Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਸਿੱਖ ਸਰੋਤ ਸੰਪਾਦਨਾ ਗ੍ਰੰਥ ਪ੍ਰਾਜੈਕਟ ਦਾ ਸਥਾਨ ਤਬਦੀਲ --- ਭਾਈ ਅਸ਼ੋਕ ਸਿੰਘ ਬਾਗੜੀਆਂ


    
  

Share
  ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਦਮਿਕ ਮਾਮਲਿਆਂ ਵਿਚ ਦੂਰ-ਦ੍ਰਿਸ਼ਟੀਹੀਣ ਫੈਸਲਿਆਂ ਲਈ ਚਰਚਾ ’ਚ ਰਹੀ ਹੈ। ਸਿੱਖ ਧਰਮ ਬਾਰੇ ਪੁਸਤਕਾਂ ਛਾਪਣ ਦੇ ਮਾਮਲੇ ’ਚ ਅਣਗਹਿਲੀ ਹੋਵੇ ਜਾਂ ਸਿੱਖ ਵਿਦਵਾਨਾਂ ਦੀ ਤੌਹੀਨ, ਜਾਂ ਫਿਰ ਸਿੱਖ ਅਕਾਦਮਿਕ ਸੰਸਥਾਵਾਂ ਤੇ ਸਿੱਖੀ ਪ੍ਰਚਾਰ ਬਾਰੇ ਆਪਣੀ ਬੇਜ਼ਾਰ, ਕਮੇਟੀ ਨੇ ਕਿਸੇ ਨਾ ਕਿਸੇ ਪ੍ਰਭਾਵ ਹੇਠਾਂ ਦ੍ਰਿਸ਼ਟੀਹੀਣ ਫੈਸਲੇ ਹੀ ਕੀਤੇ ਹਨ।
ਹਾਲ ਹੀ ਵਿਚ ਸਿੱਖ ਅਕਾਦਮਿਕ ਸਥਾਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੀ ਇਸੇ ਤਰ੍ਹਾਂ ਦੀ ਇਕ ਹੋਰ ਕਾਰਵਾਈ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਕਲਗੀਧਰ ਨਿਵਾਸ (ਸੈਕਟਰ 27, ਚੰਡੀਗੜ੍ਹ) ਵਿਚ ਸ਼੍ਰੋਮਣੀ ਕਮੇਟੀ ਦੇ ਉਪ ਦਫ਼ਤਰ ਨੂੰ ਸਿੱਖ ਖੋਜ ਕੇਂਦਰ ਵਜੋਂ ਸਾਲ 2000 ਦੇ ਦਹਾਕੇ ਵਿਚ ਕੁਝ ਸਿੱਖ ਬੁਧੀਜੀਵੀਆਂ ਨੇ ਸਥਾਪਿਤ ਕਰਨ ਲਈ ਯਤਨ ਆਰੰਭ ਕੀਤੇ ਸਨ। ਡਾਕਟਰ ਕ੍ਰਿਪਾਲ ਸਿੰਘ ਜਿਹੇ ਮਕਬੂਲ ਸਿੱਖ ਇਤਿਹਾਸਕਾਰ ਅਤੇ ਵਿਦਵਾਨ ਦੀ ਦੇਖ ਰੇਖ ਹੇਠਾਂ ਸਿੱਖ ਸਰੋਤ ਸੰਪਾਦਨਾ ਗ੍ਰੰਥ ਦਾ ਪ੍ਰਾਜੈਕਟ ਸ਼ੁਰੂ ਕੀਤਾ ਸੀ ਜਿਸ ਵਿਚ ਸਿੱਖ ਕਲਾਸਿਕ ‘ਸੂਰਜ ਪ੍ਰਤਾਪ ਗ੍ਰੰਥ’ ਦੀ ਸੰਪਾਦਨਾ ਅਤੇ ਪੰਜਾਬੀ ਅਨੁਵਾਦ ਦਾ ਕੰਮ ਵੱਡੇ ਪੱਧਰ ਉੱਤੇ ਪਿਛਲੇ ਤਕਰੀਬਨ 20 ਸਾਲਾਂ ਤੋਂ ਚੱਲ ਰਿਹਾ ਸੀ।
ਇਸ ਦੇ ਨਾਲ ਹੀ ਡਾ. ਕ੍ਰਿਪਾਲ ਸਿੰਘ ਨੇ ਮਹੀਨਾਵਾਰ ਲੈਕਚਰਾਂ ਦੀ ਲੜੀ ਸ਼ੁਰੂ ਕਰਵਾ ਕੇ ਟ੍ਰਾਈਸਿਟੀ (ਚੰਡੀਗੜ੍ਹ, ਮੁਹਾਲੀ, ਪੰਚਕੂਲਾ) ਦੇ ਸਿੱਖ ਵਿਦਵਾਨਾਂ ਨੂੰ ਇਸ ਸਥਾਨ ’ਤੇ ਇਕੱਠੇ ਕਰਨ ਦਾ ਉਪਰਾਲਾ ਸ਼ੁਰੂ ਕੀਤਾ ਸੀ ਜਿਸ ਵਿਚ ਉਨ੍ਹਾਂ ਨੂੰ ਕਾਮਯਾਬੀ ਵੀ ਮਿਲੀ। ਸ਼੍ਰੋਮਣੀ ਕਮੇਟੀ ਨੇ ਪਤਾ ਨਹੀਂ ਕਿਸ ਕਾਰਨ, ਇਸ ਸਿਰਮੌਰ ਸਿੱਖ ਵਿਦਵਾਨ ਨੂੰ ਪ੍ਰਾਜੈਕਟ ਤੋਂ ਅਲੱਗ ਕਰ ਦਿੱਤਾ। ਸ਼੍ਰੋਮਣੀ ਕਮੇਟੀ ਨੇ ਕਲਗੀਧਰ ਨਿਵਾਸ ਦੀ ਅਹਿਮੀਅਤ ਘੱਟ ਕਰਨ ਦੇ ਇਰਾਦੇ ਨਾਲੇ ਇਸ ਪ੍ਰਾਜੈਕਟ ਨੂੰ ਵੀ ਬਹਾਦਰਗੜ੍ਹ (ਪਟਿਆਲਾ) ਵਿਖੇ ਤਬਦੀਲ ਕਰ ਦਿੱਤਾ ਹੈ।
ਇਥੇ ਇਹ ਜ਼ਿਕਰਯੋਗ ਹੈ ਕਿ ਕਲਗੀਧਰ ਨਿਵਾਸ (ਚੰਡੀਗੜ੍ਹ) ਟ੍ਰਾਈਸਿਟੀ ਦਾ ਸੈਂਟਰ ਪੁਆਇੰਟ ਸੀ ਜਿਸ ਨੂੰ ਬੜੀ ਗਹਿਰੀ ਵਿਚਾਰ ਮਗਰੋਂ ਉਜਾਗਰ ਕਰਨ ਲਈ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸੂਝਵਾਨ ਮੈਂਬਰ ਤੇ ਮੁਹਾਲੀ ਦੇ ਵਸਨੀਕ ਡਾਕਟਰ ਖੜਕ ਸਿੰਘ ਜੀ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਹੋਰ ਸੁਘੜ ਸਿੱਖ ਵਿਦਵਾਨਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਚੁਣਿਆ ਸੀ। ਇਸ ਜਗ੍ਹਾ ਨੂੰ ਸਿੱਖ ਵਿੱਦਿਅਕ ਸਰਗਰਮੀ ਕੇਂਦਰ ਬਣਾਉਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਉਲੀਕੀਆਂ ਗਈਆਂ ਸਨ ਜੋ ਹੁਣ ਧੁੰਦਲੀਆਂ ਪੈਂਦੀਆਂ ਨਜ਼ਰ ਆ ਰਹੀਆਂ ਹਨ।
ਸ਼੍ਰੋਮਣੀ ਕਮੇਟੀ ਨੇ ਇਸ ਟ੍ਰਾਇਸਿਟੀ ਪਲੇਟ ਫਾਰਮ ’ਤੇ ਅਕਾਦਮਿਕ ਸਰਗਰਮੀ ਵਧਾਉਣ ਦੀ ਥਾਂ, ਉਸ ਨੂੰ ਖਤਮ ਕਰਨ ਵਾਲਾ ਫ਼ੈਸਲਾ ਕੋਈ ਚੰਗਾ ਨਹੀਂ। ਚੰਡੀਗੜ੍ਹ ਵਿਚ ਸਿੱਖੀ ਦਾ ਪ੍ਰਭਾਵ ਵਧਾਉਣ ਲਈ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੇ ਸਿੱਖ ਵਿਦਵਾਨਾਂ ਨੂੰ ਆਪਸ ਵਿਚ ਜੋੜਨ ਲਈ ਅਹਿਮ ਉਪਰਾਲਾ ਸੀ ਜਿਸ ਨੂੰ ਇਕ ਝਟਕੇ ਵਿਚ ਹੀ ਖਤਮ ਕਰ ਦਿੱਤਾ ਗਿਆ ਹੈ। ਇਹ ਚੰਡੀਗੜ੍ਹ ਦੇ ਸਿੱਖ ਵਿਦਵਾਨਾਂ ਨਾਲ ਇਕ ਹੋਰ ਤਰ੍ਹਾਂ ਦਾ ਧੱਕਾ ਹੈ।
ਮੈਂ ਖ਼ੁਦ ਤਕਰੀਬਨ 20 ਸਾਲਾਂ ਤੋਂ ਡਾਕਟਰ ਕ੍ਰਿਪਾਲ ਸਿੰਘ ਅਤੇ ਕਲਗੀਧਰ ਨਿਵਾਸ ਨਾਲ ਜੁੜਿਆ ਹੋਇਆ ਹੈ। ਉਂਜ ਵੀ ਚੰਡੀਗੜ੍ਹ ਇਕ ਤਾਂ ਦੋ ਰਾਜਾਂ ਦੀ ਰਾਜਧਾਨੀ ਹੈ ਅਤੇ ਦੂਜੇ, ਸੈਰ-ਸਪਾਟੇ ਵਾਲੀ ਥਾਂ ਹੈ। ਇਥੇ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ, ਇਸ ਲਈ ਇਸ ਜਗ੍ਹਾ ਦੀ ਅਹਿਮੀਅਤ ਹੋਰ ਵਧ ਜਾਂਦੀ ਹੈ। ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਆਪਣਾ ਵੱਡਾ ਉਪ ਦਫਤਰ ਬਣਾ ਕੇ ਉੱਥੇ ਸਿੱਖ ਧਰਮ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀਆਂ ਛਾਪੀਆਂ ਪੁਸਤਕਾਂ ਦਾ ਵਿਕਰੀ ਘਰ (ਆਊਟਲੈੱਟ) ਬਣਾ ਕੇ ਵੱਡੇ ਪੱਧਰ ਉੱਤੇ ਇਸ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਆਸ ਪਾਸ ਇਲਾਕੇ ਦੇ ਸਿੱਖ ਵਿਦਵਾਨਾਂ ਲਈ ਸੰਵਾਦ ਅਤੇ ਵਿਚਾਰ-ਵਟਾਂਦਰੇ ਲਈ ਉਚ-ਪਾਏ ਦਾ ਪਲੈਟਫਾਰਮ ਖੋਲ੍ਹਿਆ ਜਾਵੇ। ਮੈਂ ਕਈ ਵਾਰ ਸ਼੍ਰੋਮਣੀ ਕਮੇਟੀ ਦੇ ਉਚ ਅਧਿਕਾਰੀਆਂ ਨੂੰ ਇਸ ਸਥਾਨ ਨੂੰ ਹੋਰ ਉਚੇਰਾ ਬਣਾਉਣ ਦੀ ਅਪੀਲ ਕੀਤੀ ਹੈ ਪਰ ਗੱਲ ਅਗਾਂਹ ਨਹੀਂ ਤੁਰੀ।
ਹੁਣ ਜਾਪਦਾ ਇੰਜ ਹੈ ਕਿ ਜਿਵੇਂ ਇਸ ਸਥਾਨ ਉੱਤੇ ਹੋ ਰਹੇ ਅਹਿਮ ਅਕਾਦਮਿਕ ਕੰਮ ਨੂੰ ਇਥੋਂ ਤਬਦੀਲ ਕਰਕੇ, ਇਸ ਅਹਿਮ ਜਗ੍ਹਾ ਤੋਂ ਸਿਰਫ ਆਰਾਮ ਘਰ (ਗੈਸਟ ਹਾਊਸ) ਦਾ ਹੀ ਕੰਮ ਲਏ ਜਾਣ ਦਾ ਇਰਾਦਾ ਹੈ। ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਜਿਹੀਆਂ ਸਿੱਖੀ ਨੂੰ ਸਮਰਪਿਤ ਸੰਸਥਾਵਾਂ ਚੰਡੀਗੜ੍ਹ ਵਿਚ ਕੰਮ ਕਰ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਦੀ ਹੌਸਲਾ ਅਫਜ਼ਾਈ ਲਈ ਕਲਗੀਧਰ ਨਿਵਾਸ ਵਿਚ ਡਾਕਟਰ ਕ੍ਰਿਪਾਲ ਸਿੰਘ ਦੀ ਦੇਖ ਰੇਖ ਵਿਚ ਸਿੱਖ ਸਰੋਤ ਸੰਪਾਦਨਾ ਗ੍ਰੰਥ ਪ੍ਰਾਜੈਕਟ ਨੇ ਅਹਿਮ ਯੋਗਦਾਨ ਦਿੱਤਾ ਹੈ। ਮੈਂ ਪੁਰਜ਼ੋਰ ਸ਼ਬਦਾਂ ਵਿਚ ਅਰਜ਼ ਕਰਦਾ ਹਾਂ ਕਿ ਇਸ ਪ੍ਰਾਜੈਕਟ ਨੂੰ ਇਥੇ ਵਾਪਸ ਲਿਆਂਦਾ ਜਾਵੇ ਅਤੇ ਇਸ ਦੇ ਨਾਲ ਹੀ ਇਸੇ ਤਰ੍ਹਾਂ ਦੇ ਹੋਰ ਅਕਾਦਮਿਕ ਪ੍ਰਾਜੈਕਟ ਇੱਥੇ ਆਰੰਭ ਕੀਤੇ ਜਾਣ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ