Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਗੁਰਬਤ, ਸਮਾਜ ਤੇ ਬਾਲ ਮਜ਼ਦੂਰੀ--ਬਿੰਦਰ ਸਿੰਘ ਖੁੱਡੀ ਕਲਾਂ
ਜੀਵਨ ਦੇ ਤਿੰਨ ਮੁੱਖ ਪੜਾਵਾਂ ਬਚਪਨ, ਜਵਾਨੀ ਅਤੇ ਬੁਢਾਪੇ ਵਿਚੋਂ ਬਚਪਨ ਸਭ ਤੋਂ ਅਹਿਮ ਹੈ। ਇਸ ਅਵਸਥਾ ਦੌਰਾਨ ਹੀ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋਣਾ ਹੁੰਦਾ ਹੈ। ਇਸ ਮੌਕੇ ਮਿਲਿਆ ਵਾਤਾਵਰਨ ਅਤੇ ਹੋਈ ਦੇਖਭਾਲ ਬੱਚੇ ਦੀ ਸ਼ਖ਼ਸੀਅਤ ਉਸਾਰੀ ਵਿਚ ਮੁੱਖ ਭੂਮਿਕਾ ਨਿਭਾਉਂਦੀ ਹੈ।
ਚਾਰ ਵਰ੍ਹਿਆਂ ਦੀ ਉਮਰ ਤੱਕ ਬੱਚੇ ਦੀ ਦੇਖਭਾਲ ਹਰ ਪਰਿਵਾਰ ਵੱਲੋਂ ਆਰਥਿਕ ਸਮਰੱਥਾ ਅਤੇ ਸਮਾਜਿਕ ਰੁਤਬੇ ਅਨੁਸਾਰ ਕੀਤੀ ਜਾਂਦੀ ਹੈ ਪਰ ਉਮਰ ਦਾ ਪੰਜਵਾਂ ਵਰ੍ਹਾ ਹਰ ਬੱਚੇ ਲਈ ਅਹਿਮ ਬਣ ਜਾਂਦਾ ਹੈ। ਇਸ ਵਰ੍ਹੇ ਦੌਰਾਨ ਹੀ ਬੱਚੇ ਨੇ ਵਿੱਦਿਆ ਗ੍ਰਹਿਣ ਕਰਨ ਵੱਲ ਤੁਰਨਾ ਹੁੰਦਾ ਹੈ ਪਰ ਇਸੇ ਵਰ੍ਹੇ ਤੋਂ ਕਈ ਬੱਚਿਆਂ ਦੇ ਸਿਰ ਤੇ ਬਾਲ ਮਜ਼ਦੂਰੀ ਦਾ ਖਤਰਾ ਮੰਡਰਾਉਣ ਲੱਗ ਪੈਂਦਾ ਹੈ। ਇਸ ਉਮਰ ਦੌਰਾਨ ਬੱਚਾ ਥੋੜ੍ਹਾ ਬਹੁਤਾ ਸਰੀਰਕ ਕੰਮ ਧੰਦਾ ਕਰਨ ਦੇ ਸਮਰੱਥ ਹੋ ਜਾਂਦਾ ਹੈ। ਆਰਥਿਕ ਪੱਖ ਤੋਂ ਕਮਜ਼ੋਰ ਪਰਿਵਾਰ ਬੱਚੇ ਦੇ ਵਿਕਾਸ ਬਾਰੇ ਸੋਚਣ ਦੀ ਬਜਾਏ ਉਸ ਨੂੰ ਪਰਿਵਾਰਕ ਕਮਾਈ ਦਾ ਜ਼ਰੀਆ ਬਣਾ ਲੈਂਦੇ ਹਨ। ਹੋਟਲਾਂ ਅਤੇ ਢਾਬਿਆਂ ਜਾਂ ਹੋਰ ਛੋਟੇ ਮੋਟੇ ਦੁਕਾਨਦਾਰਾਂ ਵੱਲੋਂ ਇਸ ਉਮਰ ਦੇ ਬੱਚਿਆਂ ਨੂੰ ਹਲਕੇ ਕੰਮ ਧੰਦੇ ਲਈ ਰੱਖ ਲਿਆ ਜਾਂਦਾ ਹੈ।
ਅਸਲ ਵਿਚ ਬਾਲ ਮਜ਼ਦੂਰੀ ਕਿਸੇ ਵੀ ਸਮਾਜ ਦੇ ਪੱਛੜੇਪਨ ਦੀ ਨਿਸ਼ਾਨੀ ਹੈ। ਬਾਲ ਮਜ਼ਦੂਰੀ ਦਾ ਸਿੱਧਾ ਸਬੰਧ ਮਾਪਿਆਂ ਦੀ ਆਰਥਿਕਤਾ ਨਾਲ ਹੈ। ਸ਼ਾਇਦ ਇਸੇ ਕਰਕੇ ਪੱਛਮੀ ਅਤੇ ਯੂਰੋਪੀਅਨ ਮੁਲਕਾਂ ਦੇ ਮੁਕਾਬਲੇ ਏਸ਼ੀਆ ਖਿੱਤੇ ਵਿਚ ਬਾਲ ਮਜ਼ਦੂਰੀ ਜ਼ਿਆਦਾ ਹੈ। ਕੌਮਾਂਤਰੀ ਬਾਲ ਮਜ਼ਦੂਰੀ ਰੋਕੂ ਸੰਗਠਨ ਦੀ ਰਿਪੋਰਟ ਅਨੁਸਾਰ ਸੰਸਾਰ ਦੇ ਵਿਕਾਸਸ਼ੀਲ ਮੁਲਕਾਂ ਵਿਚ ਬਾਲ ਮਜ਼ਦੂਰਾਂ ਦੀ ਗਿਣਤੀ 22 ਕਰੋੜ ਦੇ ਕਰੀਬ ਹੈ ਅਤੇ ਇਸ ਵਿਚੋਂ 61 ਫੀਸਦੀ ਦੇ ਕਰੀਬ ਏਸ਼ੀਆ ਵਿਚ ਹੈ।
ਭਾਰਤ ਦੀ ਗਿਣਤੀ ਵੀ ਬਾਲ ਮਜ਼ਦੂਰਾਂ ਵਾਲੇ ਮੁਲਕਾਂ ਦੀ ਗਿਣਤੀ ਵਿਚ ਸ਼ੁਮਾਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਦੇਸ਼ ਵਿਚ ਬਾਲ ਮਜ਼ਦੂਰਾਂ ਦੀ ਗਿਣਤੀ 43 ਲੱਖ ਦੇ ਕਰੀਬ ਹੈ। 5 ਤੋਂ 14 ਵਰ੍ਹਿਆਂ ਦੀ ਉਮਰ ਦੇ ਬੱਚਿਆਂ ਤੋਂ ਉਜਰਤ ਦੇ ਮਕਸਦ ਲਈ ਕੰਮ ਕਰਵਾਉਣ ਅਤੇ 15 ਤੋਂ 18 ਵਰ੍ਹਿਆਂ ਦੀ ਉਮਰ ਦੇ ਬੱਚਿਆਂ ਤੋਂ ਅਸਾਵੇਂ ਤੇ ਖਤਰਨਾਕ ਹਾਲਾਤ ਵਿਚ ਕੰਮ ਕਰਵਾਉਣ ਤੇ ਪਾਬੰਦੀ ਹੈ।
ਬਾਲ ਮਜ਼ਦੂਰੀ ਦੇ ਖਾਤਮੇ ਲਈ 1986 ਵਿਚ ਬਾਲ ਮਜ਼ਦੂਰੀ ਵਿਰੋਧੀ ਕਾਨੂੰਨ ਬਣਾ ਕੇ 5 ਤੋਂ 14 ਵਰ੍ਹਿਆਂ ਦੀ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਣ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਰੱਖਦਿਆਂ ਇਹ ਅਪਰਾਧ ਕਰਨ ਵਾਲਿਆਂ ਲਈ ਸਜ਼ਾ ਦਾ ਬੰਦੋਬਸਤ ਕੀਤਾ। 1987 ਵਿਚ ਬਾਲ ਮਜ਼ਦੂਰ ਵਿਰੋਧੀ ਕੌਮੀ ਨੀਤੀ ਦਾ ਐਲਾਨ ਕਰਦਿਆਂ ਇਸ ਨੂੰ ਸੰਗੀਨ ਅਪਰਾਧਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਕਰ ਦਿੱਤਾ। 1994 ਵਿਚ ਬਾਲਕਾਂ ਨੂੰ ਮਜ਼ਦੂਰੀ ਤੋਂ ਨਿਜਾਤ ਲਈ ਮੁੜ ਕਾਨੂੰਨ ਬਣਾਇਆ ਗਿਆ।ਬਾਲ ਮਜ਼ਦੂਰੀ ਦੀ ਰੋਕਥਾਮ ਲਈ ਹੀ ਨਹੀਂ, ਭਾਰਤ ਸਰਕਾਰ ਨੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਵੀ ਸੰਵਿਧਾਨਕ ਸੋਧ ਕੀਤੀ। ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤਾਂ ਦੀ ਧਾਰਾ 45 ਅਨੁਸਾਰ 6 ਤੋਂ 14 ਵਰ੍ਹਿਆਂ ਦੀ ਉਮਰ ਦੇ ਹਰ ਬੱਚੇ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਬੰਦੋਬਸਤ ਕੀਤਾ ਗਿਆ ਹੈ ਜਿਸ ਅਨੁਸਾਰ 6 ਤੋਂ 14 ਵਰ੍ਹਿਆਂ ਦੀ ਉਮਰ ਦਾ ਹਰ ਬੱਚਾ ਬਿਨਾ ਕਿਸੇ ਫੀਸ ਦੀ ਅਦਾਇਗੀ ਦੇ ਅੱਠਵੀਂ ਜਮਾਤ ਤੱਕ ਦੀ ਸਿੱਖਿਆ ਪ੍ਰਾਪਤ ਕਰੇਗਾ ਪਰ ਅਕਤੂਬਰ 2010 ਤੋਂ ਲਾਗੂ ਹੋਇਆ ਇਹ ਕਾਨੂੰਨ ਵੀ ਬੱਚਿਆਂ ਦੀ ਤਕਦੀਰ ਬਦਲਣ ਲਈ ਸਾਰਥਿਕ ਸਿੱਧ ਨਹੀਂ ਹੋ ਸਕਿਆ। ਅੱਜ ਵੀ ਲੱਖਾਂ ਬੱਚੇ ਸਕੂਲ ਸਿੱਖਿਆ ਤੋਂ ਵਿਰਵੇ ਹਨ। ਇਸ ਦੇ ਲਈ ਮਾਪਿਆਂ ਵਿਚ ਜਾਗਰੂਕਤਾ ਦੀ ਕਮੀ ਅਤੇ ਆਰਥਿਕ ਪਛੜੇਵਾਂ ਮੁੱਖ ਰੂਪ ਵਿਚ ਜ਼ਿੰਮੇਵਾਰ ਹਨ।
ਬਾਲ ਮਜ਼ਦੂਰੀ ਦੀ ਸਮੱਸਿਆ ਨੂੰ ਵਿਚਾਰਨ ਲਈ 1999 ਵਿਚ ਕੌਮਾਂਤਰੀ ਮਜ਼ਦੂਰ ਸੰਗਠਨ ਦੇ ਮੈਂਬਰ ਦੇਸ਼ਾਂ ਨੇ ਵੋਰਸਟ ਫੋਰਮਸ ਆਫ ਚਾਈਲਡ ਲੇਬਰ ਵਿਸ਼ੇ ਤੇ ਚਰਚਾ ਕਰਵਾਈ। ਇਸ ਚਰਚਾ ਦੌਰਾਨ ਬੱਚਿਆਂ ਦੇ ਆਰਥਿਕ ਖੇਤਰ ਵਿਚ ਇਸਤੇਮਾਲ ਨੂੰ ਰੋਕਣ ਦਾ ਬੀੜਾ ਚੁੱਕਿਆ ਗਿਆ। ਕੌਮਾਂਤਰੀ ਮਜ਼ਦੂਰ ਸੰਗਠਨ ਨੇ ਹਰ ਸਾਲ 12 ਜੂਨ ਦਾ ਦਿਨ ਕੌਮਾਂਤਰੀ ਮਜ਼ਦੂਰ ਵਿਰੋਧੀ ਦਿਵਸ ਵਜੋਂ ਮਨਾ ਕੇ ਇਸ ਬੁਰਾਈ ਖਿਲ਼ਾਫ ਲੋਕਾਂ ਨੂੰ ਲਾਮਬੰਦ ਕਰਨ ਦਾ ਫ਼ੈਸਲਾ ਕੀਤਾ।
2002 ਤੋਂ ਬਾਲ ਮਜ਼ਦੂਰ ਵਿਰੋਧੀ ਦਿਵਸ ਮਨਾਇਆ ਤਾਂ ਜਾ ਰਿਹਾ ਹੈ ਪਰ ਇਸ ਦੇ ਨਤੀਜਿਆਂ ਦੀ ਕੌੜੀ ਹਕੀਕਤ ਕਿਸੇ ਤੋਂ ਲੁਕੀ ਨਹੀਂ ਹੈ। ਅੱਜ ਵੀ ਗੁਰਬਤ ਮਾਰੇ ਪਰਿਵਾਰਾਂ ਦੇ ਲੱਖਾਂ ਬੱਚੇ ਹੱਸਣ-ਖੇਡਣ ਦੀ ਉਮਰੇ ਮਜ਼ਦੂਰੀ ਕਰਨ ਲਈ ਮਜਬੂਰ ਹਨ।
ਅਸਲ ਵਿਚ ਬਾਲ ਮਜ਼ਦੂਰੀ ਦਾ ਖਾਤਮਾ ਕਾਨੂੰਨਾਂ ਅਤੇ ਨਿਯਮਾਂ ਦਾ ਮੁਹਤਾਜ ਨਹੀਂ। ਇਸ ਦੇ ਖ਼ਾਤਮੇ ਲਈ ਦ੍ਰਿੜ ਸਿਆਸੀ ਤੇ ਪ੍ਰਸ਼ਾਸਨਿਕ ਇੱਛਾ ਸ਼ਕਤੀ ਅਤੇ ਜਨਤਕ ਸਹਿਯੋਗ ਦੀ ਜ਼ਰੂਰਤ ਹੈ। ਪਰਿਵਾਰਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕੀਤੇ ਅਤੇ ਸਿੱਖਿਆ ਬਾਰੇ ਜਾਗਰੂਕਤਾ ਦੇ ਪਸਾਰੇ ਬਿਨਾ ਬਾਲ ਮਜ਼ਦੂਰੀ ਦੇ ਖ਼ਾਤਮੇ ਦਾ ਸੁਪਨਾ ਦੇਖਣਾ ਹਨੇਰੇ ਵਿਚ ਤੀਰ ਚਲਾਉਣ ਵਾਲੀ ਗੱਲ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback