Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

"ਲੋੜ ਹੈ ਪ੍ਰਣਬ ਮੁਖਰਜੀ ਤੇ ਵੈਨਕਈਆ ਨਾਇਡੂ ਦੀਆਂ ਨਸੀਹਤਾਂ ਤੇ ਅਮਲ ਦੀ "-ਮੁਹੰਮਦ ਅੱਬਾਸ ਧਾਲੀਵਾਲ,


    
  

Share
  


"ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ" ਵਾਲੇ 'ਤਰਾਨਾ ਏ ਹਿੰਦੀ' ਨੂੰ ਲਿਖਣ ਵਾਲੇ ਪ੍ਰਸਿੱਧ ਸ਼ਾਇਰ ਇਕਬਾਲ ਨੇ ਇਕ ਸ਼ੇਅਰ ਕਿਹਾ ਸੀ ਜਿਸ ਤੇ ਦੇਸ਼ ਨੂੰ ਦਰਪੇਸ਼ ਅਜੋਕੀਆਂ ਪ੍ਰਸਥਿਤੀਆਂ ਵਿੱਚ ਚਿੰਤਨ ਦੀ ਲੋੜ ਹੈ ਉਹ ਸ਼ੇਅਰ ਇਸ ਪ੍ਰਕਾਰ ਸੀ ਕਿ :

ਆਈਨ-ਏ-ਨੌ ਸੇ ਡਰਨਾ ਤਰਜ਼-ਏ-ਕੋਹਨ ਪੇ ਅੜਨਾ,
ਮੰਜ਼ਲ ਯਹੀ ਕਠਿਨ ਹੈ ਕੌਮੋਂ ਕੀ ਜਿੰਦਗੀ ਮੇਂ।
ਇਕਬਾਲ ਆਖਦੇ ਹਨ ਕਿ ਜੋ ਕੌਮਾਂ ਸਮੇਂ ਦੇ ਬਦਲੇ ਹੋਏ ਸਰੂਪ ਨੂੰ ਨਹੀਂ ਸਮਝਦੀਆਂ ਤੇ ਹਾਲਾਤ ਏ ਹਾਜਰਾ ਅਨੁਸਾਰ ਆਪਣੇ ਆਪ ਚ ਤਬਦੀਲੀ ਕਰਨ ਦੀ ਬਜਾਏ ਪੁਰਾਣੀਆਂ ਰੂੜੀਵਾਦੀ ਸੋਚਾਂ ਤੇ ਪਹਿਰਾ ਦਿੰਦੀਆਂ ਹਨ ਉਹਨਾਂ ਕੌਮਾਂ ਦਾ ਤਰੱਕੀ ਜਾਂ ਵਿਕਾਸ ਰਾਹਾਂ ਨੂੰ ਤੈਅ ਕਰਨਾ ਜਾਂ ਮੰਜ਼ਿਲ ਏ ਮਕਸੂਦ ਤੱਕ ਪਹੁੰਚਣਾ ਬੇਹੱਦ ਮੁਸ਼ਕਿਲ ਹੁੰਦਾ ਹੈ ।
ਮੌਜੂਦਾ ਸਮੇਂ ਦੇਸ਼ ਦੀ ਜੀ ਡੀ ਪੀ ਡਿਗ ਰਹੀ ਸਾਡੇ ਕਰੋੜਾਂ ਯੁਵਕ ਬੇਰੁਜ਼ਗਾਰੀ ਦੀ ਜਿੰਦਗੀ ਗੁਜਾਰਨ ਲਈ ਮਜਬੂਰ ਹਨ ਜਦਕਿ ਬੱਚੇ ਭੁਖਮਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਿਸਾਨ ਆਏ ਦਿਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਜਦੋਂ ਕਿ ਦੇਸ਼ ਵਿੱਚ ਵਧੇਰੇ ਔਰਤਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਅਜਿਹੇ ਹਾਲਾਤ ਵਿੱਚ ਇੱਕ ਅਜਿਹਾ ਕਾਨੂੰਨ ਲਿਆਉਣਾ ਜੋ ਨਾ ਸਿਰਫ ਬੇਲੋੜਾ ਹੈ ਬਲਕਿ ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਨਾਂ ਦੀ ਅਤੇ ਦੇਸ਼ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦਾ ਹਨਨ ਕਰਦਾ ਹੋਵੇ ਅਤੇ ਦੇਸ਼ ਵਿੱਚ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਪ੍ਰਤੀ ਨਫਰਤ ਫੈਲਾਉਂਦਾ ਹੋਵੇ। ਅਜਿਹੇ ਕਾਨੂੰਨ ਨੂੰ ਬਨਾਉਣਾ ਕਦਾਚਿਤ ਸਿਆਣਪਤਾ ਨਹੀਂ ਕਿਹਾ ਜਾ ਸਕਦਾ ।
ਇਹੋ ਵਜ੍ਹਾ ਹੈ ਕਿ ਅੱਜ ਉਕਤ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਵਾਪਸ ਕਰਵਾਉਣ ਲਈ ਪਿਛਲੇ ਇਕ ਮਹੀਨੇ ਤੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵਿਆਪਕ ਪੱਧਰ ਤੇ ਸੰਘਰਸ਼ ਚੱਲ ਰਿਹਾ ਹੈ ਤੇ ਲੋਕ ਵੱਡੀ ਗਿਣਤੀ ਵਿੱਚ ਸੜਕਾਂ ਤੇ ਹਨ। ਇਸ ਦੋਰਾਨ ਲੱਗਭੱਗ 29 ਲੋਕ ਆਪਣੀਆਂ ਜਾਨਾਂ ਤੱਕ ਗੁਆ ਚੁੱਕੇ ਹਨ। ਜਦੋਂ ਕਿ ਵੱਖ ਵੱਖ ਯੂਨੀਵਰਸਿਟੀਆਂ ਜਿਵੇਂ ਕਿ ਏ ਐਮ ਯੂ, ਜਾਮੀਆ ਦੇ ਸੈਂਕੜੇ ਵਿਦਿਆਰਥੀ ਪੁਲਸੀਆ ਤਸ਼ੱਦਦ ਦਾ ਸ਼ਿਕਾਰ ਹੋਏ ਹਨ। ਉਥੇ ਹੀ ਪਿਛਲੇ ਦਿਨੀਂ ਜੇ ਐਨ ਯੂ ਦੇ ਵਿਦਿਆਰਥੀ ਜੋ ਲੰਮੇ ਸਮੇਂ ਤੋਂ ਫੀਸਾਂ ਵਿਚ ਵਾਧੇ ਅਤੇ ਉਕਤ ਕਾਨੂੰਨ ਦੇ ਵਿਰੋਧ ਨੂੰ ਲੈ ਕੇ ਸੁਰਖੀਆਂ ਵਿੱਚ ਸਨ । ਬੀਤੀ 5 ਜਨਵਰੀ ਨੂੰ ਉਨ੍ਹਾਂ ਉੱਪਰ ਵੀ ਯੂਨੀਵਰਸਿਟੀ ਵਿਚ ਨਕਾਬਪੋਸ਼ ਗੁੰਡਿਆਂ ਦੁਆਰਾ ਹਮਲਾ ਕਰਦਿਆਂ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ। ਜਿਸ ਦੇ ਫਲਸਰੂਪ ਉਕਤ ਯੂਨੀਵਰਸਿਟੀ ਦੇ ਅਧਿਆਪਕ, ਵਿਦਿਆਰਥੀ ਦੋਵੇਂ ਹੀ ਗੰਭੀਰ ਰੂਪ ਵਿੱਚ ਜਖਮੀ ਹੋਏ । ਇਸ ਮੌਕੇ ਤੇ ਵਿਦਿਆਰਥੀਆਂ ਦੀ ਆਗੂ ਆਸ਼ੀ ਘੋਸ਼ ਦੇ ਸਿਰ ਤੇ ਵੀ ਗੰਭੀਰ ਸੱਟਾਂ ਲੱਗੀਆਂ।
ਇਸ ਤੋਂ ਕਈ ਦਿਨ ਪਹਿਲਾਂ ਉਕਤ ਕਾਨੂੰਨ ਦੇ ਸੰਦਰਭ ਵਿੱਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਇਹ ਸਵਾਲ ਅੱਜ ਸਾਡੇ ਸਭਨਾਂ ਤੇ ਮੀਡੀਆ ਦੇ ਸਾਹਮਣੇ ਹੈ ਕਿ ਅਸੀਂ ਵਿਵਿਧ ਵਿਚਾਰਾਂ ਨੂੰ ਸੁਣੀਏ ਜਾਂ ਫੇਰ ਪਾਰਸ਼ਿਅਨ (ਵਿਭਾਜਨ ) ਵਾਂਗ ਆਪਣੇ ਰਾਸ਼ਟਰ ਹਿੱਤ ਨੂੰ ਥੋਪੀਏ। ਮੁਖਰਜੀ ਨੇ ਕਿਹਾ ਕਿ ਬਹੁਮਤ ਦਾ ਅਰਥ ਸੱਭ ਨੂੰ ਨਾਲ ਲੈ ਕੇ ਚਲਣਾ ਹੁੰਦਾ ਹੈ। ਉਨ੍ਹਾਂ ਕਿਹਾ ਜਨਤਾ ਮਨਮਰਜ਼ੀ ਕਰਨ ਵਾਲੀਆਂ ਪਾਰਟੀਆਂ ਨੂੰ ਅੱਗੇ ਨੂੰ ਨਕਾਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਅਸੀਂ ਆਪਣੇ ਇਲਾਵਾ ਦੂਜਿਆਂ ਦੀ ਆਵਾਜ਼ ਸੁਣਨਾ ਬੰਦ ਕਰ ਦਿਆਂਗੇ ਤਾਂ ਲੋਕਤੰਤਰ ਹਾਰ ਜਾਵੇਗਾ।
ਮੁਖਰਜੀ ਨੇ ਅੱਗੇ ਕਿਹਾ ਕਿ ਭਾਰਤ ਦੀ 1.3 ਅਰਬ ਦੀ ਆਬਾਦੀ ਸੱਤ ਪ੍ਰਮੁੱਖ ਧਰਮਾਂ ਦਾ ਪਾਲਣ ਕਰਦੀ ਹੈ ਅਤੇ 122 ਭਾਸ਼ਾਵਾਂ ਅਤੇ 1600 ਬੋਲੀਆਂ ਦਾ ਉਪਯੋਗ ਕਰਦੀ ਹੈ ਅਤੇ ਫੇਰ ਵੀ ਸੰਵਿਧਾਨ ਦੇ ਅਧੀਨ ਰਹਿੰਦੀ ਹੈ। ਇਹ ਪਹਿਚਾਣ, ਕਦੇ ਵੀ ਨਸ਼ਟ ਨਹੀਂ ਕੀਤੀ ਜਾ ਸਕਦੀ ਨਾ ਹੀ ਅਸੀਂ ਇਸ ਨੂੰ ਨਸ਼ਟ ਹੋਣ ਦੇਵਾਂਗੇ ਅਤੇ ਜੇਕਰ ਅਸੀਂ ਇਸ ਨੂੰ ਨਸ਼ਟ ਕਰ ਦਿੰਦੇ ਹਾਂ, ਤਾਂ ਭਾਰਤ ਦੇ ਰੂਪ ਵਿੱਚ ਪਹਿਚਾਣਿਆ ਜਾਣ ਵਾਲਾ ਕੁਝ ਵੀ ਨਹੀਂ ਰਹੇਗਾ।

ਉਧਰ ਦੇਸ਼ ਦੇ ਮੌਜੂਦਾ ਉਪ ਰਾਸ਼ਟਰਪਤੀ ਵੈਨਕਈਆ ਨਾਇਡੂ ਨੇ ਕਿਹਾ ਕਿ ਸੀ ਏ ਏ ਹੋਵੇ ਜਾਂ ਐਨ ਪੀ ਆਰ ਇਨ੍ਹਾਂ ਤੇ ਦੇਸ਼ ਦੇ ਲੋਕਾਂ ਨੂੰ ਸੰਵਿਧਾਨਿਕ ਸੰਸਥਾਵਾਂ, ਸਭਾਵਾਂ ਅਤੇ ਮੀਡੀਆ ਵਿਚ ਵਿਚਾਰਪੂਰਨ, ਸਾਰਥਕ ਅਤੇ ਸਾਕਾਰਾਤਮਕ ਚਰਚਾ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਜਲਦਬਾਜ਼ੀ ਵਿੱਚ ਕਿਸੇ ਨਤੀਜੇ ਤੇ ਨਹੀਂ ਪਹੁੰਚਣਾ ਚਾਹੀਦਾ ਕਿ ਇਹ ਕਦੋਂ ਆਇਆ ਅਤੇ ਕਿਉਂ ਆਇਆ ਅਤੇ ਇਸ ਦਾ ਕੀ ਅਸਰ ਹੋ ਰਿਹਾ ਹੈ ਅਤੇ ਕੀ ਇਸ ਵਿਚ ਸੁਧਾਰ ਦੀ ਲੋੜ ਹੈ ਅਤੇ ਜੇਕਰ ਹੈ ਤਾਂ ਕੀ ਸੁਝਾਅ ਹਨ।"
ਉਨ੍ਹਾਂ ਕੇਂਦਰ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਇਸ ' ਤੇ ਚਰਚਾ ਕਰਨ ਨਾਲ ਸਾਡਾ ਸਿਸਟਮ ਮਜਬੂਤ ਹੋਵੇਗਾ ਅਤੇ ਲੋਕਾਂ ਦੀ ਸਮਝ ਵਧੇਗੀ। ਨੀਤੀਆਂ ਦੀ ਆਲੋਚਨਾ ਕੀਤੀ ਜਾ ਸਕਦੀ ਹੈ ਪਰ ਨਿੱਜੀ ਹਮਲੇ ਨਹੀਂ ਕਰਨੇ ਚਾਹੀਦੇ। ਸੁਸ਼ਾਸਨ ਪ੍ਰਦਾਨ ਕਰਨ ਲਈ ਪਾਰਦਰਸ਼ਤਾ, ਜੁਆਬ ਦੇਹੀ ਅਤੇ ਜਨ ਕੇਂਦਰਿਤ ਨੀਤੀਆਂ ਜਰੂਰੀ ਹਨ। " ਉਨ੍ਹਾਂ ਕਿਹਾ " ਅਸੰਤੋਸ਼ ਜਾਹਿਰ ਕਰ ਰਹੇ ਲੋਕਾਂ ਦੇ ਸ਼ੰਕੇ ਦੂਰ ਕਰਨੇ ਚਾਹੀਦੇ ਹਨ ਕਿਉਂਕਿ ਲੋਕਤੰਤਰ ਵਿੱਚ ਸਹਿਮਤੀ ਅਤੇ ਅਸਹਿਮਤੀ ਬੁਨਿਆਦੀ ਸਿਧਾਂਤ ਹਨ। ਭਾਵੇਂ ਅਸੀਂ ਕਿਸੇ ਚੀਜ ਨੂੰ ਪਸੰਦ ਕਰਦੇ ਹੋਈਏ ਜਾਂ ਨਾ, ਦੋਹਾਂ ਧਿਰਾਂ ਨੂੰ ਸੁਣਿਆ ਜਾਣਾ ਚਾਹੀਦਾ ਹੈ ਅਤੇ ਉਸੇ ਹਿਸਾਬ ਨਾਲ ਕਾਰਵਾਈ ਹੋਣੀ ਚਾਹੀਦੀ ਹੈ।"
ਉਨ੍ਹਾਂ ਅੱਗੇ ਕਿਹਾ ਕਿ" ਮੌਜੂਦਾ ਹਾਲਾਤ ਵਿੱਚ ਦੇਸ਼ ਦੇ ਭਖਦੇ ਮੁੱਦਿਆਂ ਨੂੰ ਵਿਚਾਰ ਵਟਾਂਦਰੇ ਰਾਹੀਂ ਸੁਲਝਾਉਣ ਦੀ ਲੋੜ ਹੈ। ਜਾਤੀ ਧਰਮ ਨੂੰ ਹਾਵੀ ਹੋਣ ਦੇਣ ਦੀ ਬਜਾਏ ਸਾਨੂੰ ਸੰਵਿਧਾਨਕ ਤਰੀਕਿਆਂ ਨਾਲ ਸਮਸਿਆਵਾਂ ਨੂੰ ਸੁਲਝਾਉਣ ਦੀ ਆਦਤ ਪਾਉਣੀ ਚਾਹੀਦੀ ਹੈ।"
ਦੂਜੇ ਪਾਸੇ ਦੂਜੇ ਪਾਸੇ ਰਾਂਕਪਾ ਦੇ ਸੁਪਰੀਮੋ ਸ਼ਰਦ ਪਵਾਰ ਨੇ ਕਿਹਾ ਕਿ 42 ਸਾਲ ਪਹਿਲਾਂ ਵੀ ਅਜਿਹਾ ਹੀ ਹੋਇਆ ਸੀ ਅਤੇ ਅਜਿਹੇ ਹੀ ਵਿਰੋਧ ਪ੍ਰਦਰਸ਼ਨਾਂ ਦੋਰਾਨ ਉਸ ਸਮੇਂ ਦੀ ਕੇਂਦਰ ਸਰਕਾਰ ਉਖੜ ਗਈ ਸੀ । ਪਵਾਰ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਘੱਟ ਗਿਣਤੀਆਂ ਤੱਕ ਸੀਮਤ ਨਹੀਂ ਰਹੇ। ਉਨ੍ਹਾਂ ਕਿਹਾ ਮੈਂਨੂੰ ਯਾਦ ਹੈ ਕਿ 1977 ਵਿੱਚ ਵਿਰੋਧ ਪ੍ਰਦਰਸ਼ਨਾਂ ਉਪਰੰਤ ਦੇਸ਼ ਭਰ ਨੇ ਗਤੀ ਫੜ ਲਈ ਸੀ ਅਤੇ ਸਰਕਾਰ ਨੂੰ ਬਦਲ ਦਿੱਤਾ ਸੀ। "
ਅਸੀਂ ਸਮਝਦੇ ਹਾਂ ਕਿ ਇਸ ਸਮੇਂ ਲੋੜ ਹੈ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਉਪ ਰਾਸ਼ਟਰਪਤੀ ਵੈਨਕਈਆ ਨਾਇਡੂ ਦੁਆਰਾ ਦਿੱਤੀਆਂ ਨਸੀਹਤਾਂ ਤੇ ਅਮਲ ਕਰਨ ਦੀ।
ਕਿਸੇ ਦਾ ਵਿਵੇਕਹੀਣ ਹੋਣਾ ਉਸ ਦੀ ਬੁੱਧੀ ਦੀ ਮੌਤ ਹੋਇਆ ਕਰਦੀ ਹੈ। ਲੰਮੇ ਸਮੇਂ ਤੱਕ ਉਹੀਓ ਸਾਸ਼ਕ ਹਕੂਮਤ ਕਰਦੇ ਹਨ ਜੋ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ। ਜੋ ਦਿਲਾਂ ਚੋਂ ਵਿਸਰ ਜਾਣ ਉਹ ਕਦਾਚਿਤ ਟਿਕਾਊ ਨਹੀਂ ਹੁੰਦੇ । ਹੁਕਮਰਾਨ ਕਿੰਨਾ ਹੀ ਜਾਲਮ ਹੋਵੇ ਪਰ ਲੋਕਾਈ ਜਦੋਂ ਬੇਦਾਰ ਹੋ ਜਾਏ ਤਾਂ ਵੱਡੇ ਤੋਂ ਵੱਡੇ ਤਾਨਾਸ਼ਾਹ ਨੂੰ ਵੀ ਗੋਡੇ ਟੇਕਣੇ ਪੈ ਜਾਂਦੇ ਹਨ।
ਸਾਡੇ ਵਿਚਲਾ ਲਚੀਲਾਪਨ ਸਾਡੀ ਸਿਹਤ ਮੰਦੀ ਦਾ ਪ੍ਰਤੀਕ ਹੈ ਵੈਸੇ ਵੀ ਜਿਨ੍ਹਾਂ ਕੋਲ ਝੁੱਕਣ ਦੀ ਕਲਾ ਨਹੀਂ ਉਹ ਟੁੱਟ ਜਾਂਦੇ ਹਨ ।
ਅੱਜ ਜਿਸ ਤਰ੍ਹਾਂ ਨਾਲ ਕੁਝ ਹੰਕਾਰ ਵਿੱਚ ਡੁੱਬੇ ਲੋਕਾਂ ਦੁਆਰਾ ਉਕਤ ਕਾਨੂੰਨ ਨੂੰ ਲੈ ਕੇ ਇੱਕ ਇੰਚ ਵੀ ਪਿੱਛੇ ਨਹੀਂ ਹੱਟਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਈ ਵਾਰ ਸਾਡਾ ਇੱਕ ਇੰਚ ਪਿੱਛੇ ਨਾ ਹਟਣ ਦਾ ਫੈਸਲਾ ਸਾਨੂੰ ਹਜਾਰਾਂ ਸਾਲ ਪਿੱਛੇ ਲੈ ਜਾਂਦਾ ਹੈ..!

ਮੁਹੰਮਦ ਅੱਬਾਸ ਧਾਲੀਵਾਲ,
ਮਲੇਰਕੋਟਲਾ।
ਸੰਪਰਕ 9855259650
abbasdhaliwal72@gmail.com
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ