Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਵਾਲਿਦਾ ਕੀ ਹਿਯਾਤ ਔਰ ਲਖ਼ਤ-ਏ-ਜਿਗਰ ਹੈ ਤਿਫ਼ਲ-- ਸਰਬਜੀਤ ਕੌਰ "ਸਰਬ"
ਤਿਫ਼ਲ (ਬੱਚਾ),ਸਦੈਵ ਆਪਣੀ ਵਾਲਿਦਾ (ਮਾਂ) ਦੀ ਹਿਯਾਤ (ਜ਼ਿੰਦਗੀ) ਵਿਚ ਲਖ਼ਤ-ਏ-ਜਿਗਰ (ਜਿਗਰ ਦਾ ਟੁੱਕੜਾ) ਰਹਿੰਦਾ ਹੈ। ਭਾਵੇਂ ਉਹ ਜਵਾਨ ਵੀ ਹੋ ਜਾਵੇ, ਫਿਰ ਵੀ ਮਾਂ ਦੀ ਰੂਹ ਉਸ ਨਾਲ ਸ਼ਾਦ (ਖ਼ੁਸ਼) ਬਣੀ ਰਹਿੰਦੀ ਹੈ। ਸ਼ਬਦ 'ਮਾਂ' ਇਕ ਅਜਿਹੀ ਅਵਾਜ਼ ਪੈਦਾ ਕਰਦਾ ਹੈ, ਜੋ ਔਰਤ ਨੂੰ ਉਸ ਦੇ ਮੁਕੰਮਲ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਔਰਤ ਦੀ ਜ਼ਿੰਦਗੀ ਦਾ ਸੱਭ ਤੋਂ ਤਸਕੀਮ (ਸੰਤੁਸ਼ਟੀ) ਸਮਾਂ , ਜਦੋ ਉਹ ਮਾਂ ਬਣਦੀ ਹੈ, ਇਹ ਸਮਾਂ ਉਸ ਦੀ ਜ਼ਿੰਦਗੀ ਨੂੰ ਇਕ ਨਵੇਂ ਆਗ਼ਾਜ਼ ਨਾਲ ਰੋਸ਼ਨ ਕਰਦਾ ਹੈ। ਇਸ ਰੱਬੀ ਨਜ਼ਰਾਨੇ ਨੂੰ ਪਾ ਕੇ ਇਕ ਮਾਂ ਨੂੰ ਆਪਣਾ ਆਲਾ-ਦੁਆਲਾ ਇਕ ਖ਼ੁਲਦ (ਸਵਰਗ) ਦੀ ਤਰ੍ਹਾਂ ਜਾਪਦਾ ਹੈ।
ਮੁੱਢ-ਕਦੀਮ ਤੋਂ ਹੀ ਔਰਤ ਨੂੰ ਮਰਦ ਤੋਂ ਕਮਜ਼ੋਰ ਸਮਝਿਆ ਗਿਆ ਹੈ। ਪਰ ਅਸਲ ਸੱਚ, ਜਦੋਂ ਇਕ ਮਾਂ ਆਪਣੇ ਤਿਫ਼ਲ (ਬੱਚਾ) ਨੂੰ ਜਨਮ ਦਿੰਦੀ ਹੈ ਉਸ ਵਕਤ ਇਹ ਧਾਰਨਾਂ ਬਿਲਕੁਲ ਬਾਤਿਲ (ਗ਼ਲਤ) ਹੁੰਦੀ ਹੈ ਕਿ ਔਰਤ ਮਰਦ ਤੋਂ ਕਮਜ਼ੋਰ ਹੈ। ਇਕ ਵਾਲਿਦਾ(ਮਾਂ) ਆਪਣੀ ਪੂਰੀ ਹਿਯਾਤ (ਜ਼ਿੰਦਗੀ) ਵਿਚ ਆਪਣੇ ਲਖ਼ਤ-ਏ-ਜਿਗਰ (ਜਿਗਰ ਦਾ ਟੁੱਕੜਾ) ਤੋਂ ਕਦੇ ਅਲੱਗ ਨਹੀਂ ਰਿਹ ਸਕਦੀ। ਮਾਂ ਬਣਨ ਤੋਂ ਬਆਦ ਔਰਤ ਦੀ ਜ਼ਿੰਦਗੀ ਨੂੰ ਇਕ ਨਵਾਂ ਰਾਹ ਮਿਲ ਜਾਂਦਾ ਹੈ, ਜਿਸ ਤੇ ਚੱਲ ਕੇ ਉਹ ਆਪਣੀ ਹੋਂਦ ਨੂੰ ਮਜ਼ਬੂਤ ਕਰ ਲੈਂਦੀ ਹੈ। ਬੇਸ਼ਕ ਇਕ ਬਾਪ ਆਪਣੀ ਔਲਾਦ ਦੇ ਚਹਿਰੇ ਤੇ ਤਬੱਸੁਮ (ਮੁਸਕਰਾਹਟ) ਲਿਆਉਣ ਲਈ ਸ਼ਬ-ਓ-ਰੋਜ਼ (ਰਾਤ-ਦਿਨ) ਪੈਸਾ ਕਮਾਉਣ ਲਈ ਮਹਿਨਤ ਕਰਦਾ ਹੈ। ਪਰ ਇਕ ਮਾਂ ਹੀ ਆਪਣੇ ਬੱਚੇ ਨੂੰ ਅਸਲ ਜ਼ਿੰਦਗੀ ਜਿਉਂਣ ਦੀ ਉਹ ਸ਼ੁਆ (ਰੋਸ਼ਨੀ) ਦਿੰਦੀ ਹੈ ਜੋ ਬੱਚੇ ਨੂੰ ਕਿਸੇ ਵੀ ਹੋਰ ਰਿਸ਼ਤੇ ਤੋਂ ਨਹੀਂ ਮਿਲਦੀ, ਤੇ ਨਾਂ ਹੀ ਬੱਚਾ ਕਿਸੇ ਹੋਰ ਤੋਂ ਇਸ ਸ਼ੁਆ ਨੂੰ ਲੈਂ ਸਕਦਾ ਹੈ। ਵਜੂਦ ਦੀ ਉਹ ਰਾਹ ਜਿਸ ਤੇ ਚੱਲ ਕੇ ਬੱਚਾ ਆਪਣੇ ਆਪ ਨੂੰ ਦੁਨੀਆਂ ਵਿਚ ਵਿਚਰਨ ਦੀ ਜਾਚ ਸਿੱਖਦਾ ਹੈ ਉਹ ਉਸ ਨੂੰ ਮਾਂ ਤੋਂ ਹੀ ਮਿਲਦੀ ਹੈ।
ਮਾਂ ਦੇ ਕਲਬ (ਦਿਲ) ਦਾ ਘੇਰਾ ਇਨ੍ਹਾਂ ਕੁ ਵੱਡਾ ਹੈ, ਜਿਸ ਤਰ੍ਹਾਂ ਕਦਿਰ ਆਪਣੀ ਸਿਰਜੀ ਸਾਰੀ ਕੁਦਰਤ ਨੂੰ ਸੰਭਾਲ ਸਕਦਾ ਹੈ ਉਸੇ ਤਰ੍ਹਾਂ ਇਕ ਮਾਂਵਾਂ ਵੀ ਆਪਣੇ ਬੱਚੇ ਦੀਆਂ ਸਾਰੀਆਂ ਗੁਜ਼ਾਰਿਸ਼ਾ ਨੂੰ ਪੂਰਾ ਕਰਨ ਦੀ ਆਰਜ਼ੂ ਆਪਣੇ ਅੰਦਰ ਰੱਖ ਦੀਆ ਹਨ। ਉਮਰ ਭਰ ਇਕ ਮਾਂ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਪੁੱਤਰ ਜਾ ਧੀ ਹਮੇਸ਼ਾ ਉਸ ਦੀਆਂ ਅੱਖਾਂ ਸਾਹਮਣੇ ਰਹੇ ਪਰ ਸਾਡੇ ਸਮਾਜਿਕ ਰਿਸ਼ਤੇ ਧੀ ਨੂੰ ਉਸ ਦੇ ਮਾਂ ਬਾਪ ਤੋਂ ਵੱਖਰਾ ਕਰ ਦਿੰਦੇ ਹਨ ਤੇ ਇਕ ਅਨਜਾਣ ਲੋਕਾਂ ਦੇ ਹੱਥ ਸੋਂਪ ਦਿੱਤਾ ਜਾਂਦਾ ਹੈ, ਅਤੇ ਆਰਥਿਕ ਮਜ਼ਬੂਰੀਆਂ ਪੁੱਤਰ ਨੂੰ ਮਾਂ-ਬਾਪ ਤੋਂ ਵੱਖਰਾ ਕਰ ਦਿੰਦੇ ਹਨ। ਧੀ ਓਦੋਂ ਤੱਕ ਮਾਂ-ਬਾਪ ਨਾਲ ਹੈ ਜਦੋਂ ਤੱਕ ਉਹ ਕਿਸੇ ਹੋਰ ਘਰ ਦਾ ਸ਼ਿੰਗਾਰ ਨਹੀਂ ਬਣਦੀ। ਪੁੱਤਰ ਓਦੋਂ ਤੱਕ ਅੱਖਾਂ ਸਾਹਮਣੇ ਹੈ, ਜਦੋਂ ਤੱਕ ਉਹ ਜਵਾਨ ਨਹੀਂ ਹੁੰਦਾ ਤੇ ਜਿਸ ਦਿਨ ਉਹ ਜਵਾਨ ਹੋ ਗਿਆ ਉਸ ਦਿਨ ਬਾਪੂ ਦੇ ਮੋਢਿਆ ਦਾ ਭਾਰ ਵਡਾਉਣ ਲਈ ਉਸ ਨੂੰ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ। ਭਾਵੇਂ ਨੋਕਰੀ ਲਈ ਜਾ ਫਿਰ ਪੜਾਈ ਲਈ ਉਹ ਵਿਦੇਸ਼ ਵੱਲ ਨੂੰ ਮੂੰਹ ਜਰੂਰ ਕਰੇਗਾ । ਮਾਂ-ਬਾਪ ਨੂੰ ਪੱਥਰ ਦਿਲ ਕਰ ਕੇ ਉਸ ਦੇ ਭਵਿੱਖ ਨੂੰ ਉਜਲ ਕਰਨ ਲਈ ਆਪਣੇ ਤੋਂ ਅਲੱਗ ਕਰਨਾਂ ਹੀ ਪੈਂਦਾ ਹੈ।
ਸਹੀ ਅਰਥ ਵਿਚ ਮਾਂ ਸ਼ਬਦ ਅੰਦਰ ਬਹੁਤ ਕੁੱਝ ਸਮੋਇਆ ਹੋਇਆ ਹੈ। ਇਹ ਇਕ ਸ਼ਬਦ ਹੀ ਅਨਮੋਲ ਦਾਤ ਹੈ ਉਸ ਕਾਦਿਰ ਦੀ, ਜਿਸ ਨੇ ਇਸ ਸ੍ਰਿਸ਼ਟੀ ਨੂੰ ਸਾਜ ਕੇ ਇਸ ਵਿਚ ਆਪਣੇ ਆਪ ਨੂੰ ਅਬਦੀ (ਹਮੇਸ਼ਾ ਰਹਿਣ ਵਾਲਾ) ਸੱਚ ਦੀ ਸ਼ੁਆ ਪੈਦਾ ਕਰ ਦਿੱਤੀ ਹੈ। ਜਿਵੇ ਕਿ ਗੁਰਬਾਣੀ ਫ਼ਰਮਾਉਦੀਂ ਹੈ:---
"ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ"
ਗੁਰਬਾਣੀ ਦੀ ਇਸ ਤੁਕ ਵਿਚ ਵੀ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੋਇਆ ਹੈ। ਕਹਿਣ ਤੋਂ ਭਾਂਵ ਜਿਵੇਂ ਧਰਤੀ ਨੇ ਸਾਰੀ ਮਨੁੱਖ ਜਾਤੀ ਤੇ ਨਾਲ ਹੀ ਕਾਦਿਰ ਦੀ ਹੋਰ ਸਾਜੀ ਕਾਇਨਾਤ ਨੂੰ ਸੰਭਾਲਿਆ ਹੋਇਆ ਹੈ ਉਸੇ ਤਰ੍ਹਾਂ ਇਕ ਔਰਤ ਤੇ ਇਕ ਮਾਂ ਨੇ ਜੀਵਨ ਦੀ ਹਰ ਇਕ ਮੁਸ਼ਕਿਲ ਰਾਹ ਤੇ ਚੱਲ ਕੇ ਆਪਣੀ ਹੋਂਦ ਨੂੰ ਮਜ਼ਬੂਤ ਕੀਤਾ ਹੈ ਤੇ ਆਪਣੇ ਨਾਲ ਜੁੜੇ ਸਾਰੀਆਂ ਰਿਸ਼ਤਿਆ ਨੂੰ ਕੀਮਤੀ ਮੋਤੀਆ ਵਾਂਗ ਸਾਂਭ ਕੇ ਰੱਖਿਆ ਹੈ।
ਮਾਂ ਦੇ ਸ਼ਬਦੀ ਰੂਪ ਨੂੰ ਇਕ ਦਿਨ ਹੀ ਜ਼ਹੂਰ (ਐਲਾਨ) ਕਰ ਕੇ ਇਹ ਮਾਜਿਦ ( ਸਤਿਕਾਰ ਯੋਗ) ਨਹੀਂ ਬਣਾ ਸਕਦੇ ਸਗੋਂ ਮਾਂ ਦੇ ਨਾਲ ਹੀ ਹਰ ਇਕ ਦਿਨ ਦੀ ਸ਼ੁਰੂਆਤ ਹੁੰਦੀ ਹੈ। ਇਸ ਲਈ ਮਾਂ ਸ਼ਬਦ ਹੀ ਸ਼ਬ-ਓ-ਰੋਜ਼ ਦਾ ਉਹ ਤੋਹਫ਼ਾਂ ਹੈ ਜੋ ਉਸ ਦੇ ਮਾਸੂਮ ਫੁੱਲਾਂ ਦੇ ਚਹਿਰੇ ਤੇ ਕਦੇ ਨਾ-ਉਮੀਦੀ ਦੀ ਝਲਕ ਵੀ ਪੈਦਾ ਨਹੀਂ ਹੋਣ ਦਿੰਦੀ।
ਇਸ ਵਜੂਦ ਮੇ ਏਕ ਹੀ ਨਾਮ ਹੈ, ਜਿਸੇ ਖ਼ੁਦਾ ਸੇ ਪਹਿਲੇ ਵੀ ਲੈਂ ਲੇ ਤੋਂ ਕੋਈ ਸਿਤਮ ਨਹੀ,
ਬੋ ਨਾਂਮ ਹੈ ਏਕ ਮਾਂ ਕਾ, ਜਿਸ ਜੇਸਾ ਇਸ ਦੁਨੀਂਆ ਮੈ ਕੋਈ ਜ਼ਾਮਨ ਨਹੀਂ।
ਸਰਬਜੀਤ ਕੌਰ "ਸਰਬ"
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback