Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਔਰਤ ਦਾ ਤੀਜਾ ਘਰ--ਜਗਦੀਪ ਸਿੱਧੂ


    
  

Share
  ਸਾਡੇ ਸ਼ਹਿਰ ਦੇ ਬਿਲਕੁਲ ਲਾਗੇ ਸੜਕ ਉੱਤੇ ਹੈ ‘ਆਸਰਾ ਘਰ’, ਜਿਵੇਂ ਦੱਸਦਾ ਹੋਵੇ ਸੜਕ ’ਤੇ ਸੁੱਟਿਆਂ ਲਈ ਇਹ ਵੱਡਾ ਆਸਰਾ ਹੈ। ਉਹਦੇ ਅੰਦਰ ਵੜਦਿਆਂ ਖੱਬੇ ਪਾਸੇ ਸੁਰੱਖਿਆ ਮੁਲਾਜ਼ਮ ਦਾ ਸਥਾਨ ਹੈ ਜਿਵੇਂ ਖੱਬਾ ਸਹੀ ਰਾਹ ਦੀ ਭਾਵਨਾ ਦੱਸਦਾ ਹੋਵੇ। ਸੱਜੇ ਪਾਸੇ ਇਕ ਸ਼ੋਅਕੇਸ ਵਿਚ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੇ ਕੁਝ ਕੱਪੜੇ ਤੇ ਸਾਮਾਨ ਪਿਆ ਹੈ। ਸੱਜੇ ਪਾਸੇ ਤੋਂ ਮੈਨੂੰ ਯਾਦ ਆਇਆ ਕਿ ਸਾਡਾ ਸੱਭਿਆਚਾਰ ਸਹੀ ਰਾਹ ’ਤੇ ਨਹੀਂ ਹੈ, ਨਹੀਂ ਤਾਂ ਨਵਜੰਮੇ ਬਾਲ ਜਾਂ ਬਿਰਧ ਮਾਪੇ ਲੋਕ ਇੰਝ ਰਸਤਿਆਂ ’ਤੇ ਨਾ ਛੱਡ ਜਾਣ ਮਰਨ ਲਈ। ਪੰਜਾਬੀਆਂ ਦਾ ਸੁਭਾਅ ਅਜਿਹਾ ਕਦੇ ਨਹੀਂ ਸੀ। ਅੱਗੇ ਦਰਵਾਜ਼ਾ ਸ਼ੀਸ਼ਿਆਂ ਦਾ ਹੈ ਜਿੱਥੇ ਤੁਸੀਂ ਪਰਲੇ ਬੰਨੇ ਦੂਜੇ ਨੂੰ ਦੇਖ ਸਕਦੇ ਹੋ। ਰਿਸੈਪਸ਼ਨ ’ਤੇ ‘ਆਸਰਾ’ ਦੇਖਣ ਲਈ ਪੁੱਛਦਾ ਹਾਂ। ਅੱਗੋਂ ਉਹ ਇਕ ਮੋਹਤਰਮਾ ਦੀ ਡਿਊਟੀ ਲਗਾ ਦਿੰਦੇ ਹਨ। ਮੈਨੂੰ ਚੰਗਾ ਲੱਗਦਾ ਹੈ, ਇਹ ਔਰਤ ਏਥੇ ਹੀ ਰਹਿੰਦੀ ਲੱਗਦੀ ਹੈ। ਔਰਤਾਂ ਘਰ ਦੇ ਜ਼ਿਆਦਾ ਨੇੜੇ ਹੁੰਦੀਆਂ ਹਨ, ਇਹ ਮੈਨੂੰ ਬਾਰੀਕੀ ਨਾਲ ਸਭ ਕੁਝ ਦਿਖਾ ਦੇਵੇਗੀ।
ਮੈਂ ਉਸ ਨੂੰ ਪੁੱਛਦਾ ਹਾਂ, ‘‘ਇਸ ਸਭ ਲਈ ਫੰਡ ਕਿੱਥੋਂ ਆਉਂਦਾ ਹੈ?’’ ‘‘ਇਹ ਸਭ ਲੋਕਾਂ ਦੇ ਦਿੱਤੇ ਦਾਨ ਕਰਕੇ ਚਲਦਾ ਹੈ। ਆਪਣੇ-ਆਪਣੇ ਵਿੱਤ ਅਨੁਸਾਰ ਕੋਈ ਪੈਸੇ ਦੇ ਜਾਂਦਾ ਹੈ, ਕੋਈ ਪੁਰਾਣਾ ਕੱਪੜਾ-ਲੱਤਾ, ਕਣਕ, ਆਟਾ ਦੇ ਜਾਂਦਾ ਹੈ।’’ ਸੋਚਦਾ ਹਾਂ ਕਿ ਇਸ ਦੁਨੀਆਂ ਵਿਚ ਅਜੇ ਚੰਗੇ ਲੋਕ ਹੈਨ ਜਿਨ੍ਹਾਂ ਕਰਕੇ ਥੋੜ੍ਹਾ-ਬਹੁਤਾ ਸੰਤੁਲਨ ਬਣਿਆ ਹੋਇਆ ਹੈ। ਇਕ ਗੱਲ ਏਥੇ ਇਹ ਚੰਗੀ ਲੱਗੀ ਕਿ ਮੂਹਰੇ ਦਾਨੀਆਂ ਦੇ ਨਾਂ ਪੱਥਰਾਂ ’ਤੇ ਨਹੀਂ ਖੁਦਵਾਏ ਹੋਏ, ਨਹੀਂ ਤਾਂ ਏਥੋਂ ਦੇ ਬਾਸ਼ਿੰਦਿਆਂ ਨੂੰ ਇਹ ਨਾਂ ਆਪਣੇ ਸਰੀਰਾਂ ’ਤੇ ਉੱਕਰੇ ਹੋਏ ਲੱਗਦੇ।
ਸਭ ਤੋਂ ਪਹਿਲਾਂ ਬੰਦਿਆਂ ਨੂੰ ਦੇਖਦਾਂ ਹਾਂ। ਉਨ੍ਹਾਂ ਦਾ ਅਲੱਗ ਵਾਰਡ ਬਣਿਆ ਹੈ। ਏਥੇ ਜ਼ਿਆਦਾਤਰ ਬਿਰਧ ਤੇ ਦਰਮਿਆਨੀ ਉਮਰ ਦੇ ਬੰਦੇ ਹਨ। ਸੋਚਿਆ ਇਹ ਸਿਰਫ਼ ਬੰਦਿਆਂ ਦਾ ਪਰਿਵਾਰ ਹੈ। ਮਿਲ-ਜੁਲ ਕੇ ਦਿਨ ਰਾਤ ਕੱਟਦੇ ਹੋਣਗੇ। ਇਕ ਬਜ਼ੁਰਗ ਤੋਂ ਪੁੱਛਿਆ, ‘‘ਬਾਬਾ ਕਿਵੇਂ ਆਏ ਏਥੇ?’’ ਕਹਿੰਦਾ, ‘‘ਮੇਰੀ ਨੂੰਹ ਸਰਕਾਰੀ ਨੌਕਰੀ ਕਰਦੀ ਹੈ ਤੇ ਮੇਰਾ ਮੁੰਡਾ ਪ੍ਰਾਈਵੇਟ ਲੱਗਿਆ ਹੋਇਆ ਹੈ। ਮੇਰੇ ਕਰਕੇ ਘਰ ਵਿਚ ਕਲੇਸ਼ ਰਹਿੰਦਾ ਸੀ। ਮੇਰਾ ਮੁੰਡਾ ਦੱਬਦਾ ਸੀ। ਘਰ ਮੇਰੇ ਨਾਂ ਸੀ, ਉਨ੍ਹਾਂ ਧੋਖੇ ਨਾਲ ਕਾਗਜ਼ਾਂ ’ਤੇ ਮੈਥੋਂ ’ਗੂਠਾ ਲਵਾ ਲਿਆ ਤੇ ਫੇਰ ਮੇਰਾ ਉਹੀ ਅੰਗੂਠਾ ਮੈਨੂੰ ਠੇਂਗਾ ਬਣਾ ਕੇ ਦਿਖਾ ਦਿੱਤਾ। ਮੈਂ ਏਧਰ ਨੂੰ ਤੁਰ ਆਇਆ।’’ ਉੱਥੇ ਕੁਝ ਬੰਦੇ ਮਾਨਸਿਕ ਤੌਰ ’ਤੇ ਅਪਾਹਿਜ ਵੀ ਸਨ। ਦੇਖਭਾਲ ਕਰਨ ਵਾਲੇ ਸੇਵਕ ਤੋਂ ਪੁੱਛਿਆ, ‘‘ਜਿਹੜੇ ਠੀਕ ਨੇ, ਉਹ ਇਨ੍ਹਾਂ ਲੋਕਾਂ ਵਿਚ ਰਹਿ ਲੈਂਦੇ ਨੇ?’’ ਉਹਦਾ ਜਵਾਬ ਸੁਣ ਕੇ ਮੈਨੂੰ ਕੋਈ ਹੋਰ ਗੱਲ ਨਾ ਅਹੁੜੀ, ਕਹਿੰਦਾ, ‘‘ਬਾਹਰ ਬਹੁਤੇ ਸਿਆਣਿਆਂ ਵਿਚ ਇਹ ਰਹਿ ਹੀ ਆਏ ਨੇ ਪਹਿਲਾਂ।’’
ਬੱਚਿਆਂ ਲਈ ਅਲੱਗ ਥਾਂ ਸੀ ਜਿੱਥੇ ਪੰਗੂੜੇ, ਮੰਜੇ ਤੇ ਝੂਲੇ ਸਨ। ਓਥੇ ਅੱਠ ਮਹੀਨਿਆਂ ਦੇ ਬੱਚੇ ਤੋਂ ਲੈ ਕੇ ਬਾਰ੍ਹਾਂ ਸਾਲਾਂ ਤਕ ਦੀ ਉਮਰ ਦੇ ਬੱਚੇ ਸਨ। ਅੱਠ ਮਹੀਨਿਆਂ ਦਾ ਬੱਚਾ ਸੇਵਕਾ ਦੀ ਗੋਦੀ ਵਿਚ ਸੀ। ਉਹ ਥੱਲੇ ਉਤਰਨ ਲਈ ਰਿਹਾੜ ਕਰ ਰਿਹਾ ਸੀ। ਸੇਵਕਾ ਆਪਣੀ ਜ਼ਿਆਦਾ ਜ਼ਿੰਮੇਵਾਰੀ ਸਮਝਦਿਆਂ ਉਹਨੂੰ ਥੱਲੇ ਨਹੀਂ ਸੀ ਉਤਾਰ ਰਹੀ। ਸੋਚਿਆ, ਥੱਲੇ ਰਿੜਣ ਨਾਲ ਬੱਚੇ ਦੀਆਂ ਲੱਤਾਂ ਬਾਹਾਂ ਮਜ਼ਬੂਤ ਹੋਣਗੀਆਂ ਜੋ ਉਹਦੇ ਜਲਦੀ ਤੁਰਨ ਵਿਚ ਸਹਾਈ ਹੋਵੇਗਾ। ਇਹਨੂੰ ਥੱਲੇ ਮਾਂ ਹੀ ਛੱਡਦੀ, ਪਰ ਉਹ ਤਾਂ ਬਿਲਕੁਲ ਹੀ ਛੱਡ ਕੇ ਚਲੀ ਗਈ। ਨੇੜਲੇ ਸਕੂਲ ਵਿਚ ਪੜ੍ਹਦੇ ਵੱਡੇ ਬੱਚੇ ਅਜੇ ਸਕੂਲੋਂ ਆਏ ਹੀ ਸਨ ਕਿ ਆਣ ਕੇ ਇਕ ਪਾਸੇ ਬਸਤਾ ਰੱਖ ਵਰਦੀ ਤੇ ਜੁੱਤੇ ਉਤਾਰਨ ਲੱਗ ਗਏ। ਮੇਰੀ ਬੇਟੀ ਸਕੂਲੋਂ ਆ ਕੇ ਹਰ ਚੀਜ਼ ਵਗਾਹ ਵਗਾਹ ਮਾਰਦੀ ਹੈ, ਫੇਰ ਜੁਰਾਬਾਂ ਕਿਤੋਂ ਲੱਭਦੀਆਂ ਨੇ ਤੇ ਜੁੱਤੇ ਕਿਤੋਂ। ਪੁੱਛਿਆ, ‘‘ਲੋਕ ਕਿਉਂ ਛੱਡ ਜਾਂਦੇ ਨੇ ਆਪਣੇ ਜਿਗਰ ਦੇ ਟੁਕੜਿਆਂ ਨੂੰ?’’ ਕਹਿੰਦੇ, ‘‘ਅੱਡ-ਅੱਡ ਕਾਰਨ ਹੁੰਦੇ ਨੇ। ਕਈਆਂ ਦੇ ਮਾਪੇ ਕਿਸੇ ਹਾਦਸੇ ਵਿਚ ਅਚਾਨਕ ਚਲੇ ਜਾਂਦੇ ਹਨ। ਕਈ ਦੁਨੀਆਂ ਦੇ ਡਰੋਂ ਆਪਣੀ ਨਾਦਾਨੀ ਲੁਕਾਉਣ ਲਈ ਛੱਡ ਜਾਂਦੇ ਹਨ।’’
ਮੈਨੂੰ ਇਕ ਛੋਟਾ ਜਿਹਾ ਹਸਪਤਾਲ ਵੀ ਦਿਖਾਇਆ ਗਿਆ। ਇਸ ਅੰਦਰ ਤਿੰਨ ਬੈੱਡ ਲੱਗੇ ਹੋਏ। ਦਸਾਂ ਬਾਰ੍ਹਾਂ ਸਾਲਾਂ ਦੇ ਦੋ ਬੱਚੇ ਪਏ ਸਨ। ਨਰਸ ਨੇ ਦੱਸਿਆ, ‘‘ਇਨ੍ਹਾਂ ਨੂੰ ਕੱਲ੍ਹ ਦਾ ਬੁਖ਼ਾਰ ਹੈ, ਓਥੇ ਇਹ ਟਿਕਦੇ ਨਹੀਂ ਸਨ।’’ ਧਿਆਨ ਨਾਲ ਦੇਖਿਆ, ਟਿਕ ਉਹ ਏਥੇ ਵੀ ਨਹੀਂ ਰਹੇ ਸਨ। ‘‘ਏਥੋਂ ਦੇ ਡਾਕਟਰ ਕਿੱਥੇ ਹਨ?’’ ‘‘ਏਥੇ ਹਫ਼ਤੇ ਵਿਚ ਤਿੰਨ ਦਿਨ ਡਾਕਟਰ ਆਉਂਦੇ ਹਨ, ਉਨ੍ਹਾਂ ਅਨੁਸਾਰ ਹੀ ਦਵਾਈ ਚਲਦੀ ਹੈ।’’ ਇਕ ਛੋਟੇ ਜਿਹੇ ਕਮਰੇ ਵਿਚ ਦੰਦਾਂ ਦਾ ਸਾਜ਼ੋ-ਸਾਮਾਨ ਪਿਆ ਸੀ। ਸੋਚਿਆ, ਖ਼ੁਸ਼ੀ ਤਾਂ ਆਪਣਿਆਂ ਨਾਲ ਹੀ ਮਿਲਦੀ ਹੈ, ਪਰ ਫੇਰ ਵੀ ਇਹ ਲੋਕ ਮੁਸਕਰਾਹਟ ਕਾਇਮ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ।
ਆਖ਼ਰ ਵਿਚ ਔਰਤਾਂ ਦਾ ਵਾਰਡ ਦੇਖਿਆ। ਏਥੇ ਕੁਝ ਔਰਤਾਂ ਦਰੀਆਂ ’ਤੇ ਬੈਠੀਆਂ ਸਨ ਤੇ ਕੁਝ ਮੰਜਿਆਂ ’ਤੇ। ਕੋਈ ਟੋਕਰੀਆਂ ਬਣਾ ਰਹੀ ਸੀ, ਕੋਈ ਪੱਸ਼ਮ ਨਾਲ ਚਾਬੀਆਂ ਵਾਲਾ ਛੱਲਾ ਬੁਣ ਰਹੀ ਸੀ। ਨੇੜੇ ਹੀ ਇਕ ਉਮਰਦਰਾਜ਼ ਔਰਤ ਟਿਕਟਿਕੀ ਲਗਾ ਕੇ ਇਕ ਪਾਸੇ ਦੇਖ ਰਹੀ ਸੀ। ਮੇਰਾ ਉਹਦੇ ਨਾਲ ਗੱਲ ਕਰਨ ਨੂੰ ਮਨ ਕੀਤਾ, ‘‘ਮਾਤਾ ਤੁਸੀਂ ਏਥੇ ਕਿਵੇਂ?’’ ਤ੍ਰਭਕ ਗਈ, ਬੋਲੀ, ‘‘ਮੇਰੇ ਘਰਵਾਲਾ ਬਹੁਤ ਪਹਿਲਾਂ ਗੁਜ਼ਰ ਗਿਆ। ਇਕੋ ਮੁੰਡਾ ਆ। ਚਾਰ ਕਿੱਲੇ ਜ਼ਮੀਨ ਸੀ। ਦੋ ਕਿੱਲੇ ਸ਼ਰੀਕਾਂ ਨੇ ਵਾਹੁੰਦੇ ਵਾਹੁੰਦੇ ਆਪਣੇ ਨਾਂ ਕਰਵਾ ਲਈ। ਘਰ ਇਕ ਮੁੰਡਾ ਕੁੜੀ ਦੋ ਜਣੇ ਇਹ ਆਪ। ਬੜੀ ਔਖ ਨਾਲ ਗੁਜ਼ਾਰਾ ਹੁੰਦਾ। ਜੇ ਕਿਤੇ ਮੈਂ ਬਿਮਾਰ-ਠਮਾਰ ਹੋ ਜਾਂਦੀ, ਖਾਣ ਦੇ ਲਾਲੇ ਪੈ ਜਾਂਦੇ। ਇਕ ਦਿਨ ਚਿੱਤ ’ਚ ਖ਼ਬਰੇ ਕੀ ਆਈ, ਸੋਚਿਆ ਮਨਾ ਜੇ ਕਿਸੇ ਕਾਰ ਜੀਪ ਥੱਲੇ ਆ ਕੇ ਮਰੂੰ, ਨਾਲੇ ਤਾਂ ਇਨ੍ਹਾਂ ਦੀ ਬਦਨਾਮੀ ਹੋਊ, ਨਾਲੇ ਖਰਚਾ ਖੜ੍ਹਾ ਹੋਜੂ। ਝੋਲੇ ਵਿਚ ਦੋ ਸੂਟ ਪਾਏ, ਘਰੋਂ ਤੁਰ ਆਈ। ਭਟਕਦੀ ਨੂੰ ਇਹ ਟੱਕਰਗੇ ਤੇ ਏਥੇ ਬਿਰਧ ਘਰ ’ਚ ਆਗੀ।’’
‘‘ਹੁਣ ਏਸ ਉਮਰ ’ਚ ਕੌਣ ਵੱਧ ਯਾਦ ਆਉਂਦੈ?’’ ਕਹਿੰਦੀ, ‘‘ਅੰਮੜੀ ਬਹੁਤ ਯਾਦ ਆਉਂਦੀ ਹੈ। ਕਹਿੰਦੀ ਸੀ ਔਰਤ ਦੇ ਦੋ ਘਰ ਹੁੰਦੇ ਨੇ, ਇਕ ਪੇਕਾ ਘਰ ਤੇ ਦੂਜਾ ਸਹੁਰਾ ਘਰ…।’’ ਮੈਥੋਂ ਉਸ ਤੋਂ ਬਾਅਦ ਕੁਝ ਬੋਲਿਆ ਨਾ ਗਿਆ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ