Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਗਲੇ ਦੀ ਖਾਰਸ਼ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਦੇਸੀ ਨੁਸਖੇ
ਬਦਲਦੇ ਮੌਸਮ 'ਚ ਵੱਧ ਰਹੇ ਬੈਕਟੀਰੀਆ ਕਾਰਨ ਬੀਮਾਰੀਆਂ ਬਹੁਤ ਹੀ ਜਲਦੀ ਇਨਸਾਨ ਨੂੰ ਜਕੜ ਲੈਂਦੀਆਂ ਹਨ। ਅਜਿਹੇ 'ਚ ਗਲੇ ਦੀ ਖਾਰਸ਼, ਜ਼ੁਕਾਮ ਵਰਗੀਆਂ ਸਮੱਸਿਆਵਾਂ ਨਾਲ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਹੀ ਪਰੇਸ਼ਾਨ ਰਹਿੰਦੇ ਹਨ। ਜ਼ਿਆਦਾ ਠੰਡਾ ਪਾਣੀ ਪੀਣ, ਗਲਤ ਰਹਿਣ ਸਹਿਣ ਕਾਰਨ ਗਲੇ ਦੀ ਖਾਰਸ਼ ਦੀ ਸਮੱਸਿਆ ਹੋ ਜਾਂਦੀ ਹੈ। ਗਲੇ ਦੀ ਖਾਰਸ਼ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਦੇਸੀ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਦੇਸੀ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਤੁਸੀਂ ਅਜਿਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਨਮਕ ਦਾ ਪਾਣੀ
ਨਮਕ 'ਚ ਪਾਏ ਜਾਣ ਵਾਲੇ ਐਂਟੀ ਇੰਫਲੇਮੈਟਰੀ ਗੁਣ ਗਲੇ ਦੀ ਖਾਰਸ਼ ਨੂੰ ਦੂਰ ਕਰ ਕਰਨ 'ਚ ਸਹਾਇਕ ਹੁੰਦਾ ਹੈ। ਇਹ ਮੂੰਹ ਅਤੇ ਗਲੇ ਦੇ ਬੈਕਟੀਰੀਆ ਅਤੇ ਵਾਇਰਸ ਨੂੰ ਦੂਰ ਕਰਨ ਦੇ ਨਾਲ-ਨਾਲ ਗਲੇ ਦੀ ਸੋਜ ਨੂੰ ਵੀ ਖਤਮ ਕਰ ਦਿੰਦਾ ਹੈ। ਰੋਜ਼ਾਨਾ ਚਾਰ ਵਾਰ ਗੁਣਗੁਣੇ ਪਾਣੀ 'ਚ ਨਮਕ ਮਿਲਾ ਕੇ ਗਰਾਰੇ ਕਰਨੇ ਚਾਹੀਦੇ ਹਨ। ਭਾਫ ਦੇਵੇ ਗਲੇ ਦੀ ਖਾਰਸ਼ ਤੋਂ ਰਾਹਤ
ਸਰਦੀ, ਜ਼ੁਕਾਮ ਅਤੇ ਗਲੇ ਦੀ ਖਾਰਸ਼ ਖਤਮ ਕਰਨ ਲਈ ਭਾਫ ਵੀ ਅਸਰਦਾਰ ਤਰੀਕਾ ਹੈ। ਇਸ ਨਾਲ ਨਾ ਸਿਰਫ ਖਾਰਸ਼ ਸਗੋਂ ਨੱਕ, ਗਲੇ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ। ਇਹ ਗੰਦੇ ਬੈਕਟੀਰੀਆ ਨੂੰ ਮਾਰ ਕੇ ਗੰਦਗੀ ਨੂੰ ਬਾਹਰ ਕੱਢਣ ਦਾ ਕੰਮ ਕਰਦੀ ਹੈ। ਇਸ ਨਾਲ ਗਲੇ ਨੂੰ ਕਾਫੀ ਆਰਾਮ ਮਿਲਦਾ ਹੈ। ਸੇਬ ਦਾ ਸਿਰਕਾ ਦਿਵਾਏ ਛੁਟਕਾਰਾ
ਗਲੇ ਦੀ ਖਾਰਸ਼ ਨੂੰ ਖਤਮ ਕਰਨ 'ਚ ਸੇਬ ਦਾ ਸਿਰਕਾ ਵੀ ਲਾਭਦਾਇਕ ਹੁੰਦਾ ਹੈ। ਸੇਬ ਦੇ ਸਿਰਕੇ 'ਚ ਐਂਟੀਮਾਈਕ੍ਰੋਬੀਅਲ, ਐਂਟੀ, ਇੰਫਲੇਮੈਟਰੀ ਅਤੇ ਐਂਟੀਫੰਗਲ ਗੁਣ ਪਾਏ ਜਾਂਦੇ ਹਨ। ਇਹ ਗਲੇ ਅਤੇ ਮੂੰਹ ਦੇ ਬੈਕਟੀਰੀਆ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। ਸੇਬ ਦੇ ਸਿਰਕੇ ਨੂੰ ਗਰਮ ਪਾਣੀ 'ਚ ਮਿਕਸ ਕਰਕੇ ਗਰਾਰੇ ਕਰਨੇ ਚਾਹੀਦੇ ਹਨ। ਇਸ ਪਾਣੀ ਦੀ ਭਾਫ ਵੀ ਲੈਣੀ ਚਾਹਦੀ ਹੈ, ਜੋ ਕਿ ਕਾਫੀ ਅਸਰਦਾਰ ਹੁੰਦੀ ਹੈ। ਲਸਣ ਵੀ ਹੁੰਦਾ ਹੈ ਲਾਹੇਵੰਦ
ਲਸਣ ਕਾਫੀ ਗੁਣਕਾਰੀ ਖਾਦ ਪਦਾਰਥ ਹੈ। ਇਹ ਨਾ ਸਿਰਫ ਗਲੇ ਦੇ ਲਈ ਸਗੋਂ ਸਾਡੇ ਸਰੀਰ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ। ਲਸਣ ਦੀਆਂ ਕੁਝ ਤੁਰੀਆਂ ਚਬਾਉਣ ਨਾਲ ਵੀ ਗਲੇ ਦੀ ਖਾਰਸ਼ ਨੂੰ ਖਤਮ 'ਚ ਮਦਦ ਮਿਲਦੀ ਹੈ। ਮੇਥੀ ਦੇ ਬੀਜ
ਗਲੇ ਦੀ ਖਾਰਸ਼ ਦੇ ਲਈ ਮੇਥੀ ਦੇ ਬੀਜ ਵੀ ਲਾਹੇਵੰਦ ਹੁੰਦੇ ਹਨ। ਇਸ 'ਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਅਤੇ ਐਂਟੀਆਕਸੀਡੈਂਟ ਗੁਣ ਸਰੀਰ ਦੀ ਇਨਫੈਕਸ਼ਨ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਇਸ ਦੇ ਲਈ ਇਕ ਚਮਚ ਮੇਥੀ ਦੇ ਬੀਜ ਦੋ ਗਿਲਾਸ ਪਾਣੀ 'ਚ ਉਬਾਲ ਕੇ ਠੰਡਾ ਹੋਣ ਦਿਓ। ਫਿਰ ਇਸ ਨੂੰ ਛਾਣ ਕੇ ਗਰਾਰੇ ਕਰੋ। ਦਿਨ 'ਚ ਘੱਟੋ-ਘੱਟ ਪੰਜ ਵਾਰ ਕਰਨਾ ਚਾਹੀਦਾ ਹੈ। ਅਦਰਕ ਤੇ ਲੌਂਗ ਦੇਣ ਰਾਹਤ
ਅਦਰਕ ਦੀ ਚਾਹ ਗਲੇ ਦੀ ਖਾਰਸ਼ ਨੂੰ ਦੂਰ ਕਰਨ ਵਿੱਚ ਕਾਫੀ ਅਸਰਦਾਰ ਹੁੰਦੀ ਹੈ। ਅਦਰਕ ਦੇ ਟੁਕੜੇ ਨੂੰ ਪਾਣੀ 'ਚ ਚਾਹ ਅਤੇ ਖੰਡ ਦੇ ਨਾਲ ਪਾ ਕੇ ਓਬਾਲੋ। ਉਸ ਤੋਂ ਬਾਅਦ ਥੋੜ੍ਹਾ ਠੰਡਾ ਕਰਕੇ ਹੌਲੀ-ਹੌਲੀ ਇਸ ਨੂੰ ਪੀ ਲਵੋ। ਇਸੇ ਤਰ੍ਹਾਂ ਤੁਸੀਂ ਲੌਂਗ ਦੀ ਚਾਹ ਵੀ ਪੀ ਸਕਦੇ ਹੋ। ਲੌਂਗਾਂ ਦੀ ਚਾਹ ਵੀ ਗਲੇ ਦੀ ਖਾਰਸ਼ ਨੂੰ ਖਤਮ ਕਰਨ 'ਚ ਸਹਾਇਕ ਹੁੰਦੀ ਹੈ। ਅਨਾਨਾਸ ਦੇਵੇ ਰਾਹਤ
ਅਨਾਨਾਸ ਦੇ ਜੂਸ 'ਚ ਬ੍ਰੋਮੇਲੇਨ ਨਾਮ ਦਾ ਐਂਜਾਇਮ ਪਾਇਆ ਜਾਂਦਾ ਹੈ, ਜਿਸ 'ਚ ਇੰਫਲੇਮੈਟਰੀ ਗੁਣ ਸ਼ਾਮਲ ਹੁੰਦਾ ਹੈ। ਇਹ ਗਲੇ ਦੀ ਇਨਫੈਕਸ਼ਨ ਨੂੰ ਦੂਰ ਕਰਨ 'ਚ ਕਾਫੀ ਮਦਦ ਕਰਦਾ ਹੈ। ਇਸ 'ਚ ਪਾਏ ਜਾਣ ਵਾਲਾ ਵਿਟਾਮਿਨ-ਸੀ ਤੁਹਾਡੇ ਸਰੀਰ 'ਚ ਰੋਗਾਂ ਨਾਲ ਲੜਨ ਦੀ ਸਮੱਰਥਾ ਵਧਾਉਂਦਾ ਹੈ। ਮੁਲੇਠੀ ਦੇਵੇ ਰਾਹਤ
ਮੁਲੇਠੀ ਦੇ ਕਾੜੇ 'ਚ ਪਾਏ ਜਾਣ ਵਾਲੇ ਐਂਟੀਬੈਕਟੀਅਲ ਗੁਣ ਜ਼ੁਕਾਮ, ਖਾਂਸੀ, ਗਲੇ 'ਚ ਦਰਦ, ਸੋਜ ਨੂੰ ਠੀਕ ਕਰਨ 'ਚ ਮਦਦ ਕਰਦੇ ਹਨ। ਤਿੰਨ ਕੱਪ ਪਾਣੀ 'ਚ ਮੁਲੇਠੀ ਦੇ ਨਾਲ ਪੀਸੀ ਹੋਈ ਇਲਾਇਚੀ, ਕੁਝ ਤੁਲਸੀ ਦੀਆਂ ਪੱਤੀਆਂ, ਇਕ ਲੌਂਗ ਪੀਸੀਆ ਹੋਇਆ, ਦੋ ਕਾਲੀਆਂ ਮਿਰਚਾਂ ਓਬਾਲ ਲਵੋ। ਇਸ ਪਾਣੀ ਨੂੰ ਰੋਜ਼ਾਨਾ ਸਵੇਰੇ ਪੀਓ। ਕਾਲੀਆਂ ਮਿਰਚਾਂ ਕਰੇ ਗਲੇ ਦੀ ਖਾਰਸ਼ ਦੂਰ
ਕਾਲੀਆਂ ਮਿਰਚਾਂ ਗਲੇ ਦੀ ਖਾਰਸ਼ ਨੂੰ ਖਤਮ ਕਰਨ 'ਚ ਕਾਫੀ ਮਦਦਗਾਰ ਹੁੰਦੀਆਂ ਹਨ। ਇਸ ਦਾ ਕਾੜਾ ਬਣਾਉਣ ਲਈ ਦੋ ਪੀਸੀਆ ਹੋਈਆਂ ਕਾਲੀਆਂ ਮਿਰਚਾਂ, ਥੋੜ੍ਹਾ ਜਿਹਾ ਕੱਟਿਆ ਹੋਇਆ ਅਦਰਕ, ਇਕ ਚਮਚ ਸ਼ਹਿਦ, ਇਕ ਚਮਚ ਨਿੰਬੂ ਦਾ ਰਸ ਮਿਲਾ ਕੇ ਗਰਮ-ਗਰਮ ਪੀਣਾ ਚਾਹੀਦਾ ਹੈ। ਇਸ ਦੇ ਨਾਲ ਹੀ ਤੁਸੀਂ ਇਸ ਨੂੰ ਚਾਹ 'ਚ ਵੀ ਪਾ ਕੇ ਪੀ ਸਕਦੇ ਹੋ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback