Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਕੋਰੀਅਰ ਦਾ ਸਫ਼ਰ--ਪਰਗਟ ਸਿੰਘ ਸਤੌਜ
ਸਾਹਿਤ ਅਕਾਦਮੀ ਨੇ ਸਫ਼ਰ ਗ੍ਰਾਂਟ ਭੇਜੀ ਤਾਂ ਕਿ ਮੈਂ ਘੁੰਮ ਘੁੰਮ ਕੇ ਆਪਣਾ ਅਨੁਭਵ ਹੋਰ ਵਿਸ਼ਾਲ ਕਰ ਸਕਾਂ ਅਤੇ ਉਹ ਅਨੁਭਵ ਮੇਰੀ ਰਚਨਾ ਲਈ ਸਹਾਈ ਹੋ ਸਕੇ। ਇਹ ਗ੍ਰਾਂਟ ਉਸ ਸਮੇਂ ਮਿਲਣੀ ਸੀ ਜਦੋਂ ਪੱਕੇ ਬਿਲ ਉਨ੍ਹਾਂ ਨੂੰ ਪਹੁੰਚਾ ਦਿੰਦਾ। ਮੈਂ ਸਫ਼ਰ ਕਰ ਕੇ ਅਠਾਰਾਂ ਹਜ਼ਾਰ ਦੇ ਪੱਕੇ ਬਿਲ ਕੋਰੀਅਰ ਕਰਵਾ ਦਿੱਤੇ ਅਤੇ ਆਪ ਪੈਸੇ ਆਉਣ ਦੀ ਉਡੀਕ ਕਰਨ ਲੱਗ ਪਿਆ। ਜਦੋਂ ਕਈ ਦਿਨ ਕੋਈ ਜਵਾਬ ਨਾ ਆਇਆ ਤਾਂ ਆਪ ਫੋਨ ਕਰ ਕੇ ਪੁੱਛਿਆ। ਅਕਾਦਮੀ ਵਾਲਿਆਂ ਦਾ ਜਵਾਬ ਮੈਨੂੰ ਹੈਰਾਨ ਕਰ ਗਿਆ। ਮੇਰਾ ਕੋਰੀਅਰ ਉੱਥੇ ਪਹੁੰਚਿਆ ਹੀ ਨਹੀਂ ਸੀ।
ਮੇਰੇ ਕੋਲ ਕੋਰੀਅਰ ਦੀ ਰਸੀਦ ਪਈ ਸੀ। ਕੋਰੀਅਰ ਵਾਲਿਆਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਪਤਾ ਕਰਕੇ ਦੱਸਦੇ ਹਾਂ। ਸਾਰਾ ਦਿਨ ਬੀਤ ਗਿਆ ਪਰ ਕੋਈ ਪਤਾ ਨਾ ਲੱਗਿਆ। ਅਗਲੇ ਦਿਨ ਫਿਰ ਫੋਨ ਕੀਤਾ ਤਾਂ ਦੱਸਿਆ ਗਿਆ ਕਿ ਕੋਰੀਅਰ ਦਿੱਲੀ ਚੋਰੀ ਹੋ ਗਿਆ। ਉਨ੍ਹਾਂ ਇਹ ਕਹਿ ਕੇ ਕਿ ‘ਚੋਰੀ ਹੋਣ ਦੀ ਐੱਫਆਈਆਰ ਦੀ ਕਾਪੀ ਤੂੰ ਸੁਨਾਮ ਤੋਂ ਫੜ ਕੇ ਲੈ ਜਾਵੀਂ’ ਆਪਣਾ ਪੱਲਾ ਝਾੜ ਲਿਆ।
ਮੈਨੂੰ ਪੈਸਿਆਂ ਦੀ ਥਾਂ ਐੱਫਆਈਆਰ ਦੀ ਕਾਪੀ ਮਿਲ ਰਹੀ ਸੀ, ਇਹ ਤਾਂ ਇਨਸਾਫ਼ ਨਹੀਂ ਸੀ। ਐੱਫਆਰਆਈ ਦੀ ਕਾਪੀ ਫੜਨ ਗਏ ਨੇ ਕੋਰੀਅਰ ਵਾਲੇ ਨੂੰ ਕਹਿ ਦਿੱਤਾ, “ਮੈਨੂੰ ਅਠਾਰਾਂ ਹਜ਼ਾਰ ਦਾ ਘਾਟਾ ਪਿਆ ਹੈ, ਕੰਪਨੀ ਉੱਤੇ ਕੇਸ ਕਰਾਂਗਾ।”
“ਵੀਰ ਇਸ ਦਾ ਕੋਈ ਫਾਇਦਾ ਨਹੀਂ। ਐਵੇਂ ਭਕਾਈ ਕਰ ਕੇ ਬੈਠ ਜਾਵੇਂਗਾ। ਜੇ ਪੈਸੇ ਮਿਲੇ ਵੀ ਤਾਂ ਹਜ਼ਾਰ ਪੰਦਰਾਂ ਸੌ ਮਿਲਣੈ। ਇਸ ਤੋਂ ਵੱਧ ਤੂੰ ਕੇਸ ਕਰਨ ‘ਤੇ ਲਾ ਦੇਣੇ ਨੇ।”
ਇਕ ਵਾਰ ਤਾਂ ਉਸ ਦੀ ਗੱਲ ਸੁਣ ਕੇ ਮੈਂ ਵੀ ਦੁਬਿਧਾ ਵਿਚ ਪੈ ਗਿਆ ਸੀ ਕਿ ਐਵੇਂ ਪੈਸੇ ਵੀ ਗੁਆ ਦਿਆਂਗਾ ਤੇ ਸਮਾਂ ਵੀ। ਫਿਰ ਉਸੇ ਸੋਚ ਨੇ ਸਿਰ ਚੁੱਕਿਆ ਜੋ ਅਜਿਹੇ ਕੰਮ ਕਰਨ ਸਮੇਂ ਅਕਸਰ ਆ ਜਾਦੀ ਹੈ। ਮਨ ਵਿਚ ਆਈ- ਜੇ ਮੇਰਾ ਕੀਤਾ ਸਿੱਧਾ ਪੈ ਗਿਆ, ਫਿਰ ਤਾਂ ਠੀਕ; ਜੇ ਪੁੱਠਾ ਵੀ ਪੈ ਗਿਆ, ਫਿਰ ਵੀ ਕੋਈ ਘਾਟਾ ਨਹੀਂ। ਘੱਟੋ-ਘੱਟ ਤਜਰਬਾ ਤਾਂ ਹੋਵੇਗਾ ਹੀ। ਤਜਰਬੇ ਦਾ ਕੋਈ ਮੁੱਲ ਨਹੀਂ ਹੁੰਦਾ, ਖ਼ਾਸਕਰ ਲੇਖਕ ਲਈ। ਇਹ ਸੋਚ ਮਨ ਵਿਚ ਆਉਂਦਿਆਂ ਹੀ ਮੈਂ ਉਸ ਨੂੰ ਬੋਲ ਦਿੱਤਾ, “ਕੇਸ ‘ਤੇ ਚਾਹੇ ਦਸ ਹਜ਼ਾਰ ਲੱਗ ਜਾਣ ਪਰ ਸਬਕ ਜ਼ਰੂਰ ਸਿਖਾਉਣਾ ਹੈ।” ਇਹ ਕਹਿ ਕੇ ਵਾਪਸ ਆ ਗਿਆ।ਮੈਨੂੰ ਬਹੁਤਾ ਪਤਾ ਨਹੀਂ ਸੀ ਕਿ ਇਹ ਕੇਸ ਕਿਵੇਂ ਕੀਤਾ ਜਾਵੇਗਾ? ਕਿੰਨਾ ਸਮਾਂ ਲੱਗਣਾ ਹੈ? ਕਿੰਨੀ ਸੰਭਾਵਨਾ ਹੁੰਦੀ ਹੈ? ਇਸ ਹੱਲ ਲਈ ਮੈਂ ਫੇਸਬੁੱਕ ਉੱਪਰ ਪਾ ਦਿੱਤਾ। ਦੀਪਤੀ ਬਬੂਟਾ ਤੋਂ ਜਾਣਕਾਰੀ ਮਿਲ ਗਈ ਕਿ ਇਹ ਕੇਸ ਕਿੱਥੇ ਤੇ ਕਿਵੇਂ ਕਰਨਾ ਹੈ। ਗੁਰਮੀਤ ਕੜਿਆਲਵੀ ਖੁਦ ਕੋਰੀਅਰ ਵਾਲਿਆਂ ਖ਼ਿਲਾਫ ਲੜਿਆ ਸੀ ਤੇ ਜਿੱਤਿਆ ਸੀ। ਉਸ ਨਾਲ ਗੱਲ ਹੋਈ ਤਾਂ ਮੇਰਾ ਹੌਸਲਾ ਵਧ ਗਿਆ।
ਕੰਜ਼ਿਊਮਰ ਕੋਰਟ ਨੂੰ ਅਰਜ਼ੀ ਲਿਖੀ ਜਿਸ ਵਿਚ ਜ਼ਿਕਰ ਕੀਤਾ ਕਿ ਮੈਂ ਲੇਖਕ ਹਾਂ ਤੇ ਇੰਨੀਆਂ ਮੇਰੀਆਂ ਕਿਤਾਬਾਂ ਛਪੀਆਂ ਹਨ। ਮੇਰੇ ਇਕ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਪੁਰਸਕਾਰ ਵੀ ਦਿੱਤਾ ਸੀ। ਉਸੇ ਅਕਾਦਮੀ ਨੇ ਮੈਨੂੰ ਅਨੁਭਵ ਇਕੱਠੇ ਕਰਨ ਲਈ ਸਫ਼ਰ ਗ੍ਰਾਂਟ ਭੇਜੀ ਸੀ ਜਿਸ ਦੇ ਪੈਸੇ ਪੱਕੇ ਬਿਲ ਦੇਣ ‘ਤੇ ਮਿਲਣੇ ਸਨ। ਕੋਰੀਅਰ ਵਾਲਿਆਂ ਨੇ ਮੇਰੇ ਪੱਕੇ ਬਿਲ ਨਾ ਤਾਂ ਦਿੱਲੀ ਅਕਾਦਮੀ ਤੱਕ ਭੇਜੇ ਅਤੇ ਨਾ ਹੀ ਮੈਨੂੰ ਵਾਪਸ ਕੀਤੇ ਸਗੋਂ ਗੁਆ ਦਿੱਤੇ। ਅਕਾਦਮੀ ਵਾਲੇ ਵੀ ਮੈਨੂੰ ਬੇਈਮਾਨ ਸਮਝਦੇ ਹੋਣਗੇ ਕਿ ਇਹ ਝੂਠ ਬੋਲ ਰਿਹਾ ਹੈ। ਮੈਨੂੰ ਆਪਣੇ ਇਨਸਾਫ ਲਈ ਕੇਸ ਕਰਨਾ ਪੈ ਰਿਹਾ ਹੈ। ਮੇਰਾ ਸਮਾਂ ਖਰਾਬ ਹੋ ਰਿਹਾ ਹੈ। ਬਹੁਤ ਸਾਰੀ ਮਾਨਸਿਕ ਪ੍ਰੇਸ਼ਾਨੀ ਉਠਾ ਰਿਹਾ ਹਾਂ ਜਿਸ ਕਰਕੇ ਕੁਝ ਲਿਖ ਵੀ ਹੋ ਰਿਹਾ।
ਹੋਰ ਵੀ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ। ਕੰਪਨੀ ਦਾ ਵਕੀਲ ਵੀ ਮੇਰੀਆਂ ਦਲੀਲਾਂ ਅੱਗੇ ਨਿਰਉੱਤਰ ਹੋ ਗਿਆ। ਫੈਸਲੇ ਵਾਲੇ ਦਿਨ ਜੱਜ ਨੇ ਫੈਸਲਾ ਸੁਣਾ ਦਿੱਤਾ। ਮੇਰੀ ਮਾਨਸਿਕ ਪ੍ਰੇਸ਼ਾਨੀ ਦਾ ਕੰਪਨੀ ਨੂੰ ਸਤਾਰਾਂ ਹਜ਼ਾਰ ਝੱਲਣਾ ਪਿਆ ਅਤੇ ਤਿੰਨ ਹਜ਼ਾਰ ਕੇਸ ਲੜਨ ‘ਤੇ ਹੋਏ ਖ਼ਰਚੇ ਦਾ ਦੇਣਾ ਪਿਆ। ਵੀਹ ਹਜ਼ਾਰ ਦੇ ਕੇ ਵੀ ਕੋਰੀਅਰ ਵਾਲਿਆਂ ਦਾ ਖਹਿੜਾ ਨਹੀਂ ਛੁਟਿਆ ਕਿਉਂਕਿ ਜੱਜ ਨੇ ਇਕ ਹੋਰ ਫੈਸਲਾ ਵੀ ਸੁਣਾਇਆ ਸੀ ਕਿ ਜੇ ਪਰਗਟ ਅਸਲ ਬਿਲ ਪੇਸ਼ ਕਰ ਦੇਵੇ ਤਾਂ ਉਹ ਖ਼ਰਚਾ ਵੀ ਕੰਪਨੀ ਨੂੰ ਦੇਣਾ ਪਵੇਗਾ। ਅਸਲੀ ਬਿਲ ਤਾਂ ਕੰਪਨੀ ਨੇ ਹੀ ਗੁਆਏ ਸਨ। ਇਸ ਬਾਬਤ ਅੱਗੇ ਲੜ ਕੇ ਇਹ ਰੁਪਏ ਵੀ ਲੈ ਸਕਦਾ ਸਾਂ ਪਰ ਮੈਂ ਤਾਂ ਉਨ੍ਹਾਂ ਨੂੰ ਸਬਕ ਹੀ ਸਿਖਾਉਣਾ ਸੀ, ਉਹ ਸਿਖਾ ਦਿੱਤਾ ਸੀ ਤੇ ਤਜਰਬਾ ਮੁਫ਼ਤ ਦਾ ਬਣ ਗਿਆ ਸੀ। ਸੋ ਮੈਂ ਅੱਗੇ ਚੁੱਪ ਕਰ ਗਿਆ।
ਸੋਚਦਾ ਹਾਂ, ਜੇ ਕੋਰੀਅਰ ਵਾਲੇ ਦੀ ਗੱਲ ਮੰਨ ਕੇ ਕੇਸ ਲੜਨ ਤੋਂ ਭੱਜ ਜਾਂਦਾ ਤਾਂ ਸਾਰੀ ਉਮਰ ਉਹ ਘਟਨਾ ਮੈਨੂੰ ਪ੍ਰੇਸ਼ਾਨ ਕਰਦੀ ਰਹਿੰਦੀ। ਵਾਰ ਵਾਰ ਇਹੀ ਸੋਚ ਕੇ ਪ੍ਰੇਸ਼ਾਨ ਹੁੰਦੇ ਰਹਿਣਾ ਸੀ ਕਿ ‘ਕਾਸ਼! ਕੇਸ ਲੜ ਕੇ ਦੇਖ ਲੈਂਦਾ।’
ਹੁਣ ਵੀ ਮੈਂ ਹਰ ਕੋਰੀਅਰ ਉਸੇ ਕੰਪਨੀ ਰਾਹੀਂ ਕਰਵਾਉਂਦਾ ਹਾਂ। ਕੋਰੀਅਰ ਵਾਲਾ ਮੈਨੂੰ ਦੇਖ ਕੇ ਮੁਸਕਰਾਉਂਦਾ ਹੈ। ਉਸ ਦੀ ਮੁਸਕੁਰਾਹਟ ਤੋਂ ਤਸੱਲੀ ਹੋ ਜਾਂਦੀ ਹੈ ਕਿ ਕੋਰੀਅਰ ਸਹੀ ਸਲਾਮਤ ਪਹੁੰਚ ਜਾਵੇਗਾ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback