Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਮੁਫ਼ਲਿਸ ਕੀ ਆਬਰੂ ਪੇ ਏਕ ਔਰ ਸਿਤਮ-- ਸਰਬਜੀਤ ਕੌਰ "ਸਰਬ"
ਮੁਫ਼ਲਿਸ ਕੀ ਆਬਰੂ ਪੇ ਏਕ ਔਰ ਸਿਤਮ
ਧੀ ਨੂੰ ਬਚਾਓ, ਧੀ ਨੂੰ ਪੜਾਓ, ਇਹ ਸਾਡੀਆ ਬਾਹਰੀ ਗੱਲਾਂ ਨੇ ਪਰ ਅੱਜ ਦਾ ਤੇ ਨਵਾਂ ਦੌਰ ਕਿ ਇਕ ਧੀ ਤੇ ਹੋਏ ਜ਼ੁਲਮ ਨੂੰ ਵੇਖ ਕੇ ਜਾ ਚੁੱਪ ਹੋ ਜੋ, ਜਾ ਫਿਰ ਚਾਰ ਕੁ ਦਿਨਾਂ ਦਾ ਤਮਾਸ਼ਾ ਬਣਾ ਕੇ ਭੁੱਲ ਜਾਓ। ਇਕ ਪਾਸੇ ਚੋਣਾਂ ਦਾ ਰੋਲਾ ਪਾ ਰਹੇ ਸਾਡੇ ਨੇਤਾ ਜੋ ਆਮ ਲੋਕਾਈ ਦੀ ਰੱਖਿਆ ਦਾ ਭਰੋਸਾ ਦੇ ਕੇ ਗੁਮਰਾਹ ਕਰ ਰਹੇ ਨੇ, ਦੂਜੇ ਪਾਸੇ ਸਾਡੀ ਜਨਤਾ ਜੋ ਇਨ੍ਹਾਂ ਨੇਤਾਵਾਂ ਦਾ ਸਾਥ ਦੇ ਕੇ ਸਿਰ ਤੇ ਬੈਠਾ ਰਹੀ ਹੈ। ਸਾਡਾ ਸ਼ੋਸ਼ਲ ਮੀਡੀਆ ਜੋ ਸੱਚ ਨੂੰ ਨਹੀਂ ਬਲਕਿ ਨੇਤਾਵਾਂ ਦੀਆ ਰੈਲੀਆਂ ਦੀ ਜਾਣਕਾਰੀ ਦੇਣ ਵਿਚ ਰੁੱਝਾ ਹੋਇਆ ਹੈ। ਅਸੀਂ ਕਿੱਧਰ ਜਾ ਰਹੇ ਹਾਂ, ਕਿ ਅਸੀਂ ਓਦੋ ਤੱਕ ਚੁੱਪ ਬੈਠਾ ਗਏ ਜਦੋਂ ਤੱਕ ਕੋਈ ਘਟਨਾਂ ਸਾਡੀ ਆਪਣੀ ਆਬਰੂ ਨਾਲ ਨਾ ਵਪਰੇ। ਅਸੀਂ ਲੋਕ ਇਸ ਗੱਲ ਦਾ ਬਹੁਤ ਪਯਾਮ ਦਿੰਦੇ ਹਾਂ ਕਿ ਧੀ, ਭੈਣ ਸੱਭ ਦੀਆਂ ਸਾਂਝੀਆ ਹਨ। ਪਰ ਇਹ ਸਿਰਫ਼ ਸ਼ਬਦਾ ਵਿਚ ਹੀ ਰਹਿ ਗਿਆ ਹੈ। ਅਸਲ ਵਜ਼ੂਦ ਵਿਚ ਇਸ ਦਾ ਕੋਈ ਅਰਥ ਨਹੀਂ ਹੈ।
ਅੱਜ ਦਾ ਅਸਲ ਸੱਚ ਇਹ ਹੀ ਹੈ ਕਿ ਜੇਕਰ ਆਪਣੀ ਧੀ, ਭੈਣ ਤੇ ਜ਼ੁਲਮ ਹੁੰਦਾ ਹੈ ਤਦ ਹੀ ਅਸੀਂ ਅੱਗੇ ਹੋ ਕੇ ਅਵਾਜ਼ ਚੁੱਕਦੇ ਹਾਂ,ਨਹੀਂ ਤੇ ਸਿਰਫ਼ ਪਿੱਛੇ ਖੜੇ ਹੋ ਕੇ ਤਮਾਸ਼ਾ ਵੇਖਦੇ ਹਾਂ। ਇਸ ਦੀ ਤਾਜ਼ਾ ਉਦਾਰਣ, ਬੀਤੇ ਪਿਛਲੇ ਦਿਨਾਂ ਵਿਚ ਜ਼ਿਲ੍ਹਾਂ ਸੰਗਰੂਰ, ਥਾਣਾਂ ਪਾਤੜਾਂ ਵਿਚ ਪੈਂਦੇ ਪਿੰਡ ਗੁਲਾੜ ਦੇ ਵਾਸਨੀਕ ਜੋ ਬੇਹਦ ਇਕ ਮੁਫ਼ਲਿਸ (ਗਰੀਬ) ਪਰਿਵਾਰ ਦੀ ਧੀ ਨਾਲ ਜੋ ਸਿਤਮ ਹੋਇਆ ਹੈ ਵਾਹਿਗੁਰੂ ਕਰੇ ਅਜਿਹਾ ਕਿਸੇ ਦੀ ਧੀ ਨਾਲ ਨਾ ਹੋਵੇ। ਇਹ 15 ਕੁ ਸਾਲ ਦੀ ਬੱਚੀ ਜੋ ਨਾਲ ਦੇ ਪੈਂਦੇ ਪਿੰਡ ਖਨੌਰੀ ਵਿਚ ਸਿਲਾਈ ਸਿੱਖਣ ਲਈ ਜਾਂਦੀ ਸੀ। ਤੇ ਕੁੱਝ ਜਾਬਿਰ ਮਨੁੱਖਾਂ ਨੇ ਬੇਹਦ ਬੇਰਹਿਮੀ ਨਾਲ ਉਸ ਬੱਚੀ ਦੀ ਆਬਰੂ ਨੂੰ ਤਾੜ-ਤਾੜ ਕਰ ਕੇ ਮਗਰੋਂ ਦੋਵੇਂ ਬਾਹਵਾਂ ਵੱਡ ਕੇ ਜਿਓਦੀਂ ਜਾਗਦੀ ਰੂਹ ਨੂੰ ਤੇਲ ਪਾ ਕੇ ਸਾੜ ਦਿੱਤਾ ਗਿਆ। ਉਹ ਗਰੀਬ ਬਾਪ ਹੁਣ ਕਰ ਵੀ ਕਿ ਸਕਦਾ ਸੀ ਜਿਸ ਨੂੰ ਉਨ੍ਹਾਂ ਜਾਬਿਰ ਲੋਕਾ ਨੇ ਘਰ ਤੱਕ ਆ ਕੇ ਧਮਕੀਆਂ ਦੇ ਕੇ ਵਾਪਿਸ ਚਲੇ ਗਏ। ਪਰ ਫਿਰ ਵੀ ਇਕ ਪਿਤਾ ਦਾ ਹੌਸਲਾ ਸੀ ਕਿ ਫੇਰ ਵੀ ਉਹ ਲਾਗੇ ਪੈਂਦੇ ਥਾਣੇ ਵਿਚ ਜਾ ਕੇ ਹੋਏ ਜ਼ੁਲਮ ਵਾਰੇ ਦੱਸਿਆ ਪਰ ਉਹ ਜਾਬਿਰ ਲੋਕਾ ਦੀ ਪਹੁੰਚ ਉੱਚੀ ਹੋਣ ਦੀ ਵਜ੍ਹਾਂ ਨਾਲ ਮੌਕੇ ਤੇ ਤਾਇਨਾਤ ਅਧਿਕਾਰੀਆਂ ਨੇ ਆਖ ਦਿੱਤਾ ਕਿ ਇਹ ਰਿਪੋਰਟ ਦੂਸਰੇ ਥਾਣੇ ਵਿਚ ਲਿਖਵਾਂ ਦੋ। ਤੇ ਇਸ ਤਰ੍ਹਾਂ ਆਖ ਕੇ ਆਪਣਾ ਪੱਲਾ ਝਾੜ ਦਿੱਤਾ। ਕਿ ਅੱਜ ਸਾਡੀ ਹਾਲਤ ਇਹ ਹੋ ਗਈ ਹੈ ਕਿ ਅਸੀਂ ਆਪਣੇ ਦੁਆਰਾ ਚੁਣੇ ਨੇਤਵਾਂ ਨੂੰ ਤੇ ਸਾਡੀ ਰੱਖਵਾਲੀ ਕਰਨ ਵਾਲੇ ਇਨ੍ਹਾਂ ਪੁਲਿਸ ਅਧਿਕਾਰੀਆ ਨੂੰ ਅਸੀਂ ਕੁੱਝ ਵੀ ਕਹਿਣ ਦਾ ਹੱਕ ਨਹੀਂ ਰੱਖਦੇ। ਸਿਰਫ਼ ਜ਼ੁਲਮ ਗਰੀਬ ਹੀ ਸਹਿਣ ਕਰੇ, ਵੱਡੇ ਨੇਤਾ ਤੇ ਵੱਡੇ ਅਧਿਕਾਰੀ ਜ਼ੁਲਮ ਦਾ ਨੰਗਾ ਨਾਚ ਕਰਦੇ ਰਹਿਣ। ਸਾਡੀਆਂ ਧੀਆਂ ਤੇ ਜ਼ੁਲਮ ਇਸੇ ਤਰ੍ਹਾਂ ਹੁੰਦਾ ਰਹੇਗਾ ਜਦੋ ਤੱਕ ਅਸੀਂ ਇਕ ਨਹੀਂ ਹੁੰਦੇ। ਅੱਜ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾਂ ਬਹੁਤ ਚਾਵਾਂ ਨਾਲ ਮਨਾ ਰਹੇ ਹਾਂ, ਸਿਰਫ਼ ਇਕ ਬਾਹਰੀ ਦਿਖਾਵਾਂ । ਪਰ ਪਾਤਸ਼ਾਹ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਕੋਈ ਅਮਲ ਨਹੀਂ ਕਰ ਰਿਹਾ। ਜੇ ਰੂਹ ਤੋਂ ਅਸੀਂ ਪਾਤਸ਼ਾਹ ਜੀ ਦੁਆਰਾ ਦੱਸੇ ਰਾਹ ਤੇ ਚੱਲਣਾ ਹੈ ਤਦ ਸਾਨੂੰ ਇਕਮੁੱਠ ਹੋ ਕੇ ਇਨ੍ਹਾਂ ਜਾਬਿਰਾ ਤੇ ਹਮਲਾ ਕਰਨਾਂ ਚਾਹਿਦਾ ਹੈ। ਹਮਲੇ ਤੋਂ ਭਾਵ ਅਜਿਹੇ ਲੋਕਾ ਨੂੰ ਸ਼ਰੇਆਮ ਵਿਚ ਚੁਰਾਹੇ ਵਿਚ ਫ਼ਾਸੀ ਲਾ ਦੇਣੀ ਚਾਹੀਦੀ ਹੈ। ਤਾਂ ਜੋ ਅੱਗੇ ਇਸ ਜ਼ੁਲਮ ਨੂੰ ਰੋਕਿਆ ਜਾ ਸਕੇ, ਤੇ ਆਬਰੂ ਨੂੰ ਬਚਾਈਆ ਜਾ ਸਕੇ। ਕੋਈ ਅਜਿਹਾਂ ਜ਼ੁਲਮ ਕਰਨ ਤੋਂ ਪਹਿਲਾ ਸੋਚ ਲਵੇ ਕਿ ਇਸ ਦੀ ਸਜ਼ਾ ਕਿ ਹੋਵੇਗੀ ਅਜਿਹੇ ਕਾਨੂੰਨ ਨੂੰ ਪਾਸ ਕੀਤਾ ਜਾਵੇ। ਪਰ ਇਹ ਸੰਭਵ ਤਦ ਹੀ ਹੋਣਗੇ ਜੇਕਰ ਅਸੀਂ ਸਾਰੇ ਇਕਜੁੱਟ ਹੋ ਜਾਇਏ।
ਸਰਬਜੀਤ ਕੌਰ "ਸਰਬ"
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback