Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਮੇਰੀ ਧੀ ਮੇਰੀ ਅਧਿਆਪਕ--ਡਾ. ਮਹਿੰਦਰ ਸਿੰਘ


    
  

Share
  
ਜਦੋਂ ਸਾਡੇ ਘਰ ਦੂਜਾ ਬੱਚਾ ਆਉਣ ਵਾਲਾ ਸੀ ਤਾਂ ਜਿਥੇ ਪਰਿਵਾਰ ਦੇ ਬਜ਼ੁਰਗ ਮੁੰਡਾ ਪੈਦਾ ਹੋਣ ਲਈ ਦੁਆਵਾਂ ਕਰ ਰਹੇ ਸਨ, ਉਥੇ ਮੈਂ ਤੇ ਮੇਰੀ ਪਤਨੀ ਸਿਰਫ਼ ਤੰਦਰੁਸਤ ਬੱਚੇ ਦੇ ਚਾਹਵਾਨ ਸਾਂ। ਰੱਬ ਨੇ ਸਾਡੀ ਦੁਆ ਸੁਣ ਲਈ, ਜਦੋਂ ਸਾਡੇ ਘਰੇ 6 ਜੁਲਾਈ 1973 ਨੂੰ ਤੰਦਰੁਸਤ ਬੱਚੀ ਨੇ ਜਨਮ ਲਿਆ ਜਿਸ ਦਾ ਨਾਂ ਰੂਬੀ ਰੱਖਿਆ ਗਿਆ। ਮੈਂ ਆਪਣੀ ਵੱਡੀ ਧੀ ਜੀਨਾ ਨੂੰ ਨਾਲ ਲੈ ਕੇ ਬਾਜ਼ਾਰ ਗਿਆ ਅਤੇ ਰੂਬੀ ਲਈ ਨਵੇਂ ਕੱਪੜੇ ਖ਼ਰੀਦੇ। ਨਾਲ ਹੀ ਮਠਿਆਈ ਦੇ ਡੱਬੇ ਤੇ ਨਵੇਂ ਕਰੰਸੀ ਨੋਟ ਵੀ ਲਏ। ਲੜਕੀ ਪੈਦਾ ਹੋਣ ਦੇ ਬਾਵਜੂਦ ਸਾਡੇ ਚਿਹਰਿਆਂ ਉਤੇ ਖ਼ੁਸ਼ੀ ਦੇਖ ਕੇ ਹਸਪਤਾਲ ਦੇ ਸਟਾਫ਼ ਨੇ ਸਾਡੇ ਕੋਲੋਂ ਮਠਿਆਈਆਂ ਅਤੇ ਬਖ਼ਸ਼ਿਸ਼ ਖ਼ੁਸ਼ੀ ਖ਼ੁਸ਼ੀ ਕਬੂਲ ਕੀਤੀ ਜਿਨ੍ਹਾਂ ਦਾ ਖ਼ਿਆਲ ਸੀ ਕਿ ਸ਼ਾਇਦ ਸਾਡੇ ਘਰੇ ਕਈ ਪੁੱਤਰਾਂ ਤੋਂ ਬਾਅਦ ਧੀ ਪੈਦਾ ਹੋਈ ਸੀ। ਜਦੋਂ ਉਨ੍ਹਾਂ ਨੂੰ ਦੱਸਿਆ ਕਿ ਇਹ ਸਾਡੀ ਦੂਜੀ ਧੀ ਸੀ, ਉਹ ਬਹੁਤ ਹੈਰਾਨ ਹੋਏ।
ਅਨਮੋਲ ਦਾਤ ਰੂਬੀ ਦਾ ਸਾਡੇ ਅਜਿਹੇ ਪਰਿਵਾਰ ਵਿਚ ਵਿਚ ਪਾਲਣ-ਪੋਸ਼ਣ ਹੋਇਆ, ਜਿਥੇ ਫ਼ਜ਼ੂਲ ਕਰਮ-ਕਾਂਡਾਂ ਤੇ ਰੀਤੀ-ਰਿਵਾਜ਼ਾਂ ਉਤੇ ਸਵਾਲ ਉਠਾਉਣ ਦੀ ਰਵਾਇਤ ਸੀ ਅਤੇ ਮਾਪਿਆਂ ਤੇ ਬੱਚਿਆਂ ਦੇ ਆਪਸ ਵਿਚ ਦੋਸਤਾਨਾ ਰਿਸ਼ਤੇ ਸਨ। ਜਿਗਿਆਸੂ ਸੁਭਾਅ ਦੀ ਰੂਬੀ ਅਕਸਰ ਅਜਿਹੇ ਟੇਢੇ ਸਵਾਲ ਪੁੱਛਦੀ, ਜਿਨ੍ਹਾਂ ਦਾ ਜਵਾਬ ਦੇਣਾ ਆਸਾਨ ਨਾ ਹੁੰਦਾ। ਇਕ ਦਿਨ ਪੁੱਛਣ ਲੱਗੀ ਕਿ ਉਹ ਕਿਥੋਂ ਆਈ ਹੈ? ਉਸ ਦੇ ਸਵਾਲ ਦਾ ਕੋਈ ਤਰਕਸੰਗਤ ਜਵਾਬ ਦੇਣ ਦੀ ਥਾਂ ਸਾਡਾ ਫ਼ੌਰੀ ਜਵਾਬ ਸੀ, “ਤੈਨੂੰ ਬਾਬਾ ਜੀ ਨੇ ਭੇਜਿਆ ਹੈ।”
ਬਾਅਦ ਵਿਚ ਜਦੋਂ ਉਹ ਸਕੂਲ ਦਾਖ਼ਲ ਹੋਈ ਤੇ ਛੇਵੀਂ ਜਮਾਤ ਵਿਚ ਪੁੱਜੀ ਤਾਂ ਉਸ ਨੇ ਇਹੋ ਸਵਾਲ ਆਪਣੀਆਂ ਦੋ ਅਧਿਆਪਕ- ਇਕ ਬਾਇਓਲੋਜੀ (ਜੀਵ ਵਿਗਿਆਨ) ਦੀ ਅਤੇ ਦੂਜੀ ਅਧਿਆਤਮਿਕਤਾ ਪੜ੍ਹਾਉਣ ਵਾਲੀ, ਨੂੰ ਪੁੱਛਿਆ। ਦੋਵਾਂ ਤੋਂ ਵੱਖੋ-ਵੱਖਰੇ ਜਵਾਬ ਮਿਲਣ ‘ਤੇ ਉਸ ਨੇ ਅਧਿਆਤਮਿਕਤਾ ਪੜ੍ਹਾਉਣ ਵਾਲੀ ਅਧਿਆਪਕ ਨਾਲ ਬਹਿਸਣਾ ਸ਼ੁਰੂ ਕਰ ਦਿੱਤਾ ਕਿ ਉਸ ਦਾ ਜਵਾਬ, ਉਸ ਦੇ ਮਾਪਿਆਂ ਦੇ ਜਵਾਬ ਵਾਂਗ ਹੀ ਗ਼ਲਤ ਸੀ। ਇਹ ਮਿਸ਼ਨਰੀ ਸਕੂਲ ਸੀ ਜਿਸ ਨੂੰ ਫਰਾਂਸਿਸਕਨ ਪ੍ਰਣਾਲੀ ਦੀਆਂ ਈਸਾਈ ਨਨਜ਼ ਵੱਲੋਂ ਚਲਾਇਆ ਜਾਂਦਾ ਸੀ ਤੇ ਉਸ ਦੀ ਅਧਿਆਪਕ ਨੇ ਰੂਬੀ ਦੀਆਂ ਗੱਲਾਂ ਤੋਂ ਬੇਇੱਜ਼ਤੀ ਮਹਿਸੂਸ ਕੀਤੀ।ਅਗਲੇ ਦਿਨ ਧੀ ਦੇ ਵਿਹਾਰ ਲਈ ਜਵਾਬ-ਤਲਬੀ ਵਾਸਤੇ ਮੈਨੂੰ ਸਕੂਲ ਸੱਦਿਆ ਗਿਆ। ਮੈਂ ਇਹੋ ਦਲੀਲ ਦਿੱਤੀ ਕਿ ਰੂਬੀ ਅਜੇ ਬੱਚੀ ਹੈ ਤੇ ਅਜਿਹੀਆਂ ਗੱਲਾਂ ਨੂੰ ਸਮਝ ਨਹੀਂ ਸਕਦੀ। ਰੂਬੀ ਨੂੰ ਮੇਰੀ ਦਲੀਲ ਚੰਗੀ ਨਾ ਲੱਗੀ, ਉਸ ਦਾ ਕਹਿਣਾ ਸੀ ਕਿ ਉਸ ਦੇ ਮੁਆਫ਼ੀ ਮੰਗਣ ਦੀ ਕੋਈ ਤੁਕ ਨਹੀਂ ਬਣਦੀ। ਅਗਲੇ ਦਿਨ, ਸਾਨੂੰ ਦੱਸੇ ਬਿਨਾ ਉਹ ਦਿੱਲੀ ਪਬਲਿਕ ਸਕੂਲ ਜਾ ਕੇ ਪ੍ਰਿੰਸੀਪਲ ਨੂੰ ਮਿਲੀ ਤੇ ਉਸ ਸਕੂਲ ਵਿਚ ਦਾਖ਼ਲਾ ਲੈਣ ਦੀ ਇੱਛਾ ਜ਼ਾਹਰ ਕੀਤੀ ਅਤੇ ਉਸ ਨੂੰ ਦਾਖ਼ਲਾ ਮਿਲ ਵੀ ਗਿਆ।
ਬਾਅਦ ਵਿਚ ਉਸ ਨੇ ਦਿੱਲੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਤੋਂ ਐੱਮਏ ਕੀਤੀ। ਦੋਵੇਂ ਥਾਈਂ, ਕਾਲਜ ਵਿਚ ਵੀ ਤੇ ਯੂਨੀਵਰਿਸਟੀ ਦੇ ਇਤਿਹਾਸ ਵਿਭਾਗ ਵਿਚ ਵੀ, ਉਹ ਬਹੁਤ ਵਾਰ ਬਿਨਾ ਕਿਸੇ ਹਾਸੇ-ਮਜ਼ਾਕ ਦਾ ਪਾਤਰ ਬਣਿਆਂ ਅਧਿਆਪਕਾਂ ਨਾਲ ਲੰਮੀਆਂ ਅਕਾਦਮਿਕ ਬਹਿਸਾਂ ਕਰਦੀ।
ਰੂਬੀ ਨਾਲ ਉਨ੍ਹਾਂ ਕਿਤਾਬਾਂ ਬਾਰੇ ਗੱਲਾਂ ਕਰਦਿਆਂ ਅਕਸਰ ਗੰਭੀਰ ਬਹਿਸਾਂ ਹੋ ਜਾਂਦੀਆਂ ਜਿਹੜੀਆਂ ਅਸੀਂ ਦੋਵਾਂ ਨੇ ਪੜ੍ਹੀਆਂ ਹੁੰਦੀਆਂ। ਅਜਿਹੀ ਹੀ ਇਕ ਬਹਿਸ ਸਾਰਾ ਲਾਇਡ ਦੀ ਕਿਤਾਬ ‘ਐਨ ਇੰਡੀਅਨ ਅਟੈਚਮੈਂਟ’ ਨੂੰ ਲੈ ਕੇ ਹੋਈ। ਬਹਿਸ ਦੌਰਾਨ ਮੈਂ ਦੇਖਿਆ ਕਿ ਰੂਬੀ ਦੀ ਮੁੱਦਿਆਂ ਨੂੰ ਸਮਝਣ ਤੇ ਜਜ਼ਬ ਕਰਨ ਦੀ ਸਮਰੱਥਾ ਮੇਰੇ ਨਾਲੋਂ ਬਿਹਤਰ ਸੀ। ਇਹ ਕਿਤਾਬ ਪੜ੍ਹਦਿਆਂ ਨਿਹੰਗ ਨਾਲ ਵਿਆਹ ਕਰਾਉਣ ਪਿੱਛੋਂ ਸਬੰਧਤ ਬ੍ਰਿਟਿਸ਼ ਔਰਤ ਨੂੰ ਪੇਸ਼ ਆਈਆਂ ਮੁਸ਼ਕਿਲਾਂ ਬਾਰੇ ਜਾਣ ਕੇ ਮੈਂ ਬਹੁਤ ਦੁਖੀ ਹੋਇਆ ਸਾਂ ਅਤੇ ਮੈਨੂੰ ਇਸ ਔਰਤ ਨਾਲ ਹਮਦਰਦੀ ਹੋ ਗਈ ਸੀ।
ਰੂਬੀ ਦੀ ਰਾਇ ਮੇਰੇ ਨਾਲੋਂ ਉਲਟ ਸੀ। ਜਦੋਂ ਅਸੀਂ ਬਹਿਸ ਵਿਚ ਉਲ਼ਝੇ ਹੋਏ ਸਾਂ, ਅਚਾਨਕ ਡਾ.ਥ ਅਮਰੀਕ ਸਿੰਘ ਮੇਰੇ ਕਮਰੇ ਵਿਚ ਆਣ ਪੁੱਜੇ। ਭਖ਼ਵੀਂ ਬਹਿਸ ਦੇਖ ਕੇ ਉਨ੍ਹਾਂ ਦਖ਼ਲ ਦਿੱਤਾ ਅਤੇ ਆਪਣਾ ਫ਼ੈਸਲਾ ਰੂਬੀ ਦੇ ਹੱਕ ਵਿਚ ਸੁਣਾਇਆ। ਉਨ੍ਹਾਂ ਰੂਬੀ ਦੀ ਇਸ ਦਲੀਲ ਦੀ ਹਮਾਇਤ ਕੀਤੀ ਕਿ ਵਿਆਹ ਕਾਰਨ ਨਿਹੰਗ ਨੂੰ ਪੇਸ਼ ਆਏ ਦੁੱਖ-ਤਕਲੀਫ਼ਾਂ ਅੰਗਰੇਜ਼ ਔਰਤ ਦੀਆਂ ਪ੍ਰੇਸ਼ਾਨੀਆਂ ਨਾਲੋਂ ਜ਼ਿਆਦਾ ਸਨ, ਕਿਉਂਕਿ ਔਰਤ ਨੇ ਇਹ ਵਿਆਹ ਮਹਿਜ਼ ਤਜਰਬੇ ਲਈ ਕਰਵਾਇਆ ਸੀ ਤਾਂ ਕਿ ਇੰਜ ਉਹ ਪੰਜਾਬੀ ਪੇਂਡੂ ਰਹਿਣੀ-ਬਹਿਣੀ ਨੂੰ ਸਮਝ ਸਕੇ ਤੇ ਫਿਰ ਇਸ ਬਾਰੇ ਕਿਤਾਬ ਲਿਖ ਸਕੇ।
ਦੂਜੇ ਪਾਸੇ ਗ਼ਰੀਬ ਨਿਹੰਗ ਨੇ ਆਪਣੀ ਪਤਨੀ ਖ਼ਾਤਰ ਆਪਣੇ ਕੋਲ ਮੌਜੂਦ ਥੋੜ੍ਹੀ ਜਿਹੀ ਜ਼ਮੀਨ ਵੀ ਵੇਚ ਦਿੱਤੀ। ਜਦੋਂ ਦੋਵਾਂ ਦਾ ਰਿਸ਼ਤਾ ਟੁੱਟਿਆ ਤਾਂ ਨਿਹੰਗ ਨੇ ਆਪਣੀ ਖ਼ੂਬਸੂਰਤ ਪਤਨੀ ਵੀ ਗੁਆ ਲਈ ਤੇ ਆਪਣੀ ਕੀਮਤੀ ਜ਼ਮੀਨ ਵੀ। ਉਹ ਔਰਤ ਆਪਣੇ ਵਤਨ ਪਰਤ ਗਈ। ਉਥੇ ਜਾ ਕੇ ਉਸ ਨੂੰ ਆਪਣੀ ਨੌਕਰੀ ਵੀ ਵਾਪਸ ਮਿਲ ਗਈ ਅਤੇ ਆਪਣੇ ਇਸ ਤਜਰਬੇ ਬਾਰੇ ਉਸ ਨੇ ਸਵੈ-ਜੀਵਨੀ ਵੀ ਲਿਖੀ ਜਿਸ ਨਾਲ ਉਸ ਨੂੰ ਨਾਮ ਤੇ ਸ਼ੁਹਰਤ ਮਿਲੀ।
ਬਹਿਸ ਦੌਰਾਨ ਮੈਂ ਹੋਰ ਲੰਮਾ ਸਮਾਂ ਇਹ ਢਾਲ ਨਹੀਂ ਵਰਤ ਸਕਿਆ ਕਿ ਮੈਂ ਉਸ ਦਾ ਪਿਤਾ ਸਾਂ, ਇਸ ਲਈ ਮੈਂ ਹੀ ਸਹੀ ਸਾਂ। ਬਾਅਦ ਵਿਚ ਰਾਤੀਂ ਬਿਸਤਰ ‘ਤੇ ਲੇਟਿਆਂ ਮੇਰੇ ਜ਼ਿਹਨ ਵਿਚ ਉਥਲ-ਪੁਥਲ ਸੀ ਅਤੇ ਆਖ਼ਰ ਇਹ ਉਦੋਂ ਖ਼ਤਮ ਹੋਈ, ਜਦੋਂ ਮੈਂ ਕਬੂਲ ਕਰ ਲਿਆ ਕਿ ਭਾਵੇਂ ਉਹ ਮੇਰੀ ਧੀ ਸੀ, ਤੇ ਉਮਰ ਵਿਚ ਮੇਰੇ ਨਾਲੋਂ ਬਹੁਤ ਛੋਟੀ ਸੀ, ਤਾਂ ਵੀ ਉਹ ਇੰਨੀ ਕੁ ਸਿਆਣੀ ਤੇ ਸਮਝਦਾਰ ਸੀ ਕਿ ਅਕਾਦਮਿਕ ਮਾਮਲਿਆਂ ਵਿਚ ਮੇਰੀ ਅਧਿਆਪਕਾ ਹੋ ਸਕਦੀ ਸੀ। ਉਸ ਤੋਂ ਬਾਅਦ ਸਾਡਾ ਨਵਾਂ ਰਿਸ਼ਤਾ ਬਣ ਗਿਆ – ਮੇਰੀ ਧੀ ਮੇਰੀ ਅਧਿਆਪਕਾ ਬਣ ਗਈ ਅਤੇ ਜਦੋਂ ਵੀ ਮੈਂ ਕਿਸੇ ਗੰਭੀਰ ਵਿਸ਼ੇ ਉਤੇ ਲਿਖਦਾ ਤਾਂ ਅੰਤਿਮ ਫ਼ੈਸਲਾ ਰੂਬੀ ਦਾ ਹੀ ਹੁੰਦਾ।
ਕੁਝ ਸਾਲ ਪਹਿਲਾਂ ਜਦੋਂ ਸਾਨੂੰ ਪਤਾ ਲੱਗਾ ਕਿ ਰੂਬੀ ਨੂੰ ਛਾਤੀ ਦਾ ਕੈਂਸਰ ਹੋ ਗਿਆ ਸੀ ਤਾਂ ਸਾਡਾ ਬਹੁਤਾ ਸਮਾਂ ਦਿੱਲੀ ਤੇ ਸਾਨ ਫਰਾਂਸਿਸਕੋ ਆਉਂਦਿਆਂ-ਜਾਂਦਿਆਂ ਬੀਤਿਆ। ਡਾਕਟਰਾਂ ਤੋਂ ਕੋਈ ਉਮੀਦ ਨਾ ਦਿਸਣ ‘ਤੇ ਮੇਰੀ ਪਤਨੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਚਲੀਹਾ ਸ਼ੁਰੂ ਕਰ ਦਿੱਤਾ ਜਿਸ ਤਹਿਤ ਲਗਾਤਾਰ 40 ਦਿਨ ਗੁਰਦੁਆਰੇ ਜਾ ਕੇ ਨਤਮਸਤਕ ਹੋਣਾ ਸੀ। ਚਲੀਹਾ ਪੂਰਾ ਹੋਣ ਤੋਂ ਬਾਅਦ ਉਸ ਨੇ ਦੇਗ ਕਰਵਾਈ। ਇਹ ਧਾਰਮਿਕ ਕਰਮ ਪੂਰਾ ਹੋ ਜਾਣ ‘ਤੇ ਉਸ ਦੇ ਚਿਹਰੇ ਉਤੇ ਤਸੱਲੀ ਦਾ ਭਾਵ ਸੀ, ਹਾਲਾਂਕਿ ਉਹ ਨਹੀਂ ਸੀ ਜਾਣਦੀ ਕਿ ਉਸ ਦੀ ਇਸ ਰਸਮ ਪੂਰਤੀ ਦੌਰਾਨ ਰੂਬੀ ਸਾਡੇ ਕੋਲੋਂ ਦੂਰ ਜਾ ਚੁੱਕੀ ਸੀ।
ਹੁਣ ਸਾਡੇ ਅੱਗੇ ਵੱਡਾ ਸਵਾਲ ਇਹੋ ਹੈ ਕਿ ‘ਅਸੀਂ ਅਰਦਾਸ ਵਿਚ ਭਰੋਸਾ ਕਿਵੇਂ ਕਾਇਮ ਰੱਖੀਏ’ ਅਤੇ ਇਹ ਸਵਾਲ ਉਦੋਂ ਹੋਰ ਵੱਡਾ ਹੋ ਜਾਂਦਾ ਹੈ ਜਦੋਂ ਸਾਡੀ ਨਿੱਕੀ ਦੋਹਤੀ ਨਿੱਕੂ ਸਾਨੂੰ ਪੁੱਛਦੀ ਹੈ ਕਿ ਉਸ ਦੀ ਮੰਮੀ ਨੂੰ ਕੀ ਹੋਇਆ ਹੈ? ਅਸੀਂ ਉਸ ਨੂੰ ਉਹੀ ਬਹਿਸ ਵਾਲਾ ਜਵਾਬ ਦਿੰਦੇ ਹਾਂ, “ਮੰਮੀ ਬਾਬਾ ਜੀ ਕੋਲ ਚਲੇ ਗਈ ਹੈ।” ਸ਼ਾਇਦ ਉਹ ਵੀ ਜਦੋਂ ਵੱਡੀ ਹੋ ਜਾਵੇਗੀ ਤਾਂ ਆਪਣੀ ਮਾਤਾ ਵਾਂਗ ਜ਼ਿੰਦਗੀ ਤੇ ਮੌਤ ਦਾ ਭੇਤ ਪਾ ਲਵੇਗੀ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ