Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਕਿੱਧਰ ਜਾਵੇ ਬੇਰੁਜ਼ਗਾਰੀ ਦਾ ਝੰਬਿਆ ਨੌਜਵਾਨ? --ਹਰਵਿੰਦਰ ਸਿੰਘ ਰੋਡੇ


    
  

Share
  ਦੇਸ਼ ਦਾ ਭਵਿੱਖ ਕਹੇ ਜਾਂਦੇ ਬੱਚਿਆਂ ਨੂੰ ਪੜ੍ਹਾਉਂਦਿਆਂ ਜਦ ਕਦੇ ਕਿਸੇ ਗੱਲ ‘ਤੇ ਜ਼ੋਰ ਦੇਂਦਿਆਂ ਇਹ ਕਹਿ ਦੇਵਾਂ ਕਿ ਇਹ ਨੁਕਤਾ ਤੁਹਾਡੇ ਲਈ ਬੀਐੱਸਸੀ ‘ਚ ਵੀ ਕੰਮ ਆਊ ਤੇ ਐੱਮਐੱਸਸੀ ‘ਚ ਵੀ, ਤਾਂ ਅੱਗੋਂ ਘੁਸਰ-ਮੁਸਰ ਜਿਹੀ ਕਰਦੇ ਬੱਚੇ ਕਹਿ ਹੀ ਜਾਂਦੇ ਨੇ, ‘‘ਸਰ, ਸਾਨੂੰ ਬੀਐੱਸਸੀ, ਐੱਮਐੱਸਸੀ ਦਾ ਭਾਵੇਂ ਨਾ ਦੱਸਿਆ ਕਰੋ ਪਰ ਪੇਪਰਾਂ ’ਚ ਆਉਣ ਵਾਲੇ ਸਵਾਲ ਜ਼ਰੂਰ ਦੱਸਦੇ ਜਾਇਆ ਕਰੋ।’’ ਮੇਰੇ ਅਗਲੇ ਸੁਆਲ ਨੂੰ ਭਾਂਪਦਿਆਂ ਉਹ ਨਾਲ ਹੀ ਆਖ ਛੱਡਦੇ ਨੇ, ‘‘ਅਸੀਂ ਕਿਹੜਾ ਉਥੋਂ ਤੱਕ ਪਹੁੰਚਣਾ, ਬਸ ਬਾਰ੍ਹਵੀਂ ‘ਚੋਂ ਵਧੀਆ ਪ੍ਰਸੈਂਟ ਆ ਜਾਣ ਤੇ ਆਈਲੈਟਸ ‘ਚੋਂ ਵਧੀਆ ਬੈਂਡ।’’ ਆਪਣੇ ਵਿਦਿਆਰਥੀਆਂ ਮੂੰਹੋਂ ਅਜਿਹੇ ਜਵਾਬ ਸੁਣ ਕੇ ਰੂਹ ਧੁਰ ਤੱਕ ਕੰਬ ਜਾਂਦੀ ਹੈ ਕਿ ਕਿੱਥੇ ਰੁਕ ਗਈ ਹੈ ਮੇਰੇ ਰੰਗਲੇ ਪੰਜਾਬ ਦੇ ਬੱਚਿਆਂ ਦੀ ਸੋਚ। ਵਿਡੰਬਨਾ ਇਸ ਗੱਲ ਦੀ ਕਿ ਬੱਚਿਆਂ ਦਾ ਸੁਪਨਾ ਸਿਰਫ਼ ਆਈਲੈੱਟਸ ਕਰ ਕੇ ਜ਼ਹਾਜ ਦੀ ਬਾਰੀ ਨੂੰ ਹੱਥ ਪਾਉਣ ਤੱਕ ਦਾ ਹੀ ਹੁੰਦਾ ਹੈ, ਬਿਗਾਨੇ ਮੁਲਕ ਜਾ ਕੇ ਕਰਨਾ ਕੀ ਹੈ, ਇਹ ਤਾਂ ਉਨ੍ਹਾਂ ਦੇ ਯਾਦ ਚੇਤੇ ਵਿੱਚ ਵੀ ਨਹੀਂ। ਇਨ੍ਹਾਂ ਸੋਚਾਂ ‘ਚ ਗੁਆਚਿਆ ਸੋਚਦਾ ਹਾਂ ਜਦ ਇਨ੍ਹਾਂ ਇਸ ਮੁਲਕ ਵਿੱਚ ਕਰਨਾ ਹੀ ਕੁਝ ਨਹੀਂ ਤਾਂ ਇਨ੍ਹਾਂ ਨੂੰ ‘ਦੇਸ ਦਾ ਭਵਿੱਖ’ ਕਹਿਣ ਦੀ ਲੋੜ ਹੀ ਕੀ ਹੈ। ਇਹ ਤਾਂ ਸਗੋਂ ‘ਪ੍ਰਦੇਸ ਦਾ ਭਵਿੱਖ’ ਅਖਵਾਉਣ ਦੇ ਹੱਕਦਾਰ ਨੇ। ਖਿਆਲਾਂ ਦੀ ਲੜੀ ਝੰਜੋੜਦੀ ਹੈ ਕਿ ਆਖ਼ਰ ਕਿਉਂ ਸਾਡਾ ਨੌਜਵਾਨ ਬਾਹਰ ਜਾਣ ਲਈ ਏਨਾ ਉਤਾਵਲਾ ਏ, ਜਦਕਿ ਉਥੇ ਜਾ ਕੇ ਤਾਂ ਕਈ ਵਾਰ ਇਧਰ ਨਾਲੋਂ ਵੀ ਵੱਧ ਮੁਸੀਬਤਾਂ ਆ ਘੇਰਦੀਆਂ ਹਨ?ਸਰਕਾਰਾਂ ਵੱਲ ਨਜ਼ਰ ਦੌੜਾਉਂਦਾ ਹਾਂ ਤਾਂ ਉਹ ਉਹੀ ਸਦੀਆਂ ਪੁਰਾਣੇ ਜੁਮਲੇ ਸੁੱਟਦੀਆਂ ਦਿਸਦੀਆਂ ਹਨ। ਬਸ ਫ਼ਰਕ ਇਹੀ ਹੈ ਕਿ ਹੁਣ ਜੁਮਲੇ ਡਿਜੀਟਲ ਰੂਪ ਧਾਰ ਗਏ ਨੇ। ਅੱਜ ਦਾ ਨੌਜਵਾਨ ਆਪਣੇ ਵੱਟਸਐਪ ’ਤੇ ਲਿੰਕ ਆਇਆ ਦੇਖਦਾ ਹੈ ਕਿ ਸਰਕਾਰ ਵੱਲੋਂ ਨਵੀਂ ਯੋਜਨਾ ਚੱਲੀ ਹੈ ਜਿਸ ’ਚ ਸੈਕੰਡਰੀ ਪਾਸ ਨੂੰ 5000 ਤੇ ਸੀਨੀਅਰ ਸੈਕੰਡਰੀ ਪਾਸ ਨੂੰ 7000 ਰੁਪਏ ਸਰਕਾਰ ਵੱਲੋਂ ਮੁਫ਼ਤ ਦਿੱਤੇ ਜਾ ਰਹੇ ਹਨ। ਨੌਜਵਾਨ ਝੱਟ ਇਹ ਲਿੰਕ ਖੋਲ੍ਹਦਾ ਹੈ ਕਰੀਬ ਵੀਹ-ਤੀਹ ਮਿੰਟ ਲਾ ਕੇ ਆਪਣੀ ਯੋਗਤਾ ਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਭਰਦਾ ਹੈ। ਜਦੋਂ ‘ਸਬਮਿਟ’ ਦਾ ਬਟਨ ਦਬਾਉਂਦਾ ਹੈ ਤਾਂ ਸਕਰੀਨ ’ਤੇ ਆਉਂਦਾ ਹੈ ਇਹ ਮੈਸੇਜ ਅੱਗੇ ਦਸ ਵਿਅਕਤੀਆਂ ਨਾਲ ਸਾਂਝਾ ਕਰੋ। ਅਜਿਹਾ ਕੋਝਾ ਮਜ਼ਾਕ ਜਿਸ ਨਾਲ ਉਸ ਦਾ ਆਪਣਾ ਸਮਾਂ ਤੇ ਊਰਜਾ ਖਰਾਬ ਹੋਏ ਹੋਣ ਉਹ ਭਲਾ ਅੱਗੇ ਕਿਸੇ ਨਾਲ ਕਿਉਂ ਸਾਂਝਾ ਕਰੇਗਾ? ਬਾਕੀ ਜੋ ਸਰਕਾਰ ਕਿਸੇ ਨੂੰ ਕੰਮ ਕਰਵਾ ਕੇ ਵੀ ਪੈਸੇ ਦੇਣ ਨੂੰ ਤਿਆਰ ਨਹੀਂ, ਉਹ ਭਲਾ ਮੁਫ਼ਤ ਭੱਤੇ ਦੇਣ ਲਈ ਕਿਵੇਂ ਦਿਲ ਕੱਢ ਸਕਦੀ ਹੈ।
ਨੌਕਰੀਆਂ ਦੇਣ ਦੇ ਨਾਂਅ ’ਤੇ ਭਰਵਾਏ ਜਾਂਦੇ ਫਾਰਮ ਮਹਿਜ਼ ਸਰਕਾਰ ਦੇ ਪੈਸੇ ਇਕੱਠੇ ਕਰਨ ਦਾ ਨਵਾਂ ਸਾਧਨ ਹੈ। ਵੱਡੇ ਪੱਧਰ ’ਤੇ ਫਾਰਮ ਭਰਵਾ ਕੇ ਸਰਕਾਰ ਜੇ ਆਟੇ ਵਿੱਚ ਲੂਣ ਬਰਾਬਰ ਦੋ-ਚਹੁੰਆਂ ਨੂੰ ਨੌਕਰੀ ਦੇ ਵੀ ਦੇਵੇ ਤਾਂ ਉਨ੍ਹਾਂ ਦੋ-ਚਹੁੰ ਮੁਲਾਜ਼ਮਾਂ ਦੀ ਸਾਰੀ ਉਮਰ ਦੀ ਤਨਖਾਹ ਕੱਢ ਕੇ ਵੀ ਸਰਕਾਰ ਕੋਲ ਭਰਵਾਏ ਫਾਰਮਾਂ ਦੇ ਪੈਸੇ ’ਚੋਂ ਕਰੋੜਾਂ ਰੁਪਿਆ ਬਚਦਾ ਦਿਸਦਾ ਹੈ। ਸਰਕਾਰ ਦਾ ਕੰਮ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਹੈ, ਪਰ ਸਾਡੀ ਸਰਕਾਰ ਤਾਂ ਨੌਜਵਾਨ ਨੂੰ ਪੁਰਾਣੇ ਖਾਲੀ ਪਏ ਅਹੁਦਿਆਂ ਦੇ ਨੇੜੇ ਵੀ ਢੁਕਣ ਨਹੀਂ ਦਿੰਦੀ। ਵਿਦਿਆਰਥੀ ਨੂੰ ਉੱਚ ਪੱਧਰ ਦੀ ਪੜ੍ਹਾਈ ਕਰਦਿਆਂ ਆਪਣੀ ਉਮਰ ਦਾ ਤੀਜਾ ਹਿੱਸਾ ਉਸ ਦੀ ਭੇਟ ਚੜ੍ਹਾਉਣਾ ਪੈਂਦਾ ਹੈ ਤੇ ਵੀਹ-ਪੱਚੀ ਸਾਲਾਂ ਦੀ ਮੁਸ਼ੱਕਤ ਤੋਂ ਬਾਅਦ ਜਦ ਉਹ ਸਰਕਾਰ ਦਾ ਨੌਕਰ ਲੱਗਣ ਲਈ ਦੇਖਦਾ ਹੈ, ਤਾਂ ਸਰਕਾਰ ਦਿਖਾਵੇ ਲਈ ਬਣਾ ਕੇ ਰੱਖਿਆ ਖਜ਼ਾਨੇ ਦਾ ਖਾਲੀ ਪੀਪਾ ਉਸ ਨੂੰ ਦਿਖਾ ਛੱਡਦੀ ਹੈ। ਇਹ ਵੀਹ-ਪੱਚੀ ਸਾਲਾਂ ਦੇ ਵਕਫ਼ੇ ਵਿੱਚ ਪੜ੍ਹਾਈ ਕਰਦਿਆਂ ਨੌਜਵਾਨ ਆਪਣੇ ਪਿਤਾ-ਪੁਰਖੀ ਕਿੱਤੇ ਦਾ ਕੋਈ ਵੱਲ-ਢੰਗ ਸਿੱਖਣੋਂ ਵੀ ਅੰਞਾਣ ਰਹਿ ਜਾਂਦਾ ਤੇ ਜਿਸ ਕੰਮ ‘ਚ ਉਸ ਨੇ ਮੁਹਾਰਤ ਹਾਸਲ ਕੀਤੀ ਹੁੰਦੀ ਹੈ ਉਹ ਉਸ ਨੂੰ ਸਰਕਾਰ ਦੇਂਦੀ ਨਹੀਂ। ਨੌਜਵਾਨ ਸੋਚਦਾ ਹੈ ਕਿ ਪੜ੍ਹਾਈ ਨੇ ਉਸ ਨੂੰ ਨਾ ਘਰ ਦਾ ਛੱਡਿਆ ਨਾ ਘਾਟ ਦਾ। ਜੇ ਫਿਰ ਵੀ ਆਸ ਦਾ ਪੱਲਾ ਨਾ ਛੱਡੇ ਤਾਂ ਉਹ ਰੁਜ਼ਗਾਰ ਲਈ ਕਿਸੇ ਪ੍ਰਾਈਵੇਟ ਅਦਾਰੇ ਦਾ ਬੂਹਾ ਜਾ ਖੜਕਾਉਂਦਾ ਹੈ।ਉਥੇ ਉਸ ਨੂੰ ਤਜਰਬੇ ਬਾਰੇ ਪੁੱਛਿਆ ਜਾਂਦਾ ਹੈ। ਜਦ ਉਹ ਦੱਸਦਾ ਹੈ ਕਿ ਮੈਂ ਤਾਂ ਹਾਲੇ ਤਜਰਬਾ ਹਾਸਲ ਕਰਨਾ ਏ ਤਾਂ ਬਸ ਇਥੇ ਹੀ ਅਜਿਹੀ ਘੁੰਢੀ ਪਾ ਕੇ ਉਸ ਨੂੰ ਨਿਗੂਣੇ ਵੇਤਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਇਸ ਤਰ੍ਹਾਂ ਨੌਜਵਾਨਾਂ ਦੇ ਸ਼ੋਸ਼ਣ ਦਾ ਇਕ ਨਵਾਂ ਚੱਕਰ ਸ਼ੁਰੂ ਹੋ ਜਾਂਦਾ ਹੈ। ਅੱਜ-ਕੱਲ੍ਹ ਬਹੁਤੇ ਪ੍ਰਾਈਵੇਟ ਕਾਲਜਾਂ ਦੇ ਪ੍ਰਿੰਸੀਪਲ ਉਹ ਵਿਅਕਤੀ ਨੇ ਜੋ ਪਹਿਲਾਂ 60 ਸਾਲ ਤੱਕ ਸਰਕਾਰ ਦੇ ਨੌਕਰ ਰਹਿ ਚੁੱਕੇ ਹਨ। ਜ਼ਰਾ ਸੋਚੋ! ਕੀ ਇਨ੍ਹਾਂ ਲੋਕਾਂ ਨੂੰ ਸਰਕਾਰ ਨੇ ਇਸ ਕਰਕੇ ਰਿਟਾਇਰ ਕੀਤਾ ਸੀ ਕਿ ਇਹ ਜਾ ਕੇ ਨੌਜਵਾਨਾਂ ਦੀ ਰੋਜ਼ੀ-ਰੋਟੀ ਉਤੇ ਖ਼ੁਦ ਕਬਜ਼ਾ ਕਰਨ? ਕੀ ਇਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਅਜਿਹਾ ਤਜਰਬਾ ਸੀ? ਕੀ ਨੌਜਵਾਨ ਕੋਲ ਇੱਕ-ਦੋ ਸਾਲ ਕੰਮ ਕਰਕੇ ਇਹ ਤਜਰਬਾ ਨਹੀਂ ਆ ਸਕਦਾ? ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦ ਇਹ ਆਪ ਨੌਜਵਾਨਾਂ ਦੀ ਜਗ੍ਹਾ ਕੰਮ ਕਰਦੇ ਹੋਏ ਵੀ ਕਾਗ਼ਜ਼ੀਂ ਤੰਬੂ ਤਾਣਦੇ ਹੋਏ ਨੌਜਵਾਨਾਂ ਦੇ ਹਿਤੈਸ਼ੀ ਹੋਣ ਦਾ ਫੋਕਾ ਦਿਖਾਵਾ ਕਰਦੇ ਹਨ। ਚਾਹੀਦਾ ਤਾਂ ਇਹ ਹੈ ਕਿ ਇਹ ਸੇਵਾ-ਮੁਕਤ ਅਧਿਕਾਰੀ ਆਪਣੇ ਤਜਰਬੇ ਨੂੰ ਨੌਜਵਾਨਾਂ ਨਾਲ ਸਾਂਝਾ ਕਰਕੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਣ।
ਚਲੋ ਜੇ ਨੌਜਵਾਨ ਆਪਣੇ ਹੁਨਰ ਦੇ ਬਲਬੂਤੇ ਕਿਸੇ ਪ੍ਰਾਈਵੇਟ ਸਕੂਲ/ਕਾਲਜ ਵਿੱਚ ਲੱਗ ਵੀ ਜਾਵੇ ਤਾਂ ਉਸ ਤੋਂ ਮਜ਼ਦੂਰਾਂ ਸਮਾਨ ਵੇਤਨ ’ਤੇ ਅਫ਼ਸਰਾਂ ਜਿੰਨਾ ਕੰਮ ਲਿਆ ਜਾਂਦਾ ਹੈ। ਉੱਚ ਅਹੁਦਾਕਾਰੀ, ਨੌਜਵਾਨਾਂ ਦੇ ਹੁਨਰ ’ਤੇ ਐਸ਼ ਉਡਾਉਂਦੇ ਨੇ ਤੇ ਨੌਜਵਾਨ ਧੰਦ ਪਿੱਟਦੇ ਹੀ ਨਜ਼ਰ ਆਉਂਦੇ ਨੇ। ਕਈ ਵਾਰ ਤਾਂ ਅਜਿਹਾ ਵੀ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਅਧਿਕਾਰੀ ਅਜਿਹੇ ਵੀ ਹਨ ਜੋ ਪੁਰਾਣੇ ਭਰਤੀ ਹੋਏ ਹਨ ਤੇ ਨਵੀਂ ਤਕਨਾਲੌਜੀ ਦੇ ਨਾਲ ਆਪਣਾ ਤਾਲਮੇਲ ਬਿਠਾਉਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਉਂਦੇ, ਫਿਰ ਆਪਣੀ ਨੌਕਰੀ ਦੀ ਸਲਾਮਤੀ ਲਈ ਇਹ ਕਿਸੇ ਅਜਿਹੇ ਹੁਨਰਮੰਦ ਨੌਜਵਾਨ ਦੀ ਤਲਾਸ਼ ਕਰਦੇ ਹਨ। ਬੇਵੱਸ ਨੌਜਵਾਨ ‘ਮਰਦਾ ਕੀ ਨਹੀਂ ਕਰਦਾ’। ਉਹ ਵਿਚਾਰਾ ਵਖ਼ਤਾਂ ਦਾ ਝੰਬਿਆ ਅਜਿਹੇ ਅਧਿਕਾਰੀਆਂ ਨਾਲ ਸਹਾਇਕ ਵਜੋਂ ਕੰਮ ਕਰਨ ਲੱਗ ਜਾਂਦਾ ਹੈ ਤੇ ਚਾਲੀ-ਪੰਜਾਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਲੈਣ ਵਾਲਾ ਇਹ ਅਧਿਕਾਰੀ ਆਪਣੇ ਸਹਾਇਕ ਰੱਖੇ ਨੌਜਵਾਨ ਨੂੰ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਕੇ ਆਪਣੇ ਹਿੱਸੇ ਦਾ ਸਾਰਾ ਕੰਮ ਕਰਵਾਉਂਦਾ ਹੈ।
ਉਚੇਰੀ ਵਿੱਦਿਆ ਹਾਸਲ ਹੋਣ ’ਤੇ ਵੀ ਅਜਿਹੀਆਂ ਖੱਜਲ-ਖੁਆਰੀਆਂ ਤੋਂ ਡਰਦਾ ਅੱਜ ਦਾ ਨੌਜਵਾਨ ਵਿਦੇਸ਼ ਜਾਣ ਨੂੰ ਪੱਬਾਂ ਭਾਰ ਹੈ। ਜੇ ਇਹ ਵਰਤਾਰਾ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਦੇਸ਼ ਦਾ ਭਵਿੱਖ ਦਾ ਸੂਰਜ ਕਾਲੇ ਹਨੇਰੇ ਵਿੱਚ ਡੁਬਦਿਆਂ ਦੇਰ ਨਹੀਂ ਲੱਗਣੀ। ਸੋ, ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਨੌਜਵਾਨ ਦੀ ਮਾਯੂਸੀ ਨੂੰ ਦੂਰ ਕਰਨ ਵਿੱਚ ਉਹ ਪਹਿਲ ਵਿਖਾਵੇ। ਉਨ੍ਹਾਂ ਨੂੰ ਸੱਚ-ਮੁੱਚ ਦੇਸ਼-ਕੌਮ ਦੇ ਭਵਿੱਖ ਬਣਾਵੇ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਕੁਝ ਸੰਵਰ ਸਕੇ। ਉਸ ਤੋਂ ਵੀ ਵੱਧ ਸਾਡੇ ਆਪਣੇ ਸੀਨੀਅਰ ਸੀਟੀਜ਼ਨਾਂ ਨੂੰ ਚਾਹੀਦਾ ਹੈ ਕਿ ਉਹ ਸੱਚੇ ਦਿਲੋਂ ਨੌਜਵਾਨਾਂ ਦੇ ਪੱਖ ਵਿੱਚ ਭੁਗਤਣ। ਕੀ ਪਤਾ ਸਭ ਤੋਂ ਵੱਧ ਕਾਰਗਰ ਕਹੀ ਜਾਂਦੀ ਬਜ਼ੁਰਗਾਂ ਦੀ ਅਸੀਸ ਹੀ ਨੌਜਵਾਨਾਂ ਲਈ ਕੋਈ ਨਵੀਂ ਰੌਸ਼ਨੀ ਦੀ ਕਿਰਨ ਲੈ ਆਵੇ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ