Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਐਸੀਡਿਟੀ ਦੀ ਸਮੱਸਿਆ ਤੋਂ ਰਾਹ ਤ ਦਿਲਾਵੇ ‘ਛੋਟੀ ਇਲਾਇਚੀ’, ਹੋਣਗੇ ਹੋਰ ਵੀ ਕਈ ਫਾਇਦੇ
ਛੋਟੀ ਇਲਾਇਚੀ ਨੂੰ ਭਾਰਤੀ ਰਸੋਈ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਇਹ ਇਕ ਅਜਿਹਾ ਮਸਾਲਾ ਹੈ, ਜੋ ਘਰਾਂ ’ਚ ਆਰਾਮ ਨਾਲ ਮਿਲ ਜਾਂਦਾ ਹੈ । ਛੋਟੀ ਇਲਾਇਚੀ ਸਿਰਫ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦੀ ਸਗੋਂ ਇਹ ਬਦਹਜ਼ਮੀ ਅਤੇ ਸਰਦੀ-ਖੰਘ ਵਰਗੀਆਂ ਕਈ ਬੀਮਾਰੀਆਂ ਨੂੰ ਦੂਰ ਕਰਨ ਦਾ ਘਰੇਲੂ ਨੁਸਖਾ ਵੀ ਹੈ। ਇਸ ਨੂੰ ਖੁਸ਼ਬੂ ਦਾ ਖ਼ਜ਼ਾਨਾ ਵੀ ਕਿਹਾ ਜਾਂਦਾ ਹੈ। ਛੋਟੀ ਇਲਾਇਚੀ ਵਾਲੀ ਚਾਹ ਵੀ ਖੂਬ ਪਸੰਦ ਕੀਤੀ ਜਾਂਦੀ ਹੈ। ਛੋਟੀ ਇਲਾਇਚੀਦੇ ਪਾਣੀ ਦਾ ਸੇਵਨ ਕਰਨ ਨਾਲ ਮਤਲੀ, ਏਸਿਡਿਟੀ, ਢਿੱਡ ਫੁੱਲਣਾ, ਗੈਸ, ਭੁੱਖ ਦੀ ਕਮੀ, ਕਬਜ਼ ਅਤੇ ਹੋਰ ਬਹੁਤ ਸਾਰਿਆਂ ਢਿੱਡ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਛੋਟੀ ਇਲਾਇਚੀ ਦੀ ਵਰਤੋਂ ਕਰਨ ਨਾਲ ਹੋਣ ਵਾਲੇ ਫਾਇੰਦੇ
1. ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢੇ
ਆਯੁਰਵੇਦ ਮੁਤਾਬਕ ਕਈ ਬੀਮਾਰੀਆਂ ਕਾਰਨ ਸਰੀਰ ’ਚ ਜ਼ਹਿਰੀਲੇ ਪਦਾਰਥ ਬਣਨੇ ਸ਼ੁਰੂ ਹੋਣ ਲੱਗਦੇ ਹਨ। ਜੇ ਬਲਡ ਸਰਕੂਲੇਸ਼ਨ ’ਚ ਗੜਬੜੀ ਪੈਦਾ ਕਰਦੇ ਹਨ ਅਤੇ ਐਨਰਜੀ ਲੈਵਲ ਨੂੰ ਡਾਊਨ ਕਰ ਦਿੰਦੇ ਹਨ, ਜਿਸ ਦੇ ਲਈ ਛੋਟੀ ਇਲਾਇਚੀ ਦੀ ਵਰਤੋਂ ਕਰਨੀ ਚਾਹੀਦੀ ਹੈ।
2. ਐਸੀਡਿਟੀ ਦੀ ਸਮੱਸਿਆ
ਐਸੀਡਿਟੀ ਦੀ ਸਮੱਸਿਆ ਤੋਂ ਰਾਹਤ ਪਾਉਣ ਦੀ ਛੋਟੀ ਇਲਾਇਚੀ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਤੁਹਾਨੂੰ ਐਸਿਡ ਦੀ ਸ਼ਿਕਾਇਤ ਹੈ ਤਾਂ ਤੁਸੀਂ ਛੋਟੀ ਇਲਾਇਚੀ ਦੇ ਮਸਾਲੇ ਵਾਲੀ ਚਾਹ ਪੀਓ, ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ।
3. ਢਿੱਡ ਫੁੱਲਣ ਦੀ ਸਮੱਸਿਆ
ਛੋਟੀ ਇਲਾਇਚੀ ਪਾਚਨ ’ਚ ਬੇਹੱਦ ਮਦਦਗਾਰ ਹੈ। ਆਮ ਤੌਰ ’ਤੇ ਬਦਹਜ਼ਮੀ ਹੋਣ ’ਤੇ ਬਲੋਟਿੰਗ ਯਾਨੀ ਕਿ ਢਿੱਡ ਫੁੱਲਣ ਲੱਗਦਾ ਹੈ। ਇਸੇ ਲਈ ਛੋਟੀ ਇਲਾਇਚੀ ਨੂੰ ਢਿੱਡ ਅਤੇ ਆਂਦਰਾਂ ਨਾਲ ਸੰਬੰਧਿਤ ਬੀਮਾਰੀਆਂ ਦੀ ਅਚੂਕ ਦਵਾਈ ਮੰਨਿਆ ਜਾਂਦਾ ਹੈ।
4. ਸਰੀਰ 'ਚੋਂ ਬਾਹਰ ਕੱਢੇ ਵਾਧੂ ਪਾਣੀ
ਜੇ ਤੁਹਾਡੇ ਸਰੀਰ ’ਚ ਪਾਣੀ ਜਮ੍ਹਾਂ ਹੋਣ ਲੱਗੇ ਜਾਂ ਭਾਰ ਵੱਧਣ ਲਗੇ ਤਾਂ ਤੁਹਾਨੂੰ ਛੋਟੀ ਇਲਾਇਚੀ ਦੇ ਪਾਊਡਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਲਾਚੀ ਦੇ ਆਯੁਰਵੈਦਿਕ ਗੁਣ ਸਰੀਰ ’ਚ ਮੌਜੂਦ ਵਾਧੂ ਪਾਣੀ ਨੂੰ ਪੇਸ਼ਾਬ ਦੇ ਰੂਪ ’ਚ ਬਾਹਰ ਕੱਢਣ ’ਚ ਮਦਦ ਕਰਦੇ ਹਨ।
5. ਬੁਰੇ ਕੋਲੈਸਟਰੌਲ ਦੀ ਛੁੱਟੀ
ਛੋਟੀ ਇਲਾਇਚੀ ’ਚ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਫੈਟ ਘੱਟ ਕਰਨ ਦਾ ਕੰਮ ਕਰਦੇ ਹਨ। ਇਹੀ ਵਜ੍ਹਾ ਹੈ ਕਿ ਛੋਟੀ ਇਲਾਇਚੀ ਬੁਰੇ ਕੋਲੈਸਟਰੌਲ ਲੈਵਲ ਨੂੰ ਘੱਟ ਕਰ ਦਿੰਦੀ ਹੈ।
6. ਪਾਚਨ ਤੰਤਰ ਦੀ ਸ਼ਕਤੀ ਵਧਾਵੇ
ਖਾਣਾ ਖਾਣ ਮਗਰੋਂ ਛੋਟੀ ਇਲਾਇਚੀ ਦਾ ਸੇਵਨ ਕਰਨਾ ਕਾਫੀ ਫਾਇਦੇਮੰਦ ਹੈ। ਇਸ ’ਚ ਖਾਣੇ ਨੂੰ ਬੇਹਤਰ ਢੰਗ ਨਾਲ ਪਚਾਉਣ ਦੇ ਤੱਤ ਮੌਜੂਦ ਹੁੰਦੇ ਹੈ। ਇਸਦੇ ਰਸਾਇਣਕ ਗੁਣਾਂ ਕਾਰਨ ਅੰਦਰੂਨੀ ਜਲਣ ’ਚ ਰਾਹਤ ਮਿਲਦੀ ਹੈ। ਜ਼ਿਆਦਾ ਖਾਣ ਨਾਲ ਜੇਕਰ ਤੁਹਾਨੂੰ ਲਗਾਤਾਰ ਉਲਟੀ ਵਰਗਾ ਮਹਿਸੂਸ ਹੋ ਰਿਹਾ ਹੈ ਤਾਂ ਤੁਸੀਂ ਛੋਟੀ ਇਲਾਇਚੀ ਦੀ ਵਰਤੋਂ ਕਰ ਸਕਦੇ ਹੋ।
7. ਮੂੰਹ ਦੀ ਬਦਬੂ ਕਰੇ ਦੂਰ
ਮੂੰਹ ਤੋਂ ਬਦਬੂ ਆਉਣ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਮੂੰਹ ਤੋਂ ਬਦਬੂ ਪੇਟ ਸਾਫ ਨਾ ਹੋਣ ਕਾਰਨ ਆਉਂਦੀ ਹੈ। ਅਜਿਹੇ ’ਚ ਇਲਾਚੀ ਬੇਹਰਤੀਨ ਮੋਊਥ ਫ਼੍ਰੇਸ਼ਨਰ ਦਾ ਕੰਮ ਕਰਦੀ ਹੈ। ਇਸਦਾ ਸੇਵਨ ਕਰਨ ਨਾਲ ਤੁਹਾਡੇ ਮੂੰਹ ਦੀ ਦੁਰਗੰਧ ਦੂਰ ਹੋ ਜਾਂਦੀ ਹੈ।
8. ਸੈਕਸ ਲਾਈਫ ’ਚ ਕਰੇ ਵਾਧਾ
ਛੋਟੀ ਇਲਾਇਤੀ ਦਾ ਸੇਵਨ ਤੁਹਾਡੀ ਸੈਕਸ ਲਾਈਫ ਨੂੰ ਕਾਫੀ ਬੇਹਤਰ ਅਤੇ ਖੁਸ਼ਨੁਮਾ ਬਣਾਉਂਦਾ ਹੈ। ਇਲਾਚੀ ਤੁਹਾਡੇ ਸਰੀਰ ’ਚ ਊਰਜਾ ਦਾ ਸੰਚਾਰ ਕਰਦੀ ਹੈ। ਇਸਦੇ ਨਾਲ ਹੀ ਜੇਕਰ ਮਰਦਾ ’ਚ ਨੁਪਨਸਕਤਾ ਦੇ ਲੱਛਣ ਹਨ ਤਾਂ ਉਹ ਛੋਟੀ ਇਲਾਇਚੀ ਦਾ ਸੇਵਨ ਕਰ ਸਕਦੇ ਹਨ, ਜੋ ਕਾਫੀ ਫਾਇਦੇਮੰਦ ਹੋਵੇਗਾ।
9. ਗਲੇ ਦੀ ਖਰਾਸ਼ ਕਰੇ ਦੂਰ
ਜੇਕਰ ਤੁਹਾਡੇ ਗਲੇ ’ਚ ਖਾਰਸ਼ ਦੀ ਸਮੱਸਿਆ ਹੈ ਤਾਂ ਤੁਹਾਡੇ ਲਈ ਛੋਟੀ ਇਲਾਇਚੀ ਦਾ ਸੇਵਨ ਕਰਨਾ ਕਾਫੀ ਫਾਇਦੇਮੰਦ ਰਹੇਗਾ। ਇਸ ਨਾਲ ਗਲੇ ਦੀ ਦਰਦ ਨੂੰ ਰਾਹਤ ਮਿਲਦੀ ਹੈ।
10. ਸਰੀਰ ਦੇ ਵਿਸ਼ੈਲੇ ਤੱਤਾਂ ਨੂੰ ਰੱਖੋ ਦੂਰ
ਛੋਟੀ ਇਲਾਇਚੀ ਦੇ ਰਸਾਇਣਕ ਗੁਣ ਸਰੀਰ ’ਚ ਮੌਜੂਦ ਫ੍ਰੀ-ਰੈਡੀਕਲ ਅਤੇ ਦੂਸਰੇ ਵਿਸ਼ੈਲੇ ਤੱਤਾਂ ਨੂੰ ਦੂਰ ਕਰਨ ਦਾ ਵੀ ਕੰਮ ਕਰਦੇ ਹਨ। ਇਸ ਨਾਲ ਖੂਨ ਵੀ ਸਾਫ ਹੁੰਦਾ ਹੈ ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback