Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਰਮੁੱਖ ਸਿੰਘ ਝਬਾਲ (ਗੁਰਦੇਵ ਸਿੰਘ ਸਿੱਧੂ)


    
  

Share
  ਵੀਹਵੀਂ ਸਦੀ ਚੜ੍ਹਨ ਤੱਕ ਸਿੰਘ ਸਭਾ ਲਹਿਰ ਦੇ ਆਗੂਆਂ ਦੇ ਬਿਆਨਾਂ ਅਤੇ ਸਿੱਖ ਅਖ਼ਬਾਰਾਂ ਵਿਚ ਛਪਦੀਆਂ ਚਰਚਾਵਾਂ ਵਿਚ ਗੁਰਦੁਆਰਿਆਂ ਉੱਤੇ ਕਾਬਜ਼ ਮਹੰਤਾਂ ਵੱਲੋਂ ਗੁਰਦੁਆਰਾ ਸਾਹਿਬਾਨ ਦੀ ਜਾਇਦਾਦ ਨੂੰ ਨਿੱਜੀ ਸੁੱਖ ਸੁਵਿਧਾ ਅਤੇ ਐਸ਼ੋ ਆਰਾਮ ਲਈ ਵਰਤੇ ਜਾਣ ਨੂੰ ਰੋਕ ਕੇ ਗੁਰਦੁਆਰਿਆਂ ਨੂੰ ਹੋਣ ਵਾਲੀ ਆਮਦਨ ਨੂੰ ਸਿੱਖ ਧਰਮ ਦੇ ਪ੍ਰਚਾਰ ਪਾਸਾਰ ਲਈ ਵਰਤਨ ਦੀ ਆਵਾਜ਼ ਉਠਾਈ ਜਾਣ ਲੱਗ ਪਈ ਸੀ। ਇਸ ਦੇ ਨਤੀਜੇ ਵਜੋਂ 15-16 ਨਵੰਬਰ 1920 ਦੇ ਦਿਨ ਸਿੱਖ ਕੌਮ ਦੇ ਪ੍ਰਤੀਨਿਧ ਇਕੱਠ ‘ਸਰਬੱਤ ਖ਼ਾਲਸਾ’ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ। ਸ਼੍ਰੋਮਣੀ ਕਮੇਟੀ ਦਾ ਮਨੋਰਥ ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਕੌਮ ਦੇ ਚੋਣਵੇਂ ਪ੍ਰਤੀਨਿਧਾਂ ਦੇ ਹੱਥ ਵਿਚ ਲਿਆਉਣਾ ਸੀ ਅਤੇ ਇਸ ਮੰਤਵ ਦੀ ਪ੍ਰਾਪਤੀ ਲਈ ਵਾਲੰਟੀਅਰਾਂ ਦੀ ਲੋੜ ਪੂਰਤੀ ਵਾਸਤੇ ਅਗਲੇ ਮਹੀਨੇ ਦੀ 14 ਤਰੀਕ ਨੂੰ ਖਿੰਡੇ-ਪੁੰਡੇ ਅਕਾਲੀ ਜਥਿਆਂ ਨੂੰ ਇਕ ਲੜੀ ਵਿਚ ਪਰੋਣ ਦੀ ਮਨਸ਼ਾ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ। ਸਰਬ ਸੰਮਤੀ ਨਾਲ ਨਵੀਂ ਜਥੇਬੰਦੀ ਦਾ ਪ੍ਰਧਾਨ ਨੌਜਵਾਨ ਅਕਾਲੀ ਆਗੂ ਸਰਮੁੱਖ ਸਿੰਘ ਨੂੰ ਥਾਪਿਆ ਗਿਆ।
ਸਰਮੁੱਖ ਸਿੰਘ ਦਾ ਜਨਮ ਗੋਪਾਲ ਸਿੰਘ ਦੇ ਘਰ 1893 ਈਸਵੀ ਵਿਚ ਪਿੰਡ ਝਬਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਉਸ ਸਾਹਿਬੇ-ਜਾਇਦਾਦ ਪਰਿਵਾਰ ਵਿਚ ਹੋਇਆ ਜਿਸ ਪਰਿਵਾਰ ਦੇ ਵਡੇਰੇ ਲਾਹੌਰ ਦਰਬਾਰ ਵਿਚ ਉੱਚੇ ਅਹੁਦਿਆਂ ਉੱਤੇ ਰਹੇ ਸਨ। ਪਿੰਡ ਦਾ ਪਿਛੋਕੜ ਪੁਰਾਤਨ ਪ੍ਰਸਿੱਧ ਪੰਥਕ ਹਸਤੀਆਂ ਨਾਲ ਜੁੜਿਆ ਹੋਣ ਕਾਰਨ ਇੱਥੋਂ ਦਾ ਧਾਰਮਿਕ ਵਾਤਵਰਨ ਹਰ ਪਿੰਡ ਵਾਸੀ ਨੂੰ ਪ੍ਰਭਾਵਿਤ ਕਰਦਾ ਸੀ। ਅਜਿਹੇ ਮਾਹੌਲ ਵਿਚ ਗੋਪਾਲ ਸਿੰਘ ਦੇ ਤਿੰਨੋਂ ਪੁੱਤਰਾਂ ਅਮਰ ਸਿੰਘ, ਸਰਮੁੱਖ ਸਿੰਘ ਅਤੇ ਜਸਵੰਤ ਸਿੰਘ ਨੂੰ ਜਮਾਂਦਰੂ ਪੰਥਕ ਪਿਆਰ ਗੁੜਤੀ ਵਿਚ ਮਿਲਿਆ। ਇਹੋ ਕਾਰਨ ਸੀ ਕਿ ਜਦੋਂ ਵੀਹਵੀਂ ਸਦੀ ਦੇ ਦੂਜੇ ਦਹਾਕੇ ਅੰਗਰੇਜ਼ ਸਰਕਾਰ ਨੇ ਕ੍ਰਿਪਾਨਧਾਰੀ ਸਿੱਖਾਂ ਨੂੰ ਮੁਕੱਦਮੇਬਾਜ਼ੀ ਵਿਚ ਘੜੀਸਣਾ ਸ਼ੁਰੂ ਕੀਤਾ ਤਾਂ ਨੌਜਵਾਨ ਅਮਰ ਸਿੰਘ ਰੋਸ ਵਜੋਂ 1917 ਵਿਚ ਪੁਲੀਸ ਮਹਿਕਮੇ ਵਿਚੋਂ ਸਬ-ਇੰਸਪੈਕਟਰ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਅਕਾਲੀ ਲਹਿਰ ਵਿਚ ਸ਼ਾਮਲ ਹੋ ਗਿਆ ਸੀ। ਅਮਰ ਸਿੰਘ ਤੋਂ ਛੋਟਾ ਸਰਮੁੱਖ ਸਿੰਘ ਵੀ ਵੱਡੇ ਭਰਾ ਦੇ ਪੰਥਕ ਪਿਆਰ ਤੋਂ ਅਛੂਤਾ ਨਾ ਰਿਹਾ ਉਸ ਨੇ ਵੀ 1918 ਵਿਚ ਖ਼ਾਲਸਾ ਕਾਲਜ ਵਿਚ ਪੜ੍ਹਾਈ ਛੱਡ ਕੇ ਕੇਂਦਰੀ ਮਾਝਾ ਖ਼ਾਲਸਾ ਦੀਵਾਨ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਫਿਰ ਤੀਜਾ ਭਰਾ ਵੀ ਵੱਡੇ ਭਰਾਵਾਂ ਦੇ ਨਕਸ਼ੇ-ਕਦਮਾਂ ਉੱਤੇ ਚੱਲ ਪਿਆ। ਥੋੜ੍ਹੇ ਸਮੇਂ ਵਿਚ ਹੀ ਝਬਾਲ ਭਰਾ ਪੰਥਕ ਖੇਤਰ ਵਿਚ ਗੁਰਦੁਆਰਾ ਸੁਧਾਰ ਲਹਿਰ ਪ੍ਰਤੀ ਆਪਣੀ ਸਮਰਪਣ ਭਾਵਨਾ ਸਦਕਾ ਸਿੱਖ ਸੰਗਤ ਦੇ ਪਿਆਰ ਸਤਿਕਾਰ ਦਾ ਕੇਂਦਰ ਬਣ ਗਏ।ਇਹੋ ਕਾਰਨ ਸੀ ਕਿ ਜਦੋਂ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਗਠਿਤ ਕੀਤਾ ਗਿਆ ਤਾਂ ਪ੍ਰਧਾਨ ਦੀ ਜ਼ਿੰਮੇਵਾਰੀ ਸਰਬ ਸੰਮਤੀ ਨਾਲ ਨੌਜਵਾਨ ਸਰਮੁੱਖ ਸਿੰਘ ਨੂੰ ਸੌਂਪੀ ਗਈ। ਇਨ੍ਹੀਂ ਦਿਨੀਂ ਪੰਜਾਬ ਵਿਚ ਹੰਨੇ-ਹੰਨੇ ਮੀਰੀ ਹੋਣ ਵਾਂਗ ਕਈ ਅਕਾਲੀ ਜਥੇ ਸਰਗਰਮ ਸਨ ਜਿਨ੍ਹਾਂ ਵਿਚ ਆਪਸੀ ਤਾਲਮੇਲ ਨਾ ਹੋਣ ਕਾਰਨ ਸਿੱਖ ਸ਼ਕਤੀ ਵਿੱਖਰੀ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਸਰਮੁੱਖ ਸਿੰਘ ਨੇ ਇਕ ਪਾਸੇ ਤਾਂ ਪੰਜਾਬ ਵਿਚ ਘੁੰਮ ਫਿਰ ਕੇ ਇਨ੍ਹਾਂ ਜਥਿਆਂ ਨੂੰ ਇਕ ਲੜੀ ਵਿਚ ਪਰੋਣ ਦਾ ਬਿਖਮ ਕਾਰਜ ਬੜੀ ਸੂਝ ਸਿਆਣਪ ਨਾਲ ਨੇਪਰੇ ਚਾੜ੍ਹਿਆ ਅਤੇ ਦੂਜੇ ਪਾਸੇ ਇਨ੍ਹਾਂ ਜਥਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਨੁਮਾਇੰਦਗੀ ਦੇਣ ਲਈ ਨਿਯਮ ਉਪਨਿਯਮ ਆਦਿ ਬਣਾਏ। ਇਸ ਨਾਲ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਜਨ ਸਾਧਾਰਨ ਸਿੱਖਾਂ ਨੂੰ ਲਾਮਬੰਦ ਕਰਨਾ ਸੰਭਵ ਹੋਇਆ। ਸਰਮੁੱਖ ਸਿੰਘ ਦੀ ਮਿਹਨਤ ਦਾ ਹੀ ਫਲ ਸੀ ਕਿ ਅਗਲੇ ਪੰਜ ਵਰ੍ਹਿਆਂ ਦੌਰਾਨ ਕੁੰਜੀਆਂ ਦੇ ਮੋਰਚੇ, ਨਨਕਾਣਾ ਸਾਹਿਬ ਦੇ ਸਾਕੇ, ਗੁਰੂ ਕਾ ਬਾਗ਼ ਦੇ ਮੋਰਚੇ, ਜੈਤੋ ਦੇ ਮੋਰਚੇ ਆਦਿ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਦੇ ਵੀ ਸਤਿਆਗ੍ਰਹੀਆਂ ਦੀ ਘਾਟ ਨਹੀਂ ਪਈ। ਇਨ੍ਹਾਂ ਮੋਰਚਿਆਂ ਦੌਰਾਨ ਸਰਮੁੱਖ ਸਿੰਘ ‘ਪੁਤਾ ਪਿਛਾਂਹ, ਪਿੰਡਾ ਅਗਾਂਹ’ ਨੀਤੀ ਉੱਤੇ ਨਹੀਂ ਚੱਲੇ ਸਗੋਂ ਹਰ ਮੌਕੇ ਸਤਿਆਗ੍ਰਹੀਆਂ ਦੀਆਂ ਮੋਹਰਲੀਆਂ ਸਫਾਂ ਵਿਚ ਰਹੇ। ਇਹੋ ਕਾਰਨ ਸੀ ਕਿ ਨਵੰਬਰ 1921 ਵਿਚ ਉਨ੍ਹਾਂ ਨੂੰ ਕੂੰਜੀਆਂ ਦੇ ਮੋਰਚੇ ਸਮੇਂ ਅਜਨਾਲਾ ਕਾਨਫਰੰਸ ਵਿਚ ਬਾਗ਼ੀਆਨਾ ਭਾਸ਼ਣ ਦੇਣ ਦੇ ਦੋਸ਼ ਵਿਚ 9 ਮਹੀਨੇ ਦੀ ਕੈਦ ਅਤੇ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਹੋਈ ਅਤੇ ਅਗਸਤ 1922 ਵਿਚ ਉਨ੍ਹਾਂ ਨੂੰ ਗੁਰੂ ਕਾ ਬਾਗ਼ ਦੇ ਮੋਰਚੇ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੀਆਂ ਅਜਿਹੀਆਂ ਸਰਗਰਮੀਆਂ ਨੂੰ ਮਾਨਤਾ ਦਿੰਦਿਆਂ ਸਮੇਂ-ਸਮੇਂ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੀ ਅਹਿਮ ਜ਼ਿੰਮੇਵਰੀਆਂ ਸੌਂਪੀਆਂ ਜਾਂਦੀਆਂ ਰਹੀਆਂ ਸਨ। ਉਹ ਸ਼੍ਰੋਮਣੀ ਕਮੇਟੀ ਵੱਲੋਂ ਦੁਆਬਾ ਖੇਤਰ ਵਿਚ ਪੁਲੀਸ ਵੱਲੋਂ ਬੱਬਰ ਅਕਾਲੀਆਂ ਉੱਤੇ ਕੀਤੇ ਜਾ ਰਹੇ ਜ਼ੁਲਮ ਦੀ ਪੜਤਾਲ ਕਰਨ ਲਈ ਕਾਇਮ ਕੀਤੀ ਕਮੇਟੀ ਦੇ ਮੈਂਬਰ ਵੀ ਸਨ।
ਇਸ ਕਮੇਟੀ ਨੇ ਪਿੰਡ-ਪਿੰਡ ਜਾ ਕੇ ਪੁਲੀਸ ਦੀਆਂ ਵਧੀਕੀਆਂ ਬਾਰੇ ਗਵਾਹੀਆਂ ਇਕੱਠੀਆਂ ਕਰਨ ਦਾ ਮਹੱਤਵਪੂਰਨ ਕਾਰਜ ਕੀਤਾ। ਇਸ ਕਮੇਟੀ ਦੀ ਕੁੱਝ ਦਿਨਾਂ ਦੀ ਕਾਰਗੁਜ਼ਾਰੀ ਤੋਂ ਪੰਜਾਬ ਸਰਕਾਰ ਇੰਨਾ ਤ੍ਰਹਿ ਗਈ ਕਿ ਪੁਲੀਸ ਨੇ ਸਾਰੇ ਕਮੇਟੀ ਮੈਂਬਰਾਂ ਨੂੰ ਪੜਤਾਲ ਕਰਨ ਤੋਂ ਰੋਕਣ ਲਈ ਹਿਰਾਸਤ ਵਿਚ ਲੈ ਲਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਉਨ੍ਹਾਂ ਵੱਲੋਂ ਅਪਰੈਲ 1923 ਵਿਚ ਅੰਮ੍ਰਿਤਸਰ ਵਿਚ ਹੋਏ ਹਿੰਦੂ-ਮੁਸਲਿਮ ਫਸਾਦ ਦੌਰਾਨ ਅਕਾਲੀ ਵਾਲੰਟੀਅਰਾਂ ਦੀ ਮਦਦ ਨਾਲ ਫਸਾਦਾਂ ਨੂੰ ਰੋਕਣ ਲਈ ਕੀਤੇ ਕੰਮ ਦੀ ਸਥਾਨਕ ਅੰਗਰੇਜ਼ ਅਫ਼ਸਰਾਂ ਨੇ ਵੀ ਸ਼ਲਾਘਾ ਕੀਤੀ। 13 ਅਕਤੂਬਰ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਗ਼ੈਰਕਾਨੂੰਨੀ ਸੰਸਥਾਵਾਂ ਐਲਾਨੇ ਜਾਣ ਪਿੱਛੋਂ ਸਰਕਾਰ ਵੱਲੋਂ ‘ਅਕਾਲੀ ਸਾਜ਼ਿਸ਼ ਮੁਕੱਦਮੇ’ ਵਿਚ ਦੋਸ਼ੀ ਐਲਾਨ ਕੇ ਗ੍ਰਿਫ਼ਤਾਰ ਕੀਤੇ ਆਗੂਆਂ ਵਿਚ ਉਹ ਵੀ ਸ਼ਾਮਲ ਸਨ। 1925 ਵਿਚ ਸਰਕਾਰ ਵੱਲੋਂ ਗੁਰਦੁਆਰਾ ਐਕਟ ਬਣਾਏ ਜਾਣ ਪਿੱਛੋਂ ਜਿਹੜੇ ਆਗੂਆਂ ਨੇ ਇਸ ਐਕਟ ਨੂੰ ਪ੍ਰਵਾਨ ਕਰਨ ਬਾਰੇ ਸਹਿਮਤੀ ਦਿੱਤੀ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਸਰਮੁੱਖ ਸਿੰਘ ਸ਼ਰਤਾਂ ਸਹਿਤ ਰਿਹਾਈ ਲੈਣ ਤੋਂ ਇਨਕਾਰ ਕਰਨ ਵਾਲੇ ਆਗੂਆਂ ਵਿਚ ਸ਼ਾਮਲ ਸਨ। ਅੰਤ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ 27 ਸਤੰਬਰ 1926 ਨੂੰ ਰਿਹਾਅ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਵਿਚਰਨ ਸਮੇਂ ਉਨ੍ਹਾਂ ਦੀ ਵਡਿਆਈ ਇਸ ਗੱਲ ਵਿਚ ਰਹੀ ਕਿ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੌਣ ਸੰਸਥਾ ਵਜੋਂ ਸ਼ੁਰੂ ਕੀਤੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਦੇ ਬਰਾਬਰ ਲਿਆ ਖੜ੍ਹਾ ਕੀਤਾ।
ਸਰਮੁੱਖ ਸਿੰਘ ਉਨ੍ਹਾਂ ਸਿੱਖ ਆਗੂਆਂ ਵਿਚੋਂ ਸਨ ਜਿਨ੍ਹਾਂ ਦੀ ਚਿੰਤਾ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਦੇ ਨਾਲ ਨਾਲ ਦੇਸ਼ ਨੂੰ ਵਿਦੇਸ਼ੀ ਗ਼ੁਲਾਮੀ ਦੇ ਜੂਲੇ ਵਿਚੋਂ ਮੁਕਤ ਕਰਵਾਉਣਾ ਵੀ ਸੀ ਜਦੋਂ ਗੁਰਦੁਆਰਿਆਂ ਦਾ ਪ੍ਰਬੰਧ ਗੁਰਦੁਆਰਾ ਐਕਟ ਪ੍ਰਵਾਨ ਹੋਣ ਨਾਲ ਸਿੱਖ ਕੌਮ ਦੇ ਚੋਣਵੇਂ ਪ੍ਰਤੀਨਿਧਾਂ ਦੇ ਹੱਥ ਅਤੁਣ ਦਾ ਰਾਹ ਖੁੱਲ੍ਹ ਗਿਆ ਤਾਂ ਸਰਮੁੱਖ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਮਨੋਰਥ ਦੀ ਪ੍ਰਾਪਤੀ ਲਈ ਉਹ ਸੈਂਟਰਲ ਸਿੱਖ ਲੀਗ ਅਤੇ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਚੱਲ ਰਹੀ ਕਾਂਗਰਸ ਲਹਿਰ ਵਿਚ ਸਰਗਰਮ ਹੋ ਗਏ। ਉਨ੍ਹਾਂ ਨੇ ਦਸੰਬਰ 1922 ਵਿਚ ਕਾਂਗਰਸ ਪਾਰਟੀ ਦੇ ਗਯਾ ਸੈਸ਼ਨ ਵਿਚ ਪੰਜਾਬ ਦੇ ਡੈਲੀਗੇਟ ਵਜੋਂ ਭਾਗ ਲਿਆ। ਉਨ੍ਹਾਂ ਸੈਂਟਰਲ ਸਿੱਖ ਲੀਗ ਨੂੰ ਅੰਗਰੇਜ਼ ਪੱਖੀ ਸਿੱਖ ਮੁਖੀਆਂ ਦੇ ਪ੍ਰਭਾਵ ਤੋਂ ਮੁਕਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਜਿਸ ਕਾਰਨ 1923 ਵਿਚ ਉਨ੍ਹਾਂ ਨੂੰ ਸਿੱਖ ਲੀਗ ਦਾ ਮੀਤ ਪ੍ਰਧਾਨ ਚੁਣਿਆ ਗਿਆ। ਇਹੋ ਕਾਰਨ ਸੀ ਕਿ ਜਦੋਂ ਗੁਰਦੁਆਰਾ ਐਕਟ ਬਣ ਜਾਣ ਪਿੱਛੋਂ ਬਹੁਤੇ ਅਕਾਲੀ ਆਗੂਆਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਹਥਿਆਉਣ ਦੀ ਨੀਅਤ ਨਾਲ ਆਪਣੀਆਂ ਸਰਗਰਮੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਸੀਮਿਤ ਕਰ ਲਈਆਂ ਉੱਥੇ ਸਰਮੁੱਖ ਸਿੰਘ ਕਾਂਗਰਸ ਪਾਰਟੀ ਵਿਚ ਸਰਗਰਮ ਭਾਗ ਲੈਣ ਲੱਗੇ। ਉਨ੍ਹਾਂ ਨੇ ਪਹਿਲਾਂ ਮਹਾਤਮਾ ਗਾਂਧੀ ਵੱਲੋਂ 1930 ਵਿਚ ਸ਼ੁਰੂ ਕੀਤੀ ਨਾ-ਮਿਲਵਰਤਨ ਲਹਿਰ ਅਤੇ ਫਿਰ 1942 ਵਿਚ ‘ਭਾਰਤ ਛੱਡੋ’ ਅੰਦੋਲਨ ਵਿਚ ਤਾਂ ਸਰਗਰਮ ਭਾਗ ਲਿਆ ਪਰ ਉਹ ਸਿਆਸੀ ਤਾਕਤ ਪ੍ਰਾਪਤ ਕਰਨ ਦੀ ਭੁੱਖ ਤੋਂ ਨਿਰਲੇਪ ਰਹੇ।
ਉਪਰੋਕਤ ਸਾਰੇ ਅਰਸੇ ਦੌਰਾਨ ਉਨ੍ਹਾਂ ਦੀ ਰਿਹਾਇਸ਼ ਲਾਇਲਪੁਰ ਵਿਚ ਸੀ ਪਰ ਦੇਸ਼ ਨੂੰ ਆਜ਼ਾਦੀ ਮਿਲਣ ਪਿੱਛੋਂ ਉਨ੍ਹਾਂ ਜਲੰਧਰ ਸ਼ਹਿਰ ਨੂੰ ਆਪਣਾ ਟਿਕਾਣਾ ਬਣਾਇਆ। ਇੱਥੇ ਰਹਿੰਦਿਆਂ ਹੀ 16 ਅਪਰੈਲ 1952 ਨੂੰ ਉਨ੍ਹਾਂ ਦਾ ਅਕਾਲ ਚਲਾਣਾ ਹੋਇਆ।ਸਰਮੁੱਖ ਸਿੰਘ ਦਾ ਜਨਮ ਗੋਪਾਲ ਸਿੰਘ ਦੇ ਘਰ 1893 ਈਸਵੀ ਵਿਚ ਪਿੰਡ ਝਬਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਉਸ ਸਾਹਿਬੇ-ਜਾਇਦਾਦ ਪਰਿਵਾਰ ਵਿਚ ਹੋਇਆ ਜਿਸ ਪਰਿਵਾਰ ਦੇ ਵਡੇਰੇ ਲਾਹੌਰ ਦਰਬਾਰ ਵਿਚ ਉੱਚੇ ਅਹੁਦਿਆਂ ਉੱਤੇ ਰਹੇ ਸਨ। ਪਿੰਡ ਦਾ ਪਿਛੋਕੜ ਪੁਰਾਤਨ ਪ੍ਰਸਿੱਧ ਪੰਥਕ ਹਸਤੀਆਂ ਨਾਲ ਜੁੜਿਆ ਹੋਣ ਕਾਰਨ ਇੱਥੋਂ ਦਾ ਧਾਰਮਿਕ ਵਾਤਵਰਨ ਹਰ ਪਿੰਡ ਵਾਸੀ ਨੂੰ ਪ੍ਰਭਾਵਿਤ ਕਰਦਾ ਸੀ। ਅਜਿਹੇ ਮਾਹੌਲ ਵਿਚ ਗੋਪਾਲ ਸਿੰਘ ਦੇ ਤਿੰਨੋਂ ਪੁੱਤਰਾਂ ਅਮਰ ਸਿੰਘ, ਸਰਮੁੱਖ ਸਿੰਘ ਅਤੇ ਜਸਵੰਤ ਸਿੰਘ ਨੂੰ ਜਮਾਂਦਰੂ ਪੰਥਕ ਪਿਆਰ ਗੁੜਤੀ ਵਿਚ ਮਿਲਿਆ। ਸਰਮੁੱਖ ਸਿੰਘ ਉਨ੍ਹਾਂ ਸਿੱਖ ਆਗੂਆਂ ਵਿਚੋਂ ਸਨ ਜਿਨ੍ਹਾਂ ਦੀ ਚਿੰਤਾ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਦੇ ਨਾਲ ਨਾਲ ਦੇਸ਼ ਨੂੰ ਵਿਦੇਸ਼ੀ ਗ਼ੁਲਾਮੀ ਦੇ ਜੂਲੇ ਵਿਚੋਂ ਮੁਕਤ ਕਰਵਾਉਣਾ ਵੀ ਸੀ ਜਦੋਂ ਗੁਰਦੁਆਰਿਆਂ ਦਾ ਪ੍ਰਬੰਧ ਗੁਰਦੁਆਰਾ ਐਕਟ ਪ੍ਰਵਾਨ ਹੋਣ ਨਾਲ ਸਿੱਖ ਕੌਮ ਦੇ ਚੋਣਵੇਂ ਪ੍ਰਤੀਨਿਧਾਂ ਦੇ ਹੱਥ ਅਤੁਣ ਦਾ ਰਾਹ ਖੁੱਲ੍ਹ ਗਿਆ ਤਾਂ ਸਰਮੁੱਖ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਮਨੋਰਥ ਦੀ ਪ੍ਰਾਪਤੀ ਲਈ ਉਹ ਸੈਂਟਰਲ ਸਿੱਖ ਲੀਗ ਅਤੇ ਗਾਂਧੀ ਦੀ ਅਗਵਾਈ ਵਿਚ ਚੱਲ ਰਹੀ ਕਾਂਗਰਸ ਲਹਿਰ ਵਿਚ ਸਰਗਰਮ ਹੋ ਗਏ। ਉਨ੍ਹਾਂ ਨੇ ਦਸੰਬਰ 1922 ਵਿਚ ਕਾਂਗਰਸ ਪਾਰਟੀ ਦੇ ਗਯਾ ਸੈਸ਼ਨ ਵਿਚ ਪੰਜਾਬ ਦੇ ਡੈਲੀਗੇਟ ਵਜੋਂ ਭਾਗ ਲਿਆ। ਉਨ੍ਹਾਂ ਸੈਂਟਰਲ ਸਿੱਖ ਲੀਗ ਨੂੰ ਅੰਗਰੇਜ਼ ਪੱਖੀ ਸਿੱਖ ਮੁਖੀਆਂ ਦੇ ਪ੍ਰਭਾਵ ਤੋਂ ਮੁਕਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਜਿਸ ਕਾਰਨ 1923 ਵਿਚ ਉਨ੍ਹਾਂ ਨੂੰ ਸਿੱਖ ਲੀਗ ਦਾ ਮੀਤ ਪ੍ਰਧਾਨ ਚੁਣਿਆ ਗਿਆ। ਜਦੋਂ ਗੁਰਦੁਆਰਾ ਐਕਟ ਬਣ ਜਾਣ ਪਿੱਛੋਂ ਬਹੁਤੇ ਅਕਾਲੀ ਆਗੂਆਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਹਥਿਆਉਣ ਦੀ ਨੀਅਤ ਨਾਲ ਆਪਣੀਆਂ ਸਰਗਰਮੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਸੀਮਿਤ ਕਰ ਲਈਆਂ ਉੱਥੇ ਸਰਮੁੱਖ ਸਿੰਘ ਕਾਂਗਰਸ ਪਾਰਟੀ ਵਿਚ ਸਰਗਰਮ ਭਾਗ ਲੈਣ ਲੱਗੇ। ਉਨ੍ਹਾਂ ਨੇ ਪਹਿਲਾਂ ਮਹਾਤਮਾ ਗਾਂਧੀ ਵੱਲੋਂ 1930 ਵਿਚ ਸ਼ੁਰੂ ਕੀਤੀ ਨਾ-ਮਿਲਵਰਤਨ ਲਹਿਰ ਅਤੇ ਫਿਰ 1942 ਵਿਚ ‘ਭਾਰਤ ਛੱਡੋ’ ਅੰਦੋਲਨ ਵਿਚ ਤਾਂ ਸਰਗਰਮ ਭਾਗ ਲਿਆ ਪਰ ਉਹ ਸਿਆਸੀ ਤਾਕਤ ਪ੍ਰਾਪਤ ਕਰਨ ਦੀ ਭੁੱਖ ਤੋਂ ਨਿਰਲੇਪ ਰਹੇ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ