Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਬੱਚੇ ਕਦੇ ਫੇਲ੍ਹ ਨਹੀਂ ਹੁੰਦੇ…ਡਾ. ਕੁਲਦੀਪ ਸਿੰਘ
ਹਰ ਰੋਜ਼ ਅਸੀਂ ਕਿਸੇ ਨਾ ਕਿਸੇ ਤਰਾਸਦੀ ਦੇ ਸਨਮੁੱਖ ਹੁੰਦੇ ਹਾਂ ਪਰ ਮਈ ਦਾ ਮਹੀਨਾ ਮੁਲਕ ਭਰ ਵਿਚ ਅਜਿਹਾ ਹੁੰਦਾ ਹੈ ਜਦੋਂ ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜੇ ਆਉਂਦੇ ਹਨ। ਕੁੱਝ ਨਤੀਜੇ ਵੱਖ ਵੱਖ ਪੱਧਰ ਉਤੇ ਉਚੇਰੀ ਸਿੱਖਿਆ ‘ਚ ਦਾਖ਼ਲਾ ਲੈਣ ਲਈ ਹੁੰਦੇ ਹਨ ਅਤੇ ਕੁੱਝ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਹੁੰਦੇ ਹਨ। ਨਤੀਜਿਆਂ ਨਾਲ ਕਈਆਂ ਦੇ ਚਿਹਰਿਆਂ ਉੱਤੇ ਰੌਣਕ ਆ ਜਾਂਦੀ ਹੈ ਅਤੇ ਅਖਬਾਰਾਂ ਦੇ ਪੰਨੇ ਅਧਿਆਪਕਾਂ ਸਮੇਤ ਮਾਪਿਆਂ ਤੇ ਅਦਾਰਿਆਂ ਦੀ ਵਾਹ ਵਾਹ ਨਾਲ ਭਰੇ ਹੁੰਦੇ ਹਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀਆਂ ਕੀ ਪ੍ਰਾਪਤੀਆਂ ਹਨ।
ਕਈ ਵਿਦਿਆਰਥੀਆਂ ਤੋਂ ਮੀਡੀਆ ਦੇ ਵੱਖ ਵੱਖ ਹਿੱਸੇ ਇਹ ਪੁੱਛਦੇ ਹਨ ਕਿ ਭਵਿੱਖ ਵਿਚ ਤੁਸੀਂ ਕੀ ਬਣਨਾ ਹੈ? ਇਹ ਖਬਰ ਨਹੀਂ ਦਰਸਾਈ ਜਾਂਦੀ ਕਿ ਜਿਹੜੇ ਹਜ਼ਾਰਾਂ ਬੱਚੇ ਪਾਸ ਹੋਣ ਤੋਂ ਰਹਿ ਗਏ, ਉਨ੍ਹਾਂ ਦੇ ਦਿਲਾਂ ਉੱਤੇ ਕੀ ਗੁਜ਼ਰਦੀ ਹੈ; ਸਿਰਫ ਖਬਰ ਉਦੋਂ ਬਣਦੀ ਹੈ ਜਦੋਂ ਕਦੀ ਕਦਾਈਂ ਕੋਈ ਵਿਦਿਆਰਥੀ ਫੇਲ੍ਹ ਹੋਣ ਜਾਂ ਚੰਗੇ ਅੰਕ ਨਾ ਪ੍ਰਾਪਤ ਕਰਨ ਕਰਕੇ ਆਤਮ-ਹੱਤਿਆ ਕਰ ਲੈਂਦਾ ਹੈ। ਆਤਮ-ਹੱਤਿਆ ਕਰਨ ਵਾਲਾ ਵਿਦਿਆਰਥੀ ਤੱਤ ਰੂਪ ਵਿਚ ਇਸ ਸਮਾਜ ਵਿਚ ਚੱਲ ਰਹੀ ਪਾਸ ਅਤੇ ਫੇਲ੍ਹ ਦੀ ਪ੍ਰਕਿਰਿਆ ਤੋਂ ਤੰਗ ਆ ਕੇ ਆਪਣੇ-ਆਪ ਨੂੰ ਫੇਲ੍ਹ ਐਲਾਨ ਲੈਂਦਾ ਹੈ ਅਤੇ ਸਦਾ ਲਈ ਇਸ ਸਮਾਜ ਅੱਗੇ ਵੱਡਾ ਸਵਾਲ ਛੱਡ ਕੇ ਅਲਵਿਦਾ ਕਹਿ ਜਾਂਦਾ ਹੈ।
ਉਂਜ, ਜਿਸ ਤਰ੍ਹਾਂ ਤਿਲੰਗਾਨਾ ਦੇ ਇੰਟਰਮੀਡੀਏਟ ਨਤੀਜੇ ਐਲਾਨ ਹੋਏ, ਕੁਝ ਹੀ ਘੰਟਿਆਂ ਬਾਅਦ ਰਾਜ ਦੇ ਵੱਖ ਵੱਖ ਕੋਨਿਆਂ ਵਿਚ 22 ਵਿਦਿਆਰਥੀਆਂ ਨੇ ਆਤਮ-ਹੱਤਿਆ ਕਰ ਲਈ। ਬੋਰਡ ਦੇ ਫੇਲ੍ਹ ਐਲਾਨੇ 22 ਵਿਦਿਆਰਥੀਆਂ ਵਿਚੋਂ 10 ਵਿਦਿਆਰਥੀ ਉਹ ਸਨ ਜਿਨ੍ਹਾਂ ਨੇ ਇਕ ਵਿਸ਼ੇ ਵਿਚੋਂ ਘੱਟ ਅੰਕ ਪ੍ਰਾਪਤ ਕੀਤੇ ਸਨ ਅਤੇ 12 ਵਿਦਿਆਰਥੀ ਉਹ ਸਨ ਜਿਹੜੇ ਇਕ ਤੋਂ ਵੱਧ ਵਿਸ਼ਿਆਂ ਵਿਚ ਘੱਟ ਅੰਕ ਪ੍ਰਾਪਤ ਕਰ ਸਕੇ। ਇਸ ਵਰਤਾਰੇ ਤੋਂ ਬਾਅਦ ਤਿਲੰਗਾਨਾ ਵਿਚ ਗੁੱਸੇ ਦੀ ਲਹਿਰ ਫੈਲ ਗਈ ਤਾਂ ਤਿਲੰਗਾਨਾ ਸਟੇਟ ਬੋਰਡ ਆਫ਼ ਇੰਟਰਮੀਡੀਏਟ ਐਜੂਕੇਸ਼ਨ ਨੇ ਕਮੇਟੀ ਬਣਾ ਕੇ ਮੁੜ ਮੁਲੰਕਣ ਕਰਨ ਬਾਅਦ ਦਲੀਲ ਦਿੱਤੀ: ਅਸੀਂ 53 ਉਨ੍ਹਾਂ ਫੇਲ੍ਹ ਹੋਏ ਵਿਦਿਆਰਥੀਆਂ ਦੀਆਂ ਉਤਰ-ਕਾਪੀਆਂ ਚੈੱਕ ਕਰਵਾਈਆਂ ਹਨ ਜਿਨ੍ਹਾਂ ਨੇ ਆਤਮ-ਹੱਤਿਆ ਕੀਤੀ ਜਾਂ ਕਰਨ ਦੀ ਕੋਸ਼ਿਸ਼ ਕੀਤੀ। ਬੋਰਡ ਅਨੁਸਾਰ, ਮੁਲੰਕਣ ਤੋਂ ਬਾਅਦ ਇਹ ਨਤੀਜਾ ਸਾਹਮਣੇ ਆਇਆ ਕਿ ਜਿਨ੍ਹਾਂ ਵਿਸ਼ਿਆਂ ਵਿਚੋਂ ਵਿਦਿਆਰਥੀ ਫੇਲ੍ਹ ਹੋਏ ਹਨ, ਉਹ ਮੁੜ ਮੁਲੰਕਣ ਪਿੱਛੋਂ ਵੀ ਫੇਲ੍ਹ ਹਨ।
ਬੋਰਡ ਨੇ ਆਤਮ-ਹੱਤਿਆ ਕਰ ਗਏ ਇਨ੍ਹਾਂ ਵਿਦਿਆਰਥੀਆਂ ਬਾਰੇ ਵਾਰ ਵਾਰ ਫੇਲ੍ਹ ਸ਼ਬਦ ਦੀ ਵਰਤੋਂ ਕੀਤੀ। ਇਹ ਅਜਿਹਾ ਸ਼ਬਦ ਹੈ ਜਿਸ ਨੇ ਉਨ੍ਹਾਂ ਨੂੰ ਆਤਮ-ਹੱਤਿਆ ਲਈ ਮਜਬੂਰ ਕੀਤਾ। ਇਹ ਵਿਦਿਆਰਥੀਆਂ ਆਪਣੇ ਆਪ ਨੂੰ ਜ਼ਿੰਦਗੀ ਭਰ ਲਈ ਫੇਲ੍ਹ ਹੋਇਆ ਐਲਾਨਣ ਲੱਗੇ, ਆਪਣੇ ਜਮਾਤੀ ਵਿਦਿਆਰਥੀਆਂ ਵਿਚ ਬੇਇੱਜ਼ਤ ਸਮਝਣ ਲੱਗੇ, ਮਾਪਿਆਂ ਅੱਗੇ ਲਾਚਾਰ ਸਮਝਣ ਲੱਗੇ, ਸਮਾਜ ਵਿਚ ਨਾ ਰਹਿਣ ਯੋਗ ਸਮਝਣ ਲੱਗੇ ਅਤੇ ਸਦਾ ਲਈ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੇ ਹੋਏ ਅਲਵਿਦਾ ਕਹਿ ਗਏ। ਫੇਲ੍ਹ ਅਤੇ ਪਾਸ ਅਜਿਹੀ ਪ੍ਰਣਾਲੀ (binary) ਹੈ ਜੋ ਆਏ ਦਿਨ ਪਤਾ ਨਹੀਂ ਕਿੰਨੇ ਪਰਿਵਾਰਾਂ ਵਿਚ ਸੱਥਰ ਵਿਛਾਉਣ ਦਾ ਕਾਰਜ ਕਰਦੀ ਹੈ।
ਇਸ ਬਾਇਨਰੀ ਨੂੰ ਖ਼ਤਮ ਕਰਨ ਦੀ ਜ਼ਰੂਰਤ ਹੈ; ਹਾਲਾਂਕਿ ਵੱਖ ਵੱਖ ਪੱਧਰ ਦੇ ਇਮਤਿਹਾਨਾਂ ਬਾਰੇ ਖੋਜਾਂ ਕਰਨ ਵਾਲੇ ਸਿੱਖਿਆ ਵਿਦਵਾਨ ਜੋਹਨ ਹਾਲਟ ਨੇ ਆਪਣੀ ਖੋਜ ਭਰਪੂਰ ਕਿਤਾਬ ‘ਬੱਚੇ ਕਦੇ ਫੇਲ੍ਹ ਨਹੀਂ ਹੁੰਦੇ’ ਵਿਚ ਖੋਜਾਂ ਦੇ ਆਧਾਰ ‘ਤੇ ਸਿੱਧ ਕੀਤਾ ਹੈ ਕਿ ਫੇਲ੍ਹ ਹੁੰਦਾ ਹੈ ਸਾਡਾ ਸਮਾਜ, ਸਾਡੀਆਂ ਸੰਸਥਾਵਾਂ, ਸਾਡੇ ਸਿਲੇਬਸ, ਸਾਡਾ ਅਧਿਆਪਨ ਅਤੇ ਸਾਡਾ ਆਲਾ-ਦੁਆਲਾ। ਇਸ ਕਰਕੇ ਫੇਲ੍ਹ ਸਮਾਜ ਵਿਚ ਵਿਦਿਆਰਥੀਆਂ ਲਈ ‘ਫੇਲ੍ਹ’ ਸ਼ਬਦ ਦੀ ਵਰਤੋਂ ਕਰਨੀ ਜੁਰਮ ਹੈ। ਦੁਨੀਆ ਭਰ ਦੇ ਸਿੱਖਿਆ ਸ਼ਾਸਤਰੀ ਇਸ ਬਾਰੇ ਸਹਿਮਤ ਹਨ ਕਿ ਵਿਦਿਆਰਥੀਆਂ ਲਈ ਵਰਤਿਆ ਜਾਂਦਾ ਇਹ ਸ਼ਬਦ ਖ਼ਤਮ ਕਰ ਦੇਣਾ ਚਾਹੀਦਾ ਹੈ। ਜਿਨ੍ਹਾਂ ਵਿਸ਼ਿਆਂ ਵਿਚ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਹਨ ਤੇ ਚੰਗੀ ਕਾਰਗੁਜ਼ਾਰੀ ਹੋਵੇ, ਉਨ੍ਹਾਂ ਨੂੰ ਉਚਿਆਇਆ ਜਾਵੇ ਅਤੇ ਜੋ ਕਮਜ਼ੋਰ ਪਹਿਲੂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਵੇ।
ਜਿਸ ਕਿਸਮ ਦੀ ਤਰਾਸਦੀ ਤਿਲੰਗਾਨਾ ਵਿਚ ਵਿਦਿਆਰਥੀਆਂ ਦੇ ਮਾਪਿਆਂ ‘ਤੇ ਵਾਪਰੀ ਹੈ, ਉਹ ਦਿਲ-ਕੰਬਾਊ ਹੈ। ਕਿਸੇ ਦੀ ਪਿਆਰੀ ਧੀ ਕਾਵੇਤੀ ਲਾਸਿਆ (17) ਨੇ ਪੱਖੇ ਨਾਲ ਲਟਕ ਕੇ ਆਤਮ-ਹੱਤਿਆ ਕੀਤੀ, ਉਹ ਸਿਰਫ਼ ਹਿਸਾਬ ਵਿਚੋਂ ਕਮਜ਼ੋਰ ਸੀ। ਧਰਮਾ ਰਾਮ (17) ਜਿਸ ਨੇ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮ-ਹੱਤਿਆ ਕੀਤੀ ਤੇ ਜੋ ਤੈਲਗੂ ਦੇਸਮ ਦੇ ਰਾਜ ਸਭਾ ਮੈਂਬਰ ਸੀਐੱਮ ਰਮੇਸ਼ ਦਾ ਭਾਣਜਾ ਸੀ, ਵੀ ਸਿਰਫ਼ ਹਿਸਾਬ ਵਿਚੋਂ ਕਮਜ਼ੋਰ ਸੀ। ਵੀ ਸ਼ਿਵਾਨੀ (17) ਨੇ ਉਸ ਸਮੇਂ ਆਤਮ-ਹੱਤਿਆ ਕੀਤੀ ਜਦੋਂ ਸਾਰਾ ਪਰਿਵਾਰ ਘੂਕ ਸੁੱਤਾ ਪਿਆ ਸੀ। ਇਸੇ ਤਰ੍ਹਾਂ ਹੋਰ ਵਿਦਿਆਰਥੀਆਂ ਦੀ ਵਿਥਿਆ ਹੈ।
ਅਜਿਹੀ ਹਾਲਾਤ ਕਾਰਨ ਮਾਪਿਆਂ ਦਾ ਗੁੱਸਾ ਥਾਂ ਥਾਂ ‘ਤੇ ਸਾਹਮਣੇ ਆਇਆ। ਇੱਥੋਂ ਤੱਕ ਕਿ ਸਾਬਕਾ ਮੰਤਰੀ ਤੇ ਹੁਕਮਰਾਨ ਪਾਰਟੀ ਤਿਲੰਗਾਨਾ ਰਾਸ਼ਟਰੀ ਸਮਿਤੀ ਦੇ ਟੀ ਹਰੀਸ਼ ਰਾਓ ਨੂੰ ਕਹਿਣਾ ਪਿਆ: “ਜਿਸ ਕਿਸਮ ਨਾਲ ਸਾਡੇ ਬੱਚੇ ਆਤਮ-ਹੱਤਿਆਵਾਂ ਕਰ ਰਹੇ ਹਨ, ਇਹ ਇਕ ਪੱਧਰ ‘ਤੇ ਸਾਡੀਆਂ ਪ੍ਰੀਖਿਆਵਾਂ ਦੇ ਫੇਲ੍ਹ ਹੋਣ ਦਾ ਸਬੂਤ ਹਨ। ਇਸ ਨੇ ਮੇਰੇ ਦਿਲ ਨੂੰ ਡੂੰਘੇ ਗ਼ਮ ਵਿਚ ਸੁੱਟ ਦਿੱਤਾ ਹੈ। ਜੀਵਨ ਇਕ ਵਾਰੀ ਆਉਂਦਾ ਹੈ, ਕ੍ਰਿਪਾ ਕਰਕੇ ਮੇਰੇ ਬੱਚਿਓ! ਇਸ ਨੂੰ ਖ਼ਤਮ ਨਾ ਕਰੋ। ਮਾਪਿਆਂ ਅਤੇ ਅਧਿਆਪਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵਿਦਿਆਰਥੀਆਂ ਉੱਪਰ ਦਬਾਅ ਪਾਉਣਾ ਵੀ ਬੰਦ ਕਰੋ।”
ਇਹ ਤਰਾਸਦੀ ਇਕੱਲੇ ਤਿਲੰਗਾਨਾ ਦੀ ਹੀ ਨਹੀਂ ਬਲਕਿ ਮੁਲਕ ਦੇ ਹਰ ਕੋਨੇ ਉਪਰ ਵਾਪਰੀ ਰਹੀ ਹੈ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ‘ਫੇਲ੍ਹ’ ਸ਼ਬਦ ਵਿਦਿਆਰਥੀਆਂ ਦੇ ਨਤੀਜਿਆਂ ਨਾਲ ਜੋੜਨ ਤੋਂ ਗੁਰੇਜ਼ ਕਰੀਏ ਅਤੇ ਇਸ ਨੂੰ ਸਿੱਖਿਆ ਪ੍ਰਬੰਧ ਵਿਚੋਂ ਖਾਰਜ ਕਰਨ ਲਈ ਪਹਿਲਕਦਮੀ ਦਿਖਾਈਏ ਜਿਸ ਨੇ ਕਿੰਨੇ ਹੀ ਘਰਾਂ ਦੀ ਰੋਸ਼ਨੀ ਬੁਝਾਈ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback