Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਗੁਰੂ ਨਾਨਕ ਦੇਵ ਯੂਨੀਵਰਸਿਟੀ: ਆਗਾਜ਼ ਤੋਂ ਅੱਜ ਤੱਕ--ਡਾ. ਦਲਜੀਤ ਸਿੰਘ ਖਹਿਰਾ
ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ‘ਫੈਲੇ ਵਿਦਿਆ ਚਾਨਣ ਹੋਇ’ ਦੀ ਧਾਰਨਾ ਤਹਿਤ ਸਥਾਪਤ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਆਪਣੀ ਸਥਾਪਨਾ ਤੋਂ ਹੁਣ ਤੱਕ ਸਮੇਂ ਦੇ ਪ੍ਰਭਾਵਾਂ ਨੂੰ ਪਛਾਣਦੀ ਆ ਰਹੀ ਹੈ। ਅੱਜ ਇਸ ਦਾ ਗੋਲਡਨ ਜੁਬਲੀ ਸਮਾਗਮ ਹੈ। ਇਸ ਨੇ ਆਪਣਾ ਵਿਲੱਖਣ ਇਤਿਹਾਸ ਸਿਰਜਿਆ ਹੈ। ਅਕਾਦਮਿਕ, ਸਭਿਆਚਾਰਕ ਅਤੇ ਖੇਡ ਖੇਤਰ ਵਿਚ ਮਾਪਦੰਡਾਂ ਅਤੇ ਵਿਹਾਰਕ ਪ੍ਰਾਪਤੀਆਂ ਨੇ ਇਸ ਨੂੰ ਬੇਹੱਦ ਮਾਣ ਦਿਵਾਇਆ ਹੈ। ਇਸ ਯੂਨੀਵਰਸਿਟੀ ਨੇ ਗੁਰੂ ਸਾਹਿਬ ਦੇ ਕਲਿਆਣਕਾਰੀ ਸੁਨੇਹੇ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਨਿਰੰਤਰ ਚਾਰਾਜੋਈ ਕੀਤੀ ਹੈ। ਇਸ ਦੇ ਨਾਲ ਹੀ ਆਰਟਸ ਤੋਂ ਲੈ ਕੇ ਆਧੁਨਿਕ ਵਿਗਿਆਨ, ਤਕਨਾਲੋਜੀ ਅਤੇ ਮੈਨੇਜਮੈਂਟ ਆਦਿ ਖੇਤਰਾਂ ਦੇ ਵਿਸਥਾਰ ਲਈ ਵਿਹਾਰਕ ਅਤੇ ਖੋਜ ਭਰਪੂਰ ਯਤਨ ਕੀਤੇ ਹਨ। ਵਿਭਿੰਨ ਨਾਮਜ਼ਦਗੀਆਂ ਨਾਲ ਲੈਸ ਯੂਨੀਵਰਸਿਟੀ ਨੂੰ ਮਾਣ ਹੈ ਕਿ ਗੋਲਡਨ ਜੁਬਲੀ ਸਮਾਗਮਾਂ ਸਮੇਂ ਇਸ ਦੀ ਅਗਵਾਈ ਉੱਘੇ ਸਿੱਖਿਆ ਸ਼ਾਸਤਰੀ ਮਾਣਯੋਗ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਕਰ ਰਹੇ ਹਨ। ਯੂਨੀਵਰਸਿਟੀ ਦੀਆਂ ਉਪਲੱਬਧੀਆਂ ਪਿੱਛੇ ਇਸ ਦੇ ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ, ਡਾ. ਕਰਮ ਸਿੰਘ ਗਿੱਲ, ਡਾ. ਜੇ.ਐੱਸ. ਗਰੇਵਾਲ, ਡਾ. ਐੱਸ.ਐੱਸ. ਬੱਲ, ਡਾ. ਗੁਰਦੀਪ ਸਿੰਘ ਰੰਧਾਵਾ, ਡਾ. ਹਰਭਜਨ ਸਿੰਘ ਸੋਚ, ਡਾ. ਐੱਸ.ਪੀ.ਸਿੰਘ, ਡਾ. ਜੈਰੂਪ ਸਿੰਘ ਅਤੇ ਡਾ. ਅਜਾਇਬ ਸਿੰਘ ਬਰਾੜ ਦੇ ਯੋਗਦਾਨ ਦੇ ਨਾਲ ਨਾਲ ਮੌਜੂਦਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਦੂਰਅੰਦੇਸ਼ੀ ਸਦਕਾ ਅੱਜ ਯੂਨੀਵਰਸਿਟੀ ਇਸ ਮੁਕਾਮ ’ਤੇ ਹੈ।
ਅੱਜ ਮਨਾਏ ਜਾ ਰਹੇ ਗੋਲਡਨ ਜੁਬਲੀ ਮੁੱਖ ਸਮਾਗਮ ’ਚ ਉੱਘੀਆਂ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ ਜਿਨ੍ਹਾਂ ਦੀ ਜੀਵਨ ਰੌਂਅ ਵਿਦਿਆਰਥੀਆਂ ਦੀ ਸੋਚ ਅਤੇ ਕਲਮ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ। ਯੂਨੀਵਰਸਿਟੀ ਨੇ ਲਗਾਤਾਬ ਅਕਾਦਮਿਕ, ਖੋਜ, ਖੇਡ ਅਤੇ ਸਭਿਆਚਾਰਕ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਸਦਕਾ ਯੂਜੀਸੀ ਤੋਂ ਪੋਟੈਂਸ਼ਿਅਲ ਆਫ ਐਕਸੀਲੈਂਸ ਦਾ ਦਰਜਾ ਹਾਸਲ ਕੀਤਾ। ਇਸ ਦੇ ਨਾਲ ਹੀ ਭਾਰਤ ਸਰਕਾਰ ਵੱਲੋਂ ਸਵੱਛਤਾ ਮੁਹਿੰਮ ਅਧੀਨ ਚਲਾਏ ‘ਸਵੱਛ ਕੈਂਪਸ 2018’ ਤਹਿਤ ਦੇਸ਼ ਦੀਆਂ ਸਮੂਹ ਯੂਨੀਵਰਸਿਟੀਆਂ ਵਿਚੋਂ ਦੂਜਾ ਸਥਾਨ ਹਾਸਲ ਕੀਤਾ। ਇੱਥੇ ਹੀ ਬੱਸ ਨਹੀਂ, ਯੂਨੀਵਰਸਿਟੀ ਨੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਮਹਾਂਵਾਕ ਦੀ ਅਹਿਮੀਅਤ ਸਮਝਦਿਆਂ 13 ਇਮਾਰਤਾਂ ਉੱਤੇ ਸੂਰਜੀ ਊਰਜਾ ਪਲਾਂਟ ਸਥਾਪਤ ਕਰਕੇ, ਬਾਹਰੀ ਵਾਹਨਾਂ ਦੀ ਆਮਦ ਘਟਾਉਂਦਿਆਂ ਕੈਂਪਸ ਅੰਦਰ ਸਾਈਕਲਿੰਗ ਨੂੰ ਉਤਸ਼ਾਹਿਤ ਕਰਕੇ, ਅਨੇਕਾਂ ਬਹੁਭਾਂਤੀ ਪੌਦੇ ਲਗਾਕੇ, ਜਾਗਰਤੀ ਚੇਤਨਾ ਤਹਿਤ ਅਨੇਕਾਂ ਤਰ੍ਹਾਂ ਦੇ ਕੈਂਪ ਲਗਾ ਕੇ ਅਤੇ ਫੁੱਲ ਪ੍ਰਦਰਸ਼ਨੀਆਂ ਆਦਿ ਦਾ ਪ੍ਰਬੰਧ ਕਰਕੇ ਜ਼ੀਰੋ ਡਿਸਚਾਰਜ ਕੈਂਪਸ ਬਣਾਇਆ ਹੈ। ਇਸ ਸਾਰੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਰਾਸ਼ਟਰੀ ਮੁਲਾਂਕਣ ਅਤੇ ਪ੍ਰਮਾਣੀਕਰਨ ਕੌਂਸਲ (ਨੈਕ) ਨੇ ਯੂਨੀਵਰਸਿਟੀ ਨੂੰ ‘ਏ++’ ਦਾ ਦਰਜਾ ਪ੍ਰਦਾਨ ਕਰਕੇ ਉੱਤਮਤਾ ਦੀ ਮੋਹਰ ਲਗਾਈ ਹੈ। ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਨੂੰ ਪੂਰੇ ਭਾਰਤ ’ਚੋਂ 12ਵਾਂ ਸਥਾਨ ਪ੍ਰਾਪਤ ਹੈ। ਸਮੁੱਚੇ ਮੁਲਾਂਕਣੀ ਪਰਿਪੇਖ ’ਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਇਸ ਯੂਨੀਵਰਸਿਟੀ ਨੂੰ 100 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਭਾਰਤ ਸਰਕਾਰ ਤੋਂ ਵਧੀਆ ਕਾਰਗੁਜ਼ਾਰੀ ਬਦਲੇ ਗ੍ਰਾਂਟ ਪ੍ਰਾਪਤ ਕਰਨ ਵਾਲੀਆਂ ਦਸ ਯੂਨੀਵਰਸਿਟੀਆਂ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਕ ਹੈ।
ਵਿਸ਼ਵਵਿਆਪੀ ਸਮੀਕਰਨਾਂ ਨਾਲ ਬਰ ਮੇਚਦਿਆਂ ਯੂਨੀਵਰਸਿਟੀ ਨੇ ਕਈ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਜਿਵੇਂ ਕੋਰਨੈਲ ਯੂਨੀਵਰਸਿਟੀ (ਇਥਾਕਾ, ਅਮਰੀਕਾ) ਅਤੇ ਯੂਨੀਵਰਸਿਟੀ ਆਫ਼ ਸਾਊਥ ਫਲੋਰੀਡਾ ਤੋਂ ਵੀ ਗ੍ਰਾਂਟਾਂ ਹਾਸਲ ਕੀਤੀਆਂ ਹਨ। ਇੱਥੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਖੋਜ ਕਾਰਜਾਂ ਵਿਚ ਰੁੱਝੇ ਵਿਭਿੰਨ ਵਿਭਾਗ ਅਤੇ ਅਧਿਆਪਕ 3S9R, 4O“, ”73, 21R3, S1P, 69S“, P”RS5 ਆਦਿ ਤੋਂ ਕਰੋੜਾਂ ਦੀ ਗ੍ਰਾਂਟ ਪ੍ਰਾਪਤ ਕਰ ਚੁੱਕੇ ਹਨ। ਯੂਨੀਵਰਸਿਟੀ ਨੇ ਖੋਜ ਖੇਤਰ ’ਚ ਕੌਮਾਂਤਰੀ ਖੋਜ ਜਰਨਲਾਂ ’ਚ ਆਪਣੇ ਖੋਜ ਪੱਤਰ ਛਪਵਾ ਕੇ ਨਿੱਜੀ h-index 98 ਕਰ ਲਿਆ ਹੈ। ਇੰਡੀਆ ਟੂਡੇ ਦੇ ਇਕ ਸਰਵੇਖਣ ਮੁਤਾਬਿਕ ਜੀਐੱਨਡੀਯੂ ਸਭ ਤੋਂ ਵੱਧ ਪੇਟੈਂਟ ਆਪਣੇ ਨਾਂ ਕਰਵਾਉਣ ਵਾਲੀ ਦੂਜੀ ਯੂਨੀਵਰਸਿਟੀ ਹੈ। 2018 ’ਚ ਇਸ ਨੇ 9 ਪੇਟੈਂਟ ਆਪਣੇ ਨਾਂ ਦਰਜ ਕਰਵਾ ਕੇ ਇਹ ਮਾਣ ਹਾਸਲ ਕੀਤਾ।
ਵੱਖ ਵੱਖ ਵਿਭਾਗਾਂ ਅਤੇ ਕਾਲਜਾਂ ਵਿਚ ਤਕਰੀਬਨ 20,000 ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਵਾਲੀ ਇਹ ਯੂਨੀਵਰਸਿਟੀ ਇਲਾਕੇ ਦੀ ਪਹਿਲੀ ਅਜਿਹੀ ਯੂਨੀਵਰਸਿਟੀ ਹੈ ਜਿਸ ਨੇ ਔਨਲਾਈਨ ਦਾਖਲੇ, ਸਟੇਟ ਪੱਧਰੀ ਦਾਖਲੇ ਦੀ ਔਨਲਾਈਨ ਕਾਉਂਸਲਿੰਗ ਅਤੇ ਕਰੈਡਿਟ ਆਧਾਰਿਤ ਮੁਲਾਂਕਣ ਸਿਸਟਮ ਚਾਲੂ ਕਰਕੇ ਸਮੇਂ ਦੀ ਨਬਜ਼ ਨੂੰ ਪਛਾਣਿਆ। ਕੌਮਾਂਤਰੀ ਪੱਧਰ ’ਤੇ ਵਿੱਦਿਅਕ ਸਾਂਝ ਸਥਾਪਤ ਕਰਨ ਲਈ ਇਸ ਨੇ ਅਮਰੀਕਾ, ਜਾਪਾਨ ਅਤੇ ਯੂ.ਕੇ. ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਨਾਲ ਤਾਲਮੇਲ ਸਥਾਪਤ ਕੀਤਾ ਹੈ। ਕੌਮੀ ਪੱਧਰ ’ਤੇ 27 ਨਾਮਜ਼ਦ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਨਾਲ ਸਾਂਝ ਸਥਾਪਤ ਕਰਦਿਆਂ ਆਪਣਾ ਘੇਰਾ ਵਸੀਹ ਕੀਤਾ ਹੈ।
ਖੇਡ ਖੇਤਰ ਵਿਚ ਯੂਨੀਵਰਸਿਟੀ ਨੇ 610 ਵਾਰ ਯੂਨੀਵਰਸਿਟੀ, 1400 ਵਾਰ ਰਾਸ਼ਟਰੀ, 17 ਵਾਰ ਅੰਤਰਰਾਸ਼ਟਰੀ ਪੱਧਰ ਦੇ ਮੈਡਲ ਅਤੇ ਐਵਾਰਡ ਹਾਸਲ ਕੀਤੇ ਹਨ। ਇਸ ਦੇ ਵਿਦਿਆਰਥੀਆਂ ਨੇ 23ਵੀਂ ਵਾਰ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਜਿੱਤ ਕੇ ਗੋਲਡਨ ਜੁਬਲੀ ਸਮਾਗਮਾਂ ਦੀ ਸ਼ਾਨ ਨੂੰ ਹੋਰ ਬੁਲੰਦ ਕੀਤਾ ਹੈ।
ਯੁਵਕ ਮੇਲਿਆਂ ਦੇ ਪਰਿਪੇਖ ਵਿਚ ਯੂਨੀਵਰਸਿਟੀ ਨਾਰਥ ਜ਼ੋਨ ਅੰਤਰ-ਯੂਨੀਵਰਸਿਟੀ ਕਲਚਰਲ ਚੈਂਪੀਅਨਸ਼ਿਪ ਦੀ ਜੇਤੂ ਰਹਿਣ ਦੇ ਨਾਲ ਨਾਲ 34ਵੇਂ ਨਾਰਥ ਜ਼ੋਨ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ ਵਿਚੋਂ ਰਨਰ-ਅੱਪ ਵੀ ਰਹਿ ਚੁੱਕੀ ਹੈ।
ਐੱਨ.ਆਈ.ਆਰ.ਐੱਫ. ਮੁਤਾਬਿਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਵਰ੍ਹੇ ਭਾਰਤ ਦੀਆਂ ਸਾਰੀਆਂ ਸੰਸਥਾਵਾਂ/ਯੂਨੀਵਰਸਿਟੀਆਂ ਵਿਚੋਂ 55ਵਾਂ ਦਰਜਾ ਹਾਸਲ ਕਰਨ ਵਿਚ ਕਾਮਯਾਬ ਰਹੀ ਜਦੋਂਕਿ ਇੰਡੀਆ ਟੂਡੇ ਦੇ ਸਰਵੇਖਣ ਮੁਤਾਬਿਕ ਇਸ ਨੇ ਭਾਰਤ ਦੀਆਂ ਸਰਵੋਤਮ ਸਰਕਾਰੀ ਯੂਨੀਵਰਸਿਟੀਆਂ ਵਿਚੋਂ 17ਵਾਂ ਦਰਜਾ ਹਾਸਲ ਕੀਤਾ।
1969 ’ਚ ਅੰਮ੍ਰਿਤਸਰ ਦੇ ਪੱਛਮੀ ਹਿੱਸੇ ਵਿਚ ਸ਼ੁਰੂ ਹੋਈ ਯੂਨੀਵਰਸਿਟੀ ਅੱਜ 40 ਅਕਾਦਮਿਕ ਵਿਭਾਗਾਂ, 4 ਰੀਜਨਲ ਸੈਂਟਰਾਂ, 15 ਕੌਂਸਟੀਚੂਐਂਟ ਕਾਲਜਾਂ, 148 ਐਫਿਲੀਏਟਡ ਅਤੇ 71 ਐਸੋਸੀਏਟਡ ਕਾਲਜਾਂ ਨਾਲ ਲੈਸ ਹੋ ਕੇ ਨਿੱਤ ਨਵੀਆਂ ਬੁਲੰਦੀਆਂ ਹਾਸਲ ਕਰ ਰਹੀ ਹੈ। ਯੂਨੀਵਰਸਿਟੀ ਦੇ ਆਗਾਜ਼ ਸਮੇਂ ਇਸ ਦੀ ਕਮਾਨ ਪ੍ਰੋ. ਬਿਸ਼ਨ ਸਿੰਘ ਸਮੁੰਦਰੀ ਨੇ ਸੰਭਾਲੀ ਅਤੇ ਵਿਭਿੰਨ ਨਾਮਵਰ ਸ਼ਖ਼ਸੀਅਤਾਂ ਦੀ ਅਗਵਾਈ ’ਚ ਇਹ ਸੰਸਥਾ ਹੁਣ ਵੀ ਲਗਾਤਾਰ ਵਧੇਰੇ ਪ੍ਰਾਪਤੀਆਂ ਲਈ ਯਤਨਸ਼ੀਲ ਹੈ। ਯੂਨੀਵਰਸਿਟੀ ਦੀ ਆਪਣੀ ਨਿਵੇਕਲੀ ਦਿੱਖ ਹੈ। ਅੱਜ 50ਵੇਂ ਸਥਾਪਨਾ ਦਿਵਸ ਸਮਾਗਮ ਮੌਕੇ ਇਹ ਯੂਨੀਵਰਸਿਟੀ ਸਰਬਾਂਗੀ ਨਜ਼ਰੀਏ ਤੋਂ ਗਿਆਨ ਦੀ ਉਹ ਤਸਵੀਰ ਉਭਾਰਨ ਲਈ ਯਤਨਸ਼ੀਲ ਹੈ ਜੋ ਨਿਵੇਕਲੀ ਦ੍ਰਿਸ਼ਟੀ ਤੇ ਸੋਚ ਦਾ ਆਧਾਰ ਬਣੇ। ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਨੂੰ ਮੁਖਾਤਬ ਹੁੰਦਿਆਂ ਅਜਿਹੇ ਪਰਿਪੱਕ ਅਹਿਦ ਤੇ ਵਿਉਂਤਬੰਦੀਆਂ ਕੀਤੀਆਂ ਜਾਣ ਜੋ ਸਿੱਖਿਆਰਥੀਆਂ ਨੂੰ ਕੌਮਾਂਤਰੀ ਮੰਚ ’ਤੇ ਮਾਣ ਦਿਵਾ ਸਕਣ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback