Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਆਮ ਆਦਮੀ ਪਾਰਟੀ ਦਾ ਭਵਿੱਖ
ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਅਤੇ ਭਾਰਤੀ ਰਾਜਨੀਤੀ ਨੂੰ ਸਾਫ – ਸੁਥਰੀ ਬਣਾਉਣ ਲਈ ਸਾਲ ੨੦੧੧ ਵਿੱਚ ਗਾਂਧੀਵਾਦੀ ਨੇਤਾ ਸ਼੍ਰੀ ਅੰਨਾ ਹਜਾਰੇ ਜੀ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜਨ ਲੋਕਪਾਲ ਬਿੱਲ ਲਾਗੂ ਕਰਵਾਉਣ ਲਈ ਦਿੱਲੀ ਦੇ ਰਾਮ ਲੀਲਾ ਗਰਾਉਂਡ ਵਿਖੇ ਇਕ ਅੰਦੋਲਨ ਸ਼ੁਰੂ ਕੀਤਾ । ਅੰਨਾ ਹਜਾਰੇ ਚਾਹੁੰਦੇ ਸਨ ਕਿ ਅੰਦੋਲਨ ਨੂੰ ਪੂਰੀ ਤਰ੍ਹਾ ਨਾਲ ਰਾਜਨੀਤੀ ਤੋਂ ਨਿਰਪੱਖ ਰੱਖਿਆ ਜਾਵੇ ਪਰ ਅਰਵਿੰਦ ਕੇਜਰੀਵਾਲ ਜੀ ਦਾ ਮੰਨਣਾ ਸੀ ਕਿ ਰਾਜਨੀਤੀ ਦਾ ਹਿੱਸਾ ਬਣਕੇ ਹੀ ਇਸ ਨੂੰ ਸੁਧਾਰਿਆ ਜਾ ਸਕਦਾ ਹੈ । ਇਸੇ ਵਿਚਾਰਧਾਰਾ ਨੂੰ ਲੈ ਕੇ ੨੬ ਨਵੰਬਰ ੨੦੧੨ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਦਾ ਗਠਨ ਕੀਤਾ । ਆਮ ਆਦਮੀ ਪਾਰਟੀ ਭਾਵ ਆਮ ਲੋਕਾਂ ਦੀ ਪਾਰਟੀ ।ਆਮ ਆਦਮੀ ਪਾਰਟੀ ਨੇ ਪਰਿਵਾਰਵਾਦ ਦੀ ਰਾਜਨੀਤੀ ਨੂੰ ਖਤਮ ਕਰਕੇ ਆਮ ਘਰਾ ਦੇ ਪੜ੍ਹੇ –ਲਿਖੇ ਧੀਆਂ – ਪੁੱਤਰਾਂ ਨੂੰ ਰਾਜਨੀਤੀ ਵਿੱਚ ਲਿਆ ਕੇ ਇਕ ਵੱਖਰੀ ਵਿਚਾਰਧਾਰਾ ਕਾਇਮ ਕੀਤੀ ।ਪਾਰਟੀ ਅੰਦਰ ਸ਼ੁਰੂਆਤ ਤੋ ਲੈ ਕੇ ਹੁਣ ਤੱਕ ਬਹੁਤ ਉਤਰਾਅ – ਚੜ੍ਹਾਅ ਆਏ । ਇਕ ਸਮਾ ਅਜਿਹਾ ਸੀ ਜਦੋ ਪਾਰਟੀ ਦੀ ਚੜ੍ਹਤ ਪੂਰੇ ਦੇਸ਼ ਅੰਦਰ ਸੀ । ੨੦੧੭ ਦੀਆਂ ਪੰਜਾਬ ਵਿਧਾਨ ਸਭਾ ਚੋਣਾ ਦੌਰਾਨ ਵੀ ਸਿਰਫ ਪੰਜਾਬੀਆਂ ਨੇ ਹੀ ਨਹੀ ਸਗੋ ਪ੍ਰਵਾਸੀ ਪੰਜਾਬੀਆਂ ਨੇ ਵੀ ਪਾਰਟੀ ਨੂੰ ਹਰ ਪੱਖੋਂ ਮਜਬੂਤ ਕੀਤਾ ਜਿਸਦਾ ਨਤੀਜਾ ਹੈ ਕਿ ਅੱਜ ਆਮ ਘਰਾ ਦੇ ਬੱਚੇ ਵੀ ਐਮ . ਐਲ . ਏ . ਬਣ ਪੰਜਾਬ ਦੀ ਵਿਧਾਨ ਸਭਾ ਤੱਕ ਪਹੁੰਚਣ ਵਿੱਚ ਸਫਲ ਹੋਏ ਪਰ ਪੰਜਾਬ ਅੰਦਰ ਪਾਰਟੀ ਦੀ ਜੇਕਰ ਅੱਜ ਦੀ ਸਥਿਤੀ ਦੀ ਗੱਲ ਕਰੀਏ ਤਾਂ ਪੰਜਾਬ ਅੰਦਰ ਪਾਰਟੀ ਦੀ ਸਥਿਤੀ ਸਿਰਫ ਮਾਲਵਾ ਖੇਤਰ ਵਿੱਚ ਹੀ ਮਜਬੂਤ ਹੈ ਬਾਕੀ ਪੰਜਾਬ ਅੰਦਰ ਪਾਰਟੀ ਨੂੰ ਬਹੁਤ ਕੰਮ ਕਰਨ ਦੀ ਜਰੂਰਤ ਹੈ ।ਪਾਰਟੀ ਦੀ ਸਭ ਤੋ ਵੱਡੀ ਕਮੀ ਰਹੀ ਹੈ ਕਿ ਪਾਰਟੀ ਆਪਸੀ ਏਕਤਾ ਬਣਾ ਕੇ ਰੱਖਣ ਵਿੱਚ ਅਸਫਲ ਰਹੀ ਹੈ ।ਪਾਰਟੀ ਨੂੰ ਸਭ ਤੋ ਜਿਆਦਾ ਨੁਕਸਾਨ ਪਾਰਟੀ ਦੇ ਆਪਣੇ ਲੀਡਰਾਂ ਦੇ ਕਲੇਸ਼ ਨੇ ਹੀ ਪਹੁੰਚਾਇਆ ਹੈ । ਪਾਰਟੀ ਦੀ ਧੜੇਬੰਦੀ ਪਾਰਟੀ ਦੇ ਨਿਘਾਰ ਦਾ ਕਾਰਣ ਬਣਦੀ ਜਾ ਰਹੀ ਹੈ ।ਪਾਰਟੀ ਕਮਾਂਡ ਦੁਆਰਾ ਸਮੇ – ਸਮੇ ਤੇ ਕੁਝ ਅਜਿਹੇ ਫੈਸਲੇ ਲਏ ਗਏ ਜਿਨ੍ਹਾ ਨੂੰ ਲੈਣਾ ਭਾਵੇ ਗਲਤ ਨਹੀ ਸੀ ਪਰ ਲੈਣ ਦਾ ਸਮਾ ਗਲਤ ਸੀ।
੨੦੨੨ ਦੀਆਂ ਪੰਜਾਬ ਵਿਧਾਨ ਸਭਾ ਚੋਣਾ ਲਈ ਪਾਰਟੀ ਨੂੰ ਹੁਣ ਤੋ ਹੀ ਨੀਤੀਆਂ ਤਿਆਰ ਕਰਕੇ ਕੰਮ ਕਰਨ ਦੀ ਜਰੂਰਤ ਹੈ ।ਪਾਰਟੀ ਨੂੰ ਆਪਣੀਆਂ ਗਲਤੀਆ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਉਨ੍ਹਾਂ ਗਲਤੀਆਂ ਨੂੰ ਦੁਹਰਾਇਆ ਨਾ ਜਾਵੇ ।ਜੇਕਰ ਆਮ ਆਦਮੀ ਪਾਰਟੀ ੨੦੨੨ ਵਿੱਚ ਪੰਜਾਬ ਅੰਦਰ ਆਪਣੀ ਸਰਕਾਰ ਚਾਹੁੰਦੀ ਹੈ ਤਾ ਇਸਦੇ ਲਈ ਪਾਰਟੀ ਨੂੰ ਇਕਜੁੱਟ ਹੋ ਕੇ ਕੰੰਮ ਕਰਨਾ ਪਵੇਗਾ ਅਤੇ ਪਾਰਟੀ ਦੀ ਜਿਸ ਤਰ੍ਹਾ ਦੀ ਪਕੜ ਮਾਲਵੇ ਵਿੱਚ ਹੈ ਉਸੇ ਤਰ੍ਹਾ ਦੀ ਪਕੜ ਪੂਰੇ ਪੰਜਾਬ ਤੇ ਬਣਾਉਣੀ ਪਵੇਗੀ ਤਦ ਹੀ ੨੦੨੨ ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਵਿੱਚ ਪਾਰਟੀ ਆਪਣੀ ਸਾਖ ਬਚਾ ਸਕੇਗੀ । ਪੰਜਾਬ ਦੇ ਅੱਜ ਜਿਸ ਤਰ੍ਹਾ ਦੇ ਹਾਲਾਤ ਹਨ ਇਹ ਜਰੂਰੀ ਵੀ ਹੈ ਕਿ ਪੰਜਾਬ ਦਾ ਰਿਵਾਇਤੀ ਪਾਰਟੀਆ ਤੋਂ ਪਿੱਛਾ ਛੁੱਟੇ ਅਤੇ ਕਿਸੇ ਤੀਸਰੀ ਧਿਰ ਨੂੰ ਮੌਕਾ ਮਿਲੇ ਜੋ ਪੰਜਾਬ ਨੂੰ ਫਿਰ ਤੋ ਖੁਸ਼ਹਾਲ ਬਣਾ ਸਕੇ ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback