Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਮੰਨਾ, ਮਾਇਆ ਤੇ ਮਨੌਤ--- ਰਸ਼ਪਿੰਦਰ ਪਾਲ ਕੌਰ


    
  

Share
  ਬਾਲਾਂ ਦੇ ਸੁਪਨਿਆਂ ਤੇ ਖੁਸ਼ੀਆਂ ਬਾਰੇ ਸੋਚਦਿਆਂ ਗੁਆਂਢਣ ਅਧਿਆਪਕਾ ਦੇ ਸਕੂਲ ਦੀ ਘਟਨਾ ਚੇਤੇ ਵਿਚ ਉਭਰਦੀ ਹੈ: ਕੁਝ ਦਿਨਾਂ ਦੀ ਹੀ ਗੱਲ ਹੈ, ਸਾਡੇ ਸਕੂਲ ਅਜਿਹੀ ਘਟਨਾ ਵਾਪਰ ਗਈ ਜਿਸ ਨੇ ਸਕੂਲ ਦੇ ਮਾਹੌਲ ਵਿਚ ਡਰ ਤੇ ਸਹਿਮ ਸਿਰਜ ਦਿੱਤਾ। ਅੱਧੀ ਛੁੱਟੀ ਵੇਲੇ ਛੇਵੀਂ ਕਲਾਸ ਦਾ ਇਕ ਵਿਦਿਆਰਥੀ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ। ਅਧਿਆਪਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਲਦੀ ਨਾਲ ਉਸ ਨੂੰ ਚੁੱਕਿਆ ਤੇ ਮੁਢਲੀ ਸਹਾਇਤਾ ਦਿੱਤੀ। ਹੋਸ਼ ‘ਚ ਆ ਕੇ ਉਹ ਰੋਣ ਲੱਗਾ। ਉਸ ਦੇ ਮਾਪਿਆਂ ਨੂੰ ਬੁਲਾ, ਮੁੱਖ ਅਧਿਆਪਕਾ ਨੇ ਉਸ ਨੂੰ ਘਰ ਭੇਜ ਦਿੱਤਾ। ਨਾਲ ਹੀ ਉਸ ਨੂੰ ਡਾਕਟਰ ਨੂੰ ਦਿਖਾਉਣ ਦੀ ਤਾਕੀਦ ਕੀਤੀ।
ਇਹ ਕਲਾਸ ਦਾ ਹੁਸ਼ਿਆਰ ਵਿਦਿਆਰਥੀ ਮਨਜੀਤ ਸੀ। ਸਾਰੇ ਉਸ ਨੂੰ ਪਿਆਰ ਨਾਲ ਮੰਨਾ ਬੁਲਾਉਂਦੇ। ਸਾਰੇ ਅਧਿਆਪਕਾਂ ਦਾ ਚਹੇਤਾ ਸੀ। ਕਲਾਸ ਤੇ ਸਕੂਲ ਦੇ ਕੰਮਾਂ ਨੂੰ ਖੁਸ਼ੀ ਨਾਲ ਭੱਜ ਭੱਜ ਕਰਦਾ। ਪੜ੍ਹਾਈ ਵਿਚ ਕਮਜ਼ੋਰ ਬੱਚਿਆਂ ਦੀ ਮਦਦ ਵੀ ਕਰਦਾ। ਪੜ੍ਹਾਈ ਵੇਲੇ ਹਰ ਵਿਸ਼ੇ ਵਿਚ ਮੋਹਰੀ ਰਹਿੰਦਾ।
ਉਸ ਦਾ ਅਚਾਨਕ ਬੇਹੋਸ਼ ਹੋ ਜਾਣਾ ਦੁਖਦਾਈ ਸੀ। ਉਨ੍ਹਾਂ ਦੇ ਘਰੋਂ ਉਸ ਦਾ ਹਾਲ ਚਾਲ ਪਤਾ ਕੀਤਾ ਤਾਂ ਮਨ ਹੋਰ ਦੁਖੀ ਹੋਇਆ। ਕਹਿੰਦੇ, ਮੰਨੇ ਨੂੰ ਕੋਈ ਡਾਕਟਰੀ ਰੋਗ ਨਹੀਂ ਹੈ ਸਗੋਂ ‘ਮਾਇਆ’ ਦਾ ਚੱਕਰ ਹੈ। ਸਟਾਫ਼ ਵਿਚ ਚਰਚਾ ਚੱਲ ਪਈ। ਬਹੁਗਿਣਤੀ ਅਧਿਆਪਕ ਵੀ ਮੰਨੇ ਦੇ ਅਨਪੜ੍ਹ ਮਾਪਿਆਂ ਵਾਂਗ ਹੀ ਸੋਚਣ ਲੱਗੇ; ਅਖੇ… ਉਸ ਉੱਤੇ ਤਾਂ ਓਪਰੀ ਕਸਰ ਦਾ ‘ਸਾਇਆ’ ਹੈ। ਕਈ ਦਿਨਾਂ ਤੋਂ ਮੰਨਾ ਚੁੱਪ ਰਹਿੰਦਾ ਸੀ। ਘਰੇ ਵੀ ਬਹੁਤੀ ਗੱਲ ਨਹੀਂ ਸੀ ਕਰਦਾ। ਕੁਝ ਪੁੱਛਣ ‘ਤੇ ਰੋਣ ਲੱਗ ਪੈਂਦਾ ਸੀ। ਕਹਿੰਦੇ, ਇਹੋ ਲੱਛਣ ਮਾਇਆ ਦੇ ‘ਕਹਿਰ’ ਵੱਲ ਇਸ਼ਾਰਾ ਕਰਦੇ ਸਨ।
ਮੰਨਾ ਦੋ ਹਫ਼ਤੇ ਸਕੂਲ ਨਾ ਆਇਆ। ਇਕ ਦਿਨ ਅਸੀਂ ਘਰੇ ਮੰਨੇ ਦਾ ਪਤਾ ਲੈਣ ਗਏ। ਉਹ ਘਰੇ ਇਕੱਲਾ ਹੀ ਮੰਜੇ ‘ਤੇ ਪਿਆ ਸੀ। ਮਾਂ ਮਿਹਨਤ-ਮਜ਼ਦੂਰੀ ਕਰਨ ਗਈ ਹੋਈ ਸੀ। ਉਹ ਸਾਡੇ ਨਾਲ ਬਹੁਤਾ ਨਹੀਂ ਬੋਲਿਆ। ਸਾਡੇ ਤੁਰਨ ਲੱਗਿਆਂ, ਉਸ ਦੀ ਮਾਂ ਕੰਮ ਤੋਂ ਪਰਤ ਆਈ। ਕਹਿਣ ਲੱਗੀ- “ਪਤਾ ਨਹੀਂ ਕਿਹੜੇ ਚੰਦਰੇ ਨੇ ਨਜ਼ਰ ਲਾ’ਤੀ ਮੇਰੇ ਹੀਰੇ ਪੁੱਤ ਨੂੰ।”
ਸਾਨੂੰ ਮੰਨੇ ਦੀ ਮਾਂ ਤੋਂ ਹੀ ਪਤਾ ਲੱਗਾ ਕਿ ਮਾਇਆ ਉਨ੍ਹਾਂ ਦੀ ਪਿਛਲੀ ਗਲੀ ਵਿਚ ਰਹਿਣ ਵਾਲੀ ਨੌਜਵਾਨ ਔਰਤ ਸੀ ਜਿਸ ਨੇ ਕੁਝ ਮਹੀਨੇ ਪਹਿਲਾਂ ਘਰੇਲੂ ਕਾਰਨਾਂ ਕਰਕੇ ਆਤਮ ਹੱਤਿਆ ਕਰ ਲਈ ਸੀ। ਮੰਨੇ ਦੀ ਮਾਂ ਭਰੇ ਮਨ ਨਾਲ ਦੱਸਦੀ ਰਹੀ- “ਸਾਥੋਂ ਜੋ ਸਰਿਆ, ਇਹਦਾ ਇਲਾਜ ਕਰਾਇਆ। ਸਿਆਣੇ ਕਹਿੰਦੇ, ਮਾਇਆ ਦੀ ‘ਮਨੌਤ’ ਕਰਨੀ ਪਊ, ਅਸੀਂ ਉਹ ਵੀ ਸ਼ੁਰੂ ਕਰ ਦਿੱਤੀ। ਸਾਏ ਤੋਂ ਬਚਣ ਲਈ ਸੁੱਖਾਂ, ਸੀਰਨੀਆਂ ਵੀ ਦਿੱਤੀਆਂ ਪਰ ਇਹ ਤਾਂ ਮੰਜੇ ਤੋਂ ਨਹੀਂ ਉੱਠਦਾ।”
ਮੰਨੇ ਦੀ ਸਾਰੀ ਗਾਥਾ ਜਾਣ ਸਾਡਾ ਵੀ ਮਨ ਭਰ ਆਇਆ। ਅਖ਼ੀਰ ਅਸੀਂ ਉਸ ਨੂੰ ਹੌਸਲਾ ਦੇ ਕੇ ਸਕੂਲ ਪਰਤ ਆਈਆਂ। ਘਰ ਆ ਕੇ ਦੇਰ ਰਾਤ ਤੱਕ ਸੋਚਦੀ ਰਹੀ। ਘਰ ਦੀ ਲਾਇਬਰੇਰੀ ਵਿਚ ਪਈਆਂ ਪੁਸਤਕਾਂ ਨੇ ਮੈਨੂੰ ਰਾਹ ਦਿਖਾਇਆ। ਮੈਨੂੰ ਸਮਝ ਆਇਆ ਕਿ ਜ਼ਰੂਰ ਹੀ ਕੋਈ ਅਜਿਹੀ ਗੱਲ ਸੀ ਜਿਹੜੀ ਮੰਨਾ ਦਿਲ ਉੱਤੇ ਲਾ ਬੈਠਾ ਸੀ। ਸਕੂਲ ਜਾ ਕੇ ਆਪਣੀ ਮੁੱਖ ਅਧਿਆਪਕਾ ਨਾਲ ਮਸ਼ਵਰਾ ਕੀਤਾ ਅਤੇ ਮੰਨੇ ਤੇ ਉਸ ਦੀ ਮਾਂ ਨੂੰ ਸਕੂਲ ਬੁਲਾ ਲਿਆ। ਵੱਖਰੇ ਕਮਰੇ ਵਿਚ ਬਿਠਾ ਕੇ ਮੰਨੇ ਨੂੰ ਪਿਆਰ ਨਾਲ ਪੁੱਛਿਆ ਤਾਂ ਉਹ ਰੋਣ ਲੱਗਾ। ਯਤਨਾਂ ਨਾਲ ਚੁੱਪ ਕਰਾ ਕੇ ਮੈਂ ਉਸ ਨੂੰ ਆਪਣੇ ਕੋਲ ਬਿਠਾਇਆ ਤੇ ਕਿਹਾ- “ਪੁੱਤਰ, ਮੈਨੂੰ ਸਾਰੀ ਗੱਲ ਪਤਾ ਲੱਗ ਗਈ ਹੈ, ਹੁਣ ਤੂੰ ਫ਼ਿਕਰ ਨਾ ਕਰ, ਅਸੀਂ ਸਾਰੇ ਤੇਰੇ ਨਾਲ ਹਾਂ। ਫਿਰ ਵੀ ਤੂੰ ਆਪਣੇ ਦਿਲ ਦੀ ਗੱਲ ਆਪ ਦੱਸ।”
ਸ਼ਾਇਦ ਮੰਨੇ ਨੇ ਇਕ ਮਾਂ ਦੇ ਮਨ ਦੀ ਰਮਜ਼ ਜਾਣ ਲਈ ਸੀ। ਉਹ ਨੀਵੀਂ ਪਾਈ ਕਹਿਣ ਲੱਗਾ- “ਮੈਡਮ ਜੀ, ਸਕੂਲੋਂ ਮਿਲੀ ਨਵੀਂ ਮਿਲੀ ਵਰਦੀ ਨੂੰ ਦੇਖ ਕੇ ਸਾਰੇ ਮੈਨੂੰ ਛੇੜਦੇ ਆ। ਪੈਂਟ ਉੱਚੀ ਹੈ ਤੇ ਸ਼ਰਟ ਵੀ ਮੇਰੇ ਮੇਚ ਦੀ ਨਹੀਂ। ਮੈਂ ਘਰ ਜਾ ਕੇ ਬੀਬੀ ਨੂੰ ਦੱਸਿਆ ਤਾਂ ਉਹ ਕਹਿੰਦੀ- ਤੇਰਾ ਪਾਪਾ ਕੰਬਾਈਨ ਨਾਲ ਬਾਹਰ ਕੰਮ ‘ਤੇ ਗਿਆ, ਉਹਦੇ ਆਉਣ ਤੱਕ ਤੈਨੂੰ ਇਸੇ ਵਰਦੀ ਨਾਲ ਸਾਰਨਾ ਪਊ।” ਮਾਇਆ ਵਾਲੀ ਗੱਲ ਪੁੱਛਣ ‘ਤੇ ਮੰਨਾ ਕਹਿਣ ਲੱਗਾ- “ਉਹਦਾ ਤਾਂ ਮੈਨੂੰ ਕੁਸ਼ ਨਹੀਂ ਪਤਾ ਮੈਡਮ ਜੀ।”
“ਕੋਈ ਨਾ ਪੁੱਤਰ, ਕੱਲ੍ਹ ਤੋਂ ਤੈਨੂੰ ਕਲਾਸ ਵਿਚ ਕੋਈ ਕੁਝ ਨਹੀਂ ਕਹੇਗਾ। ਤੈਨੂੰ ਨਵੀਂ ਵਰਦੀ ਲਿਆ ਦਿਆਂਗੇ। ਕੱਲ੍ਹ ਤੋਂ ਸਕੂਲ ਆਇਆ ਕਰ। ਤੂੰ ਤਾਂ ਬਿਲਕੁਲ ਠੀਕ ਏਂ।” ਅਸੀਂ ਮੰਨੇ ਦੀ ਮਾਂ ਨੂੰ ਵੀ ਸਾਰੀ ਗੱਲ ਸਮਝਾ ਦਿੱਤੀ। ਅਗਲੇ ਹਫ਼ਤੇ ਮੰਨਾ ਨਵੀਂ ਵਰਦੀ ਵਿਚ ਮੁੜ ਕਲਾਸ ਦੀ ਰੌਣਕ ਬਣ ਗਿਆ। ਮੰਨੇ ਦੀ ਪਰਤੀ ਖੁਸ਼ੀ ਨਾਲ ‘ਮਾਇਆ’ ਦੀ ‘ਮਨੌਤ’ ਵੀ ਉੱਡ ਪੁੱਡ ਗਈ ਸੀ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ