Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਵੀਰੇ, ਬਸ ਸਟਾਰ ਦੇ ਦੇਵੀਂ--ਅਮਨਿੰਦਰ ਪਾਲ
ਬਚਪਨ ਮਾਲਵੇ ਦੇ ਉਸ ‘ਪਿੰਡਾਂ ਵਰਗੇ’ ਸ਼ਹਿਰ ’ਚ ਬੀਤਿਆ ਸੀ। ਛੁੱਟੀਆਂ ’ਚ ਦੋ ਕੁ ਦਿਨਾਂ ਲਈ ਉੱਥੇ ਗਿਆ ਤਾਂ ਨਿਆਣੇ ਦੀ ਮੰਗ ਸੀ ਕਿ ਕੁਝ ਬਜ਼ਾਰੋਂ ਮੰਗਵਾ ਕੇ ਖਾਣਾ ਹੈ। ਜਿਸ ਘਰ ’ਚ ਰਹਿ ਰਹੇ ਸਾਂ ਉਹ ਬਜ਼ਾਰੋਂ ਦੂਰ ਸੀ। ਉੱਤੋਂ ਤਪਦਾ ਦੁਪਹਿਰਾ। ਮੈਂ ਧੁੱਪ ਦਾ ਬਹਾਨਾ ਕਰਿਆ। ਨਿਆਣੇ ਨੇ ਹੱਸ ਕੇ ਆਖਿਆ ਕਿ ਮੋਬਾਈਲ ਤੋਂ ਮੰਗਵਾ ਲਵੋ। ਉਹਦਾ ਇਸ਼ਾਰਾ ਮੋਬਾਈਲ ਫੋਨ ’ਤੇ ਮੁਹੱਈਆ ਉਸ ਸਹੂਲਤ ਵੱਲ ਸੀ (ਜਿਸ ਨੂੰ ਮੋਬਾਈਲ ਐਪਲੀਕੇਸ਼ਨ ਜਾਂ ਆਮ ਭਾਸ਼ਾ ’ਚ ਐਪ ਕਿਹਾ ਜਾਂਦਾ ਹੈ) ਜਿਸ ਰਾਹੀਂ ਲੋਕ ਘਰ ਬੈਠੇ ਹੀ ਖਾਣ ਵਾਲੀਆਂ ਵਸਤਾਂ ਮੰਗਵਾ ਲੈਂਦੇ ਹਨ।
ਹੁਣ ਤਕ ਸਬੱਬ ਹੀ ਅਜਿਹੇ ਬਣਦੇ ਰਹੇ ਸਨ ਕਿ ਜਦੋਂ ਵੀ ਪੰਜਾਬ ਆਉਂਦੇ ਸਾਂ, ਉਦੋਂ ਕਦੇ ਵੀ ਕੋਈ ਚੀਜ਼ ਮੋਬਾਈਲ ਰਾਹੀਂ ਨਹੀਂ ਸਾਂ ਮੰਗਵਾਉਂਦੇ। ਉਸ ਦਾ ਕਾਰਨ ਸ਼ਾਇਦ ਆਪਣੀ ਭੋਇੰ ਬਾਬਤ ਆਪੂੰ ਸਿਰਜਿਆ ਭਰਮ ਸੀ ਜਿਸ ਨੇ ਮੇਰੇ ਅਵਚੇਤਨ ਦੀ ਕਿਸੇ ਨੁੱਕਰੇ ਇਹ ਖਿਆਲ ਧਰ ਦਿੱਤਾ ਸੀ ਕਿ ਖਪਤਵਾਦ ਦੀ ਹਨੇਰੀ ਤੇ ਉਸੇ ਦੀ ਪੈਦਾਇਸ਼ ਇਨ੍ਹਾਂ ਮੋਬਾਈਲ ਐਪਾਂ ਨੂੰ ਸਾਡੇ ‘ਪਿੰਡਾਂ ਵਰਗੇ ਸ਼ਹਿਰਾਂ’ ’ਚ ਅੱਪੜਨ ਲਈ ਹਾਲੇ ਲੰਮਾ ਸਮਾਂ ਲੱਗੇਗਾ। ਹਾਲਾਂ ਤੀਕ ਮੇਰੀ ਕਲਪਨਾ ਸੋਹਣੇ ਪੰਜਾਬੀ ਗੱਭਰੂ ਦਾ ਉਹ ਬਿੰਬ ਨਹੀਂ ਸੀ ਸਿਰਜ ਸਕੀ ਜਿਸ ਵਿਚ ਉਹ ਖਪਤੀ ਬਾਸ਼ਿੰਦਿਆਂ ਦੀਆਂ ਮੋਬਾਈਲਾਂ ’ਤੇ ਫਿਰ ਰਹੀਆਂ ਉਂਗਲਾਂ ਦੇ ਇਸ਼ਾਰਿਆਂ ’ਤੇ ਨੱਚਦੇ ਹੋਏ, ਵੱਡੇ-ਵੱਡੇ ਬਸਤੇ ਮੋਢਿਆਂ ’ਤੇ ਲਟਕਾਈ, ‘ਡਲਿਵਰੀਆਂ’ ਦੇਣ ਦੀ ਕਾਹਲ ’ਚ ਹਫਿਆ ਫਿਰਦਾ ਸਕੂਟਰ-ਮੋਟਰਸਾਈਕਲਾਂ ’ਤੇ ਭੱਜਿਆ ਫਿਰਦਾ ਦਿਖਾਈ ਦਿੰਦਾ ਹੈ। ਪਰ ਮੈਂ ਗ਼ਲਤ ਸਾਂ।
ਨਿਆਣੇ ਦਾ ਕਿਹਾ ਮੰਨ ਮੋਬਾਈਲ ਤੋਂ ਆਰਡਰ ਕਰ ਦਿੱਤਾ। ਅੱਧੇ ਘੰਟੇ ਬਾਅਦ ਲਾਲ ਵਰਦੀ ਤੇ ਵੱਡਾ ਸਾਰਾ ਲਾਲ ਬਸਤਾ ਮੋਢਿਆਂ ’ਤੇ ਲਟਕਾਈ 22 ਕੁ ਸਾਲਾਂ ਦਾ ਪੇਂਡੂ ਗੱਭਰੂ ਸਾਮਾਨ ਲੈ ਆਇਆ। ਮੈਂ ਉਹਨੂੰ ਬਿਲ ਦੇ ਪੈਸੇ ਦਿੱਤੇ। ਉਸ ਪੈਸੇ ਫੜੇ ’ਤੇ ਜਾਣ ਲੱਗੇ ਅਰਜੋਈ ਜਿਹੀ ਕਰਕੇ ਕਿਹਾ, ‘‘ਭਾ’ਜੀ। ਬਸ ਸਟਾਰ ਜ਼ਰੂਰ ਦੇ ਦੇਣਾ।’’ਅਗਲੇ ਦਿਨ ਆਪਣੇ ਸ਼ਹਿਰ ਪਰਤੇ। ਇਹ ਇਲਮ ਹੋਣ ਤੋਂ ਬਾਅਦ ਕਿ ਮੋਬਾਈਲ ਦੀਆਂ ਐਪਾਂ ਦਾ ਜਾਲ ਸਾਡੇ ‘ਪਿੰਡਾਂ ਵਰਗੇ ਸ਼ਹਿਰਾਂ’ ਦੇ ਆਸਮਾਨ ’ਤੇ ਖ਼ੂਬ ਫੈਲ ਚੁੱਕਾ ਹੈ, ਮੈਂ ਫਿਰ ਮੋਬਾਈਲ ’ਤੇ ਇਕ ਆਰਡਰ ਕੀਤਾ। ਅਸਲੀ ਇੱਛਾ ਸਟਾਰ ਦੀ ਕੀਮਤ ਜਾਣਨ ਦੀ ਸੀ।
ਦਸ-ਪੰਦਰਾਂ ਮਿੰਟਾਂ ’ਚ ਹੀ ਮੁੰਡਾ ਆਰਡਰ ਲੈ ਆਇਆ। ਉਹ ਸ਼ਹਿਰ ਲਾਗਲੇ ਪਿੰਡ ਦਾ ਰਹਿਣ ਵਾਲਾ ਸੀ। ਮੈਂ ਬਿਲ ਦੇ ਪੈਸੇ ਦਿੱਤੇ ਅਤੇ ਉਸ ਨੇ ਪੋਲਾ ਜਿਹਾ ਮੂੰਹ ਕਰਕੇ ਕਿਹਾ, ‘‘ਵੀਰੇ, ਬਸ ਸਟਾਰ ਜ਼ਰੂਰ ਦੇ ਦੇਵੀਂ।’’ ਉਹਨੇ ਦੱਸਿਆ ਕਿ ਡਲਿਵਰੀ ਤੋਂ ਬਾਅਦ ਮੋਬਾਈਲ ਦੀ ਸਕਰੀਨ ’ਤੇ ਪੰਜ ਤਾਰੇ ਦਿਸਦੇ ਹਨ। ਜੇ ਸਾਮਾਨ ਮੰਗਵਾਉਣ ਵਾਲਾ ਪੰਜੇ ਤਾਰਿਆਂ ’ਤੇ ਸਹੀ ਲਾ ਦੇਵੇ ਤੇ ਇਸ ਦਾ ਮਤਲਬ ਹੈ ਕਿ ਮੁੰਡੇ ਦੀ ‘ਸਰਵਿਸ’ ਬੜੀ ਚੰਗੀ ਸੀ।
ਮੈਂ ਸਟਾਰ ਦਾ ਮੁੱਲ ਪੁੱਛਿਆ ਤਾਂ ਉਸ ਨੇ ਕਿਹਾ, ‘‘ਗੇੜੇ ਦੇ ਬਹੁਤੇ ਪੈਸੇ ਨਹੀਂ ਮਿਲਦੇ ਵੀਰੇ। ਜੇ ਗਾਹਕ ਪੰਜੇ ਸਟਾਰਾਂ ’ਤੇ ਸਹੀ ਲਾ ਦੇਵੇ ਤਾਂ ਡਲਿਵਰੀ ਦੇਣ ਵਾਲੇ ਨੂੰ ਇਕ ਆਰਡਰ ਮਗਰ 10-15 ਰੁਪਏ ਵਾਧੂ ਮਿਲ ਜਾਂਦੇ ਹਨ। ਜੇ ਦਿਹਾੜੀ ਦੇ ਦਸ ਗੇੜੇ ਲੱਗ ਜਾਣ ਤਾਂ 100 ਰੁਪਏ ਵਾਧੂ ਬਣ ਜਾਂਦੇ ਹਨ। ਬਸ਼ਰਤੇ ਹਰ ਗਾਹਕ ਪੰਜ ਸਟਾਰ ਦੇਵੇ। ਮੇਰੇ ਵਰਗੇ ਜਿੰਨੇ ਵੀ ਤੁਰੇ ਫਿਰਦੇ ਹਨ, ਸਭ ਦਾ ਇਹੀ ਜ਼ੋਰ ਹੁਦਾ ਹੈ ਕਿ ਬਸ ਸਟਾਰ ਮਿਲ ਜਾਣ।’’
ਮੁੰਡੇ ਨੇ ਸਾਮਾਨ ਫੜਾਇਆ, ਮੋਟਰਸਾਈਕਲ ਦੀ ਕਿੱਕ ਮਾਰੀ ਤੇ ਵਾਪਸ ਮੁੜ ਗਿਆ। ਉਹ ਦੂਰ ਹੁੰਦਾ ਗਿਆ। ਉਹਦੇ ਪੈਰ-ਦਰ-ਪੈਰ ਧੁੰਦਲੇ ਹੁੰਦੇ ਜਾ ਰਹੇ ਅਕਸ ਵੱਲ ਆਪਣੀਆਂ ਨਜ਼ਰਾਂ ਗੱਡੀ ਬੈਠਾ ਮੈਂ ਸੋਚ ਰਿਹਾ ਸਾਂ ਕਿ ਪੰਜਾਬ ਦੇ ਪੁੱਤ, ਜਿਨ੍ਹਾਂ ਦੀ ਤੁਰੇ ਜਾਂਦਿਆਂ ਦੀ ਮਸਤੀ ਨੂੰ ਕਾਇਨਾਤ ਵੀ ਖਲੋ ਕੇ ਪ੍ਰਣਾਮ ਕਰਦੀ ਸੀ, ਘਰ-ਘਰ ਰੁਜ਼ਗਾਰ ਵੰਡਣ ਵਾਲਿਆਂ ਨੇ ਉਹ ਪੁੱਤ ਸ਼ਹਿਰਾਂ ਦੀਆਂ ਸੁੰਨੀਆਂ ਤੇ ਖੁਸ਼ਕ ਗਲੀਆਂ ’ਚ ਸਟਾਰ ਮੰਗਣ ਲਾ ਦਿੱਤੇ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback