Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਮਨੁੱਖੀ ਹੱਕਾਂ ਲਈ ਹੋਕੇ ਨੂੰ ਹੁੰਗਾਰਾ---ਕੁਲਦੀਪ ਸਿੰਘ ਧਨੌਲਾ
ਰੇਮਨ ਮੈਗਸੇਸੇ-2019 ਪੁਰਸਕਾਰ ਜਿੱਤਣ ਵਾਲੀ ਥਾਈਲੈਂਡ ਦੀ 63 ਸਾਲਾ ਆਂਗਖਾਨਾ ਨੀਲਾਪਈਜੀਤ ਦੀ ਜ਼ਿੰਦਗੀ ਮਨੁੱਖੀ ਹੱਕਾਂ ਦੀ ਰਾਖੀ ਨੂੰ ਸਮਰਪਿਤ ਹੈ। ਇਹ ਪੁਰਸਕਾਰ ਉਨ੍ਹਾਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਖੇਤਰ ਵਿਚ ਸ਼ਲਾਘਾਯੋਗ ਕੰਮ ਕੀਤਾ ਹੋਵੇ। ਇਹ ਪੁਰਸਕਾਰ ਫਿਲਪੀਨਜ਼ ਦੇ ਸਾਬਕਾ ਰਾਸ਼ਟਰਪਤੀ ਰੇਮਨ ਮੈਗਸੇਸੇ ਦੀ ਯਾਦ ਵਿਚ ਦਿੱਤਾ ਜਾਂਦਾ ਹੈ। ਆਂਗਖਾਨਾ ਨੀਲਾਪਈਜੀਤ ਨੇ ਅਗਵਾ ਕਰਕੇ ਮਾਰ-ਖਪਾ ਦਿੱਤੇ ਗਏ ਆਪਣੇ ਪਤੀ ਸੋਮਚਾਈ ਨੀਲਾਪਈਜੀਤ ਦੇ ਕੇਸ ਸਮੇਤ ਹੋਰ ਬਹੁਤ ਸਾਰੇ ਕੇਸ ਲੜਨ ਲਈ ਦਿਨ-ਰਾਤ ਇਕ ਕਰ ਦਿੱਤਾ ਹੋਇਆ ਹੈ।
ਸੋਮਚਾਈ ਨੀਲਾਪਈਜੀਤ ਅਤੇ ਆਂਗਖਾਨਾ ਨੀਲਾਪਈਜੀਤ ਦੀ ਸ਼ਾਦੀ 1981 ਵਿਚ ਹੋਈ ਸੀ। ਸੋਮਚਾਈ ਨੀਲਾਪਈਜੀਤ ਪੇਸ਼ੇ ਵਜੋਂ ਵਕੀਲ ਸੀ ਅਤੇ ਆਂਗਖਾਨਾ ਨੀਲਾਪਈਜੀਤ ਨਰਸ ਦੀ ਨੌਕਰੀ ਕਰਦੀ ਸੀ। ਥਾਈਲੈਂਡ ਦੇ ਦੱਖਣੀ ਹਿੱਸੇ, ਜਿੱਥੇ ਇਹ ਜੋੜਾ ਰਹਿੰਦਾ ਸੀ, ਉਥੇ ਮੁਸਲਿਮ ਆਬਾਦੀ ਦੀ ਬਹੁਤਾਤ ਸੀ ਜਿਨ੍ਹਾਂ ਉਤੇ ਸਰਕਾਰੀ ਤਸ਼ੱਦਦ ਢਾਹਿਆ ਜਾ ਰਿਹਾ ਸੀ। ਇਸ ਇਲਾਕੇ ਵਿਚ ਲੋਕਾਂ ਦੀਆਂ ਪੁਲੀਸ ਨਾਲ ਅਕਸਰ ਝੜਪਾਂ ਹੁੰਦੀਆਂ ਰਹਿੰਦੀਆਂ। ਇਸੇ ਬਹਾਨੇ ਪੁਲੀਸ ਨੇ ਬੇਕਸੂਰ ਲੋਕਾਂ, ਖਾਸ ਕਰਕੇ 6000 ਨੌਜਵਾਨਾਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ।
ਅਸਲ ਵਿਚ ਉਸ ਇਲਾਕੇ ਦੀ ਕਹਾਣੀ ਵੀ ਪੰਜਾਬ ਦੇ ਅਤਿਵਾਦ ਵਾਲੇ ਦਿਨਾਂ ਨਾਲ ਮਿਲਦੀ-ਜੁਲਦੀ ਹੈ। ਜਿਸ ਦਾ ਪੁੱਤ ਸੁਰੱਖਿਆ ਬਲਾਂ ਨੇ ਚੁੱਕ ਲਿਆ, ਮੁੜ ਕੇ ਲੱਭਿਆ ਨਹੀਂ; ਜਿਸ ਦਾ ਪਤੀ ਚੁੱਕ ਲਿਆ, ਮੁੜ ਉਸ ਦਾ ਕੋਈ ਥਹੁ-ਪਤਾ ਨਾ ਲੱਗਾ। ਉਥੇ ਵੀ ਨਕੋਦਰ, ਬਰਗਾੜੀ ਵਰਗੇ ਕਾਂਡ ਵਾਪਰੇ ਜਿਨ੍ਹਾਂ ਦੇ ਕੇਸ ਸੋਮਚਾਈ ਨੀਲਾਪਈਜੀਤ ਲੜਦਾ ਹੁੰਦਾ ਸੀ ਪਰ ‘ਸਰਕਾਰੀ ਜ਼ੁਲਮ’ ਢਾਹੁਣ ਵਾਲਿਆਂ ਨੂੰ ਅਜਿਹਾ ਚੰਗਾ ਨਹੀਂ ਲੱਗਦਾ ਸੀ। ਇਸ ਜੋੜੀ ਨੇ ਆਪਣੀ ਉਜਰਤ ਵਿਚੋਂ ਕੋਈ ਜ਼ਮੀਨ-ਜਾਇਦਾਦ ਨਹੀਂ ਸੀ ਬਣਾਈ ਸਗੋਂ ਜੋ ਵੀ ਆਮਦਨ ਹੁੰਦੀ ਸੀ, ਉਹ ਬੇਕਸੂਰ ਲੋਕਾਂ ਦੇ ਕੇਸ ਲੜਨ ‘ਤੇ ਖਰਚ ਹੋ ਜਾਂਦੀ ਸੀ। ਇਸੇ ਕਾਰਨ ਵਕੀਲ ਨੀਲਾਪਈਜੀਤ ਸਰਕਾਰੇ-ਦਰਬਾਰੇ ਬਹੁਤਿਆਂ ਦੇ ਅੱਖੀਂ ਰੜਕਦਾ ਸੀ।
ਬੇਕਸੂਰਾਂ ਦੇ ਕੇਸ ਲੜਨ ਕਾਰਨ ਹੀ ਆਂਗਖਾਨਾ ਨੂੰ ਪਹਿਲਾਂ ਆਪਣੇ ਪਤੀ ਦੇ ਗੁੰਮ ਹੋਣ ਦੀ ਖ਼ਬਰ ਮਿਲੀ ਪਰ ਬਾਅਦ ਵਿਚ ਪਤਾ ਲੱਗਿਆ ਕਿ ਨੀਲਾਪਈਜੀਤ ਨੂੰ ਅਗਵਾ ਕਰ ਲਿਆ ਗਿਆ ਹੈ। ਉਹ ਪਤੀ ਦੀ ਭਾਲ ਵਿਚ ਸਰਕਾਰੇ-ਦਰਬਾਰੇ, ਸਭ ਥਾਂ ਗਈ ਪਰ ਕਿਤੇ ਸੁਣਵਾਈ ਨਾ ਹੋਈ। ਇਸ ਤਰ੍ਹਾਂ ਪਤੀ ਦੇ ਅਗਵਾ ਹੋਣ ਬਾਅਦ ਸਾਰੀ ਜ਼ਿੰਮੇਵਾਰੀ ਆਂਗਖਾਨਾ ਨੀਲਾਪਈਜੀਤ ਦੇ ਮੋਢਿਆਂ ਉਤੇ ਆ ਪਈ ਪਰ ਉਹ ਤਾਂ ਐਸੀ ਮਿੱਟੀ ਦੀ ਬਣੀ ਸੀ ਕਿ ‘ਹਾਰ’ ਸ਼ਬਦ ਉਸ ਦੇ ਸ਼ਬਦਕੋਸ਼ ਵਿਚ ਨਹੀਂ ਸੀ ਲਿਖਿਆ ਹੋਇਆ। ਉਸ ਨੇ ਹਿੰਮਤ ਅਤੇ ਦ੍ਰਿੜਤਾ ਨਾਲ ਮੁਕਾਬਲਾ ਕਰਨ ਦੀ ਠਾਣ ਲਈ ਹਾਲਾਂਕਿ ਉਸ ਸਮੇਂ ਉਹਦੇ ਖਾਤੇ ਵਿਚ ਭਾਰਤੀ ਕਰੰਸੀ ਦੇ ਹਿਸਾਬ ਨਾਲ ਸਿਰਫ਼ 670 ਰੁਪਏ ਸਨ।
ਉਹ ਆਖ਼ਿਰਕਾਰ ਆਪਣੇ ਪਤੀ ਦੇ ਪਦ-ਚਿੰਨ੍ਹਾਂ ਉੱਤੇ ਚੱਲ ਪਈ ਸੀ, ਇਸੇ ਕਾਰਨ ਕਈ ਵਾਰ ਉਹਦੇ ਉਤੇ ਵੀ ਹਮਲੇ ਹੋਏ ਪਰ ਉਹ ਡੋਲਣ ਦੀ ਥਾਂ ਹੋਰ ਨਿਡਰ ਅਤੇ ਦਲੇਰ ਹੋ ਗਈ। 2009 ਵਿਚ ਉਸ ਉਤੇ ਹੋਏ ਹਮਲੇ ਦੌਰਾਨ ਹਮਲਾਵਰ ਕਾਰ ਵਿਚੋਂ ਕੇਸਾਂ ਨਾਲ ਸਬੰਧਤ ਕਾਗਜ਼ਾਤ ਤਕ ਲੈ ਕੇ ਫਰਾਰ ਹੋ ਗਏ ਸਨ ਪਰ ਉਹਦਾ ਚਿੱਤ ਫਿਰ ਵੀ ਨਾ ਡੋਲਿਆ, ਉਹ ਕਾਇਮ ਰਹੀ ਅਤੇ ਉਸ ਨੇ ਆਪਣਾ ਕੰਮ ਜਾਰੀ ਰੱਖਿਆ।
ਸੋਮਚਾਈ ਨੀਲਾਪਈਜੀਤ ਦੇ ਕੇਸ ਦੀ ਜਾਂਚ ਵਿਸ਼ੇਸ਼ ਜਾਂਚ ਵਿਭਾਗ ਨੇ 2004 ਵਿਚ ਸ਼ੁਰੂ ਕੀਤੀ ਸੀ। ਕੁਝ ਵਰ੍ਹੇ ਦੀ ਜਾਂਚ ਪਿੱਛੋਂ 2013 ਵਿਚ ਪਹਿਲਾਂ ਵਿਸ਼ੇਸ਼ ਜਾਂਚ ਵਿਭਾਗ ਨੇ ਕਿਹਾ ਕਿ ਕੇਸ ਦੀ ਪੁਲੀਸ ਫਾਈਲ ਗੁੰਮ ਹੋ ਗਈ ਹੈ ਪਰ ਬਾਅਦ ਵਿਚ ਕਿਹਾ ਗਿਆ ਕਿ ਫਾਈਲ ਲੱਭ ਗਈ ਹੈ। ਫਿਰ 2016 ਵਿਚ ਵਿਸ਼ੇਸ਼ ਜਾਂਚ ਵਿਭਾਗ ਨੇ ਪੱਲਾ ਝਾੜਦਿਆਂ ਕੇਸ ਇਹ ਕਹਿ ਕੇ ਬੰਦ ਕਰ ਦਿੱਤਾ ਕਿ ਕੋਈ ਦੋਸ਼ੀ ਹੀ ਨਹੀਂ ਮਿਲਿਆ।
ਅਪਰਾਧ ਰੋਕੂ ਅਦਾਲਤ ਨੇ ਅਗਵਾ ਕੇਸ ਦਾ ਫੈਸਲਾ ਕਰਦਿਆਂ ਪੋਲ ਮੇਜਰ ਨਜਰਨ ਥੌਂਗਸੁਕ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਉਂਦਿਆਂ ਨਾਲ ਹੀ ਚਾਰ ਪੁਲੀਸ ਅਧਿਕਾਰੀਆਂ ਨੂੰ ਤਾਕਤ ਦੀ ਨਾਜਾਇਜ਼ ਤਾਕਤ ਦੀ ਵਰਤੋਂ ਕਰਨ ਖ਼ਿਲਾਫ਼ ਸਜ਼ਾ ਸੁਣਾਈ ਪਰ ਉਪਰਲੀ ਅਦਾਲਤ ਵਿਚੋਂ ਇਹ ਪੁਲੀਸ ਅਧਿਕਾਰੀ ਬਰੀ ਹੋ ਗਏ। ਬਹਿਸ ਦੌਰਾਨ ਮੇਜਰ ਦੇ ਵਕੀਲਾਂ ਦਾ ਕਹਿਣਾ ਸੀ ਕਿ ਸੋਮਚਾਈ ਭੂਚਾਲ ਵਿਚ ਲਾਪਤਾ ਹੋਇਆ ਹੈ ਜਦਕਿ ਉਹਦੀ ਪਤਨੀ ਦਾ ਕਹਿਣਾ ਸੀ ਕਿ ਉਸ ਨੂੰ ਅਗਵਾ ਕਰਕੇ ਕਿਤੇ ਮਾਰ-ਖਪਾ ਦਿੱਤਾ ਗਿਆ ਹੈ। 2 ਅਗਸਤ 2009 ਨੂੰ ਕਲੋਗ ਨਦੀ ਵਿਚੋਂ ਹੱਡੀਆਂ ਦੇ ਟੁਕੜੇ ਮਿਲਣ ‘ਤੇ ਮੰਨਿਆ ਗਿਆ ਕਿ ਇਹ ਸੋਮਚਾਈ ਨਾਲ ਸਬੰਧਤ ਹਨ। 2010 ਵਿਚ ਆਪਣੇ ਪਤੀ ਦੇ ਲਾਪਤਾ ਹੋਣ ਤੋਂ ਛੇ ਸਾਲ ਬਾਅਦ ਆਂਗਖਾਨਾ ਨੇ ਪੱਤਰਕਾਰਾਂ ਨੂੰ ਕਿਹਾ ਸੀ, “ਮੈਂ ਆਪਣੇ ਪਤੀ ਲਈ ਇਨਸਾਫ਼ ਕਰਨ ਕੋਸ਼ਿਸ਼ਾਂ ਛੱਡਾਂਗੀ ਨਹੀਂ।”
ਆਂਗਖਾਨਾ ਨੇ 2009 ਵਿਚ ਕੇਸ ਸਬੰਧੀ ਕਾਨੂੰਨੀ ਸਲਾਹਕਾਰਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਲੇਖਾ-ਜੋਖਾ ਕੀਤਾ। ਫਿਰ ਉਸ ਨੇ 2006 ਵਿਚ ਜਸਟਿਸ ਫਾਰ ਪੀਸ ਫਾਊਂਡੇਸ਼ਨ ਦੀ ਸਥਾਪਨਾ ਕਰਕੇ ਦੱਖਣੀ ਥਾਈਲੈਂਡ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਖ਼ਿਲਾਫ਼ ਕੇਸ ਲੜਨੇ ਸ਼ੁਰੂ ਕਰ ਦਿੱਤੇ। 2011 ਵਿਚ ਉਸ ਅਤੇ ਸਮੋਚਾਈ ਨੀਲਾਪਾਈਜੀਤ ਦੇ ਸੰਘਰਸ਼ੀ ਜੀਵਨ ‘ਤੇ ਦਸਤਾਵੇਜ਼ੀ ਫਿਲਮ ਬਣੀ। ਇਸ ਫਿਲਮ ਨੂੰ ਪੁਰਸਕਾਰ ਵੀ ਮਿਲਿਆ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback