Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਸਾਦੀ ਰੋਟੀ ਦਾ ਸੁਆਦ--ਤਰਨਦੀਪ ਬਿਲਾਸਪੁਰ


    
  

Share
  ਕਈ ਪਲਾਂ ਜਾਂ ਪਕਵਾਨਾਂ ਦੇ ਸੁਆਦ ਅਜਿਹੇ ਹੁੰਦੇ ਹਨ ਜੋ ਤੁਹਾਡੇ ਜ਼ਿਹਨ ਵਿਚ ਸਦੀਵੀ ਉੱਕਰੇ ਰਹਿੰਦੇ ਹਨ। ਇਨ੍ਹਾਂ ਸਦਕਾ ਹੀ ਉਹ ਸੁਆਦ ਜਾਂ ਪਲ ਵਿਸਮਾਦੀ ਹੋ ਜਾਂਦੇ ਹਨ। ਕੋਈ 22-24 ਵਰ੍ਹੇ ਪਹਿਲਾਂ ਦੀ ਗੱਲ ਹੈ। ਡੈਡੀ ਤੇ ਮੇਰਾ ਤਾਇਆ ਕਾਮਰੇਡ ਪਰੀਤਮ ਸਿੰਘ ਲੱਡੂ ਨਿਹਾਲੇਵਾਲੇ ਕਿਸੇ ਕੰਮ ਖਾਤਰ ਜਾ ਰਹੇ ਸਨ। ਗਰਮੀਆਂ ਦੀਆਂ ਛੁੱਟੀਆਂ ਸਨ, ਤੇ ਮੈਂ ਧੱਕੇ ਨਾਲ ਸਕੂਟਰ ਤੇ ਉਨ੍ਹਾਂ ਨਾਲ ਚੜ੍ਹ ਗਿਆ ਸੀ। ਡੈਡੀ ਲੈ ਕੇ ਨਹੀਂ ਸੀ ਜਾਣਾ ਚਾਹੁੰਦਾ ਪਰ ਤਾਇਆ ਨਾਲ ਲੈ ਗਿਆ; ਅਖੇ, ‘ਜੁਆਕ ਨੂੰ ਆਈਂ ਪਤਾ ਲੱਗੂ ਦੁਨੀਆਦਾਰੀ ਦਾ…’।
ਕੰਮ ਸ਼ਾਇਦ ਤਹਿਸੀਲੇ ਸੀ। ਤਾਏ ਕੀ ਜ਼ਮੀਨ ਦੀ ਮਿਣਤੀ ਕਰਾਉਣੀ ਸੀ। ਉਦੋਂ ਤਾਏ ਦੇ ਦੋਵੇਂ ਮੁੰਡੇ ਅੱਡ ਹੋਏ ਸੀ। … ਚਲੋ ਜੀ, ਤਹਿਸੀਲੇ ਜਿਵੇਂ ਹੁੰਦਾ, ਕੰਮ ਲਟਕ ਗਿਆ। ਉਦੋਂ ਕਿਹੜਾ ਮੋਬਾਇਲ ਫੋਨ ਹੁੰਦੇ ਸੀ। ਕਾਨੂੰਨਗੋ ਪਹਿਲਾਂ ਹੀ ਕਿਤੇ ਟਿਬ ਗਿਆ ਸੀ। ਸਾਡੇ ਟੱਬਰ ਨੇ ਕਦੇ ਰਿਸ਼ਵਤ ਜੋ ਨਹੀਂ ਸੀ ਦਿੱਤੀ, ਅਗਲੇ ਜਾਣੀ ਜਾਣ ਸੀ। ਅਜਿਹੇ ਮਾਮਲਿਆਂ ਵਿਚ ਜਿਵੇਂ ਅਕਸਰ ਸਰਕਾਰੀ ਬਾਬੂਆਂ ਦਾ ਹੁੰਦਾ ਕਿ ਅਜਿਹੇ ਇਮਾਨਦਾਰ ਬੰਦੇ ਨੂੰ ਵਾਹਣੀ ਪਾਇਆ ਜਾਵੇ।
ਲਓ ਜੀ, 9 ਵਜੇ ਤੋਂ 12 ਤੱਕ ਧੱਕੇ ਖਾਂਦਿਆਂ ਸਾਡੇ ਵੀ ਭੁੱਖ ਸੱਤਵੇਂ ਅਸਮਾਨ ਤੇ ਪਹੁੰਚ ਗਈ ਸੀ। ਤਾਇਆ ਆਪਣੀ ਆਦਤ ਮੁਤਾਬਕ ਰੋਟੀ ਖਾਣ ਤੋਂ ਪਹਿਲਾਂ ਹੀ ਡੈਡੀ ਨੂੰ ਹੱਕ ਲਿਆਇਆ ਸੀ। ਉੱਧਰ ਮੈਂ ਸਕੂਟਰ ਦੇ ਮੂਹਰੇ ਖੜ੍ਹਨ ਦੇ ਚਾਅ ਵਿਚ ਆਪਣੀਆਂ ਕੋਕੜਾ ਊਈਂ ਕਰਵਾ ਲਈਆਂ ਸਨ। ਕੰਮ ਤਾਏ ਦਾ ਸੀ, ਤਾਇਆ ਕਾਮਰੇਡ ਤਾਂ ਸੀ ਹੀ, ਉੱਤੋਂ ਬਹੁਗਿਣਤੀ ਕਾਮਰੇਡਾਂ ਵਾਂਗ ਸੂਮ ਵੀ ਸੀ।
ਡੈਡੀ ਸ਼ੂਗਰ ਦੇ ਮਰੀਜ਼ ਸੀ, ਉਨ੍ਹਾਂ ਧੱਕੇ ਨਾਲ ਗੰਨੇ ਦਾ ਰਹੁ ਤਾਂ ਪੀ ਲਿਆ ਪਰ ਤਾਇਆ ਕਹੇ, ਆਪਾਂ ਪਾਰਟੀ ਦਫਤਰ ਜਾ ਕੇ ਗਿਆਨੀ ਗੁਰਦੇਵ ਸਿਉਂ ਕੋਲੋਂ ਛਕਦੇ ਹਾਂ ਪਰਸ਼ਾਦੇ… ਅਗਾਂਹ ਗਏ ਤਾਂ ਗਿਆਨੀ ਗੁਰਦੇਵ ਸਿਉਂ ਜੋ ਪਾਰਟੀ ਦਾ ਬਲਾਕ ਸੈਕਟਰੀ ਸੀ, ਵੀ ਕਿਤੇ ਗਿਆ ਹੋਇਆ। ਦਫਤਰ ਨੂੰ ਜਿੰਦਾ ਲੱਗਿਆ ਹੋਇਆ। ਤਾਏ ਨੇ ਗਿਆਨੀ ਨੂੰ ਪੰਜ ਸੱਤ ਗਾਲਾਂ ਕੱਢੀਆਂ ਤਾਂ ਡੈਡੀ ਕਹਿੰਦਾ- ਕਾਮਰੇਡਾ! ਮੈਂ ਖੁਆ ਦਿੰਦਾ ਜੈਨੀਆਂ ਦੇ ਹੋਟਲ ਤੋਂ, ਤੂੰ ਪੈਸਿਆਂ ਦਾ ਫਿਕਰ ਕਿਉਂ ਕਰਦਾ। ਆਹ ਦੇਖ ਜੁਆਕ ਦਾ ਮੂੰਹ ਭੁੱਖ ਨਾਲ ਪੀਲਾ ਹੋਇਆ ਪਿਆ।
ਤਾਇਆ ਕਹਿੰਦਾ, ਪੈਸਿਆਂ ਦੀ ਗੱਲ ਨਹੀਂ। ਹੋਟਲ ਦਾ ਗੰਦ-ਮੰਦ ਜ਼ਰੂਰ ਖਾਣਾ, ਆਪਾਂ ਗੁੱਡੀ ਕੇ ਘਰ ਚੱਲਦੇ ਹਾਂ। ਗੁੱਡੀ ਭੈਣ ਸਾਡੀ ਭੂਆ ਦੀ ਕੁੜੀ ਜਿਸ ਨੂੰ ਤਾਏ ਨੇ ਆਪਣੇ ਕੋਲ ਰੱਖ ਕੇ ਪੜ੍ਹਾਇਆ ਤੇ ਵਿਆਹਿਆ। ਉਹ ਧੂਰਕੋਟ ਕਾਮਰੇਡ ਗੁਰਬਖ਼ਸ਼ ਸਿੰਘ ਧਾਲੀਵਾਲ ਜੋ ਨਿਹਾਲਸਿੰਘਵਾਲੇ ਤੋਂ ਆਜ਼ਾਦੀ ਤੋਂ ਬਾਅਦ ਪਹਿਲੇ ਵਿਧਾਇਕ ਬਣੇ ਸਨ, ਦੇ ਪੁੱਤ ਬਲਦੇਵ ਸਿਉਂ ਨੂੰ ਵਿਆਹੀ ਹੋਈ ਹੈ।
ਲਉ ਜੀ, ਤਾਏ ਨੇ ਨਿਹਾਲੇਆਲੇ ਤੋਂ ਦੋ ਕਿਲੋਮੀਟਰ ਧੂਰਕੋਟ ਵੱਲ ਚਾਲੇ ਪਾ ਦਿੱਤੇ। ਭੈਣ ਕੇ ਘਰੇ ਤਾਂ ਸਾਰਾ ਦਿਨ ਹੀ ਟਰੇਡ ਯੂਨੀਅਨ, ਪਾਰਟੀ ਵਾਲਿਆਂ ਤੇ ਕਿਸਾਨ ਯੂਨੀਅਨ ਦੀ ਜਿੱਥੇ ਆਵਾਜਾਈ ਸੀ, ਉੱਥੇ ਉਨ੍ਹਾਂ ਦਾ ਆਪਣਾ ਟੱਬਰ ਵੀ ਵੱਡਾ ਸੀ। ਅਸੀਂ ਮਸਾਂ ਭੈਣ ਕੇ ਘਰੇ ਪਹੁੰਚੇ। ਭੈਣ ਜੋ ਇੱਕ ਕਿਸਮ ਨਾਲ ਚੁੱਲੇ ਚੌਂਕੇ ਦੀ ਮੁਖ਼ਤਿਆਰ ਸੀ, ਨਾਲ ਨਾਲ ਪਿੰਡ ਵਿਚ ਖੁਸ਼ੀਆਂ ਗਮੀਆਂ ਭਗਤਾਉਣ ਦੀ ਵੀ ਇੰਚਾਰਜ ਸੀ। ਅੱਗੇ ਗਿਆਂ ਨੂੰ ਉਹ ਪਿੰਡ ਵਿਚ ਕਿਤੇ ਗਈ ਹੋਈ ਸੀ। ਤਾਏ ਨੂੰ ਜਦੋਂ ਪਤਾ ਲੱਗਿਆ, ਭੈਣ ਹੈ ਨਹੀਂ ਤਾਂ ਉਹਨੇ ਆਪ ਹੀ ਰਸੋਈ ਕੰਨੀ ਸੂਟ ਵੱਟ ਦਿੱਤੀ।
ਅਗਾਂਹ ਰਸੋਈ ਵਿਚ ਕੁੱਝ ਹੱਥ ਨਾ ਲੱਗਿਆ ਤਾਂ ਤਾਏ ਨੇ ਤਿੰਨ ਕੁ ਰੁੱਖੀਆਂ ਰੋਟੀਆਂ ਤੇ ਗੁੜ ਹੀ ਰੱਖ ਕੇ ਸਾਡੀ ‘ਫਾਸਟ’ ਨੂੰ ਥੋੜ੍ਹੀਆਂ ‘ਬਰੇਕਾਂ’ ਲਾਈਆਂ। ਇੰਨੇ ਨੂੰ ਭੈਣ ਵੀ ਆ ਗਈ। ਜਦੋਂ ਉਸ ਨੂੰ ਪਤਾ ਲੱਗਿਆ ਕਿ ਅਸੀਂ ਭੁੱਖੇ ਹਾਂ ਤਾਂ ਉਸ ਨੇ ਕਿਹਾ- ਮੈਂ ਸਬਜ਼ੀ ਬਣਾਉਂਦੀ ਹਾਂ। ਅਸਲ ਵਿਚ, ਸਵੇਰੇ ਕਿਸਾਨ ਸਭਾ ਵਾਲੇ ਦਸ ਕੁ ਮੈਂਬਰ ਆ ਗਏ ਸੀ ਜਿਸ ਕਰਕੇ ਦਾਲ ਤਾਂ ਚਟਮ ਹੋ ਗਈ ਸੀ। ਤਾਇਆ ਕਹਿੰਦਾ- ਗੁੱਡੀ ਸਬਜ਼ੀ ਨੂੰ ਮਾਰ ਗੋਲੀ! ਤੂੰ ਰੋਟੀਆਂ ਪਕਾ ਕੇ ਅਚਾਰ ਨਾਲ ਹੀ ਦੇ ਦੇ…।
ਭੈਣ ਨੇ ਦੇਸੀ ਘਿਉ ਨਾਲ ਲੁੱਗ ਲੁੱਗ ਕਰਦੇ ਪਰਾਉਂਠੇ ਲਾਹੁਣੇ ਸ਼ੁਰੂ ਕਰ ਦਿੱਤੇ, ਪਰੋਂਠਿਆਂ ਨਾਲ ਤਾਜ਼ੀ ਕੱਢੀ ਹੋਈ ਮੱਖਣੀ, ਨਾਲ ਅੰਬ ਦੇ ਅਚਾਰ ਦੀਆਂ ਵੱਡੀਆਂ ਫਾੜੀਆ, ਗੰਡੇ ਨੂੰ ਮੁੱਕੀ ਮਾਰ ਕੇ ਭੁੱਕਿਆ ਪਾਕਿਸਤਾਨੀ ਲੂਣ ਤੇ ਉੱਤੋਂ ਲੱਸੀ ਦੇ ਕੰਗਣੀ ਵਾਲੇ ਗਿਲਾਸ਼.. ਬੱਸ ਪੁੱਛੋ ਨਾ, ਉਹ ਸੁਆਦ ਮੈਨੂੰ ਅੱਜ ਤੱਕ ਨਹੀਂ ਭੁੱਲਿਆ; ਨਾ ਉਸ ਤੋਂ ਪਹਿਲਾਂ ਨਾ ਬਾਅਦ ਵਿਚ ਇੰਨੀ ਸੁਆਦਲੀ ਰੋਟੀ ਕਦੇ ਖਾਧੀ ਹੈ। ਤਾਇਆ ਮੈਨੂੰ ਅੱਜ ਵੀ ਕਹਿੰਦਾ ਯਾਦ ਹੈ- ਘੁੱਟੋ-ਬਾਟੀ ਖਾਉ, ਹੋਰ ਵੀ ਸੁਆਦ ਆਊ ਉਏ; ਭਾਵ ਇਕ ਬੁਰਕੀ ਰੋਟੀ ਦੀ, ਤੇ ਉੱਤੋਂ ਲੱਸੀ ਦੀ ਘੁੱਟ… ਲਉ ਜੀ ਕੰਮ ਤਾਂ ਪਤਾ ਨਹੀਂ ਬਾਅਦ ‘ਚ ਕਿਵੇਂ ਹੋਇਆ ਪਰ ਉਹ ਦਿਨ ਮੇਰੇ ਚੇਤਿਆਂ ਦੀ ਚੰਗੇਰ ਦਾ ਹਿੱਸਾ ਬਣ ਗਿਆ। ਅਸੀਂ ਉਸ ਦਿਨ ਦੁਪਹਿਰ ਧੂਰਕੋਟ ਕੱਟ ਕੇ ਸ਼ਾਮ ਨੂੰ ਘਰੇ ਪਹੁੰਚੇ। ਤਾਏ ਨੂੰ ਗੁਜ਼ਰੇ ਤਾਂ ਹੁਣ ਦਹਾਕਾ ਹੋ ਗਿਆ ਤੇ ਡੈਡੀ ਵੀ ਦੋ ਵਰ੍ਹੇ ਪਹਿਲਾ ਤੁਰ ਗਿਆ ਸੀ ਪਰ ਉਨ੍ਹਾਂ ਦੀਆਂ ਯਾਦਾਂ ਪੋਟਲੀ ਵਿਚ ਬੰਨ੍ਹੀਆਂ ਹੋਈਆਂ ਨੇ|
ਸਾਰੇ ਆਮ ਇਨਸਾਨਾਂ ਵਾਂਗ ਮੈਂ ਕਦੇ ਸੋਚਿਆ ਨਹੀਂ ਸੀ ਕਿ ਦੋ ਦਹਾਕਿਆਂ ਵਿਚ ਜ਼ਿੰਦਗੀ ਇੰਨੀ ਬਦਲ ਜਾਵੇਗੀ ਅਤੇ ਰਿਸ਼ਤੇ, ਲੋਕ, ਸਾਂਝ, ਮੋਹ, ਅਪਣੱਤ, ਸਫ਼ਰ, ਸਾਧਨ, ਸਮਰੱਥਾ, ਖੁਰਾਕਾਂ ਸਮੇਂ ਦੀ ਚੱਕੀ ਵਿਚ ਪੀਠੀਆਂ ਜਾਣਗੀਆਂ। ਖੈਰ! ਅਜੇ ਅਸੀਂ ਇੰਨੇ ਕੁ ਭਾਗਾਂ ਵਾਲੇ ਤਾਂ ਹਾਂ ਕਿ ਡੋਰੇਮੈਨ, ਲਿਟਲ ਸਿੰਘਮ, ਪਾਪਾ ਪਿੰਗ ਵਰਗੇ ਸਕਰੀਨੀ ਪਲਾਂ ਨੂੰ ਹੰਢਾਉਣ ਵਾਲੇ ਬੱਚਿਆਂ ਦੀ ਥਾਂ ਹਕੀਕੀ ਇਤਿਹਾਸਕ ਪੇਂਡੂ ਪਾਤਰਾਂ ਦੀ ਪਿਟਾਰੀ ਤਾਂ ਨਾਲ ਚੁੱਕੀ ਫਿਰਦੇ ਹਾਂ!
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ