਲੇ 7 ਸਾਲਾਂ ਵਿੱਚ ਪੰਜਾਬ ਵਿੱਚ ਮਲੇਰੀਆ ਦੇ ਤਕਰੀਬਨ 810 ਕੇਸ਼ ਹੋਏ । ਜਿਲਾ ਕਪੂਰਥਲਾ ਵਿੱਚ ਸਭ ਤੋਂ ਘੱਟ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਭ ਤੋਂ ਵੱਧ ਕੇਸ ਪਾਏ ਗਏ ।
ਚਿੰਨ੍ਹ ਅਤੇ ਨਿਸ਼ਾਨੀਆਂ- - ਮਲੇਰੀਆ ਬੁਖਾਰ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਨਾਲ ਫੈਸਲਾ ਹੈ।ਇਹ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ।ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦੇ ਹਨ। ਖਾਸ ਤੌਰ ਤੇ ਰਾਤ 9 ਵਜੇ ਤੋਂ ਸਵੇਰ 6 ਵਜੇ ਤੱਕ ।ਇਸਦੇ ਲੱਛਣ ਠੰਡ ਅਤੇ ਕਾਂਬੇ ਨਾਲ ਬੁਖਾਰ,ਤੇਜ ਬੁਖਾਰ ਅਤੇ ਸਿਰ ਦਰਦ,ਬੁਖਾਰ ਉਤਰਨ ਤੋਂ ਬਾਅਦ ਥਕਾਵਟ ਕਮਜੋਰੀ ਅਤੇ ਪਸੀਨਾ ਆਉਣਾ ਆਦਿ ਹਨ।
ਜਾਗਰੂਕਤਾ ਹੀ ਬਚਾਓ --ਘਰਾਂ ਦੇ ਆਲੇ ਦੁਆਲੇ ਛੋਟੇ ਟੋਇਆਂ ਵਿੱਚ ਪਾਣੀ ਇੱਕਠਾ ਨਾ ਹੋਣ ਦਿਓ।ਟੋਇਆਂ ਨੂੰ ਮਿੱਟੀ ਨਾਲ ਦਿਓ।ਛੱਪੜਾਂ ਵਿੱਚ ਖੜ੍ਹੇ ਪਾਣੀ ਤੇ ਕਾਲੇ ਤੇਲ ਦਾ ਛਿੜਕਾਅ ਕਰੋ ।ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ ਤਾਂ ਕਿ ਮੱਛਰ ਨਾ ਕੱਟ ਸਕਣ।ਸੌਣ ਵੇਲੇ ਮੱਛਰਦਾਨੀ,ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕੀਤਾ ਜਾਵੇ । ਹਰ ਹਫਤੇ ਕੂਲਰਾਂ , ਟੈਂਕੀਆਂ, ਗਮਲਿਆਂ ਵਿੱਚ ਪਾਣੀ ਬਦਲਿਆ ਜਾਣਾ ਚਾਹੀਦਾ ਹੈ । ਛੱਤ ਤੇ ਪਏ ਕਬਾੜ ਟੁੱਟੇ ਬਰਤਨਾਂ ਵਿਚਲਾ ਪਾਣੀ ਨਸਟ ਕਰ ਦੇਣਾ ਚਾਹੀਦਾ ਹੈ । ਮਲੇਰੀਆ ਦੇ ਮਰੀਜ਼ਾਂ ਦਾ ਟੈਸਟ ਅਤੇ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ ।ਪੰਜਾਬ ਸਰਕਾਰ ਨੇ "ਪੰਜਾਬ ਮਲੇਰੀਆ ਖਾਤਮਾ ਮੁੰਹਿਮ" ਅਧੀਨ ਸੂਬੇ ਦੇ ਸਮੁੱਚੇ 22 ਜਿਲਿਆਂ ਵਿੱਚ 2021 ਤੱਕ ਮਲੇਰੀਆ ਨੂੰ ਜ਼ੀਰੋ ਕਰਨ ਦਾ ਟੀਚਾ ਮਿੱਥਿਆਂ ਗਿਆ ਹੈ
ਜਗਤਾਰ ਸਿੰਘ ਸਿੱਧੂ "ਰੁਲਦੂ ਸਿੰਘ ਵਾਲਾ
ਹੈਲਥ ਇੰਸਪੈਕਟਰ ਅਮਰਗੜ੍ਹ
(ਸੰਗਰੂਰ) ਮੋਬਾਈਲ 9814107374
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback