Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਵਾਇਰਲ ਬੁਖਾਰ ਚ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਮੌਸਮ 'ਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਦਿਨ 'ਚ ਇਕਦਮ ਗਰਮੀ ਹੋ ਜਾਂਦੀ ਹੈ ਅਤੇ ਰਾਤ ਦੀ ਨਮੀ ਲੋਕਾਂ ਨੂੰ ਬੀਮਾਰੀਆਂ ਦੀ ਲਪੇਟ 'ਚ ਲੈ ਰਹੀ ਹੈ। ਡਾਕਟਰਾਂ ਕੋਲ ਲੱਗੀ ਭੀੜ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਾਇਰਲ ਬੁਖਾਰ ਨੇ ਵੀ ਆਪਣੀ ਦਸਤਕ ਦੇ ਦਿੱਤੀ ਹੈ। ਵਾਇਰਲ ਬੁਖਾਰ ਸਾਡੇ ਸਰੀਰ ਨੂੰ ਕਮਜ਼ੋਰ ਕਰ ਦਿੰਦੇ ਹੈ, ਜਿਸ ਕਾਰਨ ਸਰੀਰ 'ਚ ਇੰਫੈਕਸ਼ਨ ਬਹੁਤ ਤੇਜੀ ਨਾਲ ਵਧਦਾ ਹੈ। ਇਹ ਬੁਖਾਰ ਬਹੁਤ ਤੇਜੀ ਨਾਲ ਇਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਪਹੁੰਚਦਾ ਹੈ। ਅਜਿਹੇ 'ਚ ਤੁਹਾਨੂੰ ਇਸ ਦੇ ਲੱਛਣ, ਕਾਰਨਾਂ ਦੀ ਪਛਾਣ ਕਰਕੇ ਆਪਣੀ ਡਾਈਟ 'ਤੇ ਧਿਆਨ ਦੇਣਾ ਚਾਹੀਦਾ। ਚੱਲੋ ਤੁਹਾਨੂੰ ਦੱਸਦੇ ਹਾਂ ਵਾਇਰਲ ਬੁਖਾਰ 'ਚ ਕੀ ਖਾ
ਣਾ ਚਾਹੀਦਾ ਹੈ ਅਤੇ ਕੀ ਨਹੀਂ :-
ਕੀ ਹੈ ਵਾਇਰਲ ਬੁਖਾਰ?
ਵਾਇਰਸ ਦੇ ਲਾਗ ਨਾਲ ਹੋਣ ਵਾਲੇ ਬੁਖਾਰ ਨੂੰ ਵਾਇਰਲ ਬੁਖਾਰ ਆਖਿਆ ਜਾਂਦਾ ਹੈ। ਇਹ ਬੁਖਾਰ ਬੁੱਢਿਆਂ ਤੇ ਬੱਚਿਆਂ ਨੂੰ ਆਸਾਨੀ ਨਾਲ ਆਪਣੀ ਲਪੇਟ 'ਚ ਲੈ ਲੈਂਦਾ ਹੈ। ਵਾਇਰਲ ਬੁਖਾਰ ਹੋਣ ਨਾਲ ਵਿਅਕਤੀ ਨੂੰ ਅਚਾਨਕ ਤੇਜ ਬੁਖਾਰ ਹੁੰਦਾ ਹੈ ਅਤੇ ਕਦੇ ਸਰੀਰ ਠੰਡਾ ਪੈ ਜਾਂਦਾ ਹੈ, ਅੱਖਾਂ 'ਚ ਜਲਨ, ਸਿਰਦਰਦ, ਸਰੀਰ 'ਚ ਦਰਦ, ਥਕਾਵਟ ਤੇ ਉਲਟੀ ਦਾ ਆਉਣਾ, ਗਲੇ 'ਚ ਦਰਦ ਦੀ ਸਮੱਸਿਆ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਕੁਝ ਲੋਕ ਆਪਣਾ ਖਾਣਾ-ਪੀਣਾ ਛੱਡ ਦਿੰਦੇ ਹਨ ਪਰ ਇਸ ਬੁਖਾਰ 'ਚ ਖਾਣਾ ਛੱਡਣ ਦੀ ਬਜਾਏ ਸਗੋਂ ਆਪਣੀ ਡਾਈਟ 'ਤੇ ਧਿਆਨ ਦਿਓ।
ਵਾਇਰਲ ਬੁਖਾਰ ਦੇ ਕਾਰਨ
ਜਦੋਂ ਬੀਮਾਰ ਵਿਅਕਤੀ ਛਿੱਕਦਾ, ਖੰਘਦਾ ਜਾਂ ਗੱਲ ਕਰਦਾ ਹੈ ਤਾਂ ਤਰਲ ਪਦਾਰਥ ਦੇ ਛੋਟੇ ਫੁਹਾਰ ਨਿਕਲਦੇ ਹਨ, ਜੋ ਸਾਹ ਰਾਹੀਂ ਦੂਜੇ ਵਿਅਕਤੀ ਦੇ ਸਰੀਰ 'ਚ ਪ੍ਰਵੇਸ਼ ਕਰ ਸਕਦੇ ਹਨ। ਜੇਕਰ ਇਕ ਵਾਇਰਸ ਵੀ ਸਰੀਰ 'ਚ ਪ੍ਰਵੇਸ਼ ਕਰ ਜਾਂਦਾ ਹੈ ਤਾਂ ਉਹ 16 ਤੋਂ 48 ਘੰਟਿਆਂ 'ਚ ਪੂਰੇ ਸਰੀਰ 'ਚ ਫੈਲ ਜਾਂਦਾ ਹੈ। ਇਸ ਲਈ ਅਜਿਹੇ 'ਚ ਆਪਣੇ ਮੂੰਹ ਨੂੰ ਕਵਰ ਕਰਕੇ ਰੱਖਣਾ ਚਾਹੀਦਾ ਹੈ।
ਵਾਇਰਸ ਦੁਆਰਾ ਦੂਸ਼ਿਤ ਕਿਸੇ ਵੀ ਪਦਾਰਥ ਦਾ ਇਸਤੇਮਾਲ ਕਰਨਾ।
ਬੀਮਾਰ ਵਿਅਕਤੀ ਦੇ ਸਪੰਰਕ 'ਚ ਆਉਣ ਨਾਲ ਜਾਂ ਤਾਂ ਖੂਨ ਦੁਆਰਾ ਜਾਂ ਯੌਨ ਰੂਪ ਨਾਲ।
ਸਰਦੀ ਜਾਂ ਮੌਸਮ 'ਚ ਤਬਦੀਲੀ ਆਉਣ ਕਾਰਨ।
ਇਸ ਲਈ ਜਿਥੇ ਤੱਕ ਸੰਭਵ ਹੋ ਸਕੇ ਵਾਇਰਲ 'ਚ ਖੂਬ ਖਾਣਾ ਖਾਓ ਅਤੇ ਡਿਹਾਈਡੇਸ਼ਨ ਤੋਂ ਬਚਣ ਲਈ ਖੂਬ ਪਾਣੀ ਪੀਓ। ਇਸ ਤੋਂ ਇਲਾਵਾ ਆਓ ਜਾਣਦੇ ਹਾਂ ਕਿ ਵਾਇਰਲ ਬੁਖਾਰ 'ਚ ਸਾਨੂੰ ਕੀ ਖਾਣਾ ਚਾਹੀਦਾ ਹੈ ਅਤੇ ਕਿਹੜੇ ਫੂਡਸ ਤੋਂ ਦੂਰੀ ਬਣਾਉਣੀ ਚਾਹੀਦੀ ਹੈ :-
ਵਾਇਰਲ ਬੁਖਾਰ 'ਚ ਕੀ ਖਾਣਾ ਚਾਹੀਦਾ ਹੈ :-
ਨਿੰਬੂ ਤੇ ਮੌਸਮੀ ਸੰਤਰਾ
ਵਾਇਰਲ ਬੁਖਾਰ 'ਚ ਮੌਸਮੀ ਸੰਤਰਾ ਤੇ ਨਿੰਬੂ ਖਾਓ ਕਿਉਂਕਿ ਇਸ 'ਚ ਵਿਟਾਮਿਨ-ਸੀ ਤੇ ਵੀਟਾ ਕੈਰੋਟੀਂਸ ਹੁੰਦੇ ਹਨ, ਜੋ ਕਿ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ, ਜਿਸ ਨਾਲ ਸਿਹਤ 'ਚ ਹੌਲੀ-ਹੌਲੀ ਸੁਧਾਰ ਹੁੰਦਾ ਹੈ।
ਡ੍ਰਾਈ ਫਰੂਟਸ
ਇਸ ਬੁਖਾਰ 'ਚ ਡ੍ਰਾਈ ਫਰੂਡਸ ਜ਼ਰੂਰ ਖਾਓ ਕਿਉਂਕਿ ਇਸ 'ਚ ਜਿੰਕ ਦੀ ਮਾਤਰਾ ਚੰਗੀ ਹੁੰਦੀ ਹੈ, ਜਿਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ਅਤੇ ਬੁਖਾਰ 'ਚ ਸੁਧਾਰ ਆਉਂਦਾ ਹੈ। ਡ੍ਰਾਈ ਫਰੂਟਸ 'ਚ ਬਾਦਾਮ, ਕਿਸ਼ਮਿਸ਼ ਜ਼ਰੂਰ ਸ਼ਾਮਲ ਕਰੋ।
ਤੁਲਸੀ
ਤੁਲਸੀ ਦੇ ਪੱਤੇ ਖਾਂਸੀ, ਜੁਕਾਮ, ਬੁਖਾਰ ਅਤੇ ਸਾਹ ਸਬੰਧੀ ਰੋਗਾਂ ਨਾਲ ਲੜਨ 'ਚ ਮਦਦ ਮਿਲਦੀ ਹੈ। ਬਦਲਦੇ ਮੌਸਮ 'ਚ ਤੁਲਸੀ ਦੀਆਂ ਪੱਤੀਆਂ ਨੂੰ ਉਬਾਲ ਕੇ ਜਾਂ ਚਾਹ 'ਚ ਪਾ ਕੇ ਪੀਣ ਨਾਲ ਨੱਕ ਤੇ ਗਲੇ ਦੇ ਇੰਫੈਕਸ਼ਨ ਤੋਂ ਰਾਹਤ ਮਿਲਦੀ ਹੈ।
ਸੰਤਰੇ ਦਾ ਜੂਸ
ਵਾਇਰਲ ਬੁਖਾਰ ਦੌਰਾਨ ਸੰਤਰੇ ਦਾ ਜੂਸ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਸਰੀਰ ਨੂੰ ਮਜ਼ਬੂਤੀ ਦੇਣ 'ਚ ਸੰਤਰੇ ਦਾ ਜੂਸ ਕਾਫੀ ਵਾਇਦੇਮੰਦ ਹੈ।
ਉਬਲੀਆਂ ਸਬਜ਼ੀਆਂ
ਵਾਇਰਲ ਬੁਖਾਰ 'ਚ ਘੱਟ ਉਬਾਲੀਆਂ ਹੋਈਆਂ ਸਬਜ਼ੀਆਂ ਨੂੰ ਬਿਨਾਂ ਮਸਾਲਾ ਪਾ ਕੇ ਖਾਣਾ ਕਾਫੀ ਫਾਇਦੇਮੰਦ ਹੈ। ਕਾਲੀ ਮਿਰਚ ਤੇ ਹਲਕਾ ਨਮਕ ਉਬਲੀਆਂ ਹੋਈਆਂ ਸਬਜ਼ੀਆਂ 'ਚ ਪਾ ਕੇ ਖਾਣ ਨਾਲ ਸਰੀਰ ਦਾ ਤਾਪਮਾਨ ਵੀ ਸਮਾਨ ਰਹਿੰਦਾ ਹੈ।
ਦਹੀ
ਵਾਇਰਲ ਬੁਖਾਰ 'ਚ ਦਹੀ ਖਾਣਾ ਬੰਦ ਨਾ ਕਰੋ ਕਿਉਂਕਿ ਦਹੀ ਖਾਣ ਨਾਲ ਬੈਕਟੀਰੀਆ ਨਾਲ ਲੜਨ 'ਚ ਮਦਦ ਮਿਲਦੀ ਹੈ ਅਤੇ ਨਾਲ ਹੀ ਇਸ ਨਾਲ ਪਾਚਨ ਕਿਰਿਆ ਵੀ ਸਹੀ ਰਹਿੰਦੀ ਹੈ।
ਕੇਲੇ ਤੇ ਸੇਬ
ਵਾਇਰਲ ਬੁਖਾਰ 'ਚ ਜਿੰਨਾ ਹੋ ਸਕੇ ਕੇਲੇ ਤੇ ਸੇਬ ਜ਼ਿਆਦਾ ਖਾਣੇ ਚਾਹੀਦੇ ਹਨ। ਇਨ੍ਹਾਂ ਫਲਾਂ 'ਚ ਅਧਿਕ ਮਾਤਰਾ 'ਚ ਪੋਟਾਸ਼ੀਅਮ ਹੁੰਦਾ ਹੈ, ਜੋ ਕਿ ਵਾਇਰਲ ਬੁਖਾਰ 'ਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਰਾਹਤ ਦਿੰਦਾ ਹੈ। ਵਾਇਰਲ ਬੁਖਾਰ ਹੋਣ 'ਤੇ ਛੀਲੇ ਹੋਏ ਫਲਾਂ ਦਾ ਹੀ ਸੇਵਨ ਕਰਨਾ ਚਾਹੀਦਾ ਹੈ।
ਵਾਇਰਲ ਬੁਖਾਰ 'ਚ ਕੀ ਨਹੀਂ ਖਾਣਾ ਚਾਹੀਦਾ : -
ਫ੍ਰਾਈ ਫੂਡਸ
ਵਾਇਰਲ ਬੁਖਾਰ 'ਚ ਫ੍ਰਾਈ ਭੋਜਨ ਕਾਫੀ ਨੁਕਸਾਨਦਾਇਕ ਹੋ ਸਕਦਾ ਹੈ, ਜਿਵੇਂ ਫ੍ਰੇਂਚ ਫਾਈਜ਼ ਤੇ ਜੰਕ ਫੂਡ ਆਦਿ। ਇਨ੍ਹਾਂ ਨੂੰ ਬੁਖਾਰ 'ਚ ਨਹੀਂ ਖਾਣਾ ਚਾਹੀਦਾ।
ਕੁਕੀਜ਼ ਅਤੇ ਬਿਸਕੁਟ
ਸਰਦੀ-ਜੁਕਾਮ ਹੋਣ 'ਤੇ ਕੁਕੀਜ਼, ਬਿਸਕੁਟ ਤੇ ਬਾਜ਼ਾਰ ਦੀ ਬੇਕਰੀ ਤੋਂ ਪਰਹੇਜ ਕਰਨਾ ਚਾਹੀਦਾ। ਦਰਅਸਲ, ਇਹ ਸਭ ਕਫ ਬਣਾਉਂਦੇ ਹਨ, ਜਿਸ ਨਾਲ ਸਮੱਸਿਆ ਵਧ ਜਾਂਦੀ ਹੈ। ਕੋਸ਼ਿਸ਼ ਕਰੋ ਕਿ ਘਰ 'ਚ ਬਣਨ ਵਾਲਾ ਗਰਮ ਖਾਣਾ ਖਾਓ।
ਠੰਡੀਆਂ ਚੀਜ਼ਾਂ ਦਾ ਨਾ ਕਰੋ ਇਸਤੇਮਾਲ
ਵਾਇਰਲ ਬੁਖਾਰ 'ਚ ਠੰਡਾ ਤੇ ਤਰਲ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਸਰੀਰ 'ਚ ਪਾਣੀ ਰੋਕਦੇ ਹਨ, ਜਿਨ੍ਹਾਂ ਨਾਲ ਅਸੰਤੁਲਨ ਹੁੰਦਾ ਹੈ। ਵਾਇਰਲ ਹੋਣ 'ਤੇ ਦਿਮਾਗ 'ਤੇ ਬਿਲਕੁਲ ਜੋਰ ਨਾ ਪਾਓ ਕਿਉਂਕਿ ਅਜਿਹਾ ਕਰਨ ਨਾਲ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਘੱਟ ਹੁੰਦੀ ਹੈ, ਜਿਸ ਨਾਲ ਠੀਕ ਹੋਣ 'ਚ ਦੇਰੀ ਲੱਗੇਗੀ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback