Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਬੇਬੇ ਨਹੀਂ ਭੁੱਲਦੀ…ਕਮਲਜੀਤ ਸਿੰਘ ਬਨਵੈਤ
ਬੇਬੇ ਨੂੰ ਗਿਆਂ ਚਾਰ ਸਾਲ ਹੋ ਗਏ ਨੇ। ਬੇਬੇ ਨਹੀਂ ਰਹੀ ਪਰ ਉਹਦੀਆਂ ਦੁੱਖ-ਸੁੱਖ ਅਤੇ ਖ਼ੁਸ਼ੀ-ਗ਼ਮੀ ਵੇਲੇ ਦੀਆਂ ਗੱਲਾਂ ਚੇਤੇ ਚੋਂ ਵਿਸਰਨੀਆਂ ਤਾਂ ਕੀ ਸਗੋਂ ਸਮਾਂ ਪੈਣ ਨਾਲ ਹੋਰ ਗੂੜ੍ਹੀਆਂ ਹੋ ਗਈਆਂ ਹਨ। ਉਹਦੀ ਇਕ ਗੱਲ ਅੱਜਕੱਲ੍ਹ ਕੁੱਝ ਵਧੇਰੇ ਹੀ ਯਾਦ ਆ ਰਹੀ ਹੈ। ਉਹ ਅਕਸਰ ਕਹਿ ਦਿੰਦੀ ਹੁੰਦੀ ਸੀ, “ਚੰਗਾ ਹੋਇਆ ਬੀਬੀ ਨੇ ਆਪਣੇ ਬੱਚੇ ਨਹੀਂ ਪੜ੍ਹਾਏ, ਸਾਰੇ ਕੋਲ ਤਾਂ ਰਹਿੰਦੇ ਆ। ਘਰੇ ਦਿਨ ਰਾਤ ਰੌਣਕਾਂ ਲੱਗੀਆਂ ਰਹਿੰਦੀਆਂ। ਬਹੂਆਂ, ਪੋਤਿਆਂ, ਦੋਹਤਿਆਂ ਵਿਚ ਹਰ ਵੇਲੇ ਖੇਡਦੀ ਰਹਿੰਦੀ ਆ।”
ਬੇਬੇ ਆਪਣੀ ਵੱਡੀ ਭੈਣ ਨੂੰ ਬੀਬੀ ਕਹਿੰਦੀ ਸੀ। ਦੋਵੇਂਇਕੋ ਘਰ ਵਿਆਹੀਆਂ ਹੋਈਆਂ ਸਨ। ਪੇਕਿਆਂ ਤੋਂ ਭੈਣਾਂ ਅਤੇ ਸਹੁਰੇ ਘਰ ਦਰਾਣੀ ਜਠਾਣੀ। ਬੀਬੀ ਦੇ ਘਰ ਦੀ ਰੌਣਕ ਦੇਖ ਕੇ ਉਹਦੇ ਦਿਲ ਨੂੰ ਅੰਦਰੋਂ ਡੋਬੂ ਪੈਂਦਾ, ਤੇ ਉਹ ਕਹਿ ਉੱਠਦੀ, “ਮੈਂ ਤਾਂ ਬੱਚਿਆਂ ਨੂੰ ਪੜ੍ਹਾ ਕੇ ਪਛਤਾ ਰਹੀ ਆਂ। ਸਾਡੇ ਕੋਲ ਆਉਣ ਦਾ ਸਮਾਂ ਹੀ ਨਹੀਂ ਕਿਸੇ ਕੋਲ। ਹਫ਼ਤੇ ਵਿਚ ਛੇ ਦਿਨ ਚੱਲ ਸੋ ਚੱਲ; ਇਕ ਛੁੱਟੀ ਆਉਂਦੀ ਹੈ ਤਾਂ ਬੁੱਢੇ ਮਾਂ ਬਾਪ ਨੂੰ ਦੇਖਣ ਲਈ ਭੱਜੇ ਆਉਂਦੇ ਆ, ਉਹ ਵੀ ਥੈਲਿਆਂ ਨਾਲ ਲੱਦੇ … ਕਦੇ ਫਲ਼-ਫਰੂਟ, ਕਦੇ ਕੱਪੜਾ-ਲੀੜਾ। ਸ਼ਹਿਰ ਜਾ ਕੇ ਮੁੱਲ ਲਏ ਫਲੈਟ ਦੀਆਂ ਕਿਸ਼ਤਾਂ ਅਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਅੱਡ। ਉਪਰੋਂ ਸ਼ਹਿਰਨ ਵਹੁਟੀਆਂ ਦੇ ਨਖਰੇ।”
ਉਂਜ ਬੇਬੇ ਖੁਸ਼ ਸੀ ਕਿ ਬੱਚੇ ਆਪੋ-ਆਪਣੇ ਘਰੀਂ ਵੱਸਦੇ-ਰਸਦੇ ਹਨ ਪਰ ਘਰ ਦੇ ਦਲਾਨ ਵਿਚ ਸੰਨਾਟਾ ਬੇਬੇ ਦਾ ਅੰਦਰ ਵੱਢਣੋਂ ਨਾ ਹਟਦਾ। ਉਦੋਂ ਤਾਂ ਉਹਦੇ ਕਾਲਜੇ ਵਿਚ ਅੰਦਰੋਂ ਧੂਹ ਪੈਂਦੀ ਜਦ ਲੌਢੇ ਵੇਲੇ ਘਰ ਦੇ ਫਾਟਕ ਅੱਗਿਓਂ ਲੰਘਦੀਆਂ ਪਿੰਡ ਦੀਆਂ ਨੂੰਹਾਂ, ਧੀਆਂ ਤੇ ਬੱਚਿਆਂ ਦੇ ਪੈਰਾਂ ਦੀ ਬਿੜਕ ਕੰਨੀ ਪੈਂਦੀ। ਬੇਬੇ ਤੇ ਭਾਈਆ ਜੀ ਨੂੰ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਅਫ਼ਸਰ ਬਣਾਉਣ ਦਾ ਚਾਅ ਸੀ। ਭਾਈਆ ਜੀ ਸੋਚਦੇ … ਚਾਰ ਸਿਆੜਾਂ ਵਿਚ ਹਾੜ੍ਹ ਦੀ ਧੁੱਪ ਵਿਚ ਮਿੱਟੀ ਨਾਲ ਮਿੱਟੀ ਹੁੰਦੇ ਰਿਹਾ ਕਰਨਗੇ।
… ਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਸੀਂ ਛੇ ਦੇ ਛੇ ਭਰਾ ਸ਼ਹਿਰਾਂ ਵਿਚ ਖਿੰਡਰ ਗਏ। ਵਧੀਆ ਨੌਕਰੀ ਲੱਗ ਗਏ। ਬੇਬੇ-ਭਾਈਆ, ਦੋਵੇਂ ਅੰਦਰੋਂ ਖੁਸ਼ ਪਰ ਪੁੱਤਾਂ ਤੋਂ ਦੂਰ ਰਹਿਣ ਦਾ ਹੇਰਵਾ ਢਲਦੀ ਉਮਰੇ ਹੋਰ ਵਧ ਗਿਆ। ਬੱਚੇ ਨੌਕਰੀ ਛੱਡ ਕੇ ਪਿੰਡ ਨਹੀਂ ਸੀ ਵਸ ਸਕਦੇ ਤੇ ਬਜ਼ੁਰਗਾਂ ਨੂੰ ਸ਼ਹਿਰ ਦੀਆਂ ਕੋਠੀਆਂ ਦੇ ਬੰਦ ਬੂਹੇ ਵੱਢ ਵੱਢ ਖਾਂਦੇ। ਬੇਬੇ ਨੂੰ ਹੌਸਲਾ ਸੀ ਕਿ ਮੁੰਡੇ ਹਫ਼ਤੇ ਤੋਂ ਵੱਧ ਦਾ ਨਾਗਾ ਨਾ ਪੈਣ ਦਿੰਦੇ ਤੇ ਆਏ ਗੇੜੇ ਹੱਥ ਉੱਤੇ ਨੋਟ ਵੀ ਧਰ ਜਾਂਦੇ। ਬੱਚਿਆਂ ਨੇ ਸ਼ਹਿਰ ਪੁੱਜ ਕੇ ਚੰਗੀਆਂ ਬਰਕਤਾਂ ਪਾਈਆਂ ਅਤੇ ਹੁਣ ਅਗਲੀ ਪੀੜ੍ਹੀ ਵੀ ਚੰਗੇ ਥਾਂ ਟਿਕਾਣਿਆਂ ਤੇ ਪੁੱਜ ਗਈ ਹੈ।
ਮੈਂ ਪਿੱਛੇ ਜਿਹੇ ਹੀ ਨੌਕਰੀ ਤੋਂ ਸੇਵਾਮੁਕਤ ਹੋਇਆ ਹਾਂ ਪਰ ਪੈਨਸ਼ਨ ਨਹੀਂ ਲੱਗੀ। ਹੁਣ ਮੈਂ ਵਿਹਲਾ ਹਾਂ। ਬੀਵੀ ਸਰਕਾਰੀ ਵਿਭਾਗ ਵਿਚ ਗਜ਼ਟਿਡ ਅਫ਼ਸਰ ਹੈ ਪਰ ਜਿਸ ਤਰੀਕੇ ਦਾ ਰਹਿਣ ਸਹਿਣ ਸਾਰੀ ਉਮਰ ਰੱਖਿਆ ਹੈ, ਉਹ ਇਕ ਤਨਖਾਹ ਨਾਲ ਪੂਰਾ ਨਹੀਂ ਹੁੰਦਾ। ਮੇਰੇ ਰਿਟਾਇਰ ਹੋਣ ਤੋਂ ਪਹਿਲਾਂ ਪੁੱਤਰ ਨੂੰ ਨੌਕਰੀ ਮਿਲ ਗਈ ਸੀ। ਉਹ ਖੁਸ਼ ਹੈ। ਵਧੀਆ ਖਾਂਦਾ ਕਮਾਉਂਦਾ ਹੈ ਤੇ ਪਹਿਨਦਾ ਪੱਚਰਦਾ ਹੈ। ਮਹੀਨੇ ਪਿੱਛੋਂ ਘਰ ਚੱਕਰ ਮਾਰ ਲੈਂਦਾ ਹੈ। ਚਾਰ ਪੰਜ ਛੁੱਟੀਆਂ ਰਲ ਜਾਣ ਤਾਂ ਪਹਾੜਾਂ ਨੂੰ ਨਿਕਲਣ ਦਾ ਪ੍ਰੋਗਰਾਮ ਹੁੰਦਾ ਹੈ। ਗਰਮੀ ਦੀਆਂ ਛੁੱਟੀਆਂ ਵਿਚ ਉਸ ਨੇ ਨੇਪਾਲ ਦਾ ਲੰਮਾ ਟੂਰ ਬਣਾ ਲਿਆ ਸੀ।
ਉਂਜ ਵੀ ਸਾਡੇ ਕੋਲ ਚੰਡੀਗੜ੍ਹ ਆਏ ਨੂੰ ਸਕੂਲ ਕਾਲਜ ਦੇ ਬੇਲੀਆਂ ਨਾਲ ਪ੍ਰੋਗਰਾਮ ਹੀ ਨਹੀਂ ਮੁੱਕਦੇ। ਨੌਕਰੀ ਉਹ ਦਿੱਲੀ ਕਰਦਾ ਹੈ ਪਰ ਅੱਜਕੱਲ੍ਹ ਸਾਡੇ ਕੋਲ ਹੈ। ਮੈਂ ਉਸ ਨਾਲ ਗੱਲ ਛੇੜਦਾ ਹਾਂ ਕਿ ਸੇਵਾ ਮੁਕਤੀ ਪਿੱਛੋਂ ਤੇਰੀ ਮਾਂ ਦੀ ਤਨਖ਼ਾਹ ਨਾਲ ਘਰ ਦਾ ਗੁਜ਼ਾਰਾ ਮਸਾਂ ਤੁਰ ਰਿਹਾ ਹੈ, ਇਸ ਵਾਰ ਆਪਾਂ ਨੂੰ ਖ਼ਰਚਿਆਂ ਤੇ ਕੱਟ ਲਾਉਣਾ ਪੈਣਾ। ਕੋਲ ਬੈਠੀ ਉਹਦੀ ਮਾਂ ਕਹਿੰਦੀ ਹੈ, “ਪੁੱਤ ਆਪਣੀ ਤਨਖਾਹ ਵਿਚੋਂ ਪਾਪਾ ਦੇ ਹੱਥ ਤੇ ਪੰਦਰਾਂ-ਵੀਹ ਹਜ਼ਾਰ ਰੱਖ ਦਿਆ ਕਰ। ਮੈਨੂੰ ਵੀ ਪੈਨਸ਼ਨ ਨਹੀਂ ਲੱਗਣੀ। ਅਸੀਂ ਤਾਂ ਹੁਣ ਤੋਂ ਜਮ੍ਹਾਂ ਪੂੰਜੀ ਖਾਣ ਨੂੰ ਆ ਗਏ ਹਾਂ। ਤੇਰੇ ਵਿਆਹ ਦਾ ਖਰਚਾ ਅਜੇ ਵੱਖਰਾ ਕਰਨ ਨੂੰ ਪਿਆ। ਨਾਲੇ ਸਾਡੇ ਲਈ ਵੀ ਸਮਾਂ ਰੱਖ ਲਿਆ ਕਰ।”
ਫੁੱਤਰ ਜਿਵੇਂ ਫਿੱਸ ਹੀ ਪਿਆ, “ਜੇ ਪੈਸੇ ਦੀ ਇੰਨੀ ਲੋੜ ਸੀ ਤਾਂ ਨਾ ਪੜ੍ਹਾਉਂਦੇ, ਨਹੀਂ ਭੇਜਣਾ ਸੀ ਦਿੱਲੀ … ਛੋਟਾ ਮੋਟਾ ਕੰਮ ਸਿਖਾ ਕੇ ਰੱਖ ਲੈਂਦੇ ਕੋਲ … ਨਾਲੇ ਮੈਂ ਕਦ ਮਨ੍ਹਾ ਕੀਤਾ? ਪੈਸੇ ਦੀ ਲੋੜ ਹੁੰਦੀ ਐ ਤਾਂ ਮੰਗ ਲਿਆ ਕਰੋ।” ਪਰ੍ਹੇ ਬੈਠੇ ਨੂੰ ਮੈਨੂੰ ਆਪਣਾ ਆਪ ਸੁੰਨ ਹੁੰਦਾ ਲੱਗਿਆ। ਮੇਰੇ ਬੁੱਲ੍ਹਾਂ ਤੇ ਇਕਦਮ ਬੇਬੇ ਦਾ ਹੇਰਵਾ ਆ ਗਿਆ- ‘ਮੈਂ ਤਾਂ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਪਛਤਾਈ’। ਮੈਂ ਸੋਚ ਰਿਹਾ ਸੀ- ਇਨ੍ਹਾਂ ਨੇ ਬੁਢੇਪੇ ਦੀ ਢੋਈ ਤਾਂ ਕੀ ਬਣਨਾ, ਇਹ ਤਾਂ ਦੁੱਖ-ਸੁੱਖ ਦੇ ਸਾਥੀ ਵੀ ਨਹੀਂ ਨਿਕਲਣੇ।
ਸੰਪਰਕ: 98147-34035
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback