Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਲਿਖਤਾਂ ਮੇਲਣਹਾਰੀਆਂ---ਜਸਬੀਰ ਕੇਸਰ


    
  

Share
  ਲੰਘੇ ਐਤਵਾਰ ਮੋਬਾਈਲ ਫੋਨ ’ਤੇ ਅਣਪਛਾਤੇ ਨੰਬਰ ਤੋਂ ਘੰਟੀ ਖੜਕੀ। ‘ਹੈਲੋ’ ਕਹਿੰਦਿਆਂ ਹੀ ਅੱਗੋਂ ਬੜੀ ਗੜ੍ਹਕੇ ਵਾਲੀ, ਰੋਅਬਦਾਰ ਤੇ ਅਪਣੱਤ ਭਰੀ ਆਵਾਜ਼ ਆਈ, ‘‘ਜਸਬੀਰ! ਪਛਾਣਿਆ?’’ ਆਵਾਜ਼ ਜਾਣੀ-ਪਛਾਣੀ ਸੀ, ਪਰ ਚੇਤਾ ਨਾ ਆਵੇ। ਦੋ ਤਿੰਨ ਸਕਿੰਟ ਬਾਅਦ ਹੀ ਆਪੇ ਜੁਆਬ ਮਿਲਿਆ, ‘‘ਤੂੰ ਨਹੀਂ ਪਛਾਣ ਸਕਦੀ।’’ ਕੌਣ ਹਨ? ਸੋਚ ਹੀ ਰਹੀ ਸਾਂ ਕਿ ਦੋ ਕੁ ਸਕਿੰਟ ਬਾਅਦ ਫੇਰ ਬੋਲ ਸੁਣੇ, ‘‘ਮੈਂ ਕਰਨਜੀਤ ਸਿੰਘ ਬੋਲਦਾਂ, ਦਿੱਲੀ ਤੋਂ।’’ ਮੈਨੂੰ ਤਾਂ ਚਾਅ ਚੜ੍ਹ ਗਿਆ। ਉਨ੍ਹਾਂ ਦਾ ਮੇਰੇ ਕੋਲ ਕੋਈ ਪੁਰਾਣਾ ਨੰਬਰ ਸੀ ਤੇ ਪਹਿਲਾਂ ਦੋ-ਚਾਰ ਵਾਰੀ ਫੋਨ ਕਰਨ ’ਤੇ ਮਸ਼ੀਨ ‘ਡਜ਼ ਨਾਟ ਐਗਜ਼ਿਸਟ’ ਦਾ ਸੁਨੇਹਾ ਦਿੰਦੀ ਰਹੀ ਸੀ।
ਡਾ. ਕਰਨਜੀਤ ਸਿੰਘ ਸਾਡੇ ਬਹੁਤ ਸਤਿਕਾਰੇ ਤੇ ਪਿਆਰੇ ਬਜ਼ੁਰਗ ਹਨ। ਉਨ੍ਹਾਂ ਨੇ ਮੇਰੇ ਪਤੀ (ਡਾ. ਕੇਸਰ ਸਿੰਘ ਕੇਸਰ) ਨੂੰ ਬੀ.ਏ. ਵਿਚ ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ ਵਿਖੇ ਪੜ੍ਹਾਇਆ ਸੀ। ਉਦੋਂ ਤੋਂ ਹੀ ਉਨ੍ਹਾਂ ਨਾਲ ਪਿਆਰ/ਸਤਿਕਾਰ ਬਣਿਆ ਹੋਇਆ ਸੀ ਤੇ ਸਾਡੇ ਘਰ ਵੀ ਉਨ੍ਹਾਂ ਦਾ ਵਾਹਵਾ ਆਉਣ ਜਾਣ ਸੀ। ਇੰਨੀ ਦੇਰ ਬਾਅਦ ਉਨ੍ਹਾਂ ਦੀ ਆਵਾਜ਼ ਸੁਣ ਕੇ ਮੈਨੂੰ ਹੱਦੋਂ ਬਾਹਰੀ ਖ਼ੁਸ਼ੀ ਹੋਈ। ਉਨ੍ਹਾਂ ਨੇ ਅਖ਼ਬਾਰ ਵਿਚ ਮੇਰੀ ਰਚਨਾ ਪੜ੍ਹੀ ਸੀ ਤੇ ਮੈਨੂੰ ਸ਼ਾਬਾਸ਼ ਦੇਣ ਲਈ ਫੋਨ ਕੀਤਾ ਸੀ। ਇਸ ਬਹਾਨੇ ਉਨ੍ਹਾਂ ਨਾਲ ਕਿੰਨੀ ਦੇਰ ਪੁਰਾਣੀਆਂ ਗੱਲਾਂ ਹੁੰਦੀਆਂ ਰਹੀਆਂ। ਆਪਣੇ ਤੋਂ ਕਿਤੇ ਵੱਡੇ ਲੇਖਕ/ਵਿਦਵਾਨ/ਅਧਿਆਪਕ ਦੇ ਮੂੰਹੋਂ ਤਾਰੀਫ਼ ਦੇ ਸ਼ਬਦ ਸੁਣ ਕੇ ਰੂਹ ਸਰਸ਼ਾਰ ਹੋ ਗਈ ਅਤੇ ਇਕ ਹੋਰ ਰਚਨਾ ਦਾ ਮੁੱਢ ਬੱਝ ਗਿਆ। ਜਸਮੀਤ ਸਿੰਘ ਨਾਂ ਦੇ ਇਕ ਅਣਜਾਣ ਸੱਜਣ ਨੇ ਭੂਪਾਲ ਤੋਂ ਫੋਨ ਕੀਤਾ। ਲਿਖਤਾਂ ਕਿਵੇਂ ਸਾਨੂੰ ਇਕ-ਦੂਜੇ ਨਾਲ ਜੋੜਦੀਆਂ ਤੇ ਵਿਛੜਿਆਂ ਨੂੰ ਮਿਲਾਉਂਦੀਆਂ ਹਨ; ਇਹੀ ਲਿਖਤ ਦੀ ਸ਼ਕਤੀ ਹੈ।
ਅਜਿਹੀਆਂ ਘਟਨਾਵਾਂ ਮੇਰੇ ਨਾਲ ਪਹਿਲਾਂ ਵੀ ਵਾਪਰੀਆਂ ਹਨ। ਡਾ. ਕੇਸਰ ਦਾ ‘ਸਿਮ੍ਰਤੀ ਗ੍ਰੰਥ’ ਛਪਣ ਤੋਂ ਬਾਅਦ ਮੈਨੂੰ ਇਸੇ ਤਰ੍ਹਾਂ ਦਾ ਫੋਨ ਆਇਆ, ‘‘ਮੈਂ ਸੁੱਖੀ ਬੋਲਦਾਂ!’’ ਕੌਣ ਸੁੱਖੀ? ਨਹੀਂ ਯਾਦ ਆਇਆ। ਜਦੋਂ ਉਸ ਨੇ ਯਾਦ ਕਰਾਇਆ ਤਾਂ ਰੀਲ 45 ਸਾਲ ਪਿੱਛੇ ਮੁੜ ਗਈ। ਕਿੰਨੀਆਂ ਯਾਦਾਂ ਨੇ ਮਨ ਨੂੰ ਘੇਰ ਲਿਆ। 26 ਸਾਲ ਦੀ ਉਮਰ, ਪਲੇਠੀ ਨੌਕਰੀ ਤੇ ਪਲੇਠੀ ਔਲਾਦ- ਮੇਰੀ ਪੰਜ ਮਹੀਨਿਆਂ ਦੀ ਬੱਚੀ ਤੇ ਸਟੇਸ਼ਨ ਮਿਲਿਆ ਰਿਪੁਦਮਨ ਕਾਲਜ, ਨਾਭਾ! ਮਨ ਡਰੇ, ਕਿਵੇਂ ਰਹਾਂਗੀ? ਖ਼ੈਰ! ਸਾਰਾ ਸ਼ਹਿਰ ਗਾਹ ਕੇ ਨਾਭੇ ਦੇ ਪਾਂਡੂਸਰ ਮੁਹੱਲੇ ਵਿਚ ਮੇਰੇ ਪਤੀ ਨੇ ਇਕ ਸੇਵਾਮੁਕਤ ਸਕੂਲ ਅਧਿਆਪਕ, ਗਿਆਨੀ ਕਿਹਰ ਸਿੰਘ ਦੇ ਘਰ ਦਾ ਉਪਰਲਾ ਹਿੱਸਾ ਕਿਰਾਏ ’ਤੇ ਲੈ ਦਿੱਤਾ। ਇਕੱਲੀ ਰਹਿਣ ਦੇ ਡਰੋਂ ਮੈਂ ਬਹੁਤ ਘਾਬਰੀ ਹੋਈ ਸਾਂ, ਪਰ ਉਸ ਪਰਿਵਾਰ ਨੇ ਜਿਵੇਂ ਮੈਨੂੰ ਆਪਣੀ ਬੁੱਕਲ ਵਿਚ ਲੈ ਲਿਆ। ਆਪਣੀਆਂ ਧੀਆਂ ਵਾਂਗ ਗਿਆਨੀ ਜੀ ਸਮੇਤ ਸਾਰਾ ਪਰਿਵਾਰ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਰਹਿੰਦਾ। ਇਹ ‘ਸੁੱਖੀ’ ਉਨ੍ਹਾਂ ਦਾ ਸਭ ਤੋਂ ਛੋਟਾ ਤੇ ਸ਼ਰਾਰਤੀ ਪੁੱਤਰ ਸੀ- ਬਾਰਾਂ ਕੁ ਵਰ੍ਹਿਆਂ ਦਾ। ਹੁਣ ਦਾਨਾ ਬੀਨਾ ਸਰਕਾਰੀ ਨੌਕਰੀ ਕਰ ਰਿਹਾ ਸੀ। ਇਵੇਂ ਹੀ ਮੇਰੀਆਂ ਲਿਖੀਆਂ ਤੇ ਸੰਪਾਦਿਤ ਕੀਤੀਆਂ ਹੋਰ ਕਿਤਾਬਾਂ ਸਮੇਂ ਹੋਇਆ।
ਖ਼ੈਰ! ਇਹ ਤਾਂ ਮੇਰੀ ਇਕ ਨਿੱਕੀ ਜਿਹੀ ਲਿਖਤ ਬਾਰੇ ਮੇਰਾ ਨਿੱਜੀ ਤਜਰਬਾ ਹੈ, ਪਰ ਸੱਚਮੁੱਚ ਲਿਖਤ/ਕਿਤਾਬ ਦੀ ਇਹ ਅਦਭੁੱਤ ਸ਼ਕਤੀ ਹੈ। ਕਿਤਾਬ ਮਨੁੱਖ ਨੂੰ ਮਨੁੱਖ, ਸਮਾਜ, ਸੰਸਾਰ ਨਾਲ ਜੋੜਦੀ ਹੈ। ਨਾ ਸਿਰਫ਼ ਜਾਣੇ-ਪਛਾਣੇ ਸਗੋਂ ਅਣਜਾਣ ਲੋਕਾਂ ਅਤੇ ਲੇਖਕਾਂ ਨਾਲ ਵੀ। ਅਸੀਂ ਕਿੰਨੇ ਹੀ ਲੇਖਕਾਂ ਦੀਆਂ ਲਿਖਤਾਂ ਪੜ੍ਹ ਕੇ ਉਨ੍ਹਾਂ ਨਾਲ ਅਪਣੱਤ ਮਹਿਸੂਸ ਕਰਨ ਲੱਗ ਪੈਂਦੇ ਹਾਂ। ਉਨ੍ਹਾਂ ਦੀਆਂ ਲਿਖਤਾਂ ਵਿਚਲੇ ਕਿੰਨੇ ਹੀ ਪਾਤਰ ਸਾਨੂੰ ਆਪਣੇ ਆਲੇ-ਦੁਆਲੇ ਵਿਚੋਂ ਲੱਭ ਪੈਂਦੇ ਹਨ। ਕਈ ਵਾਰ ਅਸੀਂ ਉਨ੍ਹਾਂ ਦੇ ਨਾਂ ਵੀ ਗਲਪੀ ਪਾਤਰਾਂ ਵਰਗੇ ਰੱਖ ਲੈਂਦੇ ਹਾਂ। ਪੰਜਾਬੀ ਟ੍ਰਿਬਿਊਨ ਵਿਚ ਅੱਜਕੱਲ੍ਹ ਪ੍ਰੇਮ ਗੋਰਖੀ ਦਾ ਕਾਲਮ ਛਪ ਰਿਹਾ ਹੈ: ‘ਕਹਾਣੀਆਂ ਵਰਗੇ ਲੋਕ’। ਬਸ ਇਸੇ ਤਰ੍ਹਾਂ ਦੇ ਹੱਡ-ਮਾਸ ਦੇ ਬਣੇ ਬੰਦੇ, ਥੋੜ੍ਹੀ ਜਿਹੀ ਤਬਦੀਲੀ ਨਾਲ ਲੇਖਕਾਂ ਦੇ ਗਲਪੀ ਪਾਤਰ ਬਣ ਜਾਂਦੇ ਹਨ। ਤਾਂ ਹੀ ਉਹ ਅਸਲੀ ਲੱਗਦੇ ਹਨ। ਗੋਰਕੀ ਦੇ ਨਾਵਲ ‘ਮਾਂ’ ਵਿਚਲੀ ਪਾਵੇਲ ਦੀ ਮਾਂ ਸਾਨੂੰ ਆਪਣੀ ਮਾਂ ਲੱਗਦੀ ਹੈ ਜੋ ਜ਼ਿੱਲਤ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾ ਕੇ ਸਾਨੂੰ ਅਣਖ ਨਾਲ ਜਿਊਣ ਦਾ ਰਾਹ ਸੁਝਾਉਂਦੀ ਹੈ- ਬਿਲਕੁਲ ਆਪਣੀ ਮਾਂ ਵਾਂਗ। ਹੋਰ ਵੀ ਗਿਆਨ-ਵਿਗਿਆਨ ਦੀਆਂ ਤੇ ਇਤਿਹਾਸਕ ਲਿਖਤਾਂ ਪਾਠਕਾਂ ਨੂੰ ਵਿਗਿਆਨਕ ਸੋਚ ਦਿੰਦੀਆਂ ਅਤੇ ਉਸ ਦਾ ਆਪਣੇ ਤੇ ਦੁਨੀਆਂ ਦੇ ਇਤਿਹਾਸ, ਸਮਾਜ ਤੇ ਸੱਭਿਆਚਾਰ ਨਾਲ ਮੇਲ ਕਰਾਉਂਦੀਆਂ ਹਨ।
ਇਹੀ ਨਹੀਂ, ਕਿਤਾਬਾਂ ਸਾਨੂੰ ਸਾਡੇ ਆਦਰਸ਼, ਸਾਡੀ ਮੰਜ਼ਿਲ ਮਿਲਾਉਣ ਵਿਚ ਵੀ ਸਹਾਈ ਹੁੰਦੀਆਂ ਹਨ। ਇਹ ਸਾਨੂੰ ਜ਼ਿੰਦਗੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਦੀ ਹਿੰਮਤ ਬਖ਼ਸ਼ਦੀਆਂ ਹਨ। ਕਿਸੇ ਵਿਦਵਾਨ ਦਾ ਕਥਨ ਹੈ: ‘‘ਭੁੱਖੇ ਆਦਮੀ, ਤੂੰ ਕਿਤਾਬ ਵੱਲ ਜਾਹ।’’ ਭਾਵ ਇਹ ਭੁੱਖ ਕਿਉਂ ਹੈ, ਕੌਣ ਇਸ ਦਾ ਜ਼ਿੰਮੇਵਾਰ ਹੈ, ਕਿਵੇਂ ਮਿਟੇਗੀ? ਇਨ੍ਹਾਂ ਸਵਾਲਾਂ ਦੇ ਜਵਾਬ ਕਿਤਾਬਾਂ ਵਿਚ ਪਏ ਹਨ। ਸਰਕਾਰਾਂ ਤਾਂ ਹੀ ਲੋਕਾਂ ਨੂੰ ਅਨਪੜ੍ਹ ਰੱਖਦੀਆਂ ਹਨ ਤਾਂ ਕਿ ਉਹ ਜਾਣ ਹੀ ਨਾ ਸਕਣ ਕਿ ਉਨ੍ਹਾਂ ਦੇ ਮੂੰਹੋਂ ਬੁਰਕੀ ਖੋਹਣ ਵਾਲੇ ਢੋਡਰ ਕਾਂ ਕਿਹੜੇ ਹਨ?
ਚੰਗੀ ਕਿਤਾਬ ਮਨੁੱਖ ਦਾ ਸਭ ਤੋਂ ਵੱਡਾ ਤੇ ਸੂਝਵਾਨ ਸਾਥੀ ਹੈ। ਅੱਜ ਬੇਸ਼ੱਕ ਕਿਤਾਬ ਦੀ ਥਾਂ ਇਲੈਕਟ੍ਰਾਨਿਕ ਮੀਡੀਆ ਲੈ ਰਿਹਾ ਹੈ ਤੇ ਇਹ ਡਰ ਵੀ ਪੈਦਾ ਹੋ ਰਿਹਾ ਹੈ ਕਿ ਲਿਖਤੀ ਸ਼ਬਦ ਮਨੁੱਖ ਦੇ ਜੀਵਨ ਵਿਚੋਂ ਖਾਰਜ ਤਾਂ ਨਹੀਂ ਹੋ ਜਾਵੇਗਾ? ਇਸੇ ਡਰ ਵਿਚੋਂ ਨਿਕਲੀ ਗੁਲਜ਼ਾਰ ਦੀ ਨਜ਼ਮ ‘ਕਿਤਾਬੇਂ’ ਵਿਚੋਂ ਕੁਝ ਸਤਰਾਂ ਪੇਸ਼ ਹਨ: ਕਿਤਾਬੇਂ ਝਾਂਕਤੀ ਹੈਂ/ ਬੰਦ ਅਲਮਾਰੀ ਕੇ ਸ਼ੀਸ਼ੋਂ ਸੇ/ …ਉਨ ਕੀ ਸੁਹਬਤ ਮੇਂ/ ਕਟਾ ਕਰਤੀ ਥੀਂ ਜੋ ਸ਼ਾਮੇਂ/ ਅਬ ਅਕਸਰ ਗੁਜ਼ਰ ਜਾਤੀ ਹੈਂ/ ਕੰਪਿਊਟਰ ਕੇ ਪਰਦੋਂ ਪਰ/ ਵੋ ਸਾਰਾ ਇਲਮ ਤੋ/ ਮਿਲਤਾ ਰਹੇਗਾ ਆਇੰਦਾ ਭੀ/ ਵੋ ਜੋ ਕਿਤਾਬ ਮੇਂ ਮਿਲਾ ਕਰਤੇ ਥੇ/ ਸੂਖੇ ਫੂਲ ਔਰ ਮਹਿਕੇ ਹੂਏ ਰੁੱਕੇ/ ਕਿਤਾਬੇਂ ਮਾਂਗਨੇ ਗਿਰਾਨੇ ਉਠਾਨੇ ਕੇ ਬਹਾਨੇ/ ਜੋ ਰਿਸ਼ਤੇ ਬਨਤੇ ਥੇ/ ਉਨ ਕਾ ਕਯਾ ਹੋਗਾ?
ਮੇਰਾ ਵਿਸ਼ਵਾਸ ਹੈ ਕਿ ਲਿਖਤੀ ਸ਼ਬਦ ਕਦੇ ਵੀ ਮਨੁੱਖ ਦੇ ਜੀਵਨ ਵਿਚੋਂ ਖਾਰਜ ਨਹੀਂ ਹੋਵੇਗਾ ਤੇ ਕਿਤਾਬਾਂ ਰਾਹੀਂ ਰੁਮਾਨੀ ਰਿਸ਼ਤੇ ਵੀ ਜੁੜਦੇ ਰਹਿਣਗੇ।

  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ