Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਕੁੜੀਆਂ ਦੇ ਅਧਿਕਾਰ---ਹਰਪਾਲ ਸਿੰਘ ਪੰਨੂ
ਗਾਹੇ ਬਗਾਹੇ ਕੁੜੀਆਂ ਦੇ ਹੱਕਾਂ ਵਾਲੇ ਮੁੱਦੇ ਵਾਸਤੇ ਅਖ਼ਬਾਰਾਂ ਰਿਸਾਲਿਆਂ ਨੂੰ ਮਸਾਲਾ ਮਿਲਦਾ ਰਹਿੰਦਾ ਹੈ। ਬਹੁਤ ਸਾਰੇ ਅਧਿਕਾਰ ਕੁੜੀਆਂ ਨੂੰ ਮਿਲੇ, ਬਕਾਇਆ ਮਿਲਦੇ ਰਹਿਣ, ਸਾਡੀ ਦੁਆ। ਅਧਿਕਾਰ ਤਾਂ ਸਭਿਅਕ ਸਰਕਾਰਾਂ ਪਸ਼ੂਆਂ ਨੂੰ ਵੀ ਦਿੰਦੀਆਂ ਹਨ। ਐਨੀਮਲਜ਼ ਐਕਟ ਅਗੇਂਸਟ ਕਰੁਐਲਿਟੀ ਹੈ। ਪਸ਼ੂਆਂ ਉੱਪਰ ਜ਼ਿਆਦਤੀ ਨਹੀਂ ਕੀਤੀ ਜਾ ਸਕਦੀ, ‘ਤੇ ਪ੍ਰੋ. ਪੂਰਨ ਸਿੰਘ ਦੀ ਟਿੱਪਣੀ ਹੈ, “ਸ਼ਾਮ ਨੂੰ ਮੁਰਗਾ ਡਕਾਰ ਕੇ ਸਵੇਰੇ ਅਦਾਲਤ ਵਿਚ ਜੱਜ, ਟਾਂਗੇ ਵਾਲੇ ਨੂੰ ਸਜ਼ਾ ਸੁਣਾ ਦਿੰਦਾ ਹੈ ਕਿ ਖੱਚਰ ਨੂੰ ਛਾਂਟਾ ਕਿਉਂ ਮਾਰਿਆ ਸੀ।”
ਉਹ ਲਾਹਣਤ ਭਰਿਆ ਸਮਾਂ ਮੈਂ ਬਚਪਨ ਵਿਚ ਦੇਖਿਆ ਜਦੋਂ ਪੰਜਾਬੀ ਸਮਾਜ ਕੁੜੀਆਂ ਪੜ੍ਹਾਉਣ ਖ਼ਿਲਾਫ਼ ਸੀ। ਅਸੀਂ ਹੁਣ ਤੱਕ ਅਪਣੇ ਇਕ ਰਿਸ਼ਤੇਦਾਰ ਦੀ ਗੱਲ ਯਾਦ ਕਰਕੇ ਹੱਸ ਪੈਂਦੇ ਹਾਂ। ਮਿਲਣ ਗਿਲਣ ਉਹ ਮੇਰੇ ਪਿੰਡ ਆਇਆ, ਕਹਿੰਦਾ- ਲੋਕਾਂ ਦੀ ਚੱਕ ਚਕਾਈ ਦੇਖਾ ਦੇਖੀ ਭਾਈ ਅਸੀਂ ਵੀ ਕੁੜੀਆਂ ਸਕੂਲ ਵਿਚ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਸ਼ੁਕਰ ਹੋਇਆ ਇਹ ਤਾਂ ਰੱਬ ਸੱਚੇ ਦਾ, ਛੇਤੀ ਸਾਨੂੰ ਗਿਆਨ ਹੋ ਗਿਆ ਕਿ ਕੁੜੀਆਂ ਨੂੰ ਪੜ੍ਹਾਉਣ ਵਾਲੇ ਮਾਪੇ ਸਿੱਧੇ ਨਰਕਾਂ ਵਿਚ ਜਾਂਦੇ ਨੇ। ਬਚ ਗਏ, ਫਟਾਫਟ ਹਟਾਉਣ ਦੀ ਕੀਤੀ।
ਮੈ ਧੱਕੇ ਧੁੱਕੇ ਨਾਲ ਇਧਰੋਂ ਉਧਰੋਂ ਪੈਸੇ ਫੜ ਫੜਾ ਕੇ ਕਾਲਜ ਦਾਖਲ ਹੋ ਗਿਆ, ਮੇਰੀ ਭੈਣ ਮੈਥੋਂ ਦੋ ਸਾਲ ਪਿੱਛੇ ਸੀ। ਉਹ ਜਦੋਂ ਦਸਵੀਂ ਕਰ ਗਈ, ਉਦਾਸ ਹੋ ਕੇ ਮੈਨੂੰ ਕਹਿੰਦੀ- ਪੜ੍ਹਨ ਨੂੰ ਤਾਂ ਬਾਈ ਮੇਰਾ ਵੀ ਦਿਲ ਕਰਦੈ, ਪੈਸੇ ਹਨ ਨੀ, ਮੈਂ ਕੀ ਕਰਾਂ? ਮੈਂ ਕਿਹਾ- ਕੁੜੀਆਂ ਨੂੰ ਪ੍ਰਾਈਵੇਟ ਇਮਤਿਹਾਨ ਦੇਣ ਦੀ ਸਹੂਲਤ ਯੂਨੀਵਰਸਿਟੀ ਨੇ ਇਸੇ ਕਰਕੇ ਦਿੱਤੀ ਹੋਈ ਹੈ। ਮੈਂ ਤੇਰੇ ਵਾਸਤੇ ਕਿਤਾਬਾਂ ਲਿਆ ਦਿਆ ਕਰੂੰਗਾ, ਤੀਹ ਰੁਪਏ ਇਮਤਿਹਾਨ ਦੀ ਫੀਸ ਭਰ ਦਿਆ ਕਰੂੰਗਾ, ਤੂੰ ਘਰ ਬੈਠੀ ਪੜ੍ਹੀ ਜਾਇਆ ਕਰੀਂ।
ਇਵੇਂ ਹੀ ਹੋਇਆ। ਉਹ ਘਰ ਦਾ ਸਾਰਾ ਕੰਮ ਮੁਕਾ ਕੇ ਬੋਰੀ ਵਿਛਾ ਪੜ੍ਹਨ ਲੱਗ ਜਾਂਦੀ, ਬੀਏ, ਐੱਮਏ ਕਰ ਗਈ। ਸਟੇਟ ਕਾਲਜ ਪਟਿਆਲੇ ਟੀਚਰਜ਼ ਟਰੇਨਿੰਗ ਲਈ ਦਾਖਲਾ ਮਿਲ ਗਿਆ। ਨੌਂ ਦਸ ਮਹੀਨਿਆਂ ਵਿਚ ਟ੍ਰੇਨਿੰਗ ਹੋ ਗਈ। ਰੁਜ਼ਗਾਰ ਦਫਤਰ ਵਿਚ ਨਾਮ ਦਰਜ ਕਰਵਾ ਦਿੱਤਾ, ਮਹੀਨੇ ਬਾਅਦ ਸਰਕਾਰੀ ਸਕੂਲ ਵਿਚ ਅਧਿਆਪਕਾ ਦੀ ਐਡਹਾਕ ਨੌਕਰੀ ਮਿਲੀ, ਦੋ ਸਾਲ ਬਾਅਦ ਸਰਕਾਰ ਦੀ ਚਿੱਠੀ ਆ ਗਈ, ਸਾਰੇ ਐਡਹਾਕ ਅਧਿਆਪਕ ਰੈਗੁਲਰ।
ਅਦਾਰਾ ਸਿੰਘ ਬ੍ਰਦਰਜ਼ ਇਕ ਕਿਤਾਬ ਤਿਆਰ ਕਰ ਰਿਹਾ ਹੈ ਜਿਸ ਵਿਚ ਉਹ ਦੋ ਸੰਸਾਰ ਜੰਗਾਂ ਵਿਚ ਲੜਨ ਗਏ ਪੰਜਾਬੀ ਫੌਜੀਆਂ ਦੀਆਂ ਚਿੱਠੀਆਂ ਛਾਪਣਗੇ ਜਿਹੜੀਆਂ ਉਨ੍ਹਾਂ ਨੇ ਯੂਰੋਪ ਵਿਚੋਂ ਆਪਣੇ ਘਰੀਂ ਲਿਖੀਆਂ। ਉਹ ਹੈਰਾਨ ਹੋ ਕੇ ਲਿਖ ਰਹੇ ਹਨ ਕਿ ਇਨ੍ਹਾਂ ਮੁਲਕਾਂ ਵਿਚ ਕੁੜੀਆਂ ਡਾਕਟਰ ਹਨ, ਅਧਿਆਪਕ ਹਨ, ਬੱਸਾਂ ਚਲਾਉਂਦੀਆਂ ਹਨ, ਦਫਤਰਾਂ ਵਿਚ ਨੌਕਰੀਆਂ ਕਰਦੀਆਂ ਹਨ। ਜੇ ਆਪਾਂ ਅਪਣੀਆਂ ਕੁੜੀਆਂ ਨੂੰ ਪੜ੍ਹਾ ਦੇਈਏ, ਨਾਲੇ ਤਾਂ ਦਹੇਜ ਦੀ ਲਾਹਣਤ ਤੋਂ ਬਚੀਏ, ਨਾਲੇ ਕੁੜੀਆਂ ਅਤੇ ਮਾਪਿਆਂ ਦੀ ਇੱਜ਼ਤ ਬਣੇ।
ਕੁੜੀਆਂ ਨੂੰ ਉਚ ਵਿਦਿਆ ਦਿਵਾਉਣ ਵਿਚ ਭਾਰਤੀ ਪਾਰਸੀ ਸਭ ਤੋਂ ਅੱਗੇ ਰਹੇ। ਬਾਕੀ ਸਮਾਜਾਂ ਦੀਆਂ ਕੁੜੀਆਂ ਜਦੋਂ ਗੋਹਾ ਕੂੜਾ ਕਰਦੀਆਂ, ਚਰਖੇ ਕਤਦੀਆਂ ਹੁੰਦੀਆਂ, ਉਦੋਂ ਪਾਰਸੀ ਮਾਪੇ ਅਪਣੀਆਂ ਧੀਆਂ ਨੂੰ ਲੰਡਨ ਵਿਚ ਐੱਮਬੀਬੀਐੱਸ, ਲਾਅ ਕਰਨ ਲਈ ਭੇਜ ਰਹੇ ਸਨ। ਅੱਜ ਵੀ ਪਾਰਸੀ ਸਮਾਜ ਅਕਾਦਮਿਕਤਾ ਅਤੇ ਵਪਾਰ ਵਿਚ ਸਭ ਤੋਂ ਅੱਗੇ ਹੈ।
ਇਨ੍ਹੀਂ ਦਿਨੀਂ ਤਲਵੰਡੀ ਸਾਬੋ ਦੀ ਇਕ ਯੂਨੀਵਰਸਿਟੀ ਖਬਰਾਂ ਵਿਚ ਘਿਰੀ ਹੋਈ ਹੈ ਜਿੱਥੇ ਕੁੜੀਆਂ ਐਜੀਟੇਸ਼ਨ ਕਰ ਰਹੀਆਂ ਹਨ। ਮੈਂ ਪਤਾ ਕੀਤਾ। ਲੇਡੀ ਵਾਰਡਨ ਅਤੇ ਕੁਝ ਮੁਲਾਜ਼ਮ ਔਰਤਾਂ ਨੇ ਵਿਦਿਆਰਥਣਾਂ ਨਾਲ ਜੋ ਕੀਤਾ, ਯਕੀਨਨ ਉਹ ਸੱਭਿਅਕ ਸਮਾਜ ਵਾਲਾ ਵਿਹਾਰ ਨਹੀਂ ਸੀ ਪਰ ਉਹ ਇਸ ਦੋਸ਼ ਕਾਰਨ ਤੁਰੰਤ ਨੌਕਰੀਆਂ ਵਿਚੋਂ ਹਟਾ ਦਿੱਤੀਆਂ ਗਈਆਂ। ਹੁਣ ਮੰਗ ਇਹ ਹੈ ਕਿ ਪੁਲੀਸ ਕੇਸ ਕਰੋ। ਚੋਣਾਂ ਦੇ ਦਿਨੀਂ ਲੀਡਰਾਂ ਨੂੰ ਮਸਾਂ ਮੁੱਦਾ ਮਿਲਿਆ ਹੈ, ਉਹ ਜ਼ਿੰਦਾਬਾਦ ਮੁਰਦਾਬਾਦ ਕਰਨੋਂ ਕਦੋਂ ਹਟਣ ਲਗੇ ਹਨ?
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback