Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਟੋਕਨ ਨੰਬਰ ਪੰਦਰਾਂ --ਪ੍ਰਕਾਸ਼ ਸਿੰਘ ਜੈਤੋ
ਇਹ ਗੱਲ 1986 ਦੀ ਹੈ। ਪੰਦਰਾਂ ਅਗਸਤ ਤੋਂ ਹਫਤਾ ਕੁ ਪਹਿਲਾਂ ਕੇਂਦਰੀ ਜੇਲ੍ਹ ਬਠਿੰਡਾ ਦਾ ਪਰੇਡ ਗਰਾਊਂਡ ਤਿਆਰ ਕੀਤਾ ਜਾ ਰਿਹਾ ਸੀ। ਪੰਜ-ਸੱਤ ਕੈਦੀ ਗਰਾਊਂਡ ਦੀ ਤਿਆਰੀ ਵਿਚ ਲੱਗੇ ਕਲੀ ਆਦਿ ਕਰਕੇ ਗਰਾਊਂਡ ਨੂੰ ਆਜ਼ਾਦੀ ਦਿਵਸ ਦੇ ਪ੍ਰੋਗਰਾਮ ਲਈ ਸ਼ਿੰਗਾਰ ਰਹੇ ਸਨ। ਅਚਾਨਕ ਹੀ ਜੰਗਲ ਦੀ ਅੱਗ ਵਾਂਗ ਗੱਲ ਸਾਰੀ ਜੇਲ੍ਹ ਵਿਚ ਫੈਲ ਗਈ ਕਿ ਟੋਕਨ ਨੰਬਰ 15 ਗੁੰਮ ਹੋ ਗਿਆ ਹੈ। ਮੈਨੂੰ ਭਰਤੀ ਹੋਏ ਨੂੰ ਪੰਜ ਕੁ ਮਹੀਨੇ ਹੋਏ ਸਨ। ਟੋਕਨ ਗਵਾਚਣ ਦੇ ਦੋਸ਼ੀ ਅਸੀਂ ਅੱਠ ਮੁਲਾਜ਼ਮ ਸਾਂ। ਸਾਡਾ ਬੁਰਾ ਹਾਲ ਹੋਇਆ ਪਿਆ ਸੀ ਤੇ ਬਾਕੀ ਸਵਾਦ ਲੈ ਲੈ ਕੇ ਇੱਕ ਦੂਜੇ ਨੂੰ ਪੁੱਛ ਰਹੇ ਸਨ: ਸੱਚੀਂ ਟੋਕਨ ਗਵਾਚ ਗਿਆ?
ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਵੀ ਕਈ ਕਨੂੰਨ ਉਨ੍ਹਾਂ ਵਾਲੇ ਹੀ ਭਾਰਤ ਵਿਚ ਲਾਗੂ ਰਹੇ ਹਨ, ਖਾਸ ਕਰਕੇ ਪੰਜਾਬ ਜੇਲ੍ਹ ਮੈਨੂਅਲ ਜੋ ਕੁੱਝ ਕੁ ਸਮਾਂ ਪਹਿਲਾਂ ਹੀ ਨਵਾਂ ਬਣਿਆ ਹੈ। ਜੇਲ੍ਹਾਂ ਦੀ ਸੁਰੱਖਿਆ ਲਈ ਵੱਡੀ ਕੰਧ 20-25 ਫੁੱਟ ਉੱਚੀ ਹੁੰਦੀ ਹੈ ਅਤੇ ਇਸ ਦੇ ਨਾਲ ਹੀ 20 ਕੁ ਫੁੱਟ ਰਸਤਾ ਛੱਡ ਕੇ 8-10 ਫੁੱਟ ਉੱਚੀ ਇਕ ਹੋਰ ਕੰਧ ਬਣੀ ਹੁੰਦੀ ਹੈ। ਇਸ ਡਬਲ ਚਾਰਦੀਵਾਰੀ ਨੂੰ ਕੋਟ (ਕਿਲ੍ਹਾ) ਕਿਹਾ ਜਾਂਦਾ ਹੈ ਅਤੇ ਇਸ ਰਸਤੇ ਤੇ ਕੁੱਝ ਵਿੱਥ ਤੇ ਜਿੱਥੇ ਜਿੱਥੇ ਮੁਲਾਜ਼ਮ ਡਿਉਟੀ ਲਈ ਖੜ੍ਹਦੇ ਹਨ, ਨੂੰ ਕੋਟ-ਮੌਕਾ ਕਿਹਾ ਜਾਂਦਾ ਹੈ।
ਕੋਟ-ਮੌਕੇ ਤੇ ਖੜ੍ਹੇ ਮੁਲਾਜ਼ਮ ਲੋਹੇ ਦਾ ਟੋਕਨ (ਜਿਸ ਤੇ ਨੰਬਰ ਲੱਗਾ ਹੁੰਦਾ ਸੀ) ਲੈ ਕੇ ਚਲਦੇ ਹਨ ਤੇ ਦੂਸਰੇ ਦੇ ਕੋਟ-ਮੌਕੇ ਤੇ ਰੱਖ ਆਉਂਦੇ ਹਨ। ਇਕ ਮੁਲਾਜ਼ਮ ਤੋਂ ਅਗਲੇ ਮੁਲਾਜ਼ਮ ਤੱਕ ਚਲਦਾ ਇਹ ਟੋਕਨ ਡਿਉੜੀ ਤੋਂ ਸ਼ੁਰੂ ਹੋ ਕੇ ਜੇਲ੍ਹ ਦੀ ਚਾਰਦੀਵਾਰੀ ਦਾ ਚੱਕਰ ਲਾ ਕੇ ਵਾਪਸ ਡਿਉੜੀ ਪਹੁੰਚ ਜਾਂਦਾ। ਇਹ ਸਿਸਟਮ ਬੇਸ਼ੱਕ ਅੰਗਰੇਜ਼ਾਂ ਦੀ ਦੇਣ ਸੀ ਪਰ ਮਗਰੋਂ ਵੀ ਇਹ ਬਾ-ਦਸਤੂਰ ਜਾਰੀ ਰਿਹਾ। ਉਸ ਸਮੇਂ ਹੋ ਸਕਦਾ, ਇਸ ਦੀ ਜ਼ਰੂਰਤ ਹੋਵੇ ਪਰ ਹੁਣ ਤਾਂ ਇਹ ਜੇਲ੍ਹ ਦੇ ਅਫਸਰਾਂ ਵੱਲੋਂ ਆਪ ਤੋਂ ਛੋਟੇ ਮੁਲਾਜ਼ਮਾਂ ਨੂੰ ਜ਼ਲੀਲ ਕਰਨ ਦਾ ਸਾਧਨ ਹੀ ਸੀ।
ਬਠਿੰਡਾ ਕੇਂਦਰੀ ਜੇਲ੍ਹ ਦੇ ਅੱਠ ਕੋਟ-ਮੌਕੇ ਸਨ ਅਤੇ ਇੱਥੇ ਇਕ ਟਰਨ, ਭਾਵ ਤਿੰਨ ਘੰਟਿਆਂ ਵਿਚ 45 ਟੋਕਨ ਚਲਦੇ ਸਨ। ਤਿੰਨ ਘੰਟਿਆਂ ਵਿਚ 45 ਗੇੜਿਆਂ ਤੋਂ ਭਾਵ 8-10 ਕਿਲੋਮੀਟਰ ਵਾਟ। ਜੇ ਕਿਤੇ ਕੋਈ ਮੁਲਾਜ਼ਮ ਆਪਣੇ ਰਿਸਕ ਤੇ ਇਕੱਠੇ ਦੋ ਟੋਕਨ ਲੈ ਕੇ ਚਲਦਾ ਤਾਂ ਚੈਕਿੰਗ ਵਾਲੇ ਅਫਸਰ ਤੋਂ ਮਿਲਣ ਵਾਲੀ ਸਜ਼ਾ ਦਾ ਡਰ ਵੱਖਰਾ। ਬਠਿੰਡਾ ਜੇਲ੍ਹ ਨਵੇਂ ਆਏ ਅਫਸਰ ਸ਼ਰਮਾ ਸਾਹਿਬ ਤਾਂ ਕੋਟ-ਮੌਕੇ ਵਾਲੇ ਮੁਲਾਜ਼ਮਾਂ ਦੇ ਮਗਰ ਹੀ ਪਏ ਰਹਿੰਦੇ; ਫਿਰ ਜਦ ਕਿਸੇ ਮੁਲਾਜ਼ਮ ਨੂੰ ਡਬਲ ਟੋਕਨ ਸਮੇਤ ਫੜ ਲੈਂਦੇ ਤਾਂ ਆਪਣੀ ਬਹਾਦਰੀ ਦੀਆਂ ਇੰਜ ਫੜ੍ਹਾਂ ਮਾਰਦੇ, ਜਿਵੇਂ ਕਿਸੇ ਥਾਣੇਦਾਰ ਨੇ ਬਹੁਤ ਵੱਡਾ ਸਮੱਗਲਰ ਨਸ਼ੇ ਸਮੇਤ ਫੜਿਆ ਹੁੰਦਾ ਹੈ।
ਅੱਜ ਤਾਂ ਜੇਲ੍ਹ ਦੇ ਹਿਸਾਬ ਨਾਲ ਕਾਂਡ ਹੀ ਬਹੁਤ ਵੱਡਾ ਹੋ ਗਿਆ ਸੀ, ਸਵੇਰੇ 9 ਤੋਂ 12 ਵਜੇ ਵਾਲੀ ਗਾਰਦ ਤੋਂ ਟੋਕਨ ਗੁੰਮ ਹੋ ਗਿਆ ਸੀ। ਗੱਲ ਕੋਈ ਵੱਡੀ ਵੀ ਨਹੀਂ ਸੀ, ਜੇਲ੍ਹ ਦੇ ਅੰਦਰ ਹੀ ਚਲਦੀ ਫੈਕਟਰੀ ਵਿਚੋਂ ਟੋਕਨ ਬਣ ਸਕਦਾ ਸੀ ਪਰ ਇਹ ਰਿਸਕ ਲੈਣ ਨੂੰ ਕੋਈ ਤਿਆਰ ਨਹੀਂ ਸੀ। ਸਾਨੂੰ ਕੋਟ-ਮੌਕੇ ਵਾਲੇ ਅੱਠਾਂ ਮੁਲਾਜ਼ਮਾਂ ਨੂੰ ਡਿਊਟੀ ਖਤਮ ਹੋਣ ਤੇ ਜਦ ਸੁਪਰਡੰਟ ਸਾਹਿਬ ਦੇ ਪੇਸ਼ ਕੀਤਾ ਤਾਂ ਟੋਕਨ ਗਵਾਚਣ ਬਾਰੇ ਸੁਣ ਕੇ ਸੁਪਰਡੰਟ ਗੁੱਸੇ ਵਿਚ ਇੰਜ ਕੁਰਸੀ ਤੋਂ ਬੁੜਕਿਆ ਜਿਵੇਂ ਜੇਲ੍ਹ ਨੂੰ ਸੰਨ੍ਹ ਲੱਗ ਗਈ ਹੋਵੇ। ਉਨ੍ਹਾਂ ਤੁਰੰਤ ਤੁਗਲਕੀ ਫ਼ਰਮਾਨ ਜਾਰੀ ਕਰ ਦਿੱਤਾ ਕਿ ਇਨ੍ਹਾਂ ਨੂੰ ਵਾਪਸ ਕੋਟ-ਮੌਕੇ ਭੇਜ ਦੇਵੋ, ਜਦ ਟੋਕਨ ਲੱਭ ਜਾਵੇ, ਵਾਪਸ ਆ ਜਾਣ। ਭੁੱਖਣ-ਭਾਣੇ ਅਸੀਂ ਫਿਰ ਵਾਪਸ ਡਿਊਟੀ ਤੇ ਚਲੇ ਗਏ। ਬੜੇ ਦੁਖੀ ਹੋਏ, ਆ ਰਹੇ ਆਜ਼ਾਦੀ ਦਿਹਾੜੇ ਦੀਆਂ ਗੱਲਾਂ ਕਰ ਰਹੇ ਸਾਂ ਕਿ ਅਸੀਂ ਕਾਹਦੇ ਅਜ਼ਾਦ ਹਾਂ, ਸਾਡੇ ਸਿਰ ਤੇ ਤਾਂ ਗੁਲਾਮੀ ਵਾਲਾ ਜੂਲਾ ਉਸੇ ਤਰ੍ਹਾਂ ਪਿਆ ਹੋਇਆ। ਅੰਦਰ ਗਿਆਂ ਨੂੰ ਅਜੇ ਘੰਟਾ ਕੁ ਹੀ ਹੋਇਆ ਸੀ ਕਿ ਕਿਸੇ ਨੇ ਟੋਕਨ ਟੰਗਣ ਵਾਲਾ ਬੋਰਡ ਚੈੱਕ ਕੀਤਾ ਤਾਂ ਇਕ ਥਾਂ ਦੋ ਟੋਕਨ ਇਕੱਠੇ ਟੰਗੇ ਪਏ ਸਨ। ਇਉਂ ਸਾਡੀ ਜਾਨ ਛੁੱਟੀ।
ਹੌਲੀ ਹੌਲੀ ਸਮਾਂ ਬਦਲਿਆ। ਚੰਗੇ ਪੜ੍ਹੇ ਲਿਖੇ ਨੌਜਵਾਨ ਜੇਲ੍ਹ ਸਟਾਫ ਵਿਚ ਭਰਤੀ ਹੋਏ। ਬਾਅਦ ਵਿਚ ਪੰਜਾਬ ਜੇਲ੍ਹ ਐਸੋਸੀਏਸ਼ਨ ਜਥੇਬੰਦੀ ਹੋਂਦ ਵਿਚ ਆਈ ਤੇ ਮੁਲਾਜ਼ਮਾਂ ਲਈ ਸੰਘਰਸ਼ ਆਰੰਭਿਆ। ਜੇਲ੍ਹ ਮੁਲਾਜ਼ਮਾਂ ਨਾਲ ਹੁੰਦੀਆਂ ਵਧੀਕੀਆਂ ਨੂੰ ਕੁੱਝ ਠੱਲ੍ਹ ਪਈ। ਜਥੇਬੰਦੀ ਵੱਲੋਂ 1991 ਵਿਚ ਮੁਲਾਜ਼ਮ ਮੰਗਾਂ ਨਾ ਮੰਨਣ ਦੀ ਸੂਰਤ ਵਿਚ ਹੜਤਾਲ ਦਾ ਸੱਦਾ ਦੇ ਦਿੱਤਾ। ਉਸ ਸਮੇਂ ਪੰਜਾਬ ਵਿਚ ਗਵਰਨਰੀ ਰਾਜ ਸੀ, ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਕੁੱਝ ਮੰਗਾਂ ਮੰਨੇ ਜਾਣ ਤੇ ਹੀ ਹੜਤਾਲ ਦਾ ਸੱਦਾ ਵਾਪਸ ਲਿਆ। ਜਥੇਬੰਦੀ ਦੇ ਹੌਸਲੇ ਪਹਿਲਾਂ ਨਾਲੋਂ ਬੁਲੰਦ ਹੋਏ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਮੁਲਾਜ਼ਮਾਂ ਨੇ ਅੰਗਰੇਜ਼ਾਂ ਦੇ ਸਮੇਂ ਵਾਲਾ, ਗੁਲਾਮੀ ਦੀ ਨਿਸ਼ਾਨੀ ਟੋਕਨ ਚਲਾਉਣ ਤੋਂ ਸਾਫ ਇਨਕਾਰ ਕਰ ਦਿਤਾ ਪਰ ਅਫਸਰ ਕਦੋਂ ਚਾਹੁੰਦੇ ਸਨ ਕਿ ਮੁਲਾਜ਼ਮ ਇਸ ਤਰ੍ਹਾਂ ਗੁਲਾਮੀ ਤੋਂ ਨਿਜਾਤ ਪਾਉਣ। ਇਸ ਟੋਕਣ ਪਿੱਛੇ ਵੀ ਲੰਮਾ ਸੰਘਰਸ਼ ਚੱਲਿਆ, ਕਈ ਮੁਲਾਜ਼ਮ ਮੁਅੱਤਲ ਵੀ ਹੋਏ ਪਰ ਇਸ ਗੁਲਾਮੀ ਤੋਂ ਖਹਿੜਾ ਛੁਡਾ ਕੇ ਹੀ ਦਮ ਲਿਆ। ਹੁਣ ਵੀ ਜਦ ਕਦੇ ਕਿਸੇ ਸਮਾਗਮ ਤੇ ਜੇਲ੍ਹ ਦੇ ਮੁਲਾਜ਼ਮ ਇਕੱਠੇ ਹੁੰਦੇ ਹਨ ਤਾਂ ਟੋਕਨ ਦੀ ਚਰਚਾ ਜ਼ਰੂਰ ਛਿੜਦੀ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback