Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਹਾੜ੍ਹੀ ਦੇ ਬਹਾਨੇ ਦਰਸ਼ਨੀ ਗੱਲਾਂ…ਅਮਰਜੀਤ ਸਿੰਘ ਮਾਨ
ਸੰਨ ਛਿਆਨਵੇਂ ਦੀਆਂ ਗੱਲਾਂ ਨੇ, ਦਸਵੀਂ ਦੇ ਪੇਪਰ ਦੇ ਕੇ ਮੈਂ ਮਾਰਚ ਦੇ ਅਖ਼ੀਰ ਤੱਕ ਵਿਹਲਾ ਹੋ ਗਿਆ ਸੀ। ਨਤੀਜਾ ਮਈ-ਜੂਨ ‘ਚ ਆਉਣਾ ਸੀ। ਅਪਰੈਲ ‘ਚ ਵਿਸਾਖੀ ਤੋਂ ਪਹਿਲਾਂ ਹੀ ਹਾੜ੍ਹੀ ਦੀ ਵਾਢੀ ਸ਼ੁਰੂ ਹੋ ਗਈ। ਬਾਪੂ ਨੇ ਮੈਨੂੰ ਸਾਰਾ ਦਿਨ ਗਲੀਆਂ ਕੱਛਣ ਤੋਂ ਰੋਕ ਕੇ ਵਾਢੀ ‘ਚ ਨਾਲ ਜੋੜ ਲਿਆ। ਪਹਿਲਾਂ ਸਰੋਂ ਵੱਢੀ, ਫਿਰ ਜੌਂ ਤੇ ਮਗਰੋਂ ਅਗੇਤੀ ਬੀਜੀ ਕਣਕ। ‘ਵਿਸਾਖੀ ਨ੍ਹਾ ਕੇ ਤਾਂ ‘ਲਾ’ਗੀ ਮੇਖ, ਕੱਚੀ ਪੱਕੀ ਨਾ ਦੇਖ’ ਕਹਿ ਕੇ ਵਾਢੀ ਦਾ ਪੂਰਾ ਜ਼ੋਰ ਪੈ ਗਿਆ ਸੀ।
ਅਸੀਂ ਵਾਢਿਆਂ ਨੇ ਸਵੇਰੇ ਛੇ ਵਜੇ ਖੇਤ ਪੁੱਜ ਜਾਣਾ। ਸ਼ਾਮੀਂ ਸੱਤ ਵਜੇ ਤੱਕ ਪੈਰਾਂ ਭਾਰ ਬੈਠ ਕੇ ਤੁਰਦਿਆਂ ਧਰਤੀ ਨਾਪਣੀ- ਬੜਾ ਔਖਾ ਕੰਮ ਸੀ। ਮੈਨੂੰ ਸਾਢੇ ਕੁ ਸੱਤ ਵਜੇ ਹੀ ਭੁੱਖ ਚਮਕ ਪੈਂਦੀ। ਰੋਟੀ ਲੈ ਕੇ ਆਉਂਦੀ ਮਾਂ ਦੀ ਉਡੀਕ ਲੰਮੀ, ਹੋਰ ਲੰਮੀ ਹੋਈ ਜਾਂਦੀ। ਪਾਂਤ ‘ਚੋਂ ਖੜ੍ਹੇ ਹੋ ਕੇ ਪਹੀ ਵੱਲ ਵਾਰ ਵਾਰ ਝਾਕਦੇ ਨੂੰ ਸੀਰੀ ਚਾਚਾ ਝਿੜਕਦਾ, “ਵੱਢੀ ਚੱਲ … ਵੱਢੀ। ਹੁਣ ਤਾਂ ਘਰੋਂ ਆਇਆਂ ਅਜੇ।” ਅਣਮੰਨੇ ਜਿਹੇ ਮਨ ਨਾਲ ਮੈਂ ਫਿਰ ਦਾਤੀ ਕਰੜੇ ਹੱਥ ਨਾਲ ਫੜ ਲੈਣੀ।ਮਾਂ ਸਾਡੇ ਖੇਤ ਜਾਣ ਮਗਰੋਂ ਮਾਲ-ਡੰਗਰ ਧੁੱਪੇ-ਛਾਵੇਂ ਕਰਦੀ। ਉਨ੍ਹਾਂ ਨੂੰ ਨਲਕਾ ਗੇੜ ਕੇ ਪਾਣੀ ਪਿਆਉਂਦੀ, ਨਹਾਉਂਦੀ। ਫਿਰ ਸੱਤ-ਅੱਠ ਬੰਦਿਆਂ ਲਈ ਅੰਨ ਪਕਾਉਂਦੀ। ਅਖੀਰ ਦੋ-ਢਾਈ ਕਿਲੋਮੀਟਰ ਪੈਦਲ ਚੱਲ ਕੇ ਖੇਤ ਪੁੱਜਦੀ ਨੂੰ ਸਾਢੇ ਅੱਠ-ਨੌਂ ਵੱਜ ਜਾਂਦੇ। ਖੇਤ ਆ ਕੇ ਵੀ ਉਹ ਦਸ ਵਾਲੀ ਅਤੇ ਦੋ ਵਜੇ ਵਾਲੀ ਚਾਹ ਬਣਾਉਂਦੀ। ਘੁਮਿਆਰਾਂ ਵਾਲੇ ਨਲਕੇ ਤੋਂ ਪਾਣੀ ਦੇ ਤੌੜੇ ਭਰ ਕੇ ਲਿਆਉਂਦੀ। ਦਾਤੀ ਨੂੰ ਘੁੰਗਰੂ ਤਾਂ ਭਾਵੇਂ ਨਹੀਂ ਸੀ ਲੱਗੇ, ਫਿਰ ਵੀ ਉਹ ਤਿੰਨ ਵਜੇ ਤੱਕ ਬਾਪੂ ਦੇ ਬਰਾਬਰ ਹਾੜ੍ਹੀ ਵੱਢਦੀ ਅਤੇ ਤਿੰਨ ਵਜੇ ਤੱਕ ਵਾਪਸ ਘਰ ਮੁੜਦੀ। ਮੁੜ ਕੇ ਉਹਨੇ ਮਾਲ-ਡੰਗਰ ਸਾਂਭਣਾ ਹੁੰਦਾ ਸੀ; ਤੇ ਆਥਣ ਦਾ ਰੋਟੀ-ਟੁੱਕ, ਖੇਤੋਂ ਮੁੜਿਆਂ ਲਈ ਗੁੜ ਵਾਲੀ ਚੂਰੀ ਕੁੱਟ ਕੇ ਰੱਖਣੀ, ਪਾਣੀ ਤੱਤਾ ਕਰਨਾ; ਇਹ ਕਿਹੜਾ ਹਾੜ੍ਹੀ ਵੱਢਣ ਨਾਲੋਂ ਕੋਈ ਸੌਖੇ ਕੰਮ ਸਨ!
ਉਦੋਂ ਸਾਡੇ ਨਾਲ ਸੀਰੀ ਹੁੰਦਾ ਸੀ ਦਰਸ਼ਨ। ਆਪਣੇ ਨਾਂ ਵਾਂਗ ਦਰਸ਼ਨੀ ਜੁੱਸਾ। ਹੱਟਾ-ਕੱਟਾ। ਫੁਰਤੀਲਾ। ਛੇ ਫੁੱਟ ਦੇ ਨੇੜੇ ਕੱਦ। ਗਜ਼ ਗਜ਼ ਲੰਮੀਆਂ ਬਾਹਾਂ। ਰੰਗ ਭਾਵੇਂ ਪੱਕਾ ਸੀ ਪਰ ਚਿਹਰਾ ਦਗ ਦਗ ਕਰਦਾ। ਕੰਮ ਕਰਨ ਨੂੰ ਨ੍ਹੇਰੀ। ਅਸੀਂ ਭੈਣ-ਭਰਾ ਉਹਨੂੰ ਚਾਚਾ ਕਹਿੰਦੇ ਸਾਂ।
ਬਾਪੂ ਤੇ ਹੋਰ ਦਿਹਾੜੀਏ ਮਜ਼ਦੂਰ ਛੇ ਛੇ ਓਰੇ ਲੈ ਕੇ ਕਣਕ ਵੱਢਦੇ ਪਰ ਦਰਸ਼ਨ ਚਾਚਾ ਨੌਂ ਓਰੇ ਲੈ ਕੇ ਵੀ ਆਪਣੀ ਪਾਂਤ ਪਹਿਲਾਂ ਲਾ ਦਿੰਦਾ ਸੀ। “ਵਗਿਆ… ਵਗਿਆ… ਮੂਹਰਿਓਂ ਮੈਂ ਮੋੜਦਾਂ! ਦੇਖੀਂ, ਇਨ੍ਹਾਂ ਤੋਂ ਪਹਿਲਾਂ ਲੱਗੂ ਤੇਰੀ ਪਾਂਤ।” ਚਾਰ ਕੁ ਓਰੇ ਲੈ ਕੇ ਸਭ ਤੋਂ ਪਿੱਛੇ ਰੁੜ੍ਹੇ ਆਉਂਦੇ ਨੂੰ, ਮੈਨੂੰ ਉਹ ਹੌਂਸਲਾ ਦਿੰਦਾ। ਉਤਸ਼ਾਹਿਤ ਹੋ ਮੇਰੀ ਦਾਤੀ ਵੀ ਤੇਜ਼ ਚੱਲਣ ਲੱਗ ਪੈਂਦੀ।
“ਜਰ ਮੁਖਤਿਆਰ, ਐਂ ਲਗਦਾ ਬੀ ਜਿਮੇਂ ਤਾਪ ਚੜ੍ਹੂ ਪਰਸੋਂ। ਸਰੀਰ ਦੱਸੀ ਜਾਂਦਾ ਮੈਨੂੰ।” ਪਾਂਤ ਲਾ ਕੇ ਕਿੱਕਰ ਦੀ ਛਿੱਦੀ ਛਾਵੇਂ ਬੈਠਿਆਂ, ਪਾਣੀ ਪੀਂਦੇ ਦਰਸ਼ਨ ਨੇ ਬਾਪੂ ਨੂੰ ਕਿਹਾ ਸੀ। ਮੈਨੂੰ ਤੇ ਦੂਜੇ ਮਜ਼ਦੂਰਾਂ ਨੂੰ ਇਹ ਗੱਲ ਹੈਰਾਨੀ ਵਾਲੀ ਲੱਗੀ ਸੀ- ‘ਪਰਸੋਂ ਤਾਪ ਚੜ੍ਹੂ …? ਇਹ ਕੀ ਬਈ!’
ਕਹਿੰਦੇ ਨੇ, ਗੁੰਗੇ ਦੀਆਂ ਦੀਆਂ ਰਮਜ਼ਾਂ ਗੁੰਗੇ ਦੀ ਮਾਂ ਸਮਝੇ! ਦਰਸ਼ਨ ਗੁੰਗਾ ਤਾਂ ਨਹੀਂ ਸੀ, ਬਾਪੂ ਉਸ ਦੀ ਮਾਂ ਵੀ ਨਹੀਂ ਸੀ; ਜੱਟ ਤੇ ਸੀਰੀ ਵਾਲਾ ਹੀ ਰਿਸ਼ਤਾ ਸੀ, ਉਸ ਤੋਂ ਵਧ ਕੇ ਕੇ ਇਕੱਠੇ ਕੰਮ ਕਰਨ ਵਾਲੇ ਆੜੀ; ਫਿਰ ਵੀ ਬਾਪੂ ਉਸ ਦੀ ਰਮਜ਼ ਸਮਝ ਗਿਆ ਸੀ।… ਤੇ ਫਿਰ ਪਰਸੋਂ ਦਰਸ਼ਨ ਨੂੰ ਤਾਪ ਨਹੀਂ ਚੜ੍ਹਿਆ ਸੀ ਸਗੋਂ ਤਾਪ ਨੂੰ ਦਰਸ਼ਨ ਚੜ੍ਹ ਗਿਆ ਸੀ। ਉਸ ਦੀ ਪਾਂਤ ਹੋਰ ਵੀ ਛੇਤੀ ਲੱਗ ਰਹੀ ਸੀ। ਬਾਪੂ ਸਾਡਾ ਕੀੜੇ ਤੋਂ ਸੌ ਰੁਪਏ ਦੀ ਪਾਈਆ ਵਾਲੀ ਪੈਕਟੀ ਜੋ ਫੜ ਲਿਆਇਆ ਸੀ। ਦਰਅਸਲ, ਉਹ ਭੁੱਕੀ ਖਾਂਦਾ ਹੁੰਦਾ ਸੀ। ਇਕ ਤਲੀ ਖੇਤ ਜਾਣ ਸਾਰ, ਤੇ ਦੂਜੀ ਦੋ ਵਾਲੀ ਚਾਹ ਨਾਲ।
“ਪੱਕਾਂ ਓਏ ਦਰਸ਼ਨਾਂ?” ਭੁੱਕੀ ਦੀ ਤਲੀ ਲੈਂਦੇ ਦਰਸ਼ਨ ਨੂੰ ਕਿਸੇ ਮਜ਼ਦੂਰ ਨੇ ਪੁੱਛਿਆ ਸੀ।
“ਨਾ ਨਾ … ਪੱਕਾ ਕਿੱਥੇ! ਮੈਂ ਤਾਂ ਊਈਂ ਖਾਨਾ ਮਾੜਾ ‘ਜਾ… ਆਹ ਦੇਖ ‘ਲਾ ਕਿੰਨਾ ਕਾਅ।” ਉਹ ਆਪਣੇ ਆਪ ਨੂੰ ਅਮਲੀ ਨਹੀਂ ਮੰਨਦਾ ਸੀ।
“ਕਿੰਨਾ ਕੁ ਚਿਰ ਹੋ ਗਿਆ ਚਾਚਾ ‘ਐਨਾ’ ਮਾੜਾ ‘ਜਾ ਖਾਂਦੇ ਨੂੰ?” ਮੇਰੀ ਨਜ਼ਰ ‘ਚ ਤਲੀ ਛੋਟੀ ਨਹੀਂ ਸੀ।
“ਊਂਅ … ਅ … ਤਾਂ ਕੋਈ ਪੰਦਰਾਂ ਸਾਲ ਹੋ’ਗੇ ਹੋਣੇ। ਵੱਡਿਆਂ ਦੇ ਨੇਕ ਨਾਲ ਸੀ ਮੈਂ ਉਦੋਂ।” ਅੰਦਾਜ਼ਾ ਲਾਉਂਦਾ ਦਰਸ਼ਨ ਕਿੱਕਰ ਦੀ ਟੀਸੀ ਵੱਲ ਝਾਕਿਆ।
“… ਤੇ ਫਿਰ ਅਜੇ ਕਸਰ ਆ ਪੱਕਾ ਹੋਣ ‘ਚ!” ਬਾਪੂ ਦੇ ਵਿਅੰਗ ‘ਤੇ ਸਾਰੇ ਹੱਸ ਪਏ ਸਨ।
ਮੁਸਕਰਾਉਂਦਾ ਮੁਸਕਰਉਂਦਾ ਦਰਸ਼ਨ ਤਲੀ ਦਾ ਫੱਕਾ ਮਾਰ ਗਿਆ। ਵਿਹੜੇ ਵਾਲਿਆਂ ਦੀ ਆਪਣੀ ਸਾਰੀ ਪੀੜ੍ਹੀ ਵਾਂਗ ਦਰਸ਼ਨ ਵੀ ਅਨਪੜ੍ਹ ਸੀ ਪਰ ਕਿਤਾਬੀ ਗਿਆਨ ਤੋਂ ਊਣਾ ਹੋਣ ਦਾ ਉਸ ਨੂੰ ਕੋਈ ਰੰਜ ਨਹੀਂ ਸੀ। ਇਕ ਦਿਨ ਮੈਨੂੰ ਕਹਿੰਦਾ, “ਸੋਨੂੰ ਮਸਟਰ ਪੜ੍ਹਾਉਂਦਾ ਕਿ ਮਸਟਰਨੀਆਂ?”
“ਕਿਮੇਂ?” ਉਲਟਾ ਮੈਂ ਸਵਾਲ ਕਰ ਦਿੱਤਾ।
“ਓਨ੍ਹਾਂ ਨੂੰ ਐਂ ਪੁੱਛੀਂ, ਬਈ ਪੱਬਾਂ ਨਾਲ ਧਰਤੀ ਕਿਮੇਂ ਨਾਪੀਦੀ ਆ।” ਪੈਰਾਂ ਭਾਰ ਬੈਠ ਕੇ ਕਣਕ ਵੱਢਦੇ ਤੁਰੇ ਜਾਣ ਦਾ ਖਿਆਲ ਆਉਣ ਨਾਲ ਮੈਂ ਮੁਸਕਰਾ ਪਿਆ ਸੀ।
ਹੁਣ ਸਮਾਂ ਬਦਲ ਗਿਆ। ਮਸ਼ੀਨਾਂ ਨੇ ਕਿਸਾਨ ਮਜ਼ਦੂਰ ਵਿਹਲੇ ਕਰ ਦਿੱਤੇ। 10-12 ਕਿੱਲਿਆਂ ਵਾਲਾ ਕਿਰਤੀ ਕਿਸਾਨ ਵੀ ਬਿਨਾ ਸੀਰੀ ਤੋਂ ਸਾਰ ਲੈਂਦਾ। ਅੱਧੇ ਦਿਨ ਦੀ ਕਣਕ ਦੀ ਵਾਢੀ ਤੇ ਡੇਢ ਦਿਨ ਦੀ ਤੂੜੀ ਢੁਆਈ … ਤੇ ਬੱਸ ਦੋ ਦਿਨਾਂ ‘ਚ ਹਾੜ੍ਹੀ ਖਤਮ। ਨਾ ਕਿਸੇ ਸੁਆਣੀ ਨੂੰ ਖੇਤ ਹਾਜ਼ਰੀ, ਭੱਤਾ ਲੈ ਕੇ ਜਾਣ ਦੀ ਮਜਬੂਰੀ ਰਹੀ ਹੈ, ਨਾ ਦਸਵੀਂ ਵਾਲੇ ਮੁੰਡੇ ਨੂੰ ਕੋਈ ਬਾਪੂ ਖੇਤ ਸੱਦਦਾ ਹੈ। ਹੁਣ ਦਰਸ਼ਨ ਹੁਰਾਂ ਦੀ ਅਗਲੀ ਪੀੜ੍ਹੀ ਵੀ ‘ਜੱਟਾਂ ਦੀਆਂ ਖੁਰਲੀਆਂ’ ਵਿਚ ਹੱਥ ਮਾਰਨ ਨੂੰ ਇੱਜ਼ਤ ਵਾਲਾ ਕੰਮ ਨਹੀਂ ਸਮਝਦੀ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback