Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਜਿੱਥੇ ਚਾਹ ਉੱਥੇ ਰਾਹ…ਸੁਪਿੰਦਰ ਸਿੰਘ ਰਾਣਾ


    
  

Share
  ਪਿੰਡ ਵਿਚ ਦੋਸਤ ਦੇ ਭਰਾ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ। ਉਹ ਰੁੱਸ ਕੇ ਪੇਕੇ ਚਲੇ ਗਈ। ਦੋਵਾਂ ਪਰਿਵਾਰਾਂ ਵਿਚ ਗੱਲ ਏਨੀ ਵਧ ਗਈ ਕਿ ਨੌਬਤ ਤਲਾਕ ਤਕ ਜਾ ਪਹੁੰਚੀ। ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ। ਪਹਿਲੀ ਤਾਰੀਖ਼ ’ਤੇ ਮੁੰਡਾ ਕਾਰ ਵਿਚ ਆਪਣੇ ਮਾਪਿਆਂ ਤੇ ਸਾਬਕਾ ਸਰਪੰਚ ਨੂੰ ਬਿਠਾ ਕੇ ਮੇਰੇ ਘਰ ਆ ਗਿਆ। ਦੋਸਤ ਨਾਲ ਭਰਾਵਾਂ ਵਰਗਾ ਰਿਸ਼ਤਾ ਹੋਣ ਕਾਰਨ ਮੈਂ ਜਾਣ ਤੋਂ ਨਾਂਹ ਨਾ ਕਰ ਸਕਿਆ। ਅਸੀਂ ਮਿੱਥੇ ਸਮੇਂ ਤੋਂ ਪਹਿਲਾਂ ਹੀ ਵਿਮੈਨ ਸੈੱਲ ਪਹੁੰਚ ਗਏ। ਪੁਲੀਸ ਇੰਚਾਰਜ ਨੇ ਦੋਵਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਮੁੰਡਾ ਕੁੜੀ ਨੂੰ ਇਕ ਕਮਰੇ ਵਿਚ ਕੁਝ ਚਿਰ ਬਿਤਾਉਣ ਲਈ ਮਨਾ ਲਿਆ। ਏਨੇ ਨੂੁੰ ਪੁਲੀਸ ਵਾਲੇ ਹੋਰਾਂ ਕੇਸਾਂ ਦੀ ਪੈਰਵਾਈ ਕਰਨ ਲੱਗੇ।
ਜਦੋਂ ਦੋਵੇਂ ਜੀਅ ਕਮਰੇ ਵਿਚੋਂ ਬਾਹਰ ਆ ਗਏ ਤਾਂ ਇੰਚਾਰਜ ਨੇ ਉਨ੍ਹਾਂ ਨੂੰ ਆਪਣੇ ਕੋਲ ਬਿਠਾ ਲਿਆ। ਉਨ੍ਹਾਂ ਨਾਲ ਗੱਲਾਂ ਕੀਤੀਆਂ ਤੇ ਫੇਰ ਸਾਨੂੰ ਸਾਰਿਆਂ ਨੂੰ ਅੰਦਰ ਸੱਦਿਆ। ਦੋਵਾਂ ਦੇ ਮਾਪਿਆਂ ਨੂੰ ਕਈ ਸਵਾਲ ਪੁੱਛੇ ਗਏ। ਮੁੰਡੇ ਦੇ ਮਾਪਿਆਂ ਨੇ ਕਿਹਾ ਕਿ ਕੁੜੀ ਸਾਡੇ ਮੁੰਡੇ ਨਾਲ ਆਨੇ-ਬਹਾਨੇ ਲੜਦੀ ਹੈ ਤੇ ਸਾਨੂੰ ਵੀ ਚੰਗਾ ਨਹੀਂ ਸਮਝਦੀ। ਕੁੜੀ ਦੇ ਮਾਪਿਆਂ ਨੇ ਆਪਣੇ ਕੁੜਮਾਂ ’ਤੇ ਕਈ ਤਰ੍ਹਾਂ ਦੀਆਂ ਤੋਹਮਤਾਂ ਲਾਈਆਂ। ਪੁਲੀਸ ਵਾਲਿਆਂ ਨੇ ਦੋਵਾਂ ਪੱਖਾਂ ਦੀ ਗੱਲਬਾਤ ਸੁਣ ਕੇ ਅਗਲੇ ਮਹੀਨੇ ਦੀ ਤਾਰੀਖ਼ ਪਾ ਦਿੱਤੀ। ਇੰਜ ਅਸੀਂ ਕਈ ਵਾਰ ਸਬੰਧਿਤ ਥਾਣੇ ’ਚ ਜਾਂਦੇ ਰਹੇ। ਗੱਲ ਕਿਸੇ ਤਣ ਪੱਤਣ ਨਾ ਲੱਗੀ। ਮੈਂ ਮੁੰਡੇ ਵਾਲਿਆਂ ਨਾਲ ਜਾਂਦਾ ਜ਼ਰੂਰ ਸੀ, ਪਰ ਮੇਰਾ ਮਨ ਚਾਹੁੰਦਾ ਸੀ ਕਿ ਮੁੰਡੇ ਤੇ ਕੁੜੀ ਦਾ ਘਰ ਵਸ ਜਾਵੇ।
ਇਕ ਦੋ ਵਾਰੀ ਕੁੜੀ ਵਾਲਿਆਂ ਦੇ ਪਿੰਡ ਦਾ ਸਰਪੰਚ ਵੀ ਤਾਰੀਖ਼ ’ਤੇ ਆਇਆ। ਉਸ ਨੇ ਬੜੀ ਨਿਮਰਤਾ ਨਾਲ ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ। ਇਕ ਵਾਰ ਤਾਰੀਖ਼ ’ਤੇ ਉਹ ਮੈਨੂੰ ਹੱਥ ਫੜ ਕੇ ਬਾਹਰ ਲੈ ਗਿਆ। ਉਸ ਨੇ ਪਹਿਲਾਂ ਸਬੰਧਿਤ ਪਰਿਵਾਰ ਨਾਲ ਮੇਰਾ ਰਿਸ਼ਤਾ ਪੁੱਛਿਆ ਤੇ ਫੇਰ ਦੋਵਾਂ ਧਿਰਾਂ ਨੂੰ ਮਿਲਾਉਣ ਦੀ ਗੱਲ ਕੀਤੀ। ਮੈਂ ਉਸ ਨੂੰ ਕਿਹਾ ਕਿ ਮੁੰਡੇ ਵਾਲੇ ਤਾਂ ਕੁੜੀ ਨੂੰ ਲਿਆਉਣਾ ਨਹੀਂ ਚਾਹੁੰਦੇ। ਉਸ ਨੇ ਕਿਹਾ ਕਿ ਆਪਾਂ ਦੋਵੇਂ ਕੋਸ਼ਿਸ਼ ਕਰਕੇ ਦੇਖ ਲੈਂਦੇ ਹਾਂ। ਮੈਂ ਉਸ ਨੂੰ ਕਿਹਾ ਕਿ ਮੈਂ ਕਦੇ ਅਜਿਹੇ ਮਾਮਲੇ ਵਿਚ ਨਹੀਂ ਪਿਆ। ਸਰਪੰਚ ਨੇ ਕਿਹਾ, ‘‘ਜ਼ਿੰਦਗੀ ’ਚ ਬਹੁਤੇ ਕੰਮ ਪਹਿਲੀ ਵਾਰ ਹੀ ਕਰਨੇ ਪੈਂਦੇ ਹਨ। ਇਸ ਕਰਕੇ ਆਪਾਂ ਦੋਵੇਂ ਹਿੰਮਤ ਕਰੀਏ ਤਾਂ ਕੁੜੀ ਮੁੰਡੇ ਦਾ ਘਰ ਵਸ ਸਕਦਾ ਹੈ।’’
ਅਗਲੀ ਤਾਰੀਖ਼ ਮਿਲਣ ’ਤੇ ਸਰਪੰਚ ਨੇ ਸਭ ਦੇ ਸਾਹਮਣੇ ਪੁਲੀਸ ਇੰਚਾਰਜ ਨੂੰ ਆਪਣੇ ਵੱਲੋਂ ਦੋਵਾਂ ਪਰਿਵਾਰਾਂ ਨੂੰ ਮਿਲਾਉਣ ਲਈ ਉਪਰਾਲਾ ਕਰਨ ਬਾਰੇ ਇਜਾਜ਼ਤ ਮੰਗੀ। ਇੰਚਾਰਜ ਬਹੁਤ ਖ਼ੁਸ਼ ਹੋਈ। ਦੋਵੇਂ ਪਰਿਵਾਰਾਂ ਦੇ ਮੈਂਬਰ ਇਕ ਦੂਜੇ ਦੇ ਘਰ ਆਉਣਾ ਨਹੀਂ ਚਾਹੁੰਦੇ ਸਨ। ਇਸ ਲਈ ਸਰਪੰਚ ਨੇ ਪਹਿਲੀ ਮਿਲਣੀ ਕਿਸੇ ਹੋਟਲ ਵਿਚ ਕਰਾਉਣ ਲਈ ਦਿਨ ਤੈਅ ਕਰ ਲਿਆ। ਦੋਵੇਂ ਪਰਿਵਾਰ ਸਬੰਧਿਤ ਹੋਟਲ ਵਿਚ ਪਹੁੰਚ ਗਏ। ਦੋਵਾਂ ਪਰਿਵਾਰਾਂ ਨੇ ਇਕ ਦੂਜੇ ਪ੍ਰਤੀ ਕਾਫ਼ੀ ਭੜਾਸ ਕੱਢੀ। ਪੁਲੀਸ ਵਾਲੇ ਕੋਲ ਨਾ ਹੋਣ ਕਾਰਨ ਕਈ ਵਾਰ ਗੱਲ ਹੱਥੋਪਾਈ ਤਕ ਪਹੁੰਚੀ। ਜਦੋਂ ਦੋਵੇਂ ਪਰਿਵਾਰਾਂ ਦੇ ਮੈਂਬਰ ਕੁਝ ਸ਼ਾਂਤ ਹੋਏ ਤਾਂ ਸਰਪੰਚ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਗੱਲ ਨਹੀਂ ਨਿੱਬੜਣੀ। ਪਿਛਲੀਆਂ ਗੱਲਾਂ ਸਭ ਭੁੱਲ ਕੇ ਨਵੇਂ ਸਿਰੇ ਤੋਂ ਜ਼ਿੰਦਗੀ ਜਿਊਣ ਦੀ ਗੱਲ ਕਰੋ। ਇਹ ਗੱਲਾਂ ਦੋਵਾਂ ਪਰਿਵਾਰਾਂ ਨੂੰ ਚੰਗੀਆਂ ਨਾ ਲੱਗੀਆਂ ਸਗੋਂ ਮੁੰਡੇ ਵਾਲਾ ਪਰਿਵਾਰ ਤਾਂ ਕਮਰੇ ਤੋਂ ਬਾਹਰ ਨਿਕਲ ਗਿਆ। ਮੈਂ ਮੁੰਡੇ ਵਾਲੇ ਪਰਿਵਾਰ ਨੂੰ ਬੈਠਣ ਲਈ ਬਥੇਰਾ ਜ਼ੋਰ ਲਾਇਆ, ਪਰ ਉਹ ਨਾ ਮੰਨਿਆ। ਮੈਨੂੰ ਵੀ ਉਨ੍ਹਾਂ ਨਾਲ ਜਾਣਾ ਪਿਆ। ਦੂਜੇ ਦਿਨ ਮੁੰਡੇ ਵਾਲਿਆਂ ਨੇ ਮੈਨੂੰ ਘਰ ਬੁਲਾ ਲਿਆ ਤੇ ਕਿਹਾ ਕਿ ਤੇਰੀ ਉਨ੍ਹਾਂ ਦੇ ਸਰਪੰਚ ਨਾਲ ਬਣਦੀ ਹੈ। ਇਸ ਲਈ ਤੂੰ ਕਿਸੇ ਤਰ੍ਹਾਂ ਗੱਲ ਨਿਪਟਾਉਣ ਦੀ ਕੋਸ਼ਿਸ਼ ਕਰ। ਮੁੰਡੇ ਦੀ ਮਾਂ ਆਖਣ ਲੱਗੀ, ‘‘ਕੁੜੀ ਨੂੰ ਤਾਂ ਅਸੀਂ ਹੁਣ ਆਪਣੇ ਘਰ ਵੜਨ ਨਹੀਂ ਦੇਣਾ।’’ ਕੁਝ ਦਿਨਾਂ ਬਾਅਦ ਮੈਂ ਫੋਨ ’ਤੇ ਸਰਪੰਚ ਨੂੰ ਸਾਰੀ ਗੱਲ ਦੱਸੀ। ਉਸ ਨੇ ਮੈਨੂੰ ਇਕ ਦੋ ਦਿਨਾਂ ਤਕ ਇਕੱਲੇ ਨੂੰ ਆਪਣੇ ਕੋਲ ਆਉਣ ਲਈ ਕਿਹਾ। ਅਸੀਂ ਦੋਵਾਂ ਨੇ ਮਿਲ ਕੇ ਦੋਵੇਂ ਪਰਿਵਾਰਾਂ ਨੂੰ ਨੇੜੇ ਲਿਆਉਣ ਦੀ ਵਿਉਂਤ ਬਣਾਈ। ਦੋਵਾਂ ਪਰਿਵਾਰਾਂ ਤੋਂ ਸਮਾਂ ਲੈ ਕੇ ਅਸੀਂ ਮੁੰਡੇ ਵਾਲਿਆਂ ਦੇ ਮਿੱਤਰ ਦੇ ਘਰ ਇਕੱਠੇ ਹੋ ਗਏ। ਉੱਥੇ ਦੋਵਾਂ ਪਰਿਵਾਰਾਂ ਦੇ ਇਕ-ਦੋ ਹੋਰ ਰਿਸ਼ਤੇਦਾਰਾਂ ਨੂੰ ਸੱਦ ਲਿਆ। ਜਦੋਂ ਕਈ ਪਾਸਿਓਂ ਦਬਾਅ ਪੈ ਗਿਆ ਤਾਂ ਮੁੰਡੇ ਵਾਲਿਆਂ ਦਾ ਪਰਿਵਾਰ ਕਹਿਣ ਲੱਗਿਆ ਕਿ ਜੇ ਕੁੜੀ ਨੇ ਸਾਡੇ ਘਰ ਆ ਕੇ ਕੁਝ ਖਾ ਪੀ ਲਿਆ ਤਾਂ ਅਸੀਂ ਤਾਂ ਸਾਰੀ ਉਮਰ ਨੂੰ ਬੰਨ੍ਹੇ ਜਾਵਾਂਗੇ। ਇਸ ਲਈ ਸਾਡੀ ਤਾਂ ਨਾਂਹ ਹੈ ਜੀ। ਸਰਪੰਚ ਤੇ ਮੈਂ ਦੋਵਾਂ ਪਰਿਵਾਰਾਂ ਨੂੰ ਕਿਹਾ ਕਿ ਅਜਿਹਾ ਕੁਝ ਨਹੀਂ ਹੋਵੇਗਾ। ਸਰਪੰਚ ਨੇ ਕੁੜੀ ਵਾਲਿਆਂ ਦੇ ਪਰਿਵਾਰ ਦੀ ਤੇ ਮੈਂ ਮੁੰਡੇ ਵਾਲਿਆਂ ਦੀ ਜ਼ਿੰਮੇਵਾਰੀ ਲਈ।
ਦੋਵਾਂ ਪਰਿਵਾਰਾਂ ਦੇ ਨੇੜੇ ਆਉਣ ਦਾ ਮੁੱਢ ਬੱਝ ਗਿਆ। ਕੁਝ ਦਿਨ ਬਾਅਦ ਅਗਲੀ ਮੀਟਿੰਗ ਸਰਪੰਚ ਦੇ ਘਰ ਰੱਖੀ ਗਈ। ਉਸ ਦਿਨ ਵਿਆਹ ਵਰਗਾ ਮਾਹੌਲ ਬਣ ਗਿਆ। ਮੁੰਡੇ ਵਾਲੇ ਮੈਨੂੰ ਦੱਸੇ ਬਿਨਾਂ ਆਪਣੇ ਨਾਲ ਕਈ ਤਰ੍ਹਾਂ ਦੇ ਕਾਗਜ਼ ਟਾਈਪ ਕਰਾ ਕੇ ਲਿਆਏ ਸਨ ਜਿਨ੍ਹਾਂ ’ਤੇ ਅਸੀਂ ਸਾਰਿਆਂ ਨੇ ਦਸਤਖ਼ਤ ਕਰ ਦਿੱਤੇ। ਸਰਪੰਚ ਨੇ ਸਭ ਨੂੰ ਰੋਟੀ ਪਾਣੀ ਛਕਾ ਕੇ ਕੁੜੀ ਆਪਣੇ ਘਰੋਂ ਵਿਦਾ ਕੀਤੀ। ਇਸ ਸਬੰਧੀ ਅਸੀਂ ਥਾਣੇ ਵਾਲਿਆਂ ਨੂੰ ਵੀ ਸੂਚਿਤ ਕਰ ਦਿੱਤਾ। ਸਰਪੰਚ ਦੇ ਕਹੇ ’ਤੇ ਮੈਂ ਆਨੇ-ਬਹਾਨੇ ਕਈ ਵਾਰ ਮੁੰਡੇ ਵਾਲਿਆਂ ਦੇ ਘਰ ਜਾ ਆਉਂਦਾ ਸੀ ਤੇ ਸਰਪੰਚ ਨੂੰ ਇਸ ਬਾਬਤ ਫੋਨ ’ਤੇ ਦੱਸ ਦਿੰਦਾ ਸੀ। ਫ਼ੈਸਲੇ ਅਨੁਸਾਰ ਕੁਝ ਸਮਾਂ ਕੁੜੀ ਦਾ ਪੇਕਾ ਪਰਿਵਾਰ ਮੁੰਡੇ ਵਾਲਿਆਂ ਕੋਲ ਨਾ ਆਇਆ। ਇਸ ਘਟਨਾ ਨੂੰ ਕਈ ਸਾਲ ਬੀਤ ਚੁੱਕੇ ਹਨ। ਮੁੰਡਾ ਕੁੜੀ ਦੋ ਬੱਚਿਆਂ ਦੇ ਮਾਂ-ਬਾਪ ਬਣ ਚੁੱਕੇ ਹਨ। ਮੁੰਡਾ ਵਿਦੇਸ਼ ਗਿਆ ਹੋਇਆ ਸੀ।
ਪਿੱਛੋਂ ਉਸ ਦੀ ਪਤਨੀ ਹੀ ਆਪਣੇ ਸੱਸ-ਸਹੁਰੇ ਦਾ ਖਿਆਲ ਰੱਖਦੀ ਸੀ। ਦੋ ਕੁ ਮਹੀਨੇ ਪਹਿਲਾਂ ਜਦੋਂ ਦੋਸਤ ਦੀ ਮਾਂ ਪਿੰਡ ਦੀ ਗਲੀ ਵਿਚ ਮਿਲੀ ਤਾਂ ਆਖਣ ਲੱਗੀ, ‘‘ਪੁੱਤ ਜੇ ਤੂੰ ਤੇ ਸਰਪੰਚ ਨੇ ਹਿੰਮਤ ਨਾ ਕੀਤੀ ਹੁੰਦੀ ਤਾਂ ਹੁਣ ਸਾਡਾ ਬੁਢੇਪਾ ਰੁਲ ਜਾਣਾ ਸੀ।’’ ਉਸ ਸਮੇਂ ਤਾਂ ਮੈਂ ਇਹ ਕਹਿ ਕੇ ਉਨ੍ਹਾਂ ਕੋਲੋਂ ਲੰਘ ਗਿਆ ਕਿ ਪਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ। ਪਿੱਛੋਂ ਮੈਂ ਕਈ ਦਿਨ ਸੋਚਦਾ ਰਿਹਾ ਕਿ ਜੇ ਸਰਪੰਚ ਨੇ ਉਸ ਸਮੇਂ ਹਿੰਮਤ ਨਾ ਦਿਖਾਈ ਹੁੰਦੀ ਤਾਂ ਸ਼ਾਇਦ ਅੱਜ ਕਚਹਿਰੀਆਂ ਵਿਚ ਦੋਵੇਂ ਪਰਿਵਾਰਾਂ ਨੇ ਗੇੜੇ ਮਾਰਦਿਆਂ ਇਕ ਦੂਜੇ ਦੇ ਦੁਸ਼ਮਣ ਬਣੇ ਹੋਣਾ ਸੀ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ