Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਬਲਿਹਾਰੀ ਗੁਰ ਆਪਣੇ…ਹਰਜਸ ਬੈਂਸ
ਜ਼ਿੰਦਗੀ ਦੀ ਖੇਡ ਬੜੀ ਨਿਰਾਲੀ ਹੈ, ਊਭੜ-ਖਾਬੜ ਕੰਡਿਆਲੇ ਰਾਹਾਂ ’ਤੇ ਤੁਰਦਿਆਂ ਕਦੇ ਅਚਾਨਕ ਮਖ਼ਮਲੀ ਘਾਹ ਭਰੀ ਵਾਟ ਵੀ ਮਿਲ ਜਾਂਦੀ ਹੈ ਤੇ ਸਭ ਕੁਝ ਚੰਗਾ ਲੱਗਣ ਲਗ ਪੈਂਦਾ ਹੈ। ਕੋਈ ਪੰਜਾਹ-ਸੱਠ ਸਾਲ ਪਹਿਲਾਂ ਅਸੀਂ ਵੀ ਇੰਜ ਹੀ ਵਿੱਦਿਆ ਵਿਚਾਰਨ ਦੇ ਰਾਹ ਤੁਰੇ ਸਾਂ। ਪੇਂਡੂ, ਗਰੀਬ ਤੇ ਉੱਕਾ ਹੀ ਅਨਪੜ੍ਹ ਮਾਪਿਆਂ ਦੇ ਬੱਚੇ ਨੰਗੇ ਪੈਰੀਂ, ਟੇਢੇ-ਮੇਢੇ ਰਾਹਾਂ ਤੇ ਨਾਲੇ ਨਦੀਆਂ ਲੰਘਦੇ, ਲੰਮਾ ਪੈਂਡਾ ਤੈਅ ਕਰਕੇ ਕਸਬੇ ਦੇ ਸਕੂਲ ਪਹੁੰਚਦੇ। ਸਾਡਾ ਸਕੂਲ ਜ਼ਿਲ੍ਹੇ ਦਾ ਸਿਰ ਕੱਢਵਾਂ ਸੀ। ਉਦੋਂ ਦੀ ਰਵਾਇਤ ਅਨੁਸਾਰ, ਅਧਿਆਪਕ ਬੜੇ ਮਿਹਨਤੀ ਪਰ ਕੜਕ ਹੁੰਦੇ ਸਨ। ਥੱਪੜ ਤੇ ਡੰਡਾ ਲੀਹ ’ਤੇ ਰੱਖਣ ਲਈ ਜ਼ਰੂਰੀ ਸਮਝਿਆ ਜਾਂਦਾ ਸੀ। ਦਸ-ਬਾਰਾਂ ਸਾਲ ਦੇ ਅਸੀਂ ਬੱਚੇ ਸਹਿਮੇ ਸਹਿਮੇ ਦਿਨ ਕੱਟਦੇ।
ਜਿਉਂ ਹੀ ਅਸੀਂ ਅੱਠਵੀਂ ਜਮਾਤੇ ਚੜ੍ਹੇ, ਬੜਾ ਹੀ ਸੁਖ਼ਦ ਅਨੁਭਵ ਹੋਇਆ। ਸਾਡੇ ਕਲਾਸ ਇੰਚਾਰਜ ਬਣੇ ‘ਪੰਡਿਤ ਜੀ’ ਰਾਮ ਕ੍ਰਿਸ਼ਨ। ਸਾਧਾਰਨ ਜਿਹੀ ਡੀਲ-ਡੌਲ ਵਾਲੇ, ਦਿੱਖ ਤੋਂ ਬੜੇ ਪਿਆਰੇ ਅਤੇ ਚਿਹਰੇ ਤੇ ‘ਜੀ ਆਇਆਂ’ ਆਖਦੀ ਮੁਸਕਾਨ ਉਨ੍ਹਾਂ ਨੂੰ ਆਮ ਟੀਚਰਾਂ ਤੋਂ ਵੱਖ ਕਰਦੀ ਸੀ। ‘ਸਤਿ ਸ੍ਰੀ ਅਕਾਲ’ ਦਾ ਜੁਆਬ ਨਿੱਘ ਨਾਲ ਦਿੰਦੇ। ਉਹ ਭਾਵੇਂ ਸਾਡੇ ਅੰਗਰੇਜ਼ੀ ਦੇ ਅਧਿਆਪਕ ਸਨ ਪਰ ਕਲਾਸ ਵਿਚ ਵੜਦਿਆਂ ਸਾਰ ਉਹ ਪਹਿਲਾਂ ਪੰਜਾਬੀ ਬੋਲਣਾ ਸਿਖਾਉਂਦੇ; ਕਹਿੰਦੇ, ਅੰਗਰੇਜ਼ੀ ਸਿੱਖਣ ਲਈ ਜ਼ਰੂਰੀ ਹੈ ਕਿ ਪਹਿਲਾਂ ਮਾਂ ਬੋਲੀ ’ਚ ਪਰਪੱਕ ਹੋਈਏ।
ਉਨ੍ਹਾਂ ਦੀ ਆਵਾਜ਼ ਬੜੀ ਸੁਰੀਲੀ ਸੀ ਅਤੇ ਉਹ ਸਾਨੂੰ ਇਕ ਦੂਜੇ ਨਾਲ ਹੌਲੀ ਹੌਲੀ ਸਲੀਕੇ ਨਾਲ ਗੱਲਬਾਤ ਕਰਨਾ ਸਿਖਾਉਂਦੇ। ਕਲਾਸ ਦੀਆਂ ਕੁੜੀਆਂ ਨੂੰ ਆਪ ਬੜੇ ਆਦਰ ਨਾਲ ਬੁਲਾਉਂਦੇ ਅਤੇ ਸਾਨੂੰ ਔਰਤਾਂ ਨਾਲ ਸਭਿਅਕ ਤਰੀਕੇ ਨਾਲ ਪੇਸ਼ ਆਉਣਾ ਤੇ ਗੱਲਬਾਤ ਕਰਨਾ ਦੱਸਦੇ। ਸਾਡੇ ਲਈ ਇਹ ਸਭ ਕੁਝ ਨਵਾਂ ਨਵਾਂ ਸੀ।
ਉਨ੍ਹਾਂ ਦਾ ਆਪਣੇ ਵਿਸ਼ੇ ਦਾ ਗਿਆਨ ਕਮਾਲ ਦਾ ਸੀ। ਗਿਆਨ ਵੰਡਣ ਦਾ ਢੰਗ ਵੀ ਉੱਚ ਪੱਧਰ ਦਾ ਸੀ। ਉਨ੍ਹਾਂ ਦੇ ਪੜ੍ਹਾਉਣ, ਸਦਕਾ ਔਖੀ ਅੰਗਰੇਜ਼ੀ ਵੀ ਸੌਖੀ ਸੁਆਦਲੀ ਤੇ ਸੁਹਜਮਈ ਲੱਗਣ ਲੱਗੀ। ‘ਕਿੰਗਫਿਸ਼ਰ’ ਕਵਿਤਾ ਪੜ੍ਹਾਉਂਦੇ ਉਹ ਪੰਛੀ ਦੇ ਰੰਗੀਲੇ ਖੰਭਾਂ ਦੀ ਸਤਰੰਗੀ ਪੀਂਘ ਸਿਰਜ ਦਿੰਦੇ। ਇਉਂ ਹੀ ਅੰਗਰੇਜ਼ੀ ਲਿਖਣ ਤੇ ਬੋਲਣ ਦਾ ਢੰਗ ਵੀ ਸਰਲ, ਸਹਿਜ ਢੰਗ ਨਾਲ ਸਾਡੇ ਅੰਦਰ ਵਸਾਉਂਦੇ। ਉਹ ਤਿੰਨ ਸਾਲ ਅੱਠਵੀਂ, ਨੌਵੀਂ ਤੇ ਦਸਵੀਂ ’ਚ ਸਾਡੇ ਇੰਚਾਰਜ ਤੇ ਅਧਿਆਪਕ ਰਹੇ। ਪੰਜਾਬੀ ਤੇ ਅੰਗਰੇਜ਼ੀ ਸਹਿਤ ਨਾਲ ਉਨ੍ਹਾਂ ਨੇ ਹੀ ਸਾਡੀ ਜਾਣ-ਪਛਾਣ ਕਰਾਈ। ਬੰਦ ਪਈ ਲਾਇਬ੍ਰੇਰੀ ਦਾ ਤਾਲਾ ਖੁਲ੍ਹਵਾਇਆ ਤੇ ਪੜ੍ਹਨ ਦੀ ਰੁਚੀ ਚਮਕਾਉਣ ਦਾ ਹਰ ਸੰਭਵ ਯਤਨ ਕੀਤਾ। ਕਿੰਨੀਆਂ ਹੀ ਪੁਸਤਕਾਂ ਦੀ ਮਿੱਟੀ ਝਾੜ ਕੇ ਅਸੀਂ ਉਨ੍ਹਾਂ ਦਾ ਆਨੰਦ ਮਾਣਿਆ।
ਦਸਵੀਂ ਵਿਚ ਸਕੂਲ ਤੋਂ ਘੰਟਾ-ਸਵਾ ਘੰਟਾ ਪਹਿਲਾਂ ਹੀ ਉਨ੍ਹਾਂ ਦੀ ਕਲਾਸ ਹੁੰਦੀ। ਸਰਦੀਆਂ ਵਿਚ ਅਸੀਂ ਛੱਤ ਉੱਤੇ ਇਕ ਇਕ ਇੱਟ ਥੱਲੇ ਰੱਖ ਕੇ ਬਹਿ ਜਾਂਦੇੇ। ਗੁਰੂਦੇਵ ਇਕ ਨਿੱਕੇ ਜਿਹੇ ਥੜ੍ਹੇ ’ਤੇ ਬਿਰਾਜਮਾਨ ਹੋ ਜਾਂਦੇ। ਵਿਸ਼ੇ ਦੀਆਂ ਪੁਸਤਕਾਂ ਦੇ ਨਾਲ ਨਾਲ ਉਹ ਨਾਨਕ ਸਿੰਘ ਦੇ ਨਾਵਲ ‘ਚਿੱਟਾ ਲਹੂ’, ਗੁਰਬਖ਼ਸ਼ ਸਿੰਘ ਦੀ ਮਾਂਜਵੀਂ ਬੋਲੀ, ਹਾਰਡੀ ਦੀ ‘ਟੈੱਸ’ ਅਤੇ ਸ਼ੈਕਸਪੀਅਰ ਦੇ ਨਾਟਕਾਂ ਦੀਆਂ ਗੱਲਾਂ ਕਰਦੇ। ਕੋਸੀ ਕੋਸੀ ਧੁੱਪ ਵਿਚ ਇਹ ਸਾਡਾ ਸ਼ਾਂਤੀ ਨਿਕੇਤਨ ਬਣ ਜਾਂਦਾ। ਪੜ੍ਹਾਉਂਦੇ ਉਹ ਥੱਕਦੇ ਨਾ, ਅਸੀਂ ਵੀ ਕਦੇ ਅੱਕਦੇ ਨਾ।
ਸ਼ਨਿੱਚਰਵਾਰ ਨੂੰ ਬਾਅਦ ਦੁਪਹਿਰ ਸਾਡੀ ਕਲਾਸ ਸਭਾ ਹੁੰਦੀ। ਸਟੇਜ ’ਤੇ ਬੋਲਣ ਦਾ ਢੰਗ ਸਿਖਾਇਆ ਜਾਂਦਾ, ਆਪਣੇ ਅੰਦਰਲੇ ਗੁਣਾਂ ਨੂੰ ਬੋਲ ਕੇ ਸੁਹਜ ਸਲੀਕੇ ਨਾਲ ਪਰਗਟ ਕਰਨ ਲਈ ਪ੍ਰੇਰਿਆ ਜਾਂਦਾ। ਕਦੇ ਪੰਮੀ ਗੀਤ ਸੁਣਾਉਂਦੀ, ਨਾਜ਼ਰ ਆਪਣੀ ਨਿੱਕੀ ਕਹਾਣੀ ਪੜ੍ਹਦਾ, ਸਰਬਣ ਬਿਮਾਰੀਆਂ ਤੋਂ ਬਚਣ ਬਾਰੇ ਲੇਖ ਪੜ੍ਹਦਾ। ਵਾਹ ਵਾਹ ਰੰਗ ਬੱਝਦਾ। ਮੈਂ ਸਟੇਜ ਸੈਕਟਰੀ ਬਣਿਆ। ਹਰ ਹਫ਼ਤੇ ਦੀ ਕਾਰਵਾਈ ਲਿਖ ਕੇ ਲਿਆਉਣੀ ਅਤੇ ਸਭਾ ਸ਼ੁਰੂ ਹੋਣ ਪਹਿਲਾਂ ਪੜ੍ਹਨਾ ਮੇਰੀ ਡਿਊਟੀ ਬਣੀ। ਸਭ ਨੂੰ ਸ਼ਨਿੱਚਰਵਾਰ ਦੀ ਤਾਂਘ ਰਹਿੰਦੀ।
ਇਸ ਮਿੱਠੇ ਅਧਿਆਪਕ ਦਾ ਘਰ ਵੀ ਸਾਨੂੰ ਸਕੂਲ ਦਾ ਹਿੱਸਾ ਜਾਪਦਾ। ਉਥੇ ਕਦੇ ਵੀ ਜਾ ਸਕਦੇ ਸਾਂ। ਨਿੱਕਾ ਜਿਹਾ ਉਨ੍ਹਾਂ ਦਾ ਇਹ ਆਲ੍ਹਣਾ ਪਿਛਲੇ ਜਾਂ ਹੁਣ ਦੇ ਵਿਦਿਆਰਥੀਆਂ ਨਾਲ ਭਰਿਆ ਰਹਿੰਦਾ। ਹਰ ਵਿਸ਼ੇ ਬਾਰੇ ਗਿਆਨ ਤਾਂ ਮਿਲਦਾ ਹੀ, ਠੰਢ ਵਿਚ ਕਿੰਨੀ ਵਾਰੀ ਗੁੜ ਦੀ ਚਾਹ ਵੀ ਖੱਦਰ ਦੇ ਗਲਾਸਾਂ ਵਿਚ ਪਰੋਸੀ ਜਾਂਦੀ। ਮੈਂ ਦਸਵੀਂ ਜਮਾਤ ਵਿਚ ‘ਜੂਲੀਅਸ ਸੀਜ਼ਰ’ ਉਥੇ ਬੈਠ ਕੇ ਹੀ ਪੜ੍ਹਿਆ ਅਤੇ ਕਲਾਸ ਸਭਾ ਵਿਚ ਬੜੇ ਮਾਣ ਨਾਲ ਐਂਟਨੀ ਦੀ ਮਸ਼ਹੂਰ ਸਪੀਚ ਸੁਣਾਈ। ਸਾਡੀ ਸ਼ਖ਼ਸੀਅਤ ਨੂੰ ਹਰ ਪਾਸਿਓਂ ਨਿਖਾਰਨ ਲਈ ਪੰਡਿਤ ਜੀ ਪੂਰੀ ਵਾਹ ਲਾਉਂਦੇ। ਸ਼ੈਕਸਪੀਅਰ ਦੇ ਨਾਟਕ ‘ਐਜ ਯੂ ਲਾਈਕ ਇਟ’ ਦਾ ਪੰਜਾਬੀ ਅਨੁਵਾਦ ਸਾਡੇ ਨਾਲ ਬੈਠ ਕੇ ਕੀਤਾ। ਨਾਂ ਦਿੱਤਾ: ‘ਜਿਉਂ ਭਾਵੇ’। ਅਸੀਂ ਸਭ ਨੇ ਰਲ ਕੇ ਸਾਰੇ ਸਕੂਲ ਅੱਗੇ ਇਹ ਨਾਟਕ ਪੇਸ਼ ਕੀਤਾ, ਤਾੜੀਆਂ ਦੀ ਗੜਗੜਾਹਟ ਦੱਸਦੀ ਸੀ ਕਿ ਅਸੀਂ ਅੰਗਰੇਜ਼ੀ ਨਾਟਕ ਨੂੰ ਪੰਜਾਬੀ ਰੰਗ ਦੇਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਸੀ।
ਅਖੀਰਲੇ ਸਮੇਂ ਵਿਚ, ਹੁਣ ਤੋਂ ਕੋਈ ਦਸ-ਪੰਦਰਾਂ ਸਾਲ ਪਹਿਲਾਂ ਉਨ੍ਹਾਂ ਦੇ ਪੁੱਤਰ ਪੰਡਿਤ ਜੀ ਨੂੰ ਆਪਣੇ ਕੋਲ ਵਿਦੇਸ਼ ਲੈ ਗਏ। ਉਥੇ ਇਸ ਮਹਾਨ ਸਿੱਖਿਅਕ ਨੇ ਆਖਰੀ ਸਾਹ ਲਿਆ। ਇਹ ਸੁਣ ਕੇ ਅਸੀਂ, ਉਨ੍ਹਾਂ ਦੇ ਅਨੇਕ ਵਿਦਿਆਰਥੀ ਬਹੁਤ ਬੇਚੈਨ ਹੋਏ। ਸੋਚ-ਵਿਚਾਰ ਕੇ ਫੈਸਲਾ ਕੀਤਾ ਕਿ ਸਕੂਲ ਦੇ ਨੇੜੇ ਦੇ ਹੀ ਇਕ ਪਿੰਡ ਦੇ ਗੁਰਦੁਆਰੇ ਵਿਚ ਉਨ੍ਹਾਂ ਲਈ ਪਾਠ ਕਰਾਇਆ ਜਾਵੇ। ਅਖ਼ਬਾਰ ਵਿਚ ਇਸ਼ਤਿਹਾਰ ਦੇ ਕੇ ਉਨ੍ਹਾਂ ਦੇ ਸਾਰੇ ਚਾਹੁਣ ਵਾਲਿਆਂ ਨੂੰ ਭੋਗ ’ਤੇ ਸੱਦਿਆ। ਸੋਚਿਆ ਸੀ, ਸੌ-ਡੇਢ ਸੌ ਅਸੀਂ ਹੋਵਾਂਗੇ ਪਰ ਪੰਦਰਾ ਸੌ ਦੇ ਨੇੜੇ ਲੋਕ ਆਏ।
ਮੈਨੂੰ ਬੋਲਣ ਲਈ ਕਿਹਾ ਗਿਆ। ਮੈਂ ਆਖਿਆ: “ਪੰਡਿਤ ਜੀ ਸਾਨੂੰ ਬਰੂਟਸ ਦੀ ਵਿਦਵਤਾ ਅਤੇ ਨੇਕੀ ਬਾਰੇ ਦੱਸਦਿਆਂ ਭਾਵੁਕ ਹੋ ਜਾਇਆ ਕਰਦੇ ਸਨ, ਬਾਅਦ ਵਿਚ ਮੈਨੂੰ ਅਹਿਸਾਸ ਹੋਇਆ ਕਿ ਉਹ ਤਾਂ ਸਾਡੇ ਆਪਣੇ ਬਰੂਟਸ ਸਨ।”
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback