Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਵੈਰਾਗ ਏ ਮਹਵ ਇਸ਼ਕ-ਏ-ਹਕੀਕੀ ਵਿੱਚ ਆਬਿਦ--ਸਰਬਜੀਤ ਕੌਰ 'ਸਰਬ'
ਇਨਸਾਨੀ ਰੂਹਾਂ ਹਰ ਵੇਲੇ ਕਿਸੇ ਨ ਕਿਸੇ ਖੋਜ ਕਾਰਜ ਵਿਚ ਲੱਗੀ ਰਹਿੰਦੀ ਹੈ। ਬੇਸ਼ਕ ਇਹ ਕਾਰਜ ਵਜੂਦ ਨੂੰ ਸਹੀ ਤਰਿਕੇ ਨਾਲ ਚਲਾਉਣ ਦਾ ਹੋਵੇ ਜਾ ਫਿਰ ਉਸ ਸੱਚ ਦੀ ਭਾਲ ਵਿਚ ਹੋਵੇ ਜਿਸ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ । ਹਰ ਤਾਲਿਬ (ਚਾਹਵਾਨ) ਆਪਣੇ ਇਸ ਕਾਰਜ ਨੂੰ ਕਰਨ ਲਈ ਆਪਣਾ ਆਪਾ ਭੁਲਾ ਬੈਠਦਾ ਹੈ। ਪਰ ਜ਼ਿੰਦਗੀ ਦੇ ਨਿੱਤ ਰੁਝੇਵੇਂ ਇਕ ਬਸ਼ਰ (ਮਨੁੱਖ) ਨੂੰ ਉਸ ਦੀ ਅਸਲ ਪਹਿਚਾਣ ਤੋਂ ਪਰੇ ਕਰ ਦਿੰਦੇ ਨੇ, ਪਰ ਫਿਰ ਵੀ ਇਨ੍ਹਾਂ ਮੋਹ ਮਾਇਆ ਵਾਲੀਆਂ ਵਸਤਾਂ ਤੋਂ ਕਿਨਾਰਾ ਕਰਨ ਵਾਲੇ ਬਹੁਤ ਸਾਰੇ ਅਜਿਹੇ ਸਾਦੀਕ (ਸੱਚ) ਲੋਕ ਸੱਚ ਦੀ ਪ੍ਰਾਪਤੀ ਤੇ ਜੀਵਨ ਦੀ ਅਸਲ ਸਫ਼ੀਨਾ (ਬੇੜੀ) ਵਿਚ ਬੈਠਣ ਲਈ ਤੇ ਉਸ ਹਸਤ-ਓ-ਮਮਾਤ (ਜਿੰਦਗੀ ਤੇ ਮੌਤ) ਨੂੰ ਸਮਝਣ ਲਈ ਹੀ ਉਸ ਰਾਹ ਤੇ ਚੱਲ ਪੈਦੇਂ ਨੇ ਜਿਸ ਨੂੰ ਵੈਰਾਗ ਦਾ ਨਾਮ ਦਿੱਤਾ ਜਾਂਦਾ ਹੈ।
ਵੈਰਾਗ ਸ਼ਬਦ ਨੂੰ ਤਿਆਗ ਦਾ ਨਾਮ ਵੀ ਦਿੱਤਾ ਗਿਆ ਹੈ। ਵੈਰਾਗ ਏ ਮਹਵ ਇਸ਼ਕ-ਏ-ਹਕੀਕੀ ਵਿਚ ਆਬਿਦ ਸ਼ਬਦ ਨੂੰ ਇੱਕਠ ਵਿਚ ਕੀਤਾ ਜਾਵੇ ਤਾ ਇਸ ਦੇ ਸ਼ਬਦੀ ਅਰਥ 'ਸੱਭ ਕੁੱਝ ਤਿਆਗ ਕਰ ਕੇ ਉਸ ਸੱਚ ਦੀ ਇਬਾਦਤ ਤੇ ਭਗਤੀ ਵਿਚ ਲੀਨ ਹੋਣ ਵਾਲਾ'। ਇਸ਼ਕ-ਏ-ਹਕੀਕੀ ਸ਼ਬਦ ਅਰਬੀ ਭਾਸ਼ਾ ਦਾ ਹੈ ਜਿਸ ਨੂੰ ਅਸੀਂ ਭਗਤੀ ਜਾ ਰੱਬ ਨਾਲ ਪਿਆਰ ਕਰਨ ਤੋਂ ਲੈਦੇਂ ਹਾਂ। ਮਹਵ ਸ਼ਬਦ ਦਾ ਅਰਥ ਲੀਨ ਤੋਂ ਹੈ। ਇਨ੍ਹਾਂ ਸ਼ਬਦਾਂ ਦੀ ਇਰਫ਼ਾਨ (ਸ਼ਨਾਖਤ) ਨਾਲ ਉਹ ਸ਼ਬਦ ਕਲਬ 'ਚ ਪੈਦਾ ਹੁੰਦਾ ਜਿਸ ਨੂੰ ਅਸੀਂ ਆਬਿਦ ( ਇਬਾਦਤ ਕਰਨ ਵਾਲਾ) ਆਖ ਸਕਦੇ ਹਾਂ। ਜੇ ਸਰਲ ਭਾਸ਼ਾ ਵਿਚ ਇਨ੍ਹਾਂ ਨੂੰ ਧਿਆਨ 'ਚ ਕੀਤਾ ਜਾਵੇ ਤਾਂ ਅਸੀ ਆਖ ਸਕਦੇ ਆ ਕਿ ਉਹ ਮਨੁੱਖ ਜੋ ਇਸ ਦੁਨਿਆਵੀ ਮੋਹ ਜਾਲ ਤੋਂ ਉਪਰ ਉੱਠ ਕੇ ਉਸ ਸੱਚੇ ਰੱਬ ਦੀ ਇਬਾਦਤ ਕਰਨ ਵਿਚ ਲੀਨ ਰਹਿੰਦਾ ਹੈ।
ਜੇ ਗੱਲ ਅਸੀਂ ਆਪਣੀ ਸੋਚ ਦੀ ਕਾਰਿਏ ਤਾਂ ਇਹ ਕਹਿਣਾ ਗਲਤ ਨਹੀਂ ਹੋਵੇ ਗਾ ਕਿ ਜਿਵੇਂ ਦਾ ਅਸੀਂ ਆਪਣੇ ਜੀਵਨ ਨੂੰ ਬਨਾਉਣਾ ਚਾਹੁੰਦੇ ਹਾਂ ਸਾਡੀ ਸੋਚ ਉਵੇ ਹੀ ਕੰਮ ਕਰਦੀ ਹੈ। ਸਾਡੀਆ ਮਾਨਿਸਕ ਤਰੰਗਾਂ ਹੀ ਸਾਡੇ ਆਲੇ ਦੁਆਲੇ ਨੂੰ ਸ਼ਾਦਾਬ ਕਰਦੀਆ ਨੇ। ਵੈਰਾਗ ਦੀ ਅਵਸਥਾ ਵਿਚ ਕਿਸੇ ਸਮਰ (ਫਲ) ਦੀ ਇੱਛਾ ਨਹੀਂ ਰਹਿੰਦੀ ਨਾ ਹੀ ਕਿਸੇ ਤਰ੍ਹਾਂ ਦੀ ਤਜ਼ਾਦ (ਵਿਰੋਧਤਾ) ਮਨ ਵਿਚ ਵਿਚ ਰਹਿੰਦੀ ਹੈ। ਸਾਬਿਤ (ਸੱਚ) ਦਾ ਮਾਰਗ ਤੇ ਹੁੱਬ (ਮਹੁੱਬਤ) ਉਨ੍ਹਾਂ ਦੀ ਤਹਿਕੀਕ (ਤਲਾਸ਼) ਹੁੰਦੀ ਹੈ।
ਅਜਿਹੀ ਸੋਚ ਦੇ ਮਨੁੱਖ ਦੀ ਰੂਹ ਹਮੇਸ਼ਾ ਉਸ ਗਿਆਨ ਨੂੰ ਪਾਉਣ ਲਈ ਭਟਕਦੀ ਹੈ ਜੋ ਗਿਆਨ ਆਮਦ (ਆਉਣ ਦਾ ਭਾਵ) ਦਾ ਰਸਤਾ ਦਸਦਾ ਹੈ। ਇਸ ਨੂੰ ਪਾਉਣ ਲਈ ਉਹ ਹਰ ਮੰਦਿਰ, ਮਸਜਿਦ, ਗੁਰਦੁਆਰਾ ਅਤੇ ਪਾਕ ਪਵਿੱਤਰ ਥਾਵਾਂ 'ਤੇ ਜਾਣ ਤੋਂ ਗੁਰੇਜ ਨਹੀਂ ਕਰਦਾ ਇਨ੍ਹਾਂ ਸੱਭ ਨੂੰ ਉਹ ਇਕ ਸਮਝਦਾ ਹੈ। ਉਸ ਲਈ ਹਿੰਦੂ, ਸਿੱਖ, ਈਸਾਈ, ਮੁਸਲਿਮ ਆਦਿ ਸ਼ਬਦਾ ਦਾ ਉਸ ਵੈਰਾਗੀ ਦੇ ਮਨ ਵਿਚ ਹਮ ਸਰ ਦਾ ਰੁਤਬਾ ਰੱਖਦੇ ਹਨ। ਅਜਿਹੇ ਸੋਚ ਦੇ ਮਾਲਿਕ ਉਸ ਕਾਦਿਰ ਦੇ ਬਹੁਤ ਨੇੜੇ ਹੁੰਦੇ ਹਨ। ਮਨੁੱਖ ਦੀ ਅਜਿਹੀ ਸਥਿਤੀ ਉਸ ਨੂੰ ਦੁਨਿਆ ਤੋਂ ਅੱਲਗ ਕਰ ਕੇ ਬ੍ਰਹਿਮੰਡ ਵਾਸੀ ਦੇ ਨਾਲ ਉਸ ਦੇ ਕਲਬ ਦੀ ਸੁਰਤ ਨੂੰ ਜੋੜ ਦਿੰਦੀ ਹੈ ਤੇ ਇਹ ਕੁਰਬਤ (ਰਿਸ਼ਤਾ) ਅਜਿਹੇ ਨਾਂਮ ਨੂੰ ਜਨਮ ਦਿੰਦਾ ਹੈ ਜਿਸ ਨੂੰ ਅਸੀਂ ਵੈਰਾਗ ਆਖਦੇ ਹਾਂ। ਬੇਸ਼ਕ ਅਜਿਹੀ ਬਿਰਤੀ ਤੋਂ ਦੁਨਿਆਵੀ ਰੂਹਾਂ ਮੁਖ਼ਾਲਿਫ਼ (ਵਿਰੋਧੀ) ਹੁੰਦੀਆਂ ਨੇ ਪਰ ਜਿਸ ਅੰਦਰ ਇਹ ਮਬਨੀ (ਨੀਂਹ) ਉਸਰ ਜਾਂਦੀ ਹੈ ਉਸ ਨੂੰ ਇਸ ਮੁਖ਼ਾਲਿਫ਼ ਗੱਲਾਂ ਨਾਲ ਕੋਈ ਵਾਸਤਾ ਨਹੀਂ ਰਹਿੰਦਾ। ਅਜਿਹਾ ਬਸ਼ਰ ਉਸ ਬ੍ਰਹਿੰਮਡ ਵਾਸੀ ਤੇ ਉਸ ਸੱਚ ਕਰਤਾਰ ਨਾਲ ਮਾਹ-ਓ-ਸਾਲ (ਸਦਾ) ਨਾਲ ਰਿਸ਼ਤਾ ਬੰਨ ਲੈਂਦਾ ਹੈ। ਜਿਸ ਕਾਰਨ ਉਸ ਆਬਿਦ ਦੇ ਮਨ ਵਿਚ ਆਪਣੇ ਮੁਰਸ਼ਦ ਨਾਲ ਏਨੀ ਅਕੀਦਤ ਬੱਝ ਜਾਂਦੀ ਹੈ ਜਿਸ ਨਾਲ ਉਸ ਦੇ ਅੰਦਰ ਇਕ ਆਰਿਫ਼ (ਪਹਿਚਾਣ ਕਰਨ ਵਾਲਾ) ਦੀ ਸ਼ੁਆ ਪੈਦਾ ਹੋ ਜਾਂਦੀ ਹੈ।
ਸੱਚ ਦੀ ਰਾਹ ਜਾਣਨ ਵਾਲੇ, ਪਏ ਵਿਚ ਵੈਰਾਗ ਆ।
'ਸਰਬ' ਇਕ ਗੱਲ ਸਮਝ ਨਾ ਆਵੇ, ਵਿਚ ਰਚਿਆ ਕੀ ਸੰਵਾਦ ਆ।
ਰਾਹੇ ਸੱਭ ਨੇ ਜਾਣਾ ਏਕੇ, ਫਿਰ ਕਰਦੇ ਕਿਉਂ ਫ਼ਸਾਦ ਆ ।
ਸਰਬਜੀਤ ਕੌਰ 'ਸਰਬ'
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback