Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਖਾਜ, ਖੁਸ਼ਕੀ ਤੇ ਸਿੱਕਰੀ ਨੂੰ ਠੀਕ ਕਰਦਾ ਗੇਂਦੇ ਦਾ ਫੁੱਲ, ਜਾਣੋ ਹੋਰ ਵੀ ਫਾਇਦੇ


    
  

Share
  
ਕਈ ਵਾਰ ਖੁਸ਼ਕੀ, ਸਿੱਕਰੀ ਜਾਂ ਗਲਤ ਸ਼ੈਂਪੂ ਲਗਾਉਣ ਨਾਲ ਸਿਰ 'ਚ ਖਾਜ ਹੋਣ ਲਗ ਜਾਂਦੀ ਹੈ। ਖਾਜ ਸ਼ੁਰੂ ਹੋ ਜਾਣ 'ਤੇ ਸਮਝ ਨਹੀਂ ਆਉਂਦਾ ਕਿ ਕੀ ਕੀਤਾ ਜਾਵੇ? ਜੇਕਰ ਤੁਸੀਂ ਘਰ ਤੋਂ ਬਾਹਰ ਹੋਵੋ ਤਾਂ ਕਿਸੇ ਦੇ ਸਾਹਮਣੇ ਸਿਰ 'ਚ ਖਾਜ ਕਰਨ 'ਚ ਵੀ ਸ਼ਰਮ ਆਉਂਦੀ ਹੈ। ਸਿਰ ਦੀ ਖਾਜ ਤੋਂ ਬਚਣ ਲਈ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਨ ਨਾਲੋਂ ਚੰਗਾ ਹੈ ਕਿ ਤੁਸੀਂ ਗੇਂਦੇ ਦੇ ਫੁੱਲ ਦੀ ਵਰਤੋਂ ਕਰੋ। ਇਸ 'ਚ ਖਾਜ ਪੈਦਾ ਕਰਨ ਵਾਲੇ ਤੱਤਾਂ ਨੂੰ ਖਤਮ ਕਰਨ ਦਾ ਗੁਣ ਹੁੰਦਾ ਹੈ। ਗੇਂਦੇ ਦੇ ਫੁੱਲ ਵਿਚ ਜਲਨ ਨੂੰ ਅਤੇ ਬੈਕਟੀਰੀਆ ਰੋਕਣ ਵਾਲੇ ਤੱਤ ਹੁੰਦੇ ਹਨ।

ਖਾਜ ਅਤੇ ਸਿੱਕਰੀ ਤੋਂ ਛੁਟਕਾਰਾ
ਗੇਂਦੇ ਦੇ 4 ਫੁੱਲ ਲਓ। 500 ਮਿਲੀ ਲੀਟਰ ਪਾਣੀ 'ਚ ਅੱਧੇ ਨਿੰਬੂ ਦਾ ਰਸ ਪਾ ਕੇ ਉਸ ਨੂੰ ਉਬਾਲ ਲਓ। ਠੰਡਾ ਹੋਣ ਮਗਰੋਂ ਸ਼ੈਂਪੂ ਲਗਾਉਣ ਤੋਂ ਪਹਿਲਾਂ ਸਿਰ 'ਤੇ ਇਸ ਨੂੰ ਚੰਗੀ ਤਰ੍ਹਾਂ ਮਲ ਲਓ। ਇਸ ਤੋਂ ਬਾਅਦ ਸ਼ੈਂਪੂ ਲਗਾ ਕੇ ਸਿਰ ਸਾਫ ਕਰ ਲਓ। ਵਾਲਾਂ ਨੂੰ ਕੁਦਰਤੀ ਰੂਪ 'ਚ ਸੁੱਕਣ ਦਿਓ। ਜੇਕਰ ਤੁਸੀਂ ਡਰਾਇਰ ਨਾਲ ਵਾਲਾਂ ਨੂੰ ਸੁਕਾਓਗੇ ਤਾਂ ਇਸ ਨਾਲ ਫਿਰ ਤੋਂ ਖਾਜ ਹੋ ਸਕਦੀ ਹੈ। ਕੁਝ ਦਿਨ ਇਸੇ ਤਰ੍ਹਾਂ ਸਿਰ ਨਹਾਉਣ ਨਾਲ ਖਾਜ ਅਤੇ ਸਿੱਕਰੀ ਤੋਂ ਛੁਟਕਾਰਾ ਮਿਲੇਗਾ।

ਕੰਨ ਦਾ ਦਰਦ
ਗੇਂਦੇ ਦੇ ਪੱਤਿਆਂ ਦਾ ਰਸ ਕੰਨਾਂ 'ਚ ਪਾਉਣ ਨਾਲ ਕੰਨ ਦਾ ਪੁਰਾਣੇ ਤੋਂ ਪੁਰਾਣਾ ਦਰਦ ਠੀਕ ਹੋ ਜਾਂਦਾ ਹੈ। ਰਸ ਬਣਾਉਣ ਲਈ ਗੇਂਦੇ ਦੇ ਪੱਤੇ ਪਾਣੀ ਵਿੱਚ ਉਬਾਲੋ ਅਤੇ ਦੋ ਤਿੰਨ ਬੂੰਦਾਂ ਇਸਦੀਆਂ ਕੰਨ 'ਚ ਪਾਓ ।

ਸਰੀਰ ਦਾ ਸਟੈਮਿਨਾ ਵਧਾਏ
ਇਕ ਚਮਚ ਗੇਂਦੇ ਦੇ ਬੀਜ ਏਨੀ ਹੀ ਮਾਤਰਾ ਮਿਸ਼ਰੀ ਦੀ ਲੈ ਕੇ ਇਕ ਕੱਪ ਦੁੱਧ ਨਾਲ ਰੋਜ਼ਾਨਾ ਸਵੇਰੇ ਸ਼ਾਮ ਪੀਣ ਨਾਲ ਸਟੈਮਿਨਾ ਵੱਧ ਹੈ ਅਤੇ ਸਰੀਰ ਦੀ ਤਾਕਤ ਵੀ ਵਧਦੀ ਹੈ ।

ਹੱਥ ਪੈਰ ਫਟ ਜਾਣੇ
ਗੇਂਦੇ ਦੇ ਪੱਤਿਆਂ ਦਾ ਰਸ ਵੈਸਲੀਨ ਵਿੱਚ ਮਿਲਾ ਕੇ ਹੱਥਾਂ ਪੈਰਾਂ ਤੇ ਦਿਨ ਵਿੱਚ 2 ਵਾਰ ਲਗਾਉਣ ਨਾਲ ਹੱਥਾਂ ਪੈਰਾਂ ਦਾ ਫੱਟਣਾ ਠੀਕ ਹੁੰਦਾ ਹੈ ।

ਪੱਥਰੀ ਲਈ ਫਾਇਦੇਮੰਦ
20-30 ਗ੍ਰਾਮ ਗੇਂਦੇ ਦੇ ਫੁਲ ਦੀਆਂ ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਪੀਣ ਨਾਲ ਕੁਝ ਹੀ ਦਿਨਾਂ 'ਚ ਪੱਥਰੀ ਪਿਘਲ ਕੇ ਬਾਹਰ ਨਿਕਲ ਜਾਂਦੀ ਹੈ। ਅਜਿਹਾ ਕਰਨ 'ਤੇ ਪੱਥਰੀ ਨਾਲ ਹੋਣ ਵਾਲੀ ਦਰਦ ਵੀ ਘੱਟ ਜਾਂਦੀ ਹੈ।

ਬੁਖਾਰ ਲਈ ਫਾਇਦੇਮੰਦ
ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਗੁਣਾਂ ਕਾਰਨ ਗੇਂਦੇ ਦਾ ਫੁੱਲ ਬੁਖਾਰ ਲਈ ਬਹੁਤ ਲਾਭਦਾਇਕ ਹੁੰਦਾ ਹੈ। ਕਈ ਵਾਰ ਇਨਸਾਨ ਦਾ ਬੁਖਾਰ ਘੱਟ ਹੋਣ ਦਾ ਨਾਂ ਹੀ ਨਹੀਂ ਲੈਂਦਾ, ਅਜਿਹੇ 'ਚ ਗੇਂਦੇ ਦੇ ਫੁੱਲ ਦੀ ਚਾਹ ਪੀਣ ਨਾਲ ਬੁਖਾਰ ਨੂੰ ਬਹੁਤ ਲਾਭ ਹੁੰਦਾ ਹੈ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ