Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਮੈਂ ਹੁਸ਼ਿਆਰ ਸਿੰਘ ਹਾਂ…ਪ੍ਰਿੰਸੀਪਲ ਵਿਜੈ ਕੁਮਾਰ


    
  

Share
  ਕਾਫ਼ੀ ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਮੈਂ ਲੈਕਚਰਰ ਸਾਂ। ਪ੍ਰੀਖਿਆ ਡਿਊਟੀ ਦੇਣ ਤੋਂ ਕਚਕਦਾ ਸਾਂ। ਜੇ ਕਦੇ ਡਿਊਟੀ ਲੱਗ ਜਾਂਦੀ ਤਾਂ ਮੈਂ ਓਹੜ-ਪੋਹੜ ਕਰਕੇ ਕਟਵਾ ਲੈਂਦਾ। ਅਸਲ ਵਿਚ ਮੈਂ ਨਕਲ ਦੇ ਸਖ਼ਤ ਖ਼ਿਲਾਫ਼ ਸਾਂ ਅਤੇ ਨਕਲ ਰੋਕਣ ਤੇ ਲੋਕ ਅਤੇ ਅਧਿਆਪਕ ਸਾਥੀ ਅਕਸਰ ਨਾਰਾਜ਼ ਹੋ ਜਾਂਦੇ ਸਨ। ਇਕ ਵਾਰ ਖਾਲਸਾ ਸਕੂਲ ਵਿਚ ਲੱਗੀ ਡਿਪਟੀ ਸੁਪਰਡੈਂਟ ਦੀ ਡਿਊਟੀ ਕਟਾ ਨਾ ਸਕਿਆ, ਡਿਊਟੀ ਦੇਣੀ ਹੀ ਪਈ। ਸਾਡੇ ਗੁਆਂਢੀ ਸੂਬੇ ਦੇ ਬਹੁਤ ਸਾਰੇ ਮੁੰਡੇ-ਕੁੜੀਆਂ ਪੰਜਾਬ ਵਿਚ ਨੌਕਰੀ ਲੈਣ ਲਈ ਪੰਜਾਬੀ ਦਾ ਪਰਚਾ ਪਾਸ ਕਰਨ ਲਈ ਪ੍ਰੀਖਿਆ ਦੇਣ ਆਉਂਦੇ ਹਨ। ਉਸ ਪ੍ਰੀਖਿਆ ਕੇਂਦਰ ਵਿਚ ਵੀ ਕੁਝ ਬੱਚੇ ਪੰਜਾਬੀ ਵਿਸ਼ੇ ਦਾ ਪਰਚਾ ਦੇ ਰਹੇ ਸਨ।
ਮੈਂ ਕਾਫ਼ੀ ਸਖ਼ਤੀ ਨਾਲ ਨਕਲ ਰੋਕੀ ਹੋਈ ਸੀ। ਪ੍ਰੀਖਿਆ ਸ਼ੁਰੂ ਹੋਣ ਤੋਂ ਘੰਟਾ ਪਹਿਲਾਂ ਹੀ ਪ੍ਰੀਖਿਆ ਕੇਂਦਰ ਪਹੁੰਚ ਜਾਂਦਾ ਸਾਂ। ਇਕ ਦਿਨ ਕਮਰੇ ਵਿਚ ਬੈਠਾ ਅਖ਼ਬਾਰ ਪੜ੍ਹ ਰਿਹਾ ਸਾਂ; ਪਤਾ ਨਹੀਂ, ਲੰਮੇ-ਝੰਮੇ ਮੁੰਡੇ ਨੇ ਆਪਣੇ ਕਮਰੇ ਵਿਚ ਮੇਰੀ ਡਿਊਟੀ ਹੋਣ ਦਾ ਕਿਵੇਂ ਪਤਾ ਕਰ ਲਿਆ! ਕਾਫ਼ੀ ਵੱਡਾ ਸੈਂਟਰ ਹੋਣ ਕਰਕੇ ਬੱਚਿਆਂ ਦੀ ਗਿਣਤੀ ਕਾਫ਼ੀ ਸੀ। ਉਹ ਆ ਕੇ ਕਹਿਣ ਲੱਗਾ, “ਸਰ, ਮੈਂ ਬੜੇ ਗ਼ਰੀਬ ਪਰਿਵਾਰ ਤੋਂ ਹਾਂ। ਅਸੀਂ ਛੇ ਭੈਣ-ਭਰਾ ਹਾਂ। ਪਿਤਾ ਜੀ ਦੋਹਾਂ ਅੱਖਾਂ ਤੋਂ ਅੰਨ੍ਹੇ ਹਨ। ਬੱਸ, ਲੋਕਾਂ ਦੇ ਸਹਾਰੇ ਮੈਂ ਬਾਰ੍ਹਵੀਂ ਪਾਸ ਕੀਤੀ ਹੈ। ਜੇ ਤੁਸੀਂ ਕੁੱਝ ਸਹਾਇਤਾ ਕਰ ਦਿਉ ਤਾਂ ਮੈਂ ਕਿਸੇ ਨਾ ਕਿਸੇ ਰੁਜ਼ਗਾਰ ਤੇ ਲੱਗ ਜਾਵਾਂਗਾ।” ਮੈਂ ਉਸ ਵੱਲ ਟੇਢਾ ਜਿਹਾ ਝਾਕਿਆ।
ਉਸ ਤੋਂ ਪੱਲਾ ਛੁਡਾਉਣ ਲਈ ਮੈਂ ਉਸ ਨੂੰ ਨਾ ਹਾਂ ਕੀਤੀ, ਨਾ ਨਾਂਹ। ਉਹ ਮੇਰੇ ਕੋਲੋਂ ਚਲਾ ਤਾਂ ਗਿਆ ਪਰ ਆਪਣੀ ਲਾਚਾਰੀ ਅਤੇ ਮਜਬੂਰੀਆਂ ਦਾ ਢੇਰ ਮੇਰੇ ਕੋਲ ਛੱਡ ਗਿਆ। ਉਹ ਮੇਰੇ ਕੋਲੋਂ ਬੇਉਮੀਦਾ ਹੋ ਕੇ ਗਿਆ ਸੀ ਕਿਉਂਿਕ ਮੈਂ  ਉਸ ਕੋਲੋਂ ਉਸ ਦਾ ਨਾਂ, ਰੋਲ ਨੰਬਰ ਵੀ ਨਹੀਂ ਸੀ ਪੁੱਛਿਆ। ਖੈਰ! ਪਰਚਾ ਸ਼ੁਰੂ ਹੋਇਆ। ਮੈਂ ਪ੍ਰੀਖਿਆ ਹਾਲ ਵਿਚ ਘੁੰਮਣ ਲੱਗ ਪਿਆ। ਉਹ ਮੁੰਡਾ ਚੁੱਪ-ਚਾਪ, ਬੜੇ ਆਰਾਮ ਨਾਲ ਆਪਣਾ ਪਰਚਾ ਲਿਖ ਰਿਹਾ ਸੀ। ਉਸ ਕੋਲੋਂ ਹਾਜ਼ਰੀ ਸ਼ੀਟ ਤੇ ਦਸਤਖ਼ਤ ਕਰਵਾਉਣ ਗਿਆ ਤਾਂ ਉਸ ਦਾ ਪਰਚਾ ਦੇਖਿਆ- ਉਸ ਦੀ ਲਿਖਾਈ ਵੀ ਕਾਫ਼ੀ ਸੋਹਣੀ ਸੀ। ਇਹ ਸਭ ਦੇਖ ਪੁੱਛਣੋਂ ਨਾ ਰਹਿ ਸਕਿਆ, “ਕਾਕਾ ਤੈਨੂੰ ਪਰਚਾ ਤਾਂ ਆਉਂਦਾ ਹੈ।” ਉਹ ਬੋਲਿਆ, “ਸਰ ਮੈਂ ਪੂਰਾ ਪੜ੍ਹ ਕੇ ਆਇਆ ਹਾਂ, ਤੁਹਾਨੂੰ ਇਸ ਲਈ ਬੇਨਤੀ ਕੀਤੀ ਸੀ ਕਿ ਮੇਰੇ ਹੱਥੋਂ ਪਾਸ ਹੋਣ ਦਾ ਮੌਕਾ ਨਾ ਨਿਕਲ ਜਾਵੇ।”
ਮੁੰਡੇ ਵੱਲੋਂ ਆਪਣੀ ਸਿਫਾਰਿਸ਼ ਆਪ ਹੀ ਪਾਉਣ ਬਾਰੇ ਫਿਰਕੀ ਪਹਿਲਾਂ ਹੀ ਦਿਮਾਗ ਅੰਦਰ ਚੱਲ ਰਹੀ ਸੀ, ਉਸ ਦੀਆਂ ਸਹਿਜ ਗੱਲਾਂ ਨੇ ਅੰਦਰੋਂ ਹਿਲਾ ਕੇ ਰੱਖ ਦਿੱਤਾ। ਹੁਣ ਮੈਂ ਮਨੋ-ਮਨ ਉਸ ਦੀ ਸਹਾਇਤਾ ਲਈ ਤਿਆਰ ਹੋ ਰਿਹਾ ਸਾਂ। ਪ੍ਰੀਖਿਆ ਖ਼ਤਮ ਹੋਣ ਨੂੰ ਤਕਰੀਬਨ ਪੌਣਾ ਘੰਟਾ ਰਹਿ ਗਿਆ ਸੀ। ਦੋ ਕੁੜੀਆਂ ਆਪਣਾ ਪਰਚਾ ਦੇ ਕੇ ਚਲੀਆਂ ਗਈਆਂ। ਇਨ੍ਹਾਂ ਵਿਚੋਂ ਇਕ ਕੁੜੀ ਦੇ ਸੈੱਟ ਦਾ ਪਰਚਾ ਉਸ ਮੁੰਡੇ ਦੇ ਪਰਚੇ ਨਾਲ ਮਿਲਦਾ ਸੀ। ਪਤਾ ਨਹੀਂ ਕਿਹੜੇ ਵੇਲੇ ਮੈਂ ਉਹ ਪਰਚਾ ਉਸ ਮੁੰਡੇ ਨੂੰ ਫੜਾ ਦਿੱਤਾ। ਮੁੰਡੇ ਨੇ ਓਨੇ ਹੀ ਸਹਿਜ ਨਾਲ ਪਰਚੇ ਦੇ ਬੀ ਭਾਗ ਲਈ ਵੀ ਸਹਾਇਤਾ ਮੰਗੀ। ਉਹ ਮੇਰੀਆਂ ਅੱਖਾਂ ਅੰਦਰ ਸਿੱਧਾ ਝਾਕ ਰਿਹਾ ਸੀ। ਤਨ-ਮਨ ਵਿਚ ਇਕ ਵਾਰ ਫਿਰ ਲਰਜ਼ਿਸ਼ ਜਿਹੀ ਮਹਿਸੂਸ ਹੋਈ। ਸੱਚਮੁੱਚ ਮੇਰੇ ਸਿਧਾਂਤ ਪਿਘਲ ਕੇ ਵਹਿ ਤੁਰੇ ਸਨ ਅਤੇ ਮੈਂ ਜਿਵੇਂ ਕਿਵੇਂ ਪਹਿਲੇ ਪਰਚੇ ਵਾਲੀ ਗੱਲ ਦੁਹਰਾ ਦਿੱਤੀ। ਮੇਰੇ ਲਈ ਆਪਣੇ ਸਿਧਾਂਤਾਂ ਨਾਲੋਂ ਉਸ ਦੇ ਹਾਲਾਤ ਅਨੁਸਾਰ ਉਸ ਦੀ ਸਹਾਇਤਾ ਕਰਨਾ ਸ਼ਾਇਦ ਜ਼ਿਆਦਾ ਅਹਿਮ ਹੋ ਗਿਆ ਸੀ!
ਪ੍ਰੀਖਿਆ ਦਾ ਸਾਰਾ ਕੰਮ-ਕਾਜ ਨਿਬੇੜ ਕੇ ਪ੍ਰੀਖਿਆ ਕੇਂਦਰ ਤੋਂ ਬਾਹਰ ਆਇਆ ਤਾਂ ਉਹ ਬਾਹਰ ਖੜ੍ਹਾ ਮੇਰੀ ਉਡੀਕ ਕਰ ਰਿਹਾ ਸੀ। ਮੈਂ ਪੁੱਛਿਆ, “ਕਾਕਾ ਤੂੰ ਅਜੇ ਗਿਆ ਨਹੀਂ?” ਇਸ ਵਾਰ ਉਹ ਥੋੜ੍ਹਾ ਝਿਜਕਦਾ ਜਿਹਾ ਬੋਲਿਆ, “ਅਸੀਂ ਗ਼ਰੀਬ ਲੋਕ ਤੁਹਾਡੇ ਕਿਸੇ ਕੰਮ ਤਾਂ ਨਹੀਂ ਆ ਸਕਦੇ ਪਰ ਤੁਹਾਡੀ ਤਰੱਕੀ ਅਤੇ ਚੰਗੀ ਸਿਹਤ ਲੋੜਦੇ ਆਂ।” ਉਹਦੀਆਂ ਗੱਲਾਂ ਵਿਚ ਮਾਸੂਮੀਅਤ ਅਤੇ ਸਾਦਗੀ ਸੀ। ਮੈਂ ਉਸ ਦਾ ਨਾਂ ਪੁੱਛ ਕੇ ਉਸ ਤੋਂ ਵਿਦਾ ਲੈ ਲਈ। ਉਸ ਦਾ ਨਾਂ ਹੁਸ਼ਿਆਰ ਸਿੰਘ ਸੀ।
ਮੇਰੇ ਪਰਮ ਮਿੱਤਰ, ਅਧਿਆਪਕ ਨੇ ਆਪਣੀ ਪਤਨੀ ਦੀ ਬਦਲੀ ਪਦਉਨਤੀ ਹੋਣ ਸਮੇਂ ਸ਼ਹਿਰੀ ਸਟੇਸ਼ਨ ਤੇ ਕਰਵਾਉਣੀ ਸੀ। ਉਸ ਨੇ ਸਿਆਸੀ ਤੌਰ ਤੇ ਕਾਫ਼ੀ ਨੱਠ-ਭੱਜ ਕਰ ਲਈ ਸੀ ਪਰ ਉਸ ਦਾ ਪੈਰ-ਪੰਬੂ ਕਿਤੇ ਨਹੀਂ ਸੀ ਲੱਗ ਰਿਹਾ। ਇਕ ਦਿਨ ਉਹਨੇ ਆਪਣੀ ਸਮੱਸਿਆ ਮੇਰੇ ਨਾਲ ਸਾਂਝੀ ਕੀਤੀ। ਮੈਂ ਆਪਣੇ ਵਿਤ ਮੁਤਾਬਿਕ ਡੀਪੀਆਈ ਦਫਤਰ ਦੇ ਸੁਪਰਡੈਂਟ ਰਾਹੀਂ ਬਦਲੀ ਕਰਵਾਉਣ ਦਾ ਤਾਣਾ ਬੁਣਿਆ। ਉਹਨੇ ਅਗਾਂਹ ਸਾਨੂੰ ਸਿੱਖਿਆ ਮੰਤਰੀ ਦੇ ਪੀਏ ਕੋਲ ਇਹ ਕਹਿ ਕੇ ਭੇਜ ਦਿੱਤਾ ਕਿ ਉਸ ਕੋਲ ਮੇਰਾ ਨਾਂ ਲੈ ਦਿਉ। ਸਿੱਖਿਆ ਮੰਤਰੀ ਦੇ ਪੀਏ ਨਾਲ ਮੁਲਾਕਾਤ ਤਾਂ ਕੀ ਹੋਣੀ ਸੀ, ਸਾਡੇ ਕੋਲੋਂ ਸਕੱਤਰੇਤ ਦੇ ਅੰਦਰ ਜਾਣ ਦਾ ਪਾਸ ਤੱਕ ਨਾ ਬਣਿਆ। ਪਾਸ ਬਣਵਾਉਣ ਵਾਲਿਆਂ ਦੀ ਬਹੁਤ ਭੀੜ ਸੀ।
ਅਚਾਨਕ ਪੁਲੀਸ ਦੇ ਦੋ ਜਵਾਨ ਆਣ ਕੇ ਨੇੜੇ ਖੜ੍ਹੇ ਹੋ ਗਏ। ਉਨ੍ਹਾਂ ਵਿਚੋਂ ਇਕ ਮੈਨੂੰ ਸੰਬੋਧਨ ਹੋਇਆ, “ਸਰ, ਤੁਸੀਂ ਪਛਾਣਿਆ ਮੈਨੂੰ?” ਮੈਂ ਦਿਮਾਗ਼ ਤੇ ਜ਼ੋਰ ਪਾਇਆ ਪਰ ਚੇਤੇ ਵਿਚ ਕੋਈ ਨਕਸ਼ ਅਤੇ ਨਾਂ ਉੱਭਰ ਨਾ ਸਕਿਆ, “ਕਾਕਾ ਤੂੰ ਮੇਰੇ ਕੋਲ ਪੜ੍ਹਿਆ ਹੋਵੇਂਗਾ?” ਉਹ ਬੋਲਿਆ, “ਸਰ, ਮੈਂ ਹੁਸ਼ਿਆਰ ਸਿੰਘ ਹਾਂ।” ਹੁਣ ਉਹ ਸਾਨੂੰ ਬਿਨਾ ਪਾਸ ਤੋਂ ਹੀ ਪੀਏ ਦੇ ਕਮਰੇ ਵਿਚ ਲੈ ਗਿਆ। ਉਹ ਸਿੱਖਿਆ ਮੰਤਰੀ ਦੀ ਸਕਿਉਰਿਟੀ ਵਿਚ ਤਾਇਨਾਤ ਸੀ।
ਫਿਰ ਉਹ ਸਾਨੂੰ ਸਿੱਧਾ ਹੀ ਮੰਤਰੀ ਕੋਲ ਲਿਜਾ ਕੇ ਕਹਿੰਦਾ, “ਸਰ, ਇਨ੍ਹਾਂ ਦੀ ਬਦੌਲਤ ਕਮਾਉਣ-ਖਾਣ ਜੋਗਾ ਹੋਇਆ ਹਾਂ। ਇਨ੍ਹਾਂ ਦਾ ਕੰਮ ਹੋ ਜਾਏ, ਵੱਡੀ ਕਿਰਪਾ ਹੋਵੇਗੀ।” ਮੰਤਰੀ ਨੇ ਸਾਡੀ ਫਾਈਲ ਸਰਸਰੀ ਜਿਹੀ ਨਿਗ੍ਹਾ ਮਾਰ ਕੇ ਰੱਖ ਲਈ। ਹਫ਼ਤੇ ਬਾਅਦ ਉਹ ਮੁੰਡਾ ਬਦਲੀ ਦੇ ਆਰਡਰ ਲੈ ਕੇ ਸਾਡੇ ਕੋਲ ਪਹੁੰਚ ਗਿਆ ਸੀ।

ਸੰਪਰਕ: 98726-27136
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ