Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਚਿੱਠੀਏ ਨੀ ਚਿੱਠੀਏ--ਜਸਪ੍ਰੀਤ ਕੌਰ ਸੰਘਾ
ਚਿੱਠੀਏ ਨੀ ਚਿੱਠੀਏ
ਅੱਜ ਤੋਂ ਦੋ – ਢਾਈ ਦਹਾਕੇ ਪਹਿਲਾਂ ਜਦੋਂ ਫੋਨ ਦਾ ਮੱਕੜਜਾਲ ਘਰ – ਘਰ ਨਹੀ ਪਹੁੰਚਿਆ ਸੀ ਤਾਂ ਚਿੱਠੀਆਂ ਸਾਡੇ ਅੰਦਰਲੇ ਭਾਵਾਂ ਨੂੰ ਸਾਡੇ ਆਪਣਿਆਂ ਤੱਕ ਪਹੁੰਚਾਉਣ ਦਾ ਇਕੋ – ਇਕ ਸਾਧਨ ਹੁੰਦੀਆਂ ਸਨ । ਚਿੱਠੀਆਂ ਰਾਹੀ ਸੁੱਖ – ਸੁਨੇਹਿਆਂ ਦਾ ਆਦਾਨ – ਪ੍ਰਦਾਨ ਕਰਨਾ ਹੁਣ ਬੀਤੇ ਸਮੇ ਦੀ ਕਹਾਣੀ ਬਣ ਕੇ ਰਹਿ ਗਿਆ ਹੈ । ਚਿੱਠੀ ਰਾਹੀ ਇਕ – ਦੂਸਰੇ ਨੂੰ ਜਾਨਣ – ਸਮਝਣ ਦਾ ਵੀ ਆਪਣਾ ਹੀ ਮਜਾ ਹੁੰਦਾ ਸੀ । ਚਿੱਠੀਆਂ ਹੀ ਹੁੰਦੀਆਂ ਸਨ ਜੋ ਵਿਛੜੇ ਹੋਏ ਪੁੱਤ ਨੂੰ ਮਾਂ ਨਾਲ , ਪਿਉ ਨੂੰ ਧੀ ਨਾਲ , ਕੰਤ ਨੂੰ ਨਾਰ ਨਾਲ ਅਤੇ ਦੋਸਤ ਨੂੰ ਦੋਸਤ ਨਾਲ ਮਿਲਾਉਂਦੀਆਂ ਸਨ । ਇਹ ਮੁਲਾਕਾਤ ਭਾਂਵੇ ਪੂਰੀ ਨਹੀ ਹੁੰਦੀ ਸੀ ਪਰ ਆਪਣਿਆ ਨਾਲ ਤਾਂ ਅੱਧੀ ਮੁਲਾਕਾਤ ਹੀ ਬਹੁਤ ਹੁੰਦੀ ਹੈ । ਜਿਵੇਂ ਇਸ ਗੀਤ ਦੇ ਬੋਲ ਵੀ ਇਹੀ ਆਖਦੇ ਹਨ –
ਚਿੱਠੀ ਭਾਂਵੇ ਨਾ ਜੁਬਾਨ ਵਿੱਚੋਂ ਬੋਲਦੀ
ਲੱਖਾਂ ਕੋਹਾਂ 'ਤੇ ਜਾ ਕੇ ਵੀ ਦੁੱਖ ਫੋਲਦੀ
ਮਹਿਕ ਸੀਨੇ ਵਿੱਚ ਮੁਹੱਬਤਾਂ ਦੀ ਘੋਲਦੀ
ਚਿੱਠੀ ਵਾਲੀ ਮੁਲਾਕਾਤ ਹੁੰਦੀ ਅੱਧੀ ਮੁਲਾਕਾਤ ।
ਚਿੱਠੀ ਵਿਛੋੜੇ ਦੀ ਅੱਗ ਵਿੱਚ ਤੜਪਦੇ ਹਿਰਦੇ ਨੂੰ ਸ਼ਾਤ ਕਰਨ ਦਾ ਇਕ ਸਾਧਨ ਸੀ । ਚਿੱਠੀ ਭਾਂਵੇ ਜੁਬਾਨ ਵਿੱਚੋਂ ਬੋਲਦੀ ਨਹੀ ਪਰ ਆਪਣਿਆ ਦੇ ਪਿਆਰ ਨੂੰ , ਉਨ੍ਹਾਂ ਦੀ ਮਹਿਕ ਨੂੰ ਚਿੱਠੀ ਰਾਹੀ ਮਹਿਸੂਸ ਜਰੂਰ ਕੀਤਾ ਜਾ ਸਕਦਾ । ਅੱਜ ਭਾਂਵੇ ਆਧੁਨਿਕ ਤਕਨੀਕਾਂ ਨੇ ਆਪਣਿਆ ਨਾਲੋ ਦੂਰੀਆਂ ਨੂੰ ਖਤਮ ਕਰ ਦਿੱਤਾ ਹੈ ਪਰ ਪਹਿਲਾਂ ਇਹ ਚਿੱਠੀ ਹੀ ਪ੍ਰਦੇਸੀ ਗਏ ਪੁੱਤਰ ਤੱਕ ਉਸਦੀ ਮਾਂ ਦੇ ਦਰਦ ਨੂੰ , ਉਸਦੇ ਤਰਲੇ ਨੂੰ ਪਹੁੰਚਾਉਣ ਦਾ ਸਾਧਨ ਹੁੰਦੀ ਸੀ । ਜਿਸਦਾ ਵਰਨਣ ਸਾਡੇ ਗੀਤ ਵੀ ਕਰਦੇ ਹਨ –
ਚਿੱਠੀਏ ਨੀ ਚਿੱਠੀਏ , ਹੰਝੂਆਂ ਨਾਲ ਲਿਖੀਏ
ਦੂਰ ਵਤਨਾਂ ਤੋਂ ਰਹਿੰਦਾ ਮੇਰਾ ਲਾਲ
ਆਖੀਂ ਮੇਰੇ ਸੁਹਣੇ ਚੰਨ ਨੂੰ
ਤੇਰੀ ਮਾਂ ਦਾ ਬੁਰਾ ਏ ਚੰਨਾ ਹਾਲ
ਆਖੀਂ ਮੇਰੇ ਜਿਊਣ ਜੋਗੇ ਨੂੰ ।
ਚਿੱਠੀ ਵਿਛੜੇ ਹੋਏ ਪਤੀ – ਪਤਨੀ ਦੇ ਵਿਚਕਾਰ ਵੀ ਇਕ ਕੜੀ ਦਾ ਕੰਮ ਕਰਦੀ ਸੀ । ਪਰਦੇਸੀ ਜਾਂ ਸਰਹੱਦ ਤੇ ਗਏ ਮਾਹੀ ਤੱਕ ਆਪਣੀ ਸੁੱਖ – ਸਾਂਦ ਪਹੁੰਚਾਉਣ ਦਾ ਸਾਧਨ ਵੀ ਚਿੱਠੀ ਹੀ ਹੁੰਦੀ ਸੀ ਪਰ ਜੇਕਰ ਕਿਤੇ ਮੁਟਿਆਰ ਕੋਲ ਆਪਣੇ ਕੰਤ ਦਾ ਸਿਰਨਾਵਾਂ ਹੀ ਨਾ ਹੁੰਦਾ ਤਾਂ ਉਹ ਵਿਛੋੜੇ ਦੀ ਅੱਗ ਵਿੱਚ ਤੜਪਦੀ ਹੋਈ ਆਪ ਮੁਹਾਰੇ ਹੀ ਆਖਦੀ –
ਕਾਵਾਂ ਵੇ ਸੁਣ ਕਾਵਾਂ
ਕਿਤੋਂ ਲੱਭ ਕੇ ਲਿਆ ਸਿਰਨਾਵਾਂ
ਵੇ ਜਾਂਦੀ ਵਾਰੀ ਦੱਸ ਨਾ ਗਿਆ
ਵੇ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ ।
ਨਵ – ਵਿਆਹੀ ਮੁਟਿਆਰ ਨੂੰ ਤਾਂ ਆਪਣੇ ਪ੍ਰਦੇਸੀ ਮਾਹੀ ਦੀ ਚਿੱਠੀ ਦੀ ਬੇਸਬਰੀ ਨਾਲ ਉਡੀਕ ਹੁੰਦੀ ਸੀ । ਇਸੇ ਲਈ ਤਾਂ ਉਹ ਡਾਕੀਏ ਦੀ ਉਡੀਕ ਵਿੱਚ ਅੱਖੀਆਂ ਵਿਛਾਈ ਰੱਖਦੀ ਤੇ ਮਾਹੀ ਦੀ ਚਿੱਠੀ ਆਉਣ ਤੇ ਉਹ ਚਿੱਠੀ ਨੂੰ ਚੁੰਮ – ਚੁੰਮ ਕੇ ਆਪਣੇ ਮਾਹੀ ਦੀ ਹੋਂਦ ਨੂੰ ਮਹਿਸੂਸ ਕਰਦੀ ਤੇ ਗਾਉਂਦੀ –
ਚਿੱਠੀਏ ਨੀ ਸੱਜਣਾ ਦੀਏ
ਤੈਨੂੰ ਚੁੰਮ ਅੱਖੀਆਂ ਨਾਲ ਲਾਵਾਂ
ਨਵੀਂ ਵਿਆਹੀ ਮੁਟਿਆਰ ਤੱਕ ਉਸਦੇ ਮਾਹੀ ਦੀ ਚਿੱਠੀ ਪਹੁੰਚਾਉਣ ਦਾ ਕੰਮ ਤਾਂ ਡਾਕੀਆ ਵੀ ਪੁੰਨ ਸਮਝ ਕੇ ਕਰਦਾ ਸੀ ਤੇ ਕਈ ਵਾਰ ਉਸਦੇ ਬਦਲੇ ਬਖਸ਼ੀਸ਼ ਵੀ ਮੰਗ ਲੈਂਦਾ ਸੀ ।ਜਿਸਦਾ ਜਿਕਰ ਸਾਡੀ ਇਕ ਲੋਕ ਬੋਲੀ ਵਿੱਚ ਵੀ ਹੈ –
ਮੈਥੋਂ ਡਾਕੀਆ ਚੁਆਨੀ ਮੰਗਦਾ
ਚਿੱਠੀ ਆਈ ਸੱਜਣਾ ਦੀ ।
ਚਿੱਠੀ ਲਿਖਣਾ ਵੀ ਇਕ ਕਲਾ ਹੈ ।ਪੁਰਾਣੇ ਸਮਿਆਂ ਵਿੱਚ ਤਾਂ ਜਿਆਦਾਤਰ ਲੋਕ ਅਨਪੜ੍ਹ ਹੀ ਹੁੰਦੇ ਸਨ ।ਇਸ ਲਈ ਚਿੱਠੀ ਲਿਖਣ ਦਾ ਕੰਮ ਪਿੰਡ ਦੇ ਕਿਸੇ ਪੜ੍ਹੇ ਲਿਖੇ ਵਿਅਕਤੀ ਤੋਂ ਕਰਵਾਇਆ ਜਾਂਦਾ ਸੀ । ਪੁਰਾਣੇ ਸਮੇ ਵਿੱਚ ਚਿੱਠੀ ਦੇ ਲਿਫਾਫੇ ਨੂੰ ਦੇਖ ਕੇ ਹੀ ਸਾਰੇ ਚਿੱਠੀ ਵਿੱਚਲੀ ਖਬਰ ਨੂੰ ਸਮਝ ਲੈਂਦੇ ਸਨ । ਜੇਕਰ ਚਿੱਠੀ ਨੂੰ ਹਲਦੀ ਲੱਗੀ ਹੋਣੀ ਤਾਂ ਇਸਨੂੰ ਸ਼ੁਭ ਖਬਰ ਦਾ ਸੰਕੇਤ ਸਮਝਿਆ ਜਾਂਦਾ ਸੀ ਅਤੇ ਜੇਕਰ ਚਿੱਠੀ ਦਾ ਲਿਫਾਫਾ ਪਾਟਿਆ ਹੋਣਾ ਤਾਂ ਇਸਨੂੰ ਬੁਰੀ ਖਬਰ ਦਾ ਸੰਕੇਤ ਸਮਝਿਆ ਜਾਂਦਾ ਸੀ । ਉਸ ਸਮੇ ਚਿੱਠੀਆਂ ਨੂੰ ਕਬੂਤਰਾਂ ਰਾਹੀ ਵੀ ਭੇਜਿਆ ਜਾਂਦਾ ਸੀ । ਕਬੂਤਰ ਚਿੱਠੀਆਂ ਲਿਆਉਣ ਤੇ ਲਿਜਾਣ ਦਾ ਕੰਮ ਬਾਖੂਬੀ ਕਰਦੇ ਸਨ –
ਵਾਸਤਾ ਈ ਰੱਬ ਦਾ
ਤੂੰ ਜਾਵੀਂ ਵੇ ਕਬੂਤਰਾ
ਚਿੱਠੀ ਮੇਰੇ ਢੋਲ ਨੂੰ
ਪੁਚਾਵੀਂ ਵੇ ਕਬੂਤਰਾ ।
ਅੱਜ ਤੋਂ ਕੁਝ ਸਾਲ ਪਹਿਲਾ ਤਾਂ ਵਿਆਹ ਦੀ ਤਾਰੀਖ ਨਿਸ਼ਚਿਤ ਕਰਨ ਲਈ ਵੀ ਚਿੱਠੀ ਦਾ ਹੀ ਸਹਾਰਾ ਲਿਆ ਜਾਂਦਾ ਸੀ । ਕੋਰੇ ਕਾਗਜ ਤੇ ਚਿੱਠੀ ਲਿਖੀ ਜਾਂਦੀ ਸੀ ਤੇ ਪਹਿਲੀ ਚਿੱਠੀ ਨਾਨਕਿਆਂ ਦੇ ਭੇਜੀ ਜਾਂਦੀ ਸੀ । ਜਿਸਨੂੰ ਭੇਜਣ ਸਮੇ ਅਕਸਰ ਇਹ ਲੋਕ ਗੀਤ ਗਾਇਆ ਜਾਂਦਾ ਸੀ –
ਬਾਬੁਲ ਕਾਜ ਰਚਾਇਆ
ਸਭ ਪਰਿਵਾਰ ਬੁਲਾਇਆ
ਪਾਂਧੇ ਬੇਟਾ ਬੁਲਾਵੋ
ਸਾਹਾ ਧੁਰ ਪਹੁੰਚਾਵੋ
ਪਹਿਲੀ ਚਿੱਠੀ ਮੇਰੇ ਨਾਨਕੜੇ
ਬਾਬੁਲ ਕਾਜ ਰਚਾਇਆ ।
ਨਵੀ ਤਕਨੀਕ ਦੇ ਕਾਰਣ ਅੱਜ – ਕੱਲ੍ਹ ਚਿੱਠੀਆਂ ਲਿਖਣ ਅਤੇ ਪੜ੍ਹਨ ਦਾ ਰੁਝਾਨ ਖਤਮ ਹੀ ਹੋ ਚੁੱਕਾ ਹੈ ਪਰ ਜੋ ਆਨੰਦ ਚਿੱਠੀ ਲਿਖਣ , ਚਿੱਠੀ ਪੜ੍ਹਨ ਅਤੇ ਚਿੱਠੀ ਦੀ ਉਡੀਕ ਵਿੱਚ ਹੁੰਦਾ ਸੀ ਉਹ ਆਨੰਦ ਹੁਣ ਕਿਤੋ ਨਹੀ ਮਿਲਦਾ । ਜੋ ਗੱਲ ਜੁਬਾਨ ਨਹੀ ਕਹਿ ਸਕਦੀ ਸੀ ਚਿੱਠੀ ਰਾਹੀ ਉਸਨੂੰ ਸਾਹਮਣੇ ਵਾਲੇ ਨੂੰ ਬਾਖੂਬੀ ਸਮਝਾਇਆ ਜਾਂਦਾ ਸੀ ਪਰ ਅੱਜ – ਕੱਲ੍ਹ ਤਾ ਕੋਈ ਵਿਰਲਾ ਟਾਵਾਂ ਹੀ ਹੋਵੇਗਾ ਜਿਸਨੂੰ ਚਿੱਠੀ ਲਿਖਣ ਦਾ ਸ਼ੌਕ ਹੋਵੇ ਨਹੀ ਤਾਂ ਬਹੁਤੀਆਂ ਚਿੱਠੀਆਂ ਤਾਂ ਆਪਣੇ ਸਿਰਨਾਵੇਂ ਹੀ ਭੁੱਲ ਚੁੱਕੀਆਂ ਹਨ । ਇਸ ਗੀਤ ਦੇ ਬੋਲ ਵੀ ਇਸ ਸਚਾਈ ਨੂੰ ਬਿਆਨ ਕਰਦੇ ਹਨ –
ਅਸੀ ਚਿੱਠੀਆਂ ਪਾਉਣੀਆਂ ਭੁੱਲ ਗਏ
ਜਦੋ ਦਾ ਟੈਲੀਫੋਨ ਲੱਗਿਆ ।
ਜਸਪ੍ਰੀਤ ਕੌਰ ਸੰਘਾ
ਪਿੰਡ – ਤਨੂੰਲੀ ।
ਜਿਲ੍ਹਾ – ਹੁਸ਼ਿਆਰਪੁਰ ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback