Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਮੰਡੀ ਦਾ ਸਰਦਾਰ… ਦਰਬਾਰਾ ਸਿੰਘ ਦਰਸ਼ਕ
ਗੱਲ 15-16 ਸਾਲ ਪਹਿਲਾਂ ਦੀ ਹੈ। ਸੂਰਜ ਛਿਪਣ ਤੋਂ ਪਹਿਲਾਂ ਮਿੱਤਰ ਦਾ ਫੋਨ ਆਇਆ, “ਜੇ ਘਰ ਈ ਆਂ ਤਾਂ ਦਾਣਾ ਮੰਡੀ ਆ ਜਾ … ਕਣਕ ਸੁੱਟੀ ਹੋਈ ਆ।” ਮੈਂ ਅੱਧੇ ਘੰਟੇ ਬਾਅਦ ਮੰਡੀ ਪਹੁੰਚ ਗਿਆ।
ਅਸੀਂ ਇੱਧਰ-ਉੱਧਰ ਦੀਆਂ ਗੱਲਾਂ-ਬਾਤਾਂ ਕਰਦੇ ਰਹੇ। ਕਣਕ ਦੀ ਤੁਲਾਈ ਦੌਰਾਨ ਝਾੜੂ ਬਾਰੇ ਅੰਦਾਜ਼ੇ ਲਾਉਦੇ ਰਹੇ। ਪੱਲੇਦਾਰਾਂ ਨੇ ਉੱਚੀ ਆਵਾਜ਼ ਵਿਚ ਟੇਪ ਲਾਈ ਹੋਈ ਸੀ ਜਿਸ ਵਿਚ ਮਾਤਾ ਦੀਆਂ ਭੇਟਾਂ ਚੱਲ ਰਹੀਆਂ ਸਨ। ਹੋ ਸਕਦਾ, ਸਵੇਰ ਤੋਂ ਹੀ ਚੱਲ ਰਹੀਆਂ ਹੋਣ। ਮੰਡੀ ਵਿਚ ਪੂਰਾ ਗਰਦ-ਗੁਬਾਰ ਉੱਠਿਆ ਹੋਇਆ ਸੀ। ਮਸ਼ੀਨ-ਪੱਖਿਆਂ ਦੀਆਂ ਆਵਾਜ਼ਾਂ ਕੰਨਾਂ ਦੇ ਕੀੜੇ ਕੱਢ ਰਹੀਆਂ ਸਨ। ਥੋੜ੍ਹਾ ਜਿਹਾ ਹਨੇਰਾ ਹੋਣ ‘ਤੇ ਆੜ੍ਹਤੀਆ ਮੇਰੇ ਮਿੱਤਰ ਨੂੰ ਮੁਖਾਤਿਬ ਹੋਇਆ, “ਸਰਦਾਰ ਜੀ, ਜੇ ਕਹੋਂ ਤਾਂ ਮੰਗਵਾ ਦਿਆਂ ਠੇਕਿਓਂ ਬੋਤਲ?” ਮਿੱਤਰ ਮੇਰੇ ਵੱਲ ਦੇਖਣ ਬਾਅਦ ਆਖਣ ਲੱਗਿਆ, “ਲੈ ਤਾਂ ਅਸੀਂ ਆਪੇ ਆਵਾਂਗੇ, ਤੁਸੀਂ ਸਾਨੂੰ ਬੱਸ ਪੰਜ ਕੁ ਸੌ ਰੁਪਈਆ ਦੇ ਦਿਉ।”
ਮੁੱਕਦੀ ਗੱਲ, ਸਾਡਾ ਖਾਣਾ-ਪੀਣਾ ਸ਼ੁਰੂ ਹੋ ਗਿਆ। ਹੌਲੀ ਹੌਲੀ ਦੁਨੀਆ ਰੰਗੀਨ ਜਿਹੀ ਜਾਪਣ ਲੱਗ ਪਈ। ਮੰਡੀ ਵਿਚ ਜਗਦੇ ਲਾਟੂ ਮੁੰਬਈ ਦਾ ਭੁਲੇਖਾ ਪਾਉਣ ਲੱਗ ਪਏ। ਗਰਦ-ਗੁਬਾਰ ਇਉਂ ਲੱਗੇ, ਜਿਵੇਂ ਪਹਾੜੀ ਏਰੀਏ ਵਿਚ ਬੱਦਲ ਉੱਡਦੇ ਫਿਰ ਰਹੇ ਹੋਣ। ਜਿਉਂ ਜਿਉਂ ਕਣਕ ਦੀ ਭਰਾਈ ਹੁੰਦੀ ਗਈ, ਸਾਡਾ ਬੋਰੀਆਂ ਦੀ ਗਿਣਤੀ ਦਾ ਅਨੁਮਾਨ ਵਧਦਾ ਗਿਆ। ਮਿੱਤਰ ਬੋਲਿਆ, “ਜੇ ਢਾਈ ਕੁ ਸੌ ਤੋਂ ਬੋਰੀਆਂ ਟੱਪ ਜਾਣ ਤਾਂ ਆੜ੍ਹਤੀਆਂ ਦਾ ਹਿਸਾਬ ਪੂਰਾ ਹੋ ਜੂ। ਬਾਕੀ ਲੈਣ-ਦੇਣ ਨੇੜੇ ਲੱਗ ਜੂ। ਫਿਰ ‘ਕੱਲਾ ਬੈਂਕ ਦਾ ਰਹਿ ਜੂ, ਉਹ ਅਗਲੀ ਫਸਲ ‘ਤੇ ਸਹੀ।” ਅੱਧੀਓਂ ਵੱਧ ਬੋਤਲ ਅਜੇ ਬਾਕੀ ਸੀ, ਅਸੀਂ ਇਹਨੂੰ ਛੱਡ ਪੱਲੇਦਾਰਾਂ ਵੱਲ ਧਿਆਨ ਦੇਣ ਲੱਗੇ। ਆੜ੍ਹਤੀਏ ਨੇ ਉਦੋਂ ਤੱਕ ਸਾਡੇ ਕੋਲ ਦੋ ਤਿੰਨ ਗੇੜੇ ਲਾ ਦਿੱਤੇ ਸਨ।
ਬੋਰੀਆ ਭਰਨ ਦਾ ਕੰਮ ਖਤਮ ਹੋਣ ‘ਤੇ ਅੜ੍ਹਤੀਆ ਪੱਲੇਦਾਰ ਨੂੰ ਮੁਖਾਤਿਬ ਹੋਇਆ, “ਚੌਧਰੀ, ਬੋਰੀਆਂ ਦੀ ਗਿਣਤੀ ਕਰਕੇ ਆ … ਧਿਆਨ ਨਾਲ।” ਚੌਧਰੀ ਨੇ ਬੋਰੀਆਂ ਦੀ ਕੁੱਲ ਗਿਣਤੀ ਦੌ ਸੌ ਚੁਤਾਲੀ ਦੱਸੀ। ਫਿਰ ਆੜ੍ਹਤੀਆ ਮਿੱਤਰ ਨੂੰ ਸੰਬੋਧਨ ਹੁੰਦਾ ਬੋਲਿਆ, “ਸਰਦਾਰ ਜੀ, ਤੁਸੀਂ ਵੀ ਮਾਰ ਲਓ ਨਿਗ੍ਹਾ।”
“ਬਸ ਠੀਕ ਈ ਆ, ਪੱਲੇਦਾਰ ਕਿਹੜਾ ਨਿਆਣਾ।” ਆਖ ਕੇ ਮਿੱਤਰ ਨੇ ਆੜ੍ਹਤੀਏ ਨੂੰ ਸਹਿਮਤੀ ਦੇ ਦਿੱਤੀ।
“ਦੋ ਮਿੰਟ ਰੁਕੋ ਜੀ”, ਮੈਂ ਆਪਣੀ ਥਾਂ ਤੋਂ ਉੱਠ ਖੜ੍ਹਾ ਹੋਇਆ, “ਮੈ ਕਰਦਾਂ ਜੀ ਗਿਣਤੀ।” ਬੋਰੀਆਂ ਉੱਪਰ ਖੜ੍ਹ ਕੇ ਮੈਂ ਗਿਣਤੀ ਕਰਨ ਲੱਗ ਪਿਆ। ਪਹਿਲੀ ਲਾਈਨ ਗਿਣੀ ਤਾਂ ਮਨ ਅੰਦਰ ਹਲਕਾ ਜਿਹਾ ਸ਼ੱਕ ਉੱਠਿਆ। ਦੂਜੀ ਲਾਈਨ ਵਿਚਲੀਆਂ ਬੋਰੀਆਂ ਦੀ ਗਿਣਤੀ ਕਰਨ ਨਾਲ ਸ਼ੱਕ ਹੋਰ ਭਾਰਾ ਹੋ ਗਿਆ। ਦੂਜੀ ਲਾਈਨ ਵਾਲੀਆਂ ਕੁਝ ਬੋਰੀਆਂ ਪਹਿਲੀ ਅਤੇ ਤੀਜੀ ਲਾਈਨ ਵਿਚ ਘੁਸੀਆਂ ਹੋਈਆਂ ਸਨ। ਇਸੇ ਤਰ੍ਹਾਂ ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਲਾਈਨ ਦੀਆਂ ਵੀ ਬੋਰੀਆਂ ਵੀ ਇਕ ਦੂਜੀ ਵਿਚ ਫਸੀਆਂ ਹੋਈਆਂ ਸਨ। ਮੈਂ ਆੜ੍ਹਤੀਏ ਨੂੰ ਆਖਿਆ, “ਸੇਠ ਜੀ, ਸਾਰੀਆਂ ਬੋਰੀਆਂ ਲਾਈਨ ਮੁਤਾਬਿਕ ਸਿੱਧੀਆਂ ਕਰਵਾਓ।”
ਪੱਲੇਦਾਰ ਅਤੇ ਆੜ੍ਹਤੀਏ ਵਿਚਕਾਰ ਨਿਗਾਹਾਂ ਵਾਲੀ ਗੁਫਤਗੂ ਹੋਈ। ਫਿਰ ਆੜ੍ਹਤੀਏ ਨੇ ਪੱਲੇਦਾਰ ਨੂੰ ਉਹੀ ਕੁੱਝ ਕਰਨ ਲਈ ਆਖ ਦਿੱਤਾ ਜੋ ਮੈਂ ਚਾਹੁੰਦਾ ਸੀ। ਮੈਂ ਦੁਬਾਰਾ ਗਿਣਤੀ ਮੁਕੰਮਲ ਹੋਣ ਮਗਰੋਂ ਆੜ੍ਹਤੀਏ ਨੂੰ ਦੱਸਿਆ, “ਸੇਠ ਜੀ ਮੇਰੇ ‘ਸਾਬ ਨਾਲ ਤਾਂ ਬੋਰੀਆਂ ਬਣਦੀਆਂ ਹਨ ਦੌ ਸੌ ਸਤਾਹਟ … … ਆਓ ਆਪਾਂ ਦੋਵੇਂ ਇਕ ਵਾਰ ਫਿਰ ਗਿਣ ਲਈਏ।”
ਆੜ੍ਹਤੀਏ ਦੇ ਸਿਰ ‘ਚ ਜਿਵੇਂ ਸੌ ਘੜਾ ਪਾਣੀ ਦਾ ਪੈ ਗਿਆ ਹੋਵੇ। ਉਹ ਸਿਰਫ ਇਹੀ ਕਹਿ ਸਕਿਆ, “ਬੱਸ ਠੀਕ ਆ ਜੀ, ਇਹ ਪੱਲੇਦਾਰ ਲਾਪ੍ਰਵਾਹੀਆਂ ਦਾ ਖਹਿੜਾ ਛੱਡ ਨ੍ਹੀਂ ਸਕਦੇ … ਭਾਵੇਂ ਇਨ੍ਹਾਂ ਨਾਲ ਰੋਜ਼ ਕੁੱਤੇ-ਖਾਣੀ ਕਰੀ ਜਾਓ।”
“ਪਰ ਸੇਠ ਜੀ, ਅਜਿਹੀਆ ਲਾਪ੍ਰਵਾਹੀਆਂ ਮਾਲਕ ਦੀ ਸਹਿਮਤੀ ਤੋਂ ਬਿਨਾਂ ਹੋਣੀਆਂ ਅਸੰਭਵ ਨੇ।” ਕਹੀ ਜਾਣ ਵਾਲੀ ਗੱਲ ਕਹਿਣ ਤੋਂ ਮੈਥੋਂ ਰਿਹਾ ਨਾ ਗਿਆ।
ਮੇਰਾ ਮਿੱਤਰ ਮੇਰੇ ਵੱਲ ਇਕ ਟੱਕ ਦੇਖ ਰਿਹਾ ਸੀ। ਬੋਰੀਆਂ ਦੀ ਗਿਣਤੀ ਦੌ ਸੌ ਚੁਤਾਲੀ ਤੋਂ ਦੌ ਸੌ ਸਤਾਹਟ ਹੋਣ ਨਾਲ ਜਿਹੜਾ ਖਿਆਲ ਮੇਰੇ ਮਨ ‘ਚ ਆਇਆ, ਉਹ ਅੰਨਦਾਤੇ ਦੀ ਥਾਂ ਥਾਂ ਅਤੇ ਪੈਰ ਪੈਰ ਉੱਤੇ ਹੁੰਦੀ ਲੁੱਟ-ਖਸੁੱਟ ਦੀ ਸੂਹ ਦੇ ਰਿਹਾ ਸੀ। ਉਸ ਵਕਤ ਚਿੱਟੇ ਕੁੜਤੇ ਪਜਾਮੇ ਵਾਲਾ ਕੋਈ ਕਿਸਾਨ ਆਪਣੀ ਕਣਕ ਦੇ ਬੋਹਲ ਲਾਗੇ ਬੈਠਾ ਪੈੱਗ ਲਾਉਂਦਾ ਦਿਸਿਆ। ਮਨ ਵਿਚ ਤਰਸ ਭਰਿਆ ਸਵਾਲ ਉੱਠਿਆ, “ਇਸ ਵਿਚਾਰੇ ਦੀਆਂ ਬੋਰੀਆਂ ਦੀ ਗਿਣਤੀ ਪਤਾ ਨਹੀਂ ਕਿੰਨੀ ਕੁ ਘਟੇਗੀ?”
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback