Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਪੱਥਰੀ ਤੇ ਐਸਿਡਿਟੀ ਨੂੰ ਦੂਰ ਕਰਨ ਚ ਵਰਦਾਨ ਸਿੱਧ ਹੋਵੇਗਾ ਔਲਾ, ਹੋਣਗੇ ਹੋਰ ਵੀ ਕਈ ਫਾਇਦੇ


    
  

Share
  ਮਰਫਲ ਦੇ ਨਾਂ ਨਾਲ ਜਾਣਿਆ ਜਾਂਦਾ ਔਲਾ ਕੁਦਰਤ ਦਾ ਉਹ ਵਰਦਾਨ ਹੈ, ਜਿਸ ਦਾ ਸੇਵਨ ਕਰਕੇ ਹਰ ਆਦਮੀ, ਹਰ ਰੁੱਤ 'ਚ ਤਰੋਤਾਜ਼ਾ ਅਤੇ ਤੰਦਰੁਸਤ ਰਹਿ ਸਕਦਾ ਹੈ। ਔਲੇ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਦਿਲ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਇਹ ਸਰੀਰ 'ਚੋ ਗੰਦੇ ਕੋਲੈਸਟਰੌਲ ਨੂੰ ਅੱਗੇ ਵੱਧਣ ਤੋਂ ਰੋਕਦਾ ਹੈ ਤੇ ਉਸ ਨੂੰ ਕਾਬੂ ਕਰਦਾ ਹੈ। ਔਲੇ 'ਚ ਪ੍ਰੋਟੀਨ, ਚਰਬੀ, ਲੋਹਾ, ਕੈਲਸ਼ੀਅਮ, ਕਾਰਬੋਜ਼, ਖਣਿਜ ਲਵਣ, ਫਾਸਫੋਰਸ ਤੋਂ ਇਲਾਵਾ ਵਿਟਾਮਿਨ 'ਸੀ' ਲੋੜੀਂਦੀ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਸਵਾਦ 'ਚ ਕਸੈਲਾ, ਮਧੁਰ, ਚਟਪਟਾ, ਅਮਲਯੁਕਤ ਅਤੇ ਠੰਢਾ ਹੁੰਦਾ ਹੈ। ਔਲਾ ਖੂਨ ਨੂੰ ਸ਼ੁੱਧ ਕਰਨ, ਅੱਖਾਂ ਦੀ ਰੌਸ਼ਨੀ, ਵਾਲਾਂ ਦੀ ਸੁਰੱਖਿਆ, ਪੀਲੀਆ, ਪਤਲੇ ਦਸਤ, ਪਿੱਤ ਦੋਸ਼, ਉਲਟੀ, ਹਿਚਕੀ, ਨਕਸੀਰ, ਧਾਤੂ-ਰੋਗ, ਸਾਹ, ਖੰਘ, ਮੁਹਾਸੇ ਆਦਿ ਲਈ ਬਹੁਤ ਲਾਭਦਾਇਕ ਹੈ।

ਦਿਲ ਲਈ ਫਾਇਦੇਮੰਦ
ਔਲੇ 'ਚ ਅਮੀਨੋ ਐਸਿਡ ਅਤੇ ਐਂਟੀਆਕਸਾਈਡੈਂਟਸ ਤੱਤ ਹੁੰਦੇ ਹਨ, ਜਿਨ੍ਹਾਂ ਕਰਕੇ ਦਿਲ ਦੀ ਰਫ਼ਤਾਰ ਸਹੀ ਰਹਿੰਦੀ ਹੈ। ਔਲੇ ਦੀ ਵਰਤੋਂ ਨਾਲ ਦਿਲ ਸਹੀ ਤਰੀਕੇ ਨਾਲ ਧੜਕਦਾ ਹੈ ਤੇ ਤੰਦਰੁਸਤ ਰਹਿੰਦਾ ਹੈ।
ਐਸਿਡਿਟੀ ਦੀ ਸਮੱਸਿਆ
ਜੇਕਰ ਤੁਸੀ ਰੋਜ਼ਾਨਾ ਸਵੇਰੇ ਖਾਲੀ ਪੇਟ ਔਲੇ ਦੇ ਪਾਊਡਰ ਨੂੰ ਚੀਨੀ ਨਾਲ ਮਿਲਾਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਐਸਿਡਿਟੀ ਦੀ ਸਮੱਸਿਆ ਤੋਂ ਆਰਾਮ ਮਿਲੇਗਾ।
ਪੱਥਰੀ ਦੀ ਸਮੱਸਿਆ
ਪੱਥਰੀ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਔਲੇ ਦਾ ਸੇਵਨ ਕਰਨਾ ਚਾਹੀਦਾ ਹੈ। ਲਗਾਤਾਰ 40 ਦਿਨ ਤੱਕ ਔਲੇ ਦੇ ਪਾਊਡਰ ਨੂੰ ਮੂਲੀ ਦੇ ਰਸ ਵਿੱਚ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਤੁਹਾਡੀ ਪੱਥਰੀ ਦੀ ਸਮੱਸਿਆ ਠੀਕ ਹੋ ਜਾਵੇਗੀ।ਚਮੜੀ ਲਈ ਫਾਇਦੇਮੰਦ
ਔਲਾ ਸਾਡੀ ਚਮੜੀ ਲਈ ਬਹੁਤ ਫਾਇਦੇਮੰਦ ਹੈ। ਇਸ ਨਾਲ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਇਸ 'ਚ ਐਂਟੀ-ਫੰਗਲ ਗੁਣ ਹੁੰਦੇ ਹਨ। ਜਿਹੜੇ ਲੋਕ ਔਲਾ ਖਾਂਦੇ ਹਨ, ਉਨ੍ਹਾਂ ਨੂੰ ਚਮੜੀ ਨਾਲ ਸਬੰਧਤ ਫੰਗਲ ਤੇ ਬੈਕਟੀਰੀਆ ਦੀ ਸਮੱਸਿਆਵਾਂ ਨਹੀਂ ਹੁੰਦੀ। ਔਲੇ 'ਚ ਅਜਿਹੇ ਐਂਟੀ-ਆਕਸੀਡੈਂਟਸ ਹੁੰਦੇ ਹਨ। ਜੋ ਖੂਨ ਸਾਫ਼ ਕਰਨ ਕਰਦੇ ਹਨ।
ਵਾਲ਼ਾ ਲਈ ਫਾਇਦੇਮੰਦ
ਵੱਡੇ ਬਜ਼ੁਰਗ ਆਪਣੇ ਵਾਲ਼ਾ ਨੂੰ ਕਾਲੇ ਰੱਖਣ ਲਈ ਹਮੇਸ਼ਾ ਔਲਾ ਖਾਣ ਦੀ ਸਲਾਅ ਦਿੰਦੇ ਹਨ, ਜੋ ਬਿਲਕੁਲ ਸਹੀ ਹੈ। ਔਲੇ 'ਚ ਬਹੁਤ ਜ਼ਿਆਦਾ ਮਾਤਰਾ 'ਚ ਐਂਟੀ-ਆਕਸੀਡੇਂਟ, ਆਇਰਨ ਤੇ ਵਿਟਾਮਿਨ-ਸੀ ਹੁੰਦੇ ਹਨ, ਜੋ ਸਾਡੇ ਵਾਲਾਂ ਨੂੰ ਡਿੱਗਣ ਤੋਂ ਰੋਕਦਾ ਹੈ। ਇਸਦੇ ਐਂਟੀਬੈਕਟੀਰੀਅਲ ਤੱਤ ਵਾਲ਼ਾ ਨੂੰ ਸਿਕਰੀ ਤੋਂ ਬਚਾਉਂਦੇ ਹਨ। ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ
ਔਲਾ ਸਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਹੈ। ਇਸ ਨੂੰ ਖਾਣ ਨਾਲ ਸਾਡੀਆਂ ਅੱਖਾਂ ਦੀ ਰੋਸ਼ਨੀ ਸਾਰੀ ਜ਼ਿੰਦਗੀ ਠੀਕ ਰਹਿੰਦੀ ਹੈ। ਇਸ ਨਾਲ ਅੱਖਾਂ ਨਾਲ ਸਬੰਧਤ ਰੋਗ, ਅੱਖਾਂ ਦਾ ਸੁਜਣਾ ਤੇ ਖੁਜਲੀ ਹੋਣਾ ਆਦਿ ਦੂਰ ਹੁੰਦੇ ਹਨ। ਔਲੇ 'ਚ ਵਿਟਾਮਿਨ–ਸੀ, ਐਂਟੀਆਕਸਾਈਡੈਂਟਸ ਤੇ ਓਮੇਗਾ 3 ਫ਼ੈਟ ਐਸਿਡ ਹੁੰਦੇ ਹਨ, ਜੋ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦ ਕਰਦੇ ਹਨ।
ਹੱਡੀਆਂ ਮਜ਼ਬੂਤ ਹੁੰਦੀਆਂ ਹਨ
ਔਲੇ 'ਚ ਮੌਜੂਦ ਕੈਲਸ਼ੀਅਮ ਦੀ ਮਾਤਰਾ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ, ਜਿਸ ਨਾਲ ਜੋੜਾ ਦੇ ਦਰਦ ਤੋਂ ਛੁਟਕਾਰਾ ਦਿਵਾਉਂਦੀ ਹੈ। ਔਲੇ ਦਾ ਸੇਵਨ ਅਥਰਾਇ੍ਰਸ ਦੇ ਮਰੀਜ਼ਾਂ ਲਈ ਰਾਮਬਾਣ ਦਾ ਕੰਮ ਕਰਦਾ ਹੈ। ਮੋਟਾਪੇ ਤੋਂ ਛੁਟਕਾਰਾ
ਔਲੇ ਦੀ ਵਰਤੋਂ ਲੋਕ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਕਰ ਸਕਦੇ ਹਨ। ਔਲੇ 'ਚ ਵਿਟਾਮਿਨ ਸੀ ਦੀ ਮਾਤਰਾ ਪਾਈ ਜਾਂਦੀ ਹੈ। ਇਸ ਨੂੰ ਖਾਣ ਨਾਲ ਇਮਿਊਨ ਸਿਸਟਮ ਮਜਬੂਤ ਹੁੰਦਾ ਹੈ, ਜਿਸ ਨਾਲ ਸਰਦੀ-ਜ਼ੁਕਾਮ ਵਰਗੇ ਹੋਣ ਵਾਲੇ ਰੋਗ ਕਾਫੀ ਹੱਦ ਤੱਕ ਠੀਕ ਹੋ ਜਾਂਦੇ ਹਨ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ